Share on Facebook

Main News Page

ਲੀਡਰਾਂ ਨੇ ਸਰਬੱਤ ਖਾਲਸਾ ਹੀ ਵੇਚ ਮਾਰਿਆ ????
-: ਗੁਰਦੇਵ ਸਿੰਘ ਸੱਧੇਵਾਲੀਆ

ਸਿੱਖਾਂ ਦੇ ਭਰੇ ਇਕੱਠ ਵਿਚ ਇੱਕ ਵਾਰ ਸ੍ਰ. ਕਪੂਰ ਸਿੰਘ ਸਾਹਵੇਂ ਬੈਠੀ ਸੰਗਤ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਕਿ "ਆਹ ਜਿਹੜੇ ਮੇਰੇ ਸਾਹਵੇਂ ਬੈਠੇ ਨੇ ਇਨ੍ਹਾਂ ਦਾ ਜਵਾਬ ਕੋਈ ਨਹੀਂ, ਪਰ ਜਿਹੜੇ ਮੇਰੇ ਆਹ ਨਾਲ ਸਟੇਜ 'ਤੇ ਬੈਠੇ ਇਨਾਂ ਲਈ ਜਵਾਬ ਕੋਈ ਨਹੀਂ?"

ਸਰਬੱਤ ਖਾਲਸੇ ਵਿਚ ਇੰਝ ਜਾਪਦਾ ਸੀ, ਜਿਵੇਂ ਸ੍ਰ ਕਪੂਰ ਸਿੰਘ ਇਵੇਂ ਹੀ ਕਹਿ ਰਹੇ ਹੋਣ। ਸਾਹਵੇਂ ਵਾਲੇ ਅਤੇ ਸਟੇਜ ਵਾਲਿਆਂ ਦਾ ਜਿੰਮੀ ਅਸਮਾਨ ਦਾ ਫਰਕ ਸਾਫ ਦਿੱਸਦਾ ਸੀ। ਸਾਹਵੇਂ ਵਾਲੇ ਕਦੇ ਵੀ ਅਪਣੇ ਗੁਰੂ ਦੇ ਨਾਂ 'ਤੇ ਸਿਰ ਵਾਰਨ ਲਈ ਤਿਆਰ, ਪਰ 'ਇਧਰ' ਵਾਲੇ ਕਦੇ ਵੀ ਉਨ੍ਹਾਂ ਸਿਰਾਂ ਨੂੰ ਵੇਚਣ ਲਈ ਤਿਆਰ!! ਸਾਹਵੇਂ ਵਾਲਿਆਂ ਦੀ ਸਾਫਗੋਈ ਤੇ ਇਧਰ ਵਾਲਿਆਂ ਦੀ ਬੇਈਮਾਨੀ!

ਸਰਬੱਤ ਖਾਲਸੇ ਵਾਲਿਆਂ 4 ਤੋਂ 5 ਲੱਖ ਸਿਰ ਵੇਚਿਆ ਪਰ ਖੱਟਿਆ ਕੀ, ਇਹ ਤਾਂ ਕਿਸੇ ਦਾ 'ਦਸਮਾ ਦੁਆਰ' ਕੰਮ ਕਰਦਾ ਹੋਵੇ ਤਾਂ ਜਾਣੇ ਨਾ!

ਉਂਝ ਹੁਣ ਅਗਲੇ ਸਰਬੱਤ ਖਾਲਸਾ ਜੀ ਦੀ ਤਿਆਰੀ ਹੈ। ਕਹਿੰਦੇ ਰਾਜਨੀਤਕ ਬੰਦਿਆਂ ਨੂੰ ਕੋਈ ਸ਼ਰਮ ਹਯਾ ਨਹੀਂ ਹੁੰਦੀ, ਪਰ ਇਧਰ ਤੁਹਾਡੇ 'ਧਾਰਮਿਕ'? ਇਹ ਕਹਿ ਕਿਹੜੇ ਮੂੰਹ ਨਾਲ ਰਹੇ ਨੇ ਕਿ ਬਾਕੀ ਦੇ ਨਬੇੜੇ ਅਗਲੇ ਸਰਬਤ ਖਾਲਸਾ ਵਿੱਚ ਹੋਣਗੇ? ਇਹ ਹਾਲੇ ਇੱਕ ਹੋਰ ਸਰਬੱਤ ਖਾਲਸਾ ਸੱਦਣ ਦੀ ਤਿਆਰੀ ਕਰ ਰਹੇ ਨੇ? ਇਸ ਪਹਿਲੇ ਹੋਏ ਸਰਬੱਤ ਖਾਲਸੇ ਦਾ ਹਿਸਾਬ ਕੌਣ ਕਰੇਗਾ? ਇਸ ਦੇ ਹੱਕ ਵਿਚ ਟਾਹਰਾਂ ਮਾਰਨ ਵਾਲੇ ਦੱਸਣ ਤਾਂ ਸਹੀ, ਕਿ ਇਸ ਸਰਬੱਤ ਖਾਸਲੇ ਵਿਚੋਂ ਕੀ ਹਾਸਲ ਕਰਕੇ ਦਿੱਤਾ ਸਿੱਖ ਕੌਮ ਨੂੰ? ਤਿੰਨ ਜਥੇਦਾਰ? ਕਿਹੜੇ? ਅਜਨਾਲਾ, ਦਾਦੂਵਾਲ ਤੇ ਮੰਡ? 5 ਲੱਖ ਬੰਦਾ ਇੱਕਠਾ ਕੀਤਾ ਤੇ ਵਿਚੋਂ ਲੈ ਕੀ ਦਿੱਤਾ? ਤੇ ਉਨ੍ਹਾਂ ਨੂੰ ਵੀ ਮੱਕੜ ਵਰਗੇ ਟੁੱਕੜ-ਬੋਚ ਥੜੇ ਨਹੀਂ ਚੜਨ ਦਿੰਦੇ? ਇੱਕ ਪਾਸੇ ਪੰਜ ਲੱਖ ਦੇ ਇਕੱਠ ਵਿੱਚ ਚੁਣੇ ਹੋਏ ਤੇ ਦੂਜੇ ਪਾਸੇ ਮੱਕੜ ਦੇ ਜਥੇਦਾਰ? ਇਕੱਲਾ ਮੱਕੜ ਪੰਜ ਲੱਖ 'ਤੇ ਭਾਰੂ? ਸਰਬੱਤ ਖਾਲਸਾ ਦੀ ਬੇਇੱਜਤੀ ਨਹੀਂ ਕਰਵਾਈ ਇਨ੍ਹਾਂ ਨੇ?

ਪਾਠਕਾਂ ਨੂੰ ਯਾਦ ਹੋਵੇਗਾ, ਕਿ ਇੱਕ ਮਤਾ ਪਾਇਆ ਸੀ ਕਿ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਜਾਂ ਮੜੀਆਂ ਨਾ ਬਣਾਈਆਂ ਜਾਣ! ਪਰ ਇਨ੍ਹਾਂ ਮਤਿਆਂ ਦੇ ਇੱਕ ਜਥੇਦਾਰ ਦੀ ਸੁਣ ਲਓ, ਯਾਣੀ ਅਜਨਾਲੇ ਦੀ।

ਕਿਸੇ ਕਬਰ 'ਤੇ ਜਦ ਇਹ 'ਸਤਿਕਾਰ' ਕਾਇਮ ਕਰਨ ਗਏ, ਤਾਂ ਉਥੇ ਪਾਠੀ ਨੂੰ ਪੁੱਛਦਾ ਤੇਰੀ ਜਾਤ ਕੀ ਉਏ?

ਉਹ ਕਹਿੰਦਾ ਜੀ ਮਰਾਸੀ ਹਾਂ, ਤਾਂ ਇਹ ਮਰਿਯਾਦਾ ਪ੍ਰਸ਼ੋਤਮ ਪਤਾ ਕੀ ਕਹਿੰਦਾ ਨਾਲ ਵਾਲਿਆਂ ਨੂੰ?

ਉਏ ਹੱਥ ਨਾ ਲਾਇਓ ਇਸ ਨੂੰ?

ਸਿੱਧੀ ਡਾਂਗ ਵਾਹੀ ਉਸਦੇ, ਕਿਉਂਕਿ ਮਰਾਸੀ ਸੀ ਨਾ ਹੱਥ ਜੂ ਨਹੀਂ ਸੀ ਲਾਉਂਣਾ?

ਤੇ ਹਾਲੇ ਆਹ ਕੱਲ ਦੀ ਗੱਲ ਹੈ, ਜਦ ਇੱਕ ਸਿੰਘ ਕਹਿ ਰਿਹਾ ਸੀ ਕਿ ਉਸ ਦੇ ਕੱਟੇ ਗੰਡਿਆਂ ਦੀ ਸਬਜ਼ੀ ਨਹੀਂ ਖਾਧੀ ਇਸ ਸਿੰਘ ਸਾਹਿਬ ਨੇ, ਕਿਉਂਕਿ ਇਸ ਮੁਤਾਬਕ ਉਹ ਚੂਹੜਾ ਸੀ?

ਮਤੇ ਰੱਖਣ ਵਾਲਿਆਂ ਬੜੇ ਵੱਡੇ ਮਖੌਲ ਕੀਤੇ ਕੌਮ ਨਾਲ। ਕੇ.ਪੀ. ਗਿੱਲ ਕਾਤਲ ਹੈ ਸਿੱਖਾਂ ਦਾ, ਤੇ ਉਸ ਕਾਤਲ ਹੀ ਰਹਿਣਾ। ਇਹ ਕੌਣ ਹੁੰਦੇ ਉਸ ਨੂੰ ਅਕਾਲ ਤਖਤ 'ਤੇ ਸੱਦਣ ਵਾਲੇ? ਜੇ ਉਹ ਆ ਜਾਏ ਤਾਂ ਉਸ ਦੇ ਗੁਨਾਹ ਮਾਫ ਨਹੀਂ ਕਰਨੇ ਪੈਣਗੇ? ਮਰਿਯਾਦਾ ਤਾਂ ਇਹੀ ਹੈ ਨਾ! ਤੁਹਾਨੂੰ ਜਾਪਦਾ ਨਹੀਂ, ਜਿਵੇਂ ਇਹ ਸੌਦੇ ਵਾਂਗ ਗਿੱਲ ਨੂੰ ਮਾਫ ਕਰਨਾ ਚਾਹੁੰਦੇ ਨੇ? ਇਹ ਮਤਾ ਬਣਦਾ ਹੀ ਕਿਵੇਂ ਸੀ?

ਕੇ.ਪੀ. ਗਿਲ ਸਿੱਖਾਂ ਦਾ ਕਾਤਲ ਹੈ, ਪਰ ਦੂਜੇ ਕਿਉਂ ਨਹੀਂ ਸੱਦੇ? ਬਾਦਲ-ਮਜੀਠੀਏ ਨੇ ਥੋੜੇ ਬੰਦੇ ਮਾਰੇ? ਗਿੱਲ ਵੇਲੇ ਦੀ ਤੇ ਮਜੀਠੀਆਂ ਬਾਦਲਾਂ ਵੇਲੇ ਦੀ ਗਿਣਤੀ ਤਾਂ ਕਰ ਵੇਖੋ? ਦੋ ਪੀਹੀੜਆਂ ਖਾ ਗਏ ਇਹ ਨਸ਼ਿਆਂ ਦੇ ਵਪਾਰੀ! ਜਿਹੜਾ ਪੰਜ ਲੱਖ ਬੰਦਾ ਉਥੇ ਆਇਆ ਸੀ ਉਨ੍ਹਾਂ ਦੇ ਬੱਚਿਆਂ ਦਾ ਤੁਸੀਂ ਕੀ ਸੋਚਿਆ? ਤੇ ਉਨ੍ਹਾਂ ਨੂੰ ਨਸ਼ਿਆਂ ਨਾਲ ਮਾਰਨ ਵਾਲੇ ਕਾਤਲਾਂ ਦਾ?

ਆ ਦੇਖ ਲਓ ਵੱਡੇ ਜੱਥੇਦਾਰ ਦੀ ਬੋਲਬਾਣੀ ਤੇ ਕਰਤੂਤਾਂ
  ਬੀਬੀ ਕੀਰਨਜੋਤ ਕੌਰ ਨਾਲ ਬਦਤਮੀਜ਼ੀ ਕਰਦਾ ਹੋਇਆ ਬਦਮਾਸ਼ ਅਜਨਾਲਾ

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top