Share on Facebook

Main News Page

ਸਰਬਉੱਚ ਕੌਣ ?
-: ਗੁਰਦੇਵ ਸਿੰਘ ਸੱਧੇਵਾਲੀਆ

'ਜਥੇਦਾਰਾਂ' ਬਾਰੇ ਪਹਿਲਾਂ ਹੀ ਹਨੇਰਾ ਨਹੀਂ ਸੀ, ਪਰ ਹੁਣ ਤਾਂ ਦਿਨ ਚੜਿਆ ਪਿਆਜਿਸ ਨੂੰ ਹਾਲੇ ਵੀ ਦੇਖਣ ਵਿਚ ਮੁਸ਼ਕਲ ਆ ਰਹੀ ਹੈ, ਉਸ ਨੂੰ ਫੌਰਨ ਡਾਕਟਰ ਦੀ ਲੋੜ ਹੈ। ਵਾਰ ਵਾਰ ਇੱਕ ਗੱਲ ਦੁਹਰਾਈ ਜਾ ਰਹੀ ਹੈ ਕਿ ਅਕਾਲ ਤਖਤ ਸਰਬ-ਉੱਚ ਹੈ ਤੇ ਜਿਹੜੇ ਦੁਹਰਾ ਰਹੇ ਹਨ, ਉਹ ਇਨ੍ਹਾਂ ਲੂੰਗੀਆਂ ਨੂੰ ਘਰ ਰੱਖੇ, ਨੌਕਰ ਤੋਂ ਕੋਈ ਹੇਠਾਂ ਜਿਹੀ ਦੀ ਚੀਜ਼ ਤੋਂ ਵੱਧ ਸਮਝਦੇ ਨਹੀਂ! ਮੱਕੜ-ਬਾਦਲਾਂ ਮੂਹੋਂ ਤਾਂ ਉਂਝ ਹੀ ਨਹੀਂ ਫੱਬਦਾ ਕਿ ਅਕਾਲ ਤਖਤ ਸਰਬਉੱਚ ਹੈ, ਇਸ ਦੇ ਫੈਸਲਿਆਂ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ! ਫੱਬਦਾ?

ਪਰ ਕੌਮ ਮੇਰੀ ਦੀ ਬੇਬਸੀ ਦੇਖੋ। ਉਹ ਇਸ ਹਨੇਰ ਗਰਦੀ ਵਿੱਚ ਕੁੱਝ ਨਹੀਂ ਕਰ ਪਾ ਰਹੀ। ਉਸ ਦੀਆਂ ਬਾਹਾਂ ਹਿੰਦੂ ਨੇ ਬਾਦਲਾਂ ਰਾਹੀਂ ਪਿੱਛੇ ਕਰਕੇ ਬੰਨੀਆਂ ਹੋਈਆਂ ਤੇ ਮੂੰਹਾਂ ਤੇ ਲਾਏ ਢੱਕਣ! ਆਮ ਸਿੱਖ ਬੋਲ ਰਿਹਾ, ਖੌਲ ਰਿਹਾ ਪਰ ਕੋਈ ਗੁਰਦੁਆਰਾ, ਕੋਈ ਸੰਸਥਾ, ਕੋਈ ਸੰਤ, ਕੋਈ ਸਾਧ, ਕੋਈ ਫੈਡਰੇਸ਼ਨ! ਹਾਲੇ ਢੱਡਰੀ ਵਾਲੇ ਰੱਖ ਵਿਖਾਈ!

ਹਿੰਦੂ ਅਜ਼ਗਰ ਨੇ ਕੌਮ ਨੂੰ ਪੂਰੀ ਤਰ੍ਹਾਂ ਜਕੜ ਲਿਆ ਹੋਇਆ ਤੇ ਉਹ ਅੱਧਾ ਉਸ ਦੇ ਅੰਦਰ ਤੇ ਅੱਧਾ ਬਾਹਰ ਹੱਥ-ਪੈਰ ਮਾਰ ਰਿਹਾ, ਪਰ ਨਿਕਲ ਜਾਊ, ਕਹਿਣਾ ਔਖਾ ਹੈ। ਬਾਹਰ ਦੇ ਗੁਰਦੁਆਰਿਆਂ ਵਿੱਚ ਵੀ ਉਹ ਮੌਜੂਦ ਹਨ। ਹਰੇਕ ਗੁਰਦੁਆਰੇ, ਹਰੇਕ ਸੰਸਥਾ ਵਿੱਚ। ਚਲੋ ਦੱਸੋ ਕਿਹੜੇ ਗੁਰਦੁਆਰੇ ਦੀ ਗੱਲ ਕਰਨੀ! ਕੁੱਝ ਦਰਦਮੰਦ ਲੋਕ ਆਪਣੇ ਅਪਣੇ ਤੌਰ 'ਤੇ ਬੋਲਦੇ ਬਾਕੀ ਦੇ ਮੂੰਹਾਂ ਨੂੰ ਢੱਕਣ! ਬੱਤੀਆਂ ਬੰਦ ਕਰਕੇ ਮੁੜਕੋ ਮੁੜਕੀ ਹੋਣ ਵਾਲੇ ਤੇ ਚੀਕਾਂ ਮਾਰ ਮਾਰ ਰੱਬ ਨੂੰ ਉਪਰੋਂ ਲਾਹੁਣ ਵਾਲੇ ਵੀ ਚੁੱਪ!

ਪਹਿਲਾਂ ਉਨੀ ਸਾਨੂੰ ਵੰਡਿਆ, ਇਸ ਕਦਰ ਵੰਡਿਆ ਕਿ ਟਕਸਾਲੀ ਮਰ ਜਾਏ ਤਾਂ ਮਿਸ਼ਨਰੀ ਨੂੰ ਕੋਈ ਹੇਜ ਨਹੀਂ, ਮਿਸ਼ਨਰੀ ਮਰ ਜਾਏ ਤਾਂ ਅਖੰਡ ਕੀਰਤਨੀ ਨੂੰ ਕੋਈ ਦਰਦ ਨਹੀਂ। ਇਨੀਆਂ ਲੀਰਾਂ ਕਰ ਮਾਰੀਆਂ ਕੌਮ ਦੀਆਂ ਕਿ ਉਨਾਂ ਲੀਰਾਂ ਨਾਲ ਕਿਸੇ ਦਾ ਤਨ ਨਹੀਂ ਢੱਕ ਹੁੰਦਾ ਤੇ ਹਰੇਕ ਚੁਰਾਹੇ ਨੰਗਾ ਖੜਾ ਹੈ। ਦੋਂਹ ਬੰਦਿਆਂ ਵਿਚੋਂ ਤਿੰਨ ਸੰਸਥਾਵਾਂ ਨਿਕਲ ਆਉਂਦੀਆਂ। ਇੱਕ ਬੰਦਾ ਇੱਕ ਤੋਂ ਵੱਧ ਤੁਰੀ ਫਿਰਦੀ ਸੰਸਥਾ।

ਬਹੁਤੇ ਲੋਕ ਹਾਲੇ ਵੀ ਇੱਕ ਬੰਨੇ ਜਥੇਦਾਰਾਂ ਦੀ ਜਹੀ ਤਹੀ ਫੇਰੀ ਜਾਂਦੇ, ਦੂਜੇ ਪਾਸੇ ਅਕਾਲ ਤਖਤ ਸਰਬਉੱਚਤਾ ਦੀ ਰੱਟ ਲਾਈ ਜਾਂਦੇ। ਸਿਆਣੇ ਕਹਿੰਦੇ ਇੱਕ ਝੂਠ ਨੂੰ 100 ਵਾਰ ਮਾਰੋ ਉਹ ਸੱਚ ਹੋ ਜਾਂਦਾ। ਇਸ ਤੋਂ ਵੱਡਾ ਝੂਠ ਕਿਹੜਾ ਹੈ ਕਿ ਅਕਾਲ ਤਖਤ ਸਰਬਉੱਚ ਹੈ? ਸਰਬਉੱਚ ਇੱਕ ਹੋ ਸਕਦਾ, ਦੋ ਨਹੀਂ! ਜਾਂ ਤਾਂ ਸ੍ਰੀ ਗੁਰੂ ਜੀ ਦੀ ਬਾਣੀ ਸਰਬਉੱਚ ਹੈ, ਜਾਂ ਅਕਾਲ ਤਖਤਅਕਾਲ ਤਖਤ ਸਰਬਉੱਚ ਹੈ, ਤਾਂ ਉਸ ਦਾ ਜਥੇਦਾਰ ਆਪੇ ਸਰਬਉਚ ਹੈ ਤਾਂ ਰੌਲਾ ਕਾਹਦਾ ਰਹਿ ਗਿਆ? ਸਰਬਉੱਚਤਾ ਦੀ ਗੱਲ ਤਾਂ ਮੰਨੀ ਹੀ ਜਾਣੀ ਚਾਹੀਦੀ! ਨਹੀਂ?

ਸਰਬਉੱਚਤਾ ਦੇ ਨਾਂ ਤੇ ਕੌਮ 'ਤੇ ਮੇਰੀ ਨੇ ਇਹ ਗਲੀਆਂ-ਸੜੀਆਂ ਲਾਸ਼ਾਂ ਆਪਣੇ ਗਲ ਪਾ ਲਈਆਂ, ਜਿਹੜੀਆਂ ਪੂਰੇ ਕੌਮੀ ਵਾਤਾਵਰਣ ਨੂੰ ਦੂਸ਼ਤ ਕਰ ਰਹੀਆਂ। ਪਰ ਕਹਿੰਦੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਉਸ ਹੋਰ ਜੰਮ ਦੇਣੇ। ਪਹਿਲਾਂ ਅਸੀਂ ਵੇਦਾਂਤੀ ਮਗਰ ਡਾਗਾਂ ਚੁੱਕੀ ਰੱਖੀਆਂ ਸਨ। ਉਨ੍ਹਾਂ ਦਾ ਕੀ ਗਿਆ ਉਨਾ ਕੋਲੇ ਛੱਤੀ ਸੌ ਵੇਦਾਂਤੀ ਹੱਥ ਬੰਨੀ ਖੜੇ ਹਨ, ਉਨੀ ਹੁਣ ਵਾਲੀ ਲਾਸ਼ ਤੁਹਾਡੇ ਸਿਰ ਲਿਆ ਬਿਠਾਈ। ਜਦ ਰੌਲਾ ਜਿਆਦਾ ਵੱਧ ਗਿਆ ਤਾਂ ਉਨੀ ਇਹ ਚੁੱਕ ਕੇ ਮੱਖੀ ਵਾਂਗ ਬਾਹਰ ਮਾਰਨਾ, ਹੋਰ ਲਿਆ ਬਿਠਾਉਂਣਾ। ਤੁਸੀਂ ਹੱਥ ਤਾਂ ਲਾਓ, ਕਿਹੋ ਜਿਹਾ ਖਰੀਦਣਾ। ਵੱਧ ਤੋਂ ਵੱਧ ਤੇ ਸਸਤੇ ਵੀ ਇਨੇ ਕਿ....? ਤੇ ਤੁਸੀਂ ਅਸੀਂ ਫਿਰ ਚੁੱਪ ਕਰ ਜਾਣਾ, ਕਿ ਚਲੋ ਇਹ ਸ਼ਾਇਦ ਚੰਗਾ ਹੀ ਹੋਵੇ, ਪਰ ਊਠ ਦਾ ਬੁੱਲ ਕਦੇ ਨਹੀਂ ਡਿੱਗਣਾ !

ਇਹ ਉਸ ਕਹਾਣੀ ਵਾਂਗ ਹੈ, ਜਦ ਮਰਨ ਲੱਗਾ ਪਿਉ ਪੁੱਤ ਅਪਣੇ ਨੂੰ ਕਹਿੰਦਾ ਕੋਈ ਅਜਿਹਾ ਕੰਮ ਕਰੀਂ ਲੋਕ ਮੈਨੂੰ ਯਾਦ ਰੱਖਣ ਤੇ ਉਸ ਅਜਿਹਾ ਲੋਕਾਂ ਗਲ ਗੂਠ ਦਿੱਤਾ ਕਿ ਲੋਕੀਂ ਉਸ ਦੇ ਪਿਓ ਦੇ ਜੁਲਮਾਂ ਨੂੰ ਭੁੱਲ ਕੇ ਕਹਿੰਦੇ ਕਿ ਇਸ ਭੜੂਏ ਨਾਲੋਂ ਪਿਉ ਚੰਗਾ ਸੀ! ਅੱਜ ਤੁਸੀਂ ਕਹਿੰਦੇ ਹੋਵੋਂਗੇ ਇਸ ਨਾਲੋਂ ਤਾਂ ਵੇਦਾਂਤੀ ਹੀ ਚੰਗਾ ਸੀ, ਪਰ ਭਗਵੇਂ ਬ੍ਰਿਗੇਡ ਨੇ ਭਵਿੱਖ ਵਿਚ ਅਜਿਹੇ ਨੀਚ ਕੰਮ ਕਰਾਉਂਣੇ ਇਨ੍ਹਾਂ ਤੋਂ ਕਿ ਤੁਸੀਂ ਕਹਿਣਾ ਗੁਰਬਚਨ ਸਿਉਂ ਹੀ ਚੰਗਾ ਸੀ??

ਇਸ ਦੀ ਜੜ੍ਹ ਕਿਥੇ ਹੈ, ਕਿ ਪਹਿਲਾਂ ਤੁਸੀਂ ਸਰਬਉੱਚਤਾ ਦਾ ਫੈਸਲਾ ਕਰੋ ਕਿ ਕੌਣ ਹੈ? ਇਨ੍ਹਾਂ ਨੂੰ ਸਰਬਉੱਚ ਮੰਨਣਾ ਤੇ ਸੋਚਣਾ ਛੱਡ ਦੇਵੇ, ਪੂਰੀ ਕੌਮ ਮੁੜ ਜਿਹੜਾ ਮਰਜੀ ਗਲਿਆ-ਸੜਿਆ ਬੈਠਾਈ ਫਿਰਨ, ਤੁਸੀਂ ਲੈਣਾ ਕੀ ਇਨ੍ਹਾਂ ਤਨਖਾਹਦਾਰਾਂ ਤੋਂ। ਸੌਦਾ ਸਾਧ ਬਿਮਾਰੀ ਨਹੀਂ, ਨਾ ਬਿਮਾਰੀ ਇਹ ਲੂੰਗੀਆਂ ਵਾਲੇ ਨੇ, ਬਿਮਾਰੀ ਤਾਂ ਮੇਰੇ ਆਪਣੇ ਘਰ ਵਿਚ ਹੈ, ਮੇਰੇ ਆਪਣੇ ਅੰਦਰ ਕਿ ਮੈਂ ਹਾਲੇ ਤੱਕ ਇਹੀ ਫੈਸਲਾ ਨਹੀਂ ਕਰ ਪਾਇਆ ਕਿ ਸਰਬਉੱਚ ਕੌਣ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top