Share on Facebook

Main News Page

ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਸਿਮਰਨਜੀਤ ਸਿੰਘ ਮਾਨ ਨੇ ਕੀਤੀ ?
-: ਗੁਰਦੇਵ ਸਿੰਘ ਸੱਧੇਵਾਲੀਆ

ਸਰਬੱਤ ਖਾਲਸਾ 2015 ਵਿੱਚ ਇੱਕ ਮਤਾ ਸੀ, ਜਿਸ ਵਿਚ ਸਿੱਖ ਨੌਜਵਾਨੀ ਦੇ ਕਾਤਲ ਕੇ.ਪੀ.ਗਿੱਲ ਨੂੰ ਅਕਾਲ ਤਖਤ 'ਤੇ ਪੇਸ਼ ਹੋਣ ਬਾਰੇ ਕਿਹਾ ਗਿਆ ਸੀ, ਕਿਉਂਕਿ ਗਿੱਲ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨੀ ਦੇ ਆਹੂ ਲਾਹੇ ਸਨ।

ਪਰ ਇੱਕ ਨਵੀਂ ਗੱਲ ਸ਼ੋਸ਼ਲ ਮੀਡੀਏ ਉਪਰ ਨਸ਼ਰ ਹੋਈ, ਕਿ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਨੀਂਹ ਪੱਥਰ ਤਾਂ ਮਿਸਟਰ ਸਿਮਰਨਜੀਤ ਸਿੰਘ ਮਾਨ ਨੇ ਰੱਖੀ ਸੀ, ਜਦ ਉਸ ਪਿੰਡ ਸਰਾਏ ਨਾਗਾ ਜਿਲ੍ਹਾ ਫਰੀਦਕੋਟ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਅਸਥਾਨ 'ਤੇ ਬਣੇ ਗੁਰਦੁਆਰਾ ਸਾਹਿਬ ਤੋਂ ਨਿਹੰਗਾਂ ਨੂੰ ਬਾਹਰ ਕੱਢਣ ਲਈ, ਪਹਿਲਾਂ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਚੁੱਕਿਆ, ਕਿ ਉਨ੍ਹਾਂ ਦੇ ਬਾਹਰ ਨਾ ਨਿਕਲਣ ਦੀ ਸੂਰਤ ਵਿੱਚ, ਉਨ੍ਹਾਂ ਦੀਆਂ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਸਕਦੀ ਹੈ ਤੇ ਜਦ ਉਹ ਬਾਹਰ ਆਏ ਤਾਂ ਮਿਸਟਰ ਮਾਨ ਨੇ ਚਾਰ ਨਿਹੰਗਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਪੰਜਵੇ ਨੂੰ ਜਦ ਗੋਲੀ ਮਾਰਨ ਲੱਗਾ, ਤਾਂ ਇਸ ਦੇ ਸੀਨੀਅਰ ਅਫਸਰ ਨੇ ਹੱਥ ਫੜ ਲਿਆ। ਮਾਨ ਅੰਦਰ ਇਨੀ ਨਫਰਤ ਸੀ ਉਨ੍ਹਾਂ ਨਿਹੰਗਾਂ ਨਾਲ ਕਿ ਮਾਰਨ ਉਪਰੰਤ ਉਂਨਾਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਨਹੀਂ ਸਨ ਦਿੱਤੀਆਂ। ਯਾਦ ਰਹੇ ਕਿ ਉਸ ਸਮੇਂ ਮਿਸਟਰ ਮਾਨ ਐਸ.ਐਸ.ਪੀ ਪੁਲਿਸ ਅਫਸਰ ਸਨ।

ਜੇ ਇਸੇ ਕਾਰਨ ਕਰਕੇ ਗਿੱਲ ਨੂੰ ਅਕਾਲ ਤਖਤ 'ਤੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ, ਤਾਂ ਖੁਦ ਮਾਨ ਦੇ ਸਾਜੇ "ਜਥੇਦਾਰ", ਕੀ ਮਾਨ ਨੂੰ ਅਕਾਲ ਤਖਤ 'ਤੇ ਪੇਸ਼ ਹੋਣ ਲਈ ਕਹਿਣਗੇ? ਮਿਸਟਰ ਮਾਨ ਆਪਣੀ ਭੁੱਲ ਸਵੀਕਾਰ ਕਰਨਗੇ ਅਤੇ ਇਸ ਪਾਪ ਲਈ ਮੁਆਫੀ ਮੰਗਣਗੇ? ਸਵਾਲ ਇਹ ਨਹੀਂ ਕਿ ਗਿੱਲ ਨੇ ਬੰਦੇ ਜਿਆਦਾ ਮਾਰੇ ਜਾਂ ਮਾਨ ਨੇ ਘੱਟ, ਸਵਾਲ ਤਾਂ ਨਿਹੱਥੇ ਬੰਦਿਆਂ ਨੂੰ ਕਤਲ ਕਰਨ ਦਾ ਹੈ। ਮਿਸਟਰ ਮਾਨ ਵੀ ਕੀ ਉਨਾਂ ਹੀ ਦੋਸ਼ੀ ਨਹੀਂ, ਜਿੰਨੇ ਬਾਕੀ ਬੁੱਚੜ ਪੁਲਿਸ ਅਫਸਰ?

ਤੁਸੀਂ ਅਸੀਂ ਸਾਰੇ ਹਿਊਮਨ ਰਾਈਟਸ ਦੀ ਜਦ ਗੱਲ ਕਰਦੇ ਹਾਂ, ਤਾਂ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ ਪੁਲਿਸ ਵਾਲਿਆਂ ਨੂੰ ਸਜ਼ਾ ਦਿਵਾਉਂਣ ਦੀ ਗੱਲ ਵੀ ਕਰਦੇ ਹਾਂ, ਪਰ ਇਸ ਸੰਦਰਭ ਵਿੱਚ ਮਿਸਟਰ ਮਾਨ ਨੂੰ ਸਜਾ ਕਿਉਂ ਨਹੀਂ ਮਿਲਣੀ ਚਾਹੀਦੀ?

ਮਿਸਟਰ ਮਾਨ ਦੇ ਸਹਿਯੋਗੀਆਂ ਨੂੰ ਚਾਹੀਦਾ ਹੈ, ਕਿ ਸਾਧਾਂ ਦੇ ਚੇਲਿਆਂ ਵਾਂਗ ਅੱਖਾਂ 'ਤੇ ਪੱਟੀ ਬੰਨ ਕੇ ਅੰਨ੍ਹੇ ਵਾਹ ਕਿਸੇ ਮਗਰ ਤੁਰਨ ਦੀ ਬਜਾਇ, ਗੱਲ ਉਹ ਕਰਨ ਜਿਹੜੀ ਸੱਚ ਹੈ ਤੇ ਸੱਚ ਇਹ ਹੈ ਕਿ ਮਿਸਟਰ ਮਾਨ ਦੀ ਸੂਚੀ ਵੀ ਉਨ੍ਹਾਂ ਕਾਤਲ ਪੁਲਸੀਆਂ ਵਿੱਚ ਆਉਂਦੀ ਹੈ, ਜਿੰਨਾਂ ਝੂਠੇ ਪੁਲਿਸ ਮੁਕਾਬਲੇ ਕਰਕੇ ਨਿਹੱਥੇ ਲੋਕਾਂ ਦੇ ਗੋਲੀਆਂ ਮਾਰੀਆਂ।

ਇਕ ਅਗਲੀ ਗੱਲ ਕਿ ਪਿੱਛਲੇ ਸਮੇਂ ਸ੍ਰ. ਗੁਰਤੇਜ ਸਿੰਘ ਹੋਰਾਂ ਮਾਨ ਦੇ ਕੀਤੇ ਕੰਮਾਂ ਉਪਰ ਸਵਾਲ ਉਠਾਏ, ਤਾਂ ਬਜਾਇ ਇਸ ਦੇ ਮਿਸਟਰ ਮਾਨ ਉਨ੍ਹਾਂ ਵਲੋਂ ਉਠਾਏ ਸਵਾਲਾਂ ਦੇ ਸਨਮੁੱਖ ਹੁੰਦੇ, ਉਨੀ ਬੜਾ ਬਚਕਾਨਾ 'ਟੂਲ' ਵਰਤਦਿਆਂ, ਕੁੱਝ ਇੱਕ ਧਿਰਾਂ ਦੀ ਹਮਦਰਦੀ ਲੈਣ ਲਈ, ਸ੍ਰ. ਗੁਰਤੇਜ ਸਿੰਘ ਹੁਰਾਂ ਦੀ 'ਦਸਮ ਗਰੰਥ' ਬਾਰੇ ਕੀਤੀ ਟਿੱਪਣੀ ਨੂੰ ਟੂਲ ਵਜੋਂ ਵਰਤਦਿਆਂ ਬਿਆਨ ਦੇ ਮਾਰਿਆ ਕਿ "ਅਜਿਹੇ ਸਿਰ ਫਿਰਿਆਂ ਦਾ ਬਾਈਕਾਟ ਕੀਤਾ ਜਾਏ!" ਜਦ ਕਿ ਮਿਸਟਰ ਮਾਨ ਹੋਰੀਂ 'ਦਸਮ ਗਰੰਥ' ਦੇ ਕੱਟੜ ਵਿਰੋਧੀ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ 'ਲਾਂਚ' ਕਰਨ ਮੌਕੇ ਮੋਹਰੀਆਂ ਵਿਚੋਂ ਸਨ, ਤੇ ਕੁੱਝ ਚਿਰ ਪਹਿਲਾਂ ਮਿਸਟਰ ਮਾਨ ਦਾ ਬਿਆਨ ਹਾਲੇ ਤੱਕ ਅਖ਼ਬਾਰਾਂ ਦਾ ਸ਼ਿੰਗਾਰ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ

'ਗੁਰੂ ਗਰੰਥ ਸਾਹਿਬ ਦੇ ਬਰਾਬਰ 'ਦਸਮ ਗਰੰਥ' ਦਾ ਪ੍ਰਕਾਸ਼ ਕਰਨ ਵਾਲੇ ਬਜਰ ਗਲਤੀ ਕਰ ਰਹੇ ਹਨ'!

ਮਾਨ ਦੋਗ਼ਲਾ ਹੈ, ਬਚੋ ਇਸ ਕੋਲੋਂ - ਖ਼ਾਲਸਾ ਨਿਊਜ਼

ਮਿਸਟਰ ਮਾਨ ਹੋਰੀਂ 'ਦਸਮ ਗਰੰਥ' ਦੇ ਕੱਟੜ ਵਿਰੋਧੀ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ 'ਲਾਂਚ' ਕਰਨ ਮੌਕੇ ਮੋਹਰੀਆਂ ਵਿਚੋਂ ਸਨ, ਤੇ ਅਖੀਰ 'ਤੇ ਖੜੇ ਹਨ ਮਾਨ ਦੇ ਥਾਪੇ ਜਥੇਦਾਰ ਮੰਡ ਵੀ...

ਇੱਕ ਹੋਰ ਅਹਿਮ ਸਵਾਲ ਕਿ ਮਿਸਟਰ ਮਾਨ ਖਾਲਿਸਤਾਨ ਦੀ ਗੱਲ ਕਰਦਾ ਹੈ, ਜਿਸ ਦਾ ਸਿੱਧਾ ਮੱਲਤਬ ਹੈ - ਬਗਾਵਤ। ਬਾਗੀਆਂ ਦੇ ਤਾਂ ਸਰਕਾਰਾਂ ਮੁਰਦੇ ਉਖਾੜ ਲਿਉਂਦੀਆਂ, ਮਿਸਟਰ ਮਾਨ ਦੇ ਕੀਤੇ ਝੂਠੇ ਮੁਕਾਬਲਿਆਂ ਦਾ ਕਦੇ ਕਿਸੇ ਭੋਗ ਹੀ ਨਹੀਂ ਪਾਇਆ! ਕਾਰਨ ਸਾਫ ਹੈ ਕਿ ਮਾਨ ਦੇ ਖਾਲਿਸਤਾਨ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਕਿਉਂਕਿ ਇਦਾਂ ਦੇ ਗੈਰਜਿੰਮੇਵਾਰ, ਬਚਕਾਨਾ, ਰਜਵਾੜੇ ਅਤੇ ਸਿਰ ਫਿਰੇ ਬੰਦੇ, ਜਦ ਤੱਕ ਆਜ਼ਾਦੀ ਵਰਗੀ ਪਵਿੱਤਰ ਲਹਿਰ ਦੀ ਗੱਲ ਕਰਦੇ ਰਹਿਣਗੇ, ਉਨੀਂ ਦੇਰ ਕਿਸੇ ਹੋਰ ਬਗਾਵਤ ਦਾ ਖਤਰਾ ਹਮੇਸ਼ਾਂ ਲਈ ਟਲਿਆ ਰਹਿ ਸਕਦਾ ਹੈ।

ਯਾਦ ਰਹੇ ਕਿ ਮਿਸਟਰ ਮਾਨ ਵੀ ਬਾਦਲਾਂ-ਕੈਪਟਨਾਂ ਵਾਂਗ ਉਸ ਰਜਵਾੜਾ ਸ਼ਾਹੀ ਦਾ ਇੱਕ ਹਿੱਸਾ ਹੈ, ਜਿੰਨਾ ਦਾ ਆਮ ਲੋਕਾਂ ਦੀ ਗਰੀਬੀ, ਭੁੱਖ ਅਤੇ ਮੁਸ਼ਕਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਕਦੇ ਰਜਵਾੜਾ ਸ਼ਾਹੀ ਕਿਸੇ ਆਜ਼ਾਦੀ, ਇਨਕਲਾਬ ਜਾਂ ਖ਼ਾਲਿਸਤਾਨ ਦਾ ਹਿੱਸਾ ਰਹੀ ਹੈ ਤੇ ਨਾ ਰਹੇਗੀ। ਰਹੀ ਹੋਵੇ ਤਾਂ ਦੱਸਣਾ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top