ਬੇਜੋੜ ਗੱਠ-ਜੋੜ ਰਾਜਨੀਤਕ ਲੋਕਾਂ ਅਤੇ 
		ਪਾਰਟੀਆਂ ਵਿਚ ਤਾਂ ਹੁੰਦੇ ਸੁਣੇ ਹਨ, ਜਿੰਨ੍ਹਾ ਦਾ ਮੱਕਸਦ ਕੁਰਸੀ ਦੇ ਪਾਵੇ ਨੂੰ 
		ਹੱਥ ਪਾਉਂਣ ਤੋਂ ਵੱਧ ਕੁੱਝ ਨਹੀਂ ਹੁੰਦਾ, ਪਰ ਇਥੇ ਵਾਰ ਵਾਰ ਸਿਧਾਤਾਂ, ਸਿੱਖੀ ਅਤੇ 
		ਆਜ਼ਾਦੀ ਦਾ ਰੌਲਾ ਪਾਉਂਣ ਵਾਲੇ ਲੋਕਾਂ ਦਾ ਹਾਲ ਵੇਖ ਵੀ ਤਰਸ ਆਉਂਦਾ ਹੈ। ਉਨ੍ਹਾਂ ਲੋਕਾਂ 
		ਤੇ ਵੀ ਜਿਹੜੇ ਇਨ੍ਹਾਂ ਨੂੰ ਸਵਾਲ ਕਰਨ 'ਤੇ ਏਜੰਸੀਆਂ ਦਾ ਬੰਦਾ ਕਹਿਣ ਲੱਗੇ ਮਿੰਟ ਲਾਉਦੇ 
		ਹਨ। ਅਸੀਂ ਖ਼ਬਰਦਾਰ ਵਲੋਂ ਸਿੱਖਫਸ ਫਾਰ ਜਸਟਿਸ ਬਾਰੇ ਇੱਕ ਰਿਪੋਟ ਛਾਪੀ ਸੀ, ਜਿਸ ਵਿਚ 
		ਬਕਾਇਦਾ ਸਿੱਖਸ ਫਾਰ ਜਸਟਿਸ ਬਾਰੇ ਇੱਕ ਸਵਾਲ ਉਠਾਇਆ ਸੀ, ਕਿ ਇਹ ਲੋਕ ਇੱਕ ਪਾਸੇ 
		ਖਾਲਿਸਤਾਨ ਦੀ ਗੱਲ ਕਰਦੇ ਹਨ, ਦੂਜੇ ਬੰਨੇ ਇਨ੍ਹਾਂ ਦੇ ਸਬੰਧ ਕਰਨੈਲ ਸਿੰਘ ਪੀਰ ਮਹੁੰਮਦ 
		ਨਾਲ ਕਿਵੇਂ?
		ਇਨ੍ਹਾਂ ਗੱਲਾਂ ਦਾ ਸਿੱਖ ਫਾਰ ਜਸਟਿਸ ਨੇ ਤਾਂ ਕੋਈ ਜਵਾਬ ਨਹੀਂ ਸੀ 
		ਦਿੱਤਾ, ਪਰ ਉਨ੍ਹਾਂ ਦੇ ਗੜਵਈ ਜ਼ਰੂਰ ਇਲਜਾਮ ਲਾਉਂਦੇ ਦੇਖੇ ਗਏ, ਕਿ ਇਹ ਏਜੰਸੀਆਂ ਕਰਵਾ 
		ਰਹੀਆਂ ਹਨ। 
		ਪੀਰ ਮਹੁੰਮਦ ਦੀਆਂ ਗੱਦਾਰੀਆਂ ਦਾ ਲੰਮਾ 
		ਚਿੱਠਾ ਹੈ, ਇਹ ਵੱਖਰੀ ਗੱਲ ਹੈ ਕਿ ਕੁਝ ਲੋਕਾਂ ਨੂੰ ਸਮਝਣ ਜਾਂ ਜਾਨਣ ਵਿਚ ਜਾਣ 
		ਬੁੱਝਕੇ ਮੁਸ਼ਕਲ ਆ ਰਹੀ ਹੈ। ਇਸ ਮੁਸ਼ਕਲ ਵਿਚ ਟੋਰਾਂਟੋ ਦੇ ਜਾਣੇ ਜਾਂਦੇ 'ਖਾਲਿਸਤਾਨੀ' 
		ਮਿਸਟਰ ਮਨੋਹਰ ਸਿੰਘ ਬਲ ਵੀ ਸ਼ਾਮਲ ਹਨ। ਉਨ੍ਹਾਂ ਨੂੰ ਕਿਸੇ ਉਪਰ ਕੇਸ ਕਰਨ ਦੇ ਮਾਮਲੇ ਨੂੰ 
		ਲੈ ਕੇ ਖ਼ਬਰਦਾਰ ਵਲੌਂ ਪੀਰ ਮਹੁੰਮਦ ਨਾਲ ਸਬੰਧ ਜਾਨਣ ਬਾਰੇ ਗੱਲ ਕਰਦਿਆਂ, ਜਦ ਦੱਸਿਆ ਗਿਆ 
		ਕਿ ਇੱਕ ਪਾਸੇ ਖਾਲਿਸਤਾਨ ਤੇ ਦੂਜੇ ਬੰਨੇ ਬਾਦਲਾਂ ਦੇ ਟਾਊਂਟਾਂ ਨਾਲ ਸਬੰਧ? ਤਾਂ ਉਨੀ ਬੜੀ 
		ਤਲਖੀ ਵਿਚ ਜਵਾਬ ਦਿੰਦਿਆਂ ਫੋਨ ਠਾਹ ਮਾਰਿਆ ਕਿ ਪੀਰ ਮਹੁੰਮਦ ਗੱਦਾਰ ਕਿਵੇਂ? ਤੇ ਜਾਹ 
		ਮੈਂ ਤੇਰੇ ਨਾਲ ਗੱਲ ਨਹੀਂ ਕਰਦਾ? ਪਰ ਅੱਜ ਇਸ ਸਵਾਲ ਦੇ ਘੇਰੇ ਵਿਚ ਸਿੱਖਸ ਫਾਰ ਜਸਟਿਸ 
		ਤੋਂ ਇਲਾਵਾ ਉਹ ਲੋਕ ਵੀ ਆਉਂਦੇ ਹਨ, ਜਿਹੜੇ ਇੱਕ ਪਾਸੇ ਲੋਕਾਂ ਨੂੰ ਖਾਲਿਸਤਾਨ ਦੇ ਨਾਂ 
		'ਤੇ ਉਤੇਜਤ ਕਰਦੇ ਹਨ, ਪਰ ਦੂਜੇ ਪਾਸੇ ਪੀਰ ਮਹੁੰਮਦਾਂ ਨਾਲ ਉਨ੍ਹਾਂ ਦੀਆਂ ਯਾਰੀਆਂ ਹਨ? 
		ਵੈਸੇ ਮਿਸਟਰ ਮਨੋਹਰ ਸਿੰਘ ਬਲ ਹੋਰਾਂ ਨੂੰ ਪੀਰ ਮਹੁੰਮਦ ਬਾਰੇ ਸਵਾਲ ਕਰਨਾ ਗਵਾਰਾ ਨਹੀਂ 
		ਰਿਹਾ, ਕਿਉਂਕਿ ਉਨ੍ਹਾਂ ਦੀ ਪਹੁੰਚ ਤਾਂ ਹੁਣ ਪੀਰ ਮਹੁੰਮਦ ਤੋਂ ਵੀ ਪਰ੍ਹੇ ਦੀ ਹੈ, ਤੇ
		ਉਹ ਤਾਂ ਹੁਣ ਸਿੱਖਾਂ ਦੇ ਮਸਲੇ ਸਿੱਧੇ ਕੌਂਸਲੇਟ ਕੋਲੇ 
		ਨਿਬੇੜਨ ਦੇ ਸਮਰਥ ਹੋ ਗਏ ਹਨ! ਨਹੀਂ?
		
		ਅੱਜ ਦੇ ਦੌਰ 
		ਵਿੱਚ ਸਿੱਖਾਂ ਦੀ ਹਾਲਤ ਬੜੀ ਹਾਸੋ-ਹੀਣੀ ਜਿਹੀ ਬਣੀ ਹੋਈ ਹੈ। 
		
			- ਇੱਕ ਪਾਸੇ ਉਹ ਸਿੱਖਸ 
			ਫਾਰ ਜਸਟਿਸ ਮਗਰ ਝੰਡੇ ਚੁੱਕੀ ਫਿਰਦੇ ਹਨ, 
			- ਦੂਜੇ ਪਾਸੇ ਮਾਨ ਦੇ 
			ਸਰਬਤ ਖਾਲਸੇ ਮਗਰ ਵਾਹੋ ਦਾਹੀ ਹੋਏ ਪਏ ਹਨ। 
			- ਤੀਜੇ ਪਾਸੇ ਅੱਜ ਪੀਰ 
			ਮਹੁੰਮਦ ਨੂੰ ਗੱਦਾਰ ਵੀ ਕਹੀ ਜਾਂਦੇ ਹਨ। 
		
		ਉਧਰ 
		ਮਾਨ ਸਾਹਬ ਪਹਿਲ਼ਾਂ ਖੁਦ ਪੀਰ ਮਹੁੰਮਦ ਨੂੰ ਨਾਲ ਧੂਹੀ 
		ਫਿਰਦੇ ਰਹੇ ਤੇ ਅੱਜ ਪੀਰ ਮਹੁੰਮਦ ਜਦ ਆਪਣੇ ਅਸਲੀ ਯਾਰਾਂ ਨਾਲ ਜਾ ਰਲਿਆ, ਤਾਂ ਉਨ੍ਹੀ 
		ਵਿੱਚੇ ਪੀਰ ਮਹੁੰਮਦ ਤੇ ਵਿਚੇ ਸਿੱਖਸ ਫਾਰ ਜਸਟਿਸ ਵੀ ਧਰ ਲਈ ਹੈ?
		ਉਧਰ ਸਿੱਖਸ ਫਾਰ ਜਸਟਿਸ ਨੇ ਆਪਣੇ ਮੱਤਿਆਂ ਵਾਲਾ ਟਿੰਡ 'ਚ 
		ਕਾਨਾ ਪਾਉਂਦਿਆਂ ਅਸਿੱਧੇ ਰੂਪ ਵਿਚ ਮਾਨ ਸਾਹਬ ਨੂੰ ਧਰ ਲਿਆ ਹੈ। ਪਰ ਹੁਣ ਵੇਖਣ 
		ਵਾਲੀ ਗੱਲ ਤਾਂ ਇਹ ਹੈ ਕਿ ਬਾਹਰ ਦੀਆਂ ਖਲਿਸਤਾਨੀ ਧਿਰਾਂ ਦਾ ਊਠ ਕਿਸ ਕਰਵੱਟ ਬੈਠਦਾ ਹੈ।
		ਕਿਉਂਕਿ ਉਧਰ ਮਾਨ ਵੀ 'ਖਾਲਿਸਤਾਨੀ' ਤੇ ਉਧਰ ਸਿੱਖਸ ਫਾਰ 
		ਜਸਟਿਸ ਵੀ 'ਖਾਲਿਸਤਾਨੀ'? ਪਰ ਇਧਰ ਖਾਲਿਸਤਾਨੀ ਟੀਮ ਨਾਲ ਪੀਰ ਮੁਹੰਮਦ ਵਰਗੇ 'ਜੋਧੇ' 
		ਤੇ ਉਧਰ ਮਾਨ ਦੀ ਖਾਲਿਸਤਾਨੀ ਟੀਮ ਵਿਚ ਰੋਡੇ, ਦਾਦੂਵਾਲ, ਮੋਹਕਮ ਸਿੰਘ ਵਰਗੇ 'ਤੇਗਾਂ ਦੇ 
		ਧਨੀ'? ਗੱਲ ਗਈ ਕਿਧਰ? ਖਾਲਿਸਤਾਨ ਦੀ ਲਹਿਰ ਨਾਲ ਇਸ ਤੋਂ ਵੱਡਾ ਮਖੌਲ ਹੋਰ ਕੀ ਹੈ?
		ਪੀਰ ਮਹੁੰਮਦ ਵਾਰ ਵਾਰ ਸਪੱਸ਼ਟ ਹੋਣ ਦੇ 
		ਬਾਵਜੂਦ ਸਿੱਖਸ ਫਾਰ ਜਸਟਿਸ ਅਪਣੇ ਮੱਤੇ ਤਾਂ ਰਟੀ ਜਾ ਰਹੀ ਹੈ, ਪਰ ਪੀਰ ਮਹੁੰਮਦ ਨਾਲ 
		ਆਪਣੇ ਸਬੰਧਾਂ ਬਾਰੇ ਹਾਲੇ ਤੱਕ ਉਹ ਕੋਈ ਸਪੱਸ਼ਟ ਸਟੈਂਡ ਨਹੀਂ ਲੈ ਸਕੀ। ਸਿੱਖ 
		ਫਾਰ ਜਸਟਿਸ ਦੇ ਮਤੇ ਉਨਾਂ ਚਿਰ ਕੀ ਮਾਇਨਾ ਰੱਖਦੇ ਹਨ, ਜਿੰਨਾਂ ਚਿਰ ਉਹ ਵਾਰ ਵਾਰ 
		ਗੱਦਾਰੀਆਂ ਕਰਦੇ ਆ ਰਹੇ, ਪੀਰ ਮਹੁੰਮਦ ਬਾਰੇ ਅਪਣਾ ਸਟੈਂਡ ਸਪੱਸ਼ਟ ਨਹੀਂ ਕਰਦੀ। 
		
		ਕਦੇ ਤੁਹਾਨੂੰ ਇੰਝ ਨਹੀਂ ਜਾਪਦਾ ਜਿਵੇਂ 
		ਇਹ 'ਫਰੈਂਡਲੀ ਮੈਚ' ਹੁੰਦਾ, ਜਿਹੜਾ ਇੱਕੋ ਧਿਰ ਦੋ ਟੀਮਾਂ ਬਣਾ ਕੇ ਰੱਲ਼ ਕੇ ਖੇਡ ਰਹੀ ਹੈ? 
		ਮੈਂ ਨਹੀਂ ਕਹਿੰਦਾ, ਪਰ ਤੁਸੀਂ ਮਾਨ ਸਾਹਬ ਵਾਲੀ ਟੀਮ, ਤੇ ਉਧਰ ਸਰਬਤ ਖਾਲਸਾ ਦੀ ਵਿਰੋਧਤਾ 
		ਕਰਨ ਵਾਲੀ ਟੀਮ ਵਲ ਵੇਖ ਕੇ ਨਿਖੇੜਾ ਕਰ ਲਓ, ਗੱਲ ਸਮਝਣੀ ਔਖੀ ਨਹੀਂ, ਕਿਉਂਕਿ
		ਇਸ ਵਿੱਚ ਉਹ ਟੀਮ ਤਾਂ ਬਿਲੱਕੁਲ ਹੀ 
		ਸ਼ਾਮਲ ਨਹੀਂ ਜਾਪਦੀ, ਜਿਹੜੀ ਸ੍ਰੀ ਗੁਰੂ ਜੀ ਬਾਣੀ ਦੀ ਬੇਅਦਬੀ ਨੂੰ ਲੈ ਕੇ ਸੜਕਾਂ ਤੇ 
		ਕੁੱਟ ਤੇ ਗੋਲੀਆਂ ਖਾਂਦੀ ਰਹੀ! ਕਿ ਹੈ ?