Share on Facebook

Main News Page

ਕੈਟ ਤੰਤਰ
-: ਸਰਬਜੀਤ ਸਿੰਘ ਘੁਮਾਣ

ਕਿਸੇ ਹਕੂਮਤ ਨੂੰ ਚੱਲ ਰਹੇ ਆਜ਼ਾਦੀ ਸੰਘਰਸ਼ ਨੂੰ ਮਲੀਆਮੇਟ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ। ਖਾਲਿਸਤਾਨੀ ਸੰਘਰਸ਼ ਦਾ ਬੇੜਾ ਗਰਕ ਕਰਨ ਲਈ, ਜੋ ਕੁਝ ਭਾਰਤੀ ਹਕੂਮਤ ਨੂੰ ਕਰਨਾ ਪੈਣਾ ਸੀ,ਉਸ ਵਿਚੋਂ ਬਹੁਤ ਕੁਝ ਸਿੱਖਾਂ ਦੇ ਇਕ ਹਿੱਸੇ ਨੇ, ਆਪ ਹੀ, ਬਿਨਾਂ ਤਨਖਾਹ ਤੋਂ ਕਰ ਦਿਤਾ। ਉਜੜੇ ਬਾਗਾਂ ਦੇ ਪਟਵਾਰੀ ਬਣੇ ਉਹ ਗਾਲੜ ਹੁਣ ਸਿੱਖਾਂ ਦੇ ਚੌਧਰੀ ਬਣੇ ਹੋਏ ਹਨ, ਜਿੰਨਾਂ ਨੇ ਸਿੱਖ ਸੰਘਰਸ਼ ਨੂੰ ਤਬਾਹ ਕਰਨ ਦੀ 'ਸੇਵਾ' ਬੜੇ ਚਾਅ ਤੇ ਉਤਸ਼ਾਹ ਨਾਲ ਕੀਤੀ।

ਕੈਟ ਗੁਰਮੀਤ ਪਿੰਕੀ ਦੇ ਖੁਲਾਸੇ (ਸਾਰੀਆਂ ਛੇ ਵੀਡੀਓ ਹਨ)

ਭਾਰਤੀ ਹਾਕਮ ਵੀ ਹੈਰਾਨ ਨੇ ਕਿ ਇੰਨਾਂ ਨੂੰ ਸਨਮਾਨਤ ਕਿਵੇਂ ਕਰੀਏ ਕਿਉਂਕਿ ਹਕੂਮਤ ਨੂੰ ਤਾਂ ਯਕੀਨ ਹੀ ਨਹੀ ਆਂਉਂਦਾ ਕਿ ਇਹਨਾਂ ਲੋਕਾਂ ਨੇ ਸਿੱਖ ਸੰਘਰਸ਼ ਦਾ ਬੇੜਾ ਗਰਕ ਕਰਨ ਲਈ ਬਿਨਾ ਸਰਕਾਰੀ ਸ਼ਹਿ ਅਤੇ ਸੇਧ ਤੋਂ ਸਰਗਰਮੀ ਕੀਤੀ ਹੈ। ਹੈਰਾਨੀ,ਅਫਸੋਸ ਤੇ ਸ਼ਰਮ ਦੀ ਗੱਲ ਹੈ ਕਿ ਸਿੱਖ ਸੰਘਰਸ਼ ਦਾ ਬੇੜਾ ਗਰਕ ਕਰਨ ਵਾਲਿਆਂ ਨੂੰ ਹੀ ਸਿੱਖਾਂ ਦੇ ਵੱਡੇ ਚੌਧਰੀ ਬਣਾਉਣ ਲਈ ਸਿੱਖ ਲੱਗੇ ਹੋਏ ਨੇ ਕਿ ਇੰਨਾਂ ਬਿਨਾਂ ਕੌਮ ਦੀ ਚੜ੍ਹਦੀ ਕਲਾ ਨਹੀ ਹੋਣੀ। ਸਿੱਖੀ ਦੀ ਸੇਵਾ ਕਰਦਿਆਂ ਜਾਨਾਂ ਗਵਾ ਦੇਣ ਵਾਲੇ ਤਾਂ ਹੁਣ ਸਿੱਖਾਂ ਨੂੰ 'ਗਦਾਰ'ਦਿਸਦੇ ਹਨ ਤੇ ਜਿੰਨਾਂ ਨੇ ਸਿੱਖ ਸੰਘਰਸ਼ ਦਾ ਬੇੜਾ ਡੋਬਿਆ ਉਹ 'ਸਰਦਾਰ' ਹਨ।

ਜੇ ਗੁਰਚਰਨ ਸਿੰਘ ਸੈਦਪੁਰੀਏ ਵਰਗੇ ਕੈਟ-ਟਾਊਟ ਹੀ ਸਿੱਖ ਸਫਾਂ ਵਿਚ ਛਾਏ ਰਹਿਣਗੇ ਤਾਂ ਕੌਮ ਦੀ ਚੜ੍ਹਦੀ ਕਲਾ ਕੌਣ ਕਰੇਗਾ? ਸੰਘਰਸ਼ ਮੌਕੇ ਸਿੰਘਾਂ ਨੇ ਇਹੋ ਜਿਹੇ ਕੈਟਾਂ ਨੂੰ ਬੜੀ ਜਲਦੀ ਪਛਾਣ ਲਿਆ ਸੀ।ਉਹ ਜੁਝਾਰੂ ਸਿੰਘ ਤਾਂ ਕਲਪਦੇ ਮਰ ਗਏ ਕਿ ਸੈਦਪੁਰੀ ਕੈਟ ਬਣ ਗਿਆ ਹੈ ਤੇ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਸਿੰਘਾਂ ਨੂੰ ਫੜਾ ਰਿਹਾ ਹੈ।

ਮੈਨੂੰ ਚੰਗੀ ਤਰਾਂ ਯਾਦ ਹੈ ਕਿ ੧੯੮੯ ਵਿਚ ਫੈਡਰੇਸ਼ਨ ਵਲੋਂ ਅਖਬਾਰਾਂ ਵਿਚ ਉਨਾਂ ਕੈਟਾਂ ਦੀ ਸੂਚੀ ਦੇਕੇ ਸੁਚੇਤ ਕੀਤਾ ਗਿਆ ਸੀ, ਇਹ ਲੋਕ ਹੁਣ ਪੁਲੀਸ ਨਾਲ ਮਿਲਕੇ ਚੱਲ ਰਹੇ ਨੇ। ਸੈਦਪੁਰੀ ਦਾ ਨਾਂ ਤਾਂ ਕੈਟਾਂ ਵਿਚ ਸਭ ਤੋਂ ਪਹਿਲੇ ਨੰਬਰ ਉਤੇ ਦਿੱਤਾ ਸੀ। ਅਫਸੋਸ ਕਿ ਕੌਮ ਲਈ ਸ਼ਹਾਦਤਾਂ ਪਾਉਣ ਵਾਲੇ ਅਨੇਕਾਂ ਸਿੰਘਾਂ ਬਾਰੇ ਨੀਚ ਸ਼ਬਦ ਵਰਤਣ ਵਾਲੇ ਲੋਕਾਂ ਨੇ ਸੈਦਪੁਰੀ ਵਰਗੇ ਬਹੁਤ ਸਾਰੇ ਕੈਟਾਂ-ਟਾਊਟਾਂ ਨੂੰ ਪੰਥਕ ਸਫਾਂ ਵਿਚ ਚੌਧਰੀ ਮੰਨਿਆ ਹੋਇਆਂ ਹੈ। ਅੱਜ ਪੰਥਕ ਬਿਰਤੀ ਵਾਲੇ ਗੁਰਸਿੱਖਾਂ ਨੂੰ ਭੰਡਣ ਵਾਲੇ ਬਹੁਤੇ ਲੋਕ ਐਹੋ ਜਿਹੇ ਕੈਟਾਂ-ਟਾਊਟਾਂ ਦੇ ਚਲਾਏ ਅਪਰੇਸ਼ਨਾਂ ਦਾ ਹੀ ਹਿੱਸਾ ਹਨ। ਵਿਦੇਸ਼ਾਂ ਵਿਚ ਸੈਟ ਕੀਤੇ ਕੈਟ ਹੁਣ ਪੰਥਕ ਬੁਰਕੇ ਵਿਚ ਸਰਗਰਮ ਹਨ ਤੇ ਜਜਬਾਤੀ ਸਿੱਖ ਨੌਜਵਾਨਾਂ ਨੂੰ ਉਨਾਂ ਰੁਝਾਨਾਂ, ਵਿਅਕਤੀਆਂ ਤੇ ਧਿਰਾਂ ਵਿਰੁਧ ਤੋਰੀ ਰੱਖਦੇ ਨੇ ਜੋ ਸੰਘਰਸ਼ ਪ੍ਰਤੀ ਸੁਹਰਿਦ ਹਨ। ਪੰਥ-ਪ੍ਰਸਤ ਸਿੰਘਾਂ ਨੂੰ ਭੰਡਣ ਵਾਲੇ ਹਰ ਸਿੱਖ ਨੌਜਵਾਨ ਦੇ ਪਿਛੇ ਕਿਸੇ ਦੇਸ਼-ਵਿਦੇਸ਼ ਵਿਚ ਬੈਠੇ ਕੈਟ-ਟਾਊਟ ਦੀ ਸੋਚ ਹੁੰਦੀ ਹੈ।

ਵਿਦੇਸ਼ਾਂ ਵਿਚ ਤਾਂ ਕਈ ਕੈਟ ਹੁਣ ਬੜੇ ਵੱਡੇ 'ਪੰਥਕ' ਮੰਨੇ ਜਾਂਦੇ ਨੇ। ਧੰਨ ਸਨ ਉਹ ਜੁਝਾਰੂ ਸਿੰਘ ਜਿੰਨਾਂ ਨੇ ਸ਼ਰੇਆਮ ਇਹੋ ਜਿਹੇ ਕੈਟਾਂ ਬਾਰੇ ਖਬਰਾਂ ਛਪਵਾਈਆਂ ਤੇ ਹਰ ਸਿੰਘ ਨੂੰ ਮੱਤ ਦਿਤੀ ਕਿ ਫਲ਼ਾਨੇ-ਫਲਾਨੇ ਤੋਂ ਬਚਕੇ ਰਹਿਣਾ ਹੈ ਪਰ ਅੱਜ ਖੁਦ ਨੂੰ ਸੰਘਰਸ਼ ਦੇ ਕਰਤਾ-ਧਰਤਾ ਸਮਝਣ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਉਨਾਂ ਦੁਆਲੇ ਕਿਹੋ ਜਿਹੇ ਲੋਕਾਂ ਦਾ ਘੇਰਾ ਹੈ। ਜੇ ਤੁਸੀ ਹਕੂਮਤੀ ਤੰਤਰ ਦੀ ਤਾਕਤ ਦੇਖਣੀ ਚਾਹੁੰਦੇ ਹੋ ਤਾਂ ਸੋਸਲ ਮੀਡੀਆ ਵਿਚ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਲਗਾਤਾਰ ਲਿਖੋ। ਸਿੱਖ ਸੰਘਰਸ਼ ਨਾਲ ਸਬੰਧਤ ਮੁੱਦਿਆਂ ਬਾਰੇ ਲਿਖੋ। ਹਰ ਤਰਾਂ ਸਿੱਖੀ ਤੇ ਸਿੱਖਾਂ ਦੀ ਪੈਰਵਾਈ ਕਰੋ।ਹਰ ਵੇਲੇ ਪੰਥ ਤੇ ਪੰਜਾਬ ਦੇ ਦੋਖੀਆਂ ਨੂੰ ਵੰਗਾਰੋ ਅਤੇ ਸਿੱਖੀ ਤੇ ਸਿੱਖਾਂ ਦੇ ਵੈਰੀਆਂ ਦੇ ਕੋਹਝੇ ਚੇਹਰੇ ਤੇ ਘਿਨਾਉਣੀਆਂ ਸਾਜਿਸ਼ਾਂ ਨਸ਼ਰ ਕਰੋ। ਮੇਰਾ ਦਾਅਵਾ ਹੈ ਕਿ ਕੁਝ ਸਮੇਂ ਬਾਦ ਨਕਲੀ ਆਈ.ਡੀਜ ਬਣਾ ਕੇ ਤੁਹਾਡੇ ਬਾਰੇ ਲਿਖਣ-ਲਿਖਾਉਣ ਵਾਲਿਆਂ ਦਾ ਇਕ ਪੂਰਾ ਗਿਰੋਹ ਸਰਗਰਮ ਹੋ ਜਾਵੇਗਾ। ਇਹ ਗਿਰੋਹ ਹਰ ਪੰਥਕ ਸੋਚ ਵਾਲੇ ਨੂੰ ਬੜੀ ਵਿਉਂਤ ਨਾਲ ਭੰਡਦਾ ਹੈ।

ਪਹਿਲਾਂ ਕੈਟ-ਟਾਊਟ ਜੂਝਾਰੂਆਂ ਨੂੰ ਫੜਾਉਣ ਆਦਿਕ ਤੇ ਮਰਵਾਉਣ ਲਈ ਵਰਤੇ ਜਾਂਦੇ ਸੀ, ਹੁਣ ਪੰਥ-ਪ੍ਰਸਤ ਸਿੱਖਾਂ ਨੂੰ ਬਦਨਾਮ ਕਰਨ ਅਤੇ ਲੋਕਾਂ ਵਿਚ ਸਾਖ ਮਾਰਨ ਲਈ ਵਰਤੇ ਜਾਂਦੇ ਹਨਜਿਸ ਨੂੰ ਯਕੀਨ ਨਾ ਹੋਵੇ, ਉਹ ਲਗਾਤਾਰ ਕੁਝ ਸਮਾਂ ਪੰਥ ਦੇ ਹੱਕ ਵਿਚ ਲਿਖਕੇ ਦੇਖ ਲਵੇ। ਕੈਟ-ਤੰਤਰ ਨੂੰ ਸਮਝਣ ਦੀ ਲੋੜ ਹੈ।ਕੈਟ ਕੇਵਲ ਉਹ ਨਹੀਂ ਹੁੰਦੇ ਜੋ ਖਾੜਕੂਆਂ ਦੇ ਭੇਸ ਵਿਚ ਐਹੋ ਜਿਹੇ ਕਾਲੇ ਕਾਰੇ ਕਰਨ ਜਿਸ ਨਾਲ ਲੋਕਾਂ ਦੇ ਦਿਲ-ਦਿਮਾਗ ਵਿਚ ਜੁਝਾਰੂਆਂ ਪ੍ਰਤੀ ਨਫਰਤ ਪੈਦਾ ਹੋ ਜਾਵੇ। ਕੈਟ ਉਹ ਵੀ ਹੁੰਦੇ ਹਨ ਜੋ ਸਿੱਖ ਭੇਸ ਵਿਚ ਐਹੋ ਜਿਹੇ ਕਾਲੇ ਕਾਰੇ ਕਰਨ ਜਿਸ ਸਦਕਾ ਲੋਕ ਸਿੱਖੀ ਅਤੇ ਸਿੱਖਾਂ ਨੂੰ ਨਫਰਤ ਕਰਨ ਲੱਗ ਪੈਣ। ਕੈਟ ਅਤੇ ਸਿੰਘ ਦੀ ਪਛਾਣ ਆਮ ਬੰਦੇ ਨੂੰ ਬੜੀ ਔਖੀ ਹੁੰਦੀ ਹੈ, ਪਰ ਕਿਸੇ ਦੇ ਕੰਮਾਂ ਦਾ ਲੇਖਾ-ਜੋਖਾਂ ਕਰ ਕੇ ਕਿਹਾ ਜਾ ਸਕਦਾ ਹੈ ਕਿ ਇਹ ਕਿਸ ਬਿਰਤੀ ਦਾ ਬੰਦਾ ਹੈ। ਕੈਟ ਨੇ ਤਾਂ ਉਹ ਕਰਤੂਤਾਂ ਕਰਨੀਆਂ ਹੁੰਦੀਆਂ ਹਨ ਜਿਸ ਨਾਲ ਸਿੱਖੀ ਤੇ ਸਿੱਖਾਂ ਦਾ ਬੇੜਾ ਗਰਕ ਹੋ ਜਾਵੇ। ਕੈਟ ਦੇ ਮਾਲਿਕ ਕਹਿੰਦੇ ਹਨ ਕਿ ਬੇਸ਼ੱਕ ਕੁਝ ਕੁ ਸਿੱਖ-ਪੱਖੀ ਕੰਮ ਐਹੋ ਜਿਹੇ ਕਰ ਲਏ ਜਾਣ ਜਿਸ ਨਾਲ ਲੋਕਾਂ ਨੂੰ ਭਰਮ ਜਿਹਾ ਪੈ ਜਾਵੇ, ਪਰ ਕੁਝ ਚੰਗੇ ਕੰਮ ਕਰ ਕੇ, ਬਾਕੀ ਸਭ ਕੁਝ ਕੈਟ ਨੇ ਉਹ ਕਰਨਾ ਹੁੰਦਾ, ਜਿਸ ਨਾਲ ਲੋਕ ਕਹਿਣ ਕਿ 'ਅਸੀਂ ਨਹੀਂ ਚਾਹੁੰਦੇ ਖਾਲਿਸਤਾਨ, ਅਸੀਂ ਨਹੀਂ ਰਹਿਣਾ ਸਿੱਖੀ ਵਿਚ"। ਪਰ ਇੱਕ ਸਿੰਘ ਤਾਂ ਹਰ ਪਲ ਉਨਾਂ ਕੰਮਾਂ ਬਾਰੇ ਸੋਚਦਾ ਹੈ ਜਿਨ੍ਹਾਂ ਨਾਲ ਸਿੱਖੀ ਦੀ ਸ਼ਾਨ ਵਧੇ ਤੇ ਹਰ ਕੋਈ ਖਾਲਿਸਤਾਨ ਦਾ ਹਾਮੀ ਬਣ ਜਾਵੇ। ਇੱਕ ਸਿੰਘ ਦੇ ਕੰਮ ਦੀ ਰਫਤਾਰ ਬੇਸ਼ੱਕ ਹੌਲ਼ੀ ਹੋਵੇ, ਪਰ ਉਹ ਕੰਮ ਉਹੀ ਕਰੇਗਾ ਜਿਸ ਉਤੇ ਖਾਲਸਾ ਪੰਥ ਨੂੰ ਮਾਣ ਹੋਵੇ। ਕੈਟਾਂ ਕੋਲ ਖੁੱਲ੍ਹਾ ਸਰਮਾਇਆ ਤੇ ਸਾਧਨ ਹੁੰਦੇ ਹਨ ਜਿਸ ਸਦਕਾ ਕਈ ਵਾਰ ਉਹ ਸੀਮਤ ਸਾਧਨਾਂ ਤੇ ਸਰਮਾਏ ਵਾਲੇ ਸਿੰਘਾਂ ਦੀ ਥਾਂ ਖੋਹਣ ਵਿਚ ਸਫਲ ਹੋਏ ਵੀ ਜਾਪਦੇ ਹਨ। ਕੈਟ ਤਾਂ ਕੰਮਾਂ ਵਾਲੀ ਹਨੇਰੀ ਲਿਆ ਦਿੰਦੇ ਹਨ, ਕੈਟ ਦੀ ਕਿਹੜਾ ਜਵਾਬਦੇਹੀ ਹੈ।ਜਦਕਿ ਸਿੰਘ ਨੇ ਹਰ ਪਲ ਖਿਆਲ ਰੱਖਣਾ ਹੁੰਦਾ ਹੈ ਕਿ ਉਸ ਦੇ ਕਿਸੇ ਬੋਲ ਜਾਂ ਕੰਮ ਕਾਰਨ ਕਿਤੇ ਕੌਮ ਦਾ ਕੋਈ ਹਰਜ਼ਾ ਨਾ ਹੋ ਜਾਵੇ।

ਕਈ ਵਾਰ ਹਾਲਾਤ ਇਹੋ ਜਿਹੇ ਵੀ ਹੋ ਜਾਂਦੇ ਹਨ ਕਿ ਕੈਟਾਂ ਦੇ ਕੰਮਾਂ ਦੀ ਹਨੇਰੀ ਵਿਚ ਸਿੰਘ ਕਿਤੇ ਦਿਸਦੇ ਹੀ ਨਹੀਂ ਤੇ ਲੋਕਾਂ ਨੂੰ ਭਰਮ ਪੈ ਜਾਂਦਾ ਕਿ ਸ਼ਾਇਦ ਇਹ "ਕੈਟ" ਹੀ ਅਸਲ 'ਸਿੰਘ" ਹਨ। ਇਹੀ ਕੈਟ-ਤੰਤਰ ਦੀ ਸਫਲਤਾ ਹੁੰਦੀ ਹੈ ਕਿ ਅਸਲੀ ਸਿੰਘਾਂ ਦੀ ਤਾਂ ਸਿੱਖ ਸਮਾਜ ਦੇ ਵਿਚ ਹਰ ਥਾਂ ਸਿਖੀ-ਭੇਸ ਵਾਲੇ ਕੈਟ ਛਾ ਜਾਣ। ਐਹੋ ਜਿਹੇ ਦਿਨ ਵੀ ਆ ਸਕਦੇ ਹਨ ਜਦ ਲੋਕ ਕੈਟ ਨੂੰ ਸਤਿਕਾਰ ਦੇਣ ਲੱਗ ਪੈਣ ਤੇ ਸਿੰਘ ਖੂੰਜੇ ਲੱਗ ਜਾਣ। ਪਰ ਸਿੰਘ ਨੂੰ ਆਪਣੇ ਸਿਦਕ ਉਤੇ ਐਨਾ ਭਰੋਸਾ ਹੁੰਦਾ ਕਿ ਉਹ ਭਾਣੇ ਵਿਚ ਆਪਣੀ ਸੇਵਾ ਵਿੱਚ ਲੱਗਾ ਰਹਿੰਦਾ। ਇੱਕ ਸਿੰਘ ਜਦ ਸ਼ਹੀਦ ਹੋ ਜਾਂਦਾ ਤਾਂ ਜਿਹੜੇ ਲੋਕ ਉਸਦੇ ਜੀਂਦੇ-ਜੀ ਭਰਮ ਵਿਚ ਰਹੇ ਹੁੰਦੇ ਨੇ ਉਹ ਵੀ ਕਹਿ ਦਿੰਦੇ ਨੇ ਅਸੀ ਤਾਂ ਕੈਟਾਂ ਦੇ ਜਾਲ਼ ਵਿਚ ਹੀ ਫਸ ਕੇ ਇਸ ਨੂੰ ਅਣਗੌਲਿਆ ਕਰਦੇ ਰਹੇ, ਅਸਲ ਵਿਚ ਇਹ ਗੁਰੂ ਦਾ ਪਿਆਰਾ ਸਿੰਘ ਹੈ।

ਖਾਲਸਾ ਪੰਥ ਨੂੰ ਉਨਾਂ ਕੈਟਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਜੋ ਸਿੱਖ ਜਗਤ ਵਿਚ ਛਾ ਰਹੇ ਹਨ, ਪਰ ਉਨ੍ਹਾਂ ਦੇ ਕਾਲੇ ਕਾਰੇ ਸਿੱਖੀ ਅਤੇ ਸਿੱਖਾਂ ਦੇ ਭਵਿੱਖ ਲਈ ਖਤਰਨਾਕ ਹਨ। ਕੈਟਾਂ ਨਾਲ ਲੜ ਰਹੇ, ਕੈਟਾਂ ਦੇ ਸਤਾਏ ਹੋਏ ਸਿੰਘ ਖੂਨ ਦੇ ਹੰਝੂ ਰੋਂਦੇ ਹਨ।ਗੁਰੂ ਦੇ ਪਿਆਰੇ ਸਿੰਘ ਜਾਣਦੇ ਹਨ ਕਿ ਕੈਟ-ਤੰਤਰ ਕੇਵਲ ਖਾਲਿਸਤਾਨੀ ਲਹਿਰ ਦੇ ਵਿਰੋਧ ਵਿਚ ਹੀ ਸਰਗਰਮ ਨਹੀਂ, ਕੈਟ-ਤੰਤਰ ਤਾਂ ਸਮੁਚੇ ਸਿੱਖ ਫਲਸਫੇ, ਸਿੱਖ ਇਤਿਹਾਸ ਤੇ ਸਿੱਖ ਮਰਿਆਦਾ ਵਿਰੁਧ ਵੀ ਪੂਰੇ ਜੋਰ-ਸ਼ੋਰ ਨਾਲ ਸਰਗਰਮ ਹਨ।ਸਿੱਖ ਵਿਚਾਰਧਾਰਾ ਦੇ ਰਾਖਿਓ! ਉਨਾਂ ਸਿੰਘਾਂ ਦਾ ਸਾਥ ਦਿਓ ਜੋ ਸਿੱਖੀ ਦੀ ਸ਼ਾਨ ਲਈ ਜੂਝ ਰਹੇ ਹਨ। ਉਨਾਂ ਤੋਂ ਬਚੋ ਜੋ ਨਾਅਰੇ ਤਾਂ ਸਿੱਖੀ ਦੇ ਮਾਰਦੇ ਹਨ, ਪਰ ਜਿੰਨਾਂ ਦਾ ਮੁੱਖ ਨਿਸ਼ਾਨਾ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰਨਾ ਹੈ। ਆਓ, ਉਨਾਂ ਦੀ ਪਛਾਣ ਕਰੀਏ ਤੇ ਸਾਥ ਦਈਏ ਜਿਹੜੇ ਸਿੱਖੀ ਤੇ ਸਿੱਖਾਂ ਦੀ ਰਾਖੀ ਲਈ ਪੰਥ-ਦੋਖੀਆਂ ਨਾਲ ਢਾਲ-ਤਲਵਾਰ ਲੈਕੇ ਜੂਝ ਰਹੇ ਹਨ।ਸਿੱਖੀ ਦੇ ਮਹਿਲ ਦੇ ਰਾਖਿਆਂ ਦਾ ਸਾਥ ਦਿਓ।

ਅਜ ਰੇਡੀਓ KRPI 1550 AM ਤੇ ਪੋ੍ ਰੁਮਾਣਾ ਨੇ ਗਰਮੀਤ ਸਿੰਘ ਪਿੰਕੀ ਨਾਲ ਉਹਨਾਂ ਵੱਲੋਂ ਕੀਤੇ ਖੁਲਾਸੇ 'ਤੇ ਚਰਚਾ ਕੀਤੀ । ਪਿੰਕੀ ਨੂੰ ਸਵਾਲ ਕੀਤਾ ਕਿ ਗਰਚਰਨ ਸਿੰਘ ਸੈਦਪੁਰ ਜਿਸ ਨੂੰ ਤੁਸੀਂ ਵੱਡਾ ਪੁਲਿਸ ਦਾ ਕੈਟ ਕਹਿਆ ਉਸ ਨੇ ਉਸ ਨੇ ਕੱਲ ਚੱਲੀ ਗੱਲਬਾਤ ਵਿਚ ਇਨਕਾਰ ਕੀਤਾ ਮੈ ਕਿਸੇ ਪਿੰਕੀ ਨੂੰ ਨਹੀਂ ਜਾਣਦਾ । ਪਿੰਕੀ ਨੇ ਕਹਿਆ ਕਿ ਮੈ ਕਲ ਸੈਦਪੁਰ ਨੂੰ ਫੋਨ ਮਿਲਿਆ ਮੇਰੀ ਗੱਲ ਹੋਈ । ਪਿੰਕੀ ਕਹਿੰਦਾ ਪੁਛੋ ਇਸ ਨੂੰ ਕਿ ਪਿੰਕੀ ਦਾ ਫੋਨ ਆਇਆ । ਪਿੰਕੀ ਨੇ ਕਹਿਆ ਮੈ ਇਸ ਪੁਛਿਆ ਤੂੰ ਜਾਣਦਾ ਮੈਉਹੀ ਪਿੰਕੀ ਆ ਜਿਸ ਕਰਕੇ ਤੂੰ ਅਜ ਜਿਉਂਦਾ ਵਾ । ਸੈਦਪੁਰੀ ਕਹਿੰਦਾ ਫਿਰ ਅੱਜ ਮੇਰੀ ਕਿ ਲੋੜ ਪੈ ਗਈ ਤੂੰ ਮੈਨੂੰ ਫੋਨ ਕੀਤਾ । ਪਿੰਕੀ ਨੇ 26 ਸਾਲ ਬਾਅਦ ਗੱਲ ਕੀਤੀ ਤੇਰੇ ਨਾਲ ਮੈਨੂੰ ਕੋਈ ਲੋੜ ਨਹੀਂ ਪਈ । ਮੈ ਤੈਨੂੰ ਚੇਲੰਜ ਕਰਦਾ ਵਾ ਜਿਥੇ ਮਰਜੀ ਬੈਠ ਗੱਲ ਕਰ, ਫਿਰ ਸੈਦਪੁਰ ਨੇ ਫੋਨ ਕੱਟ ਦਿੱਤਾ । ਅੱਜ ਵੀ ਪੋ੍. ਰੁਮਾਣਾ ਨੇ ਸੈਦਪੁਰ ਨੂੰ Air 'ਤੇ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਇਹ ਬਹਾਨਾ ਮਾਰ ਦਿੱਤਾ ਕਿ ਮੈ driving ਕਰਦਾ ਹਾ ਗੱਲ ਨਹੀਂ ਕਰ ਸਕਦਾ । ਪਿੰਕੀ ਅਜ ਵੀ ਦਾਅਵਾ ਕੀਤਾ ਕਿ ਇਹ ਸੱਭ ਤੋ ਵੱਡਾ ਪੁਲਿਸ ਦਾ ਕੈਟ ਸੀ ਤੇ ਅੱਜ ਵੀ ਹੈ ।

ਵੱਧ ਤੋ ਵੱਧ ਸ਼ੇਅਰ ਕਰ ਦਿਉ ਵੀਰੋ, ਇਸ ਕੈਟ ਬਾਰੇ ਦੁਨੀਆਂ ਨੂੰ ਪਤਾ ਲੱਗੇ, ਮਾਵਾਂ ਦੇ ਪੁੱਤ ਮਰਵਾਕੇ ਆਪ ਵੀ ਵਿਦੇਸ਼ ਵਿਚ ਬੈਠਾ, ਇਸ ਦਾ ਜਿਉਣਾ ਹਰਾਮ ਕਰ ਦਿਉ, ਅਮਰੀਕਾ ਦੀ ਸੰਗਤ ਖਾਸ ਕਰਕੇ ਸਿਆਟਲ ਦੀਆਂ ਸੰਗਤਾਂ ਇਸ ਦਾ ਸਮਾਜਕ ਬਾਇਕਾਟ ਕਰਨ ਕੌਮੀ ਕਾਤਲ ਦਾ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top