Share on Facebook

Main News Page

ਖ਼ਬਰਦਾਰ ਦੇ ਸਲਾਨਾਂ ਸਮਾਗਮ ਵਿਚ ਆਏ ਸੱਜਣਾ-ਮਿੱਤਰਾਂ ਦਾ ਧੰਨਵਾਦ

(ਅਦਾਰਾ ਖ਼ਬਰਦਾਰ) 9 ਅਗੱਸਤ 2015 ਨੂੰ ਖ਼ਬਰਦਾਰ ਮੈਗਜ਼ੀਨ ਦਾ ਇੱਕ ਸਾਲ ਹੋਣ ਲਈ ਰੱਖਿਆ 'ਫੰਕਸ਼ਨ' ਬੜੇ ਨਿੱਘੇ ਮਾਹੌਲ ਵਿਚ ਹੋਇਆ। ਸਾਰੇ ਆਏ ਸੱਜਣਾ-ਮਿੱਤਰਾਂ-ਪਿਆਰਿਆਂ ਬੜੇ ਮੋਹ ਨਾਲ ਇਸ ਵਿਚ ਸ਼ਿਕਰਤ ਹੀ ਨਹੀਂ ਕੀਤੀ, ਬਲਕਿ ਹੌਂਸਲਾ ਵੀ ਦਿੱਤਾ ਅਤੇ ਇਸ ਨੂੰ ਚਲਦਾ ਰੱਖਣ ਲਈ ਹਰ ਤਰ੍ਹਾਂ ਦੀ ਮਦਦ ਵੀ ਕੀਤੀ।

ਕੋਈ ਤਿੰਨ ਘੰਟੇ ਚਲੇ ਇਸ ਪ੍ਰੋਗਰਾਮ ਵਿਚ ਹੋਰਾਂ ਬੁਲਾਰਿਆ ਤੋਂ ਬਿਨਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸੈਕਰਾਮੈਂਟੋ ਤੋਂ ਦਲਿਤ ਭਾਈਚਾਰੇ ਨਾਲ ਸਬੰਧਤ ਮਿਸਟਰ ਐਮ.ਆਰ.ਪਾਲ ਵੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਕੋਈ ਅੱਧੇ ਘੰਟੇ ਵਿਚ ਮਿਸਟਰ ਐਮ.ਆਰ.ਪਾਲ ਨੇ ਬ੍ਰਾਹਮਣ-ਵਾਦ ਦੇ ਪਰਖਚੇ ਉਧੇੜ ਕੇ ਰੱਖ ਦਿੱਤੇ ਅਤੇ ਬੜੀ ਠੇਠ ਪੰਜਾਬੀ ਵਿਚ ਉਨ੍ਹਾਂ ਬ੍ਰਹਾਮਣ ਦੀ ਚੱਕੀ ਵਿਚ ਪੀਸਦੀਆਂ ਘੱਟ ਗਿਣਤੀਆਂ ਅਤੇ ਅਖੌਤੀ ਨੀਵੀਆਂ ਜਾਤੀਆਂ ਦੀ ਪੀੜਾ ਨੂੰ ਬਿਆਨ ਕੀਤਾ।

ਪ੍ਰੋ. ਦਰਸ਼ਨ ਸਿੰਘ ਹੋਰਾਂ ਕਲਮਾਂ ਉਪਰ ਬੋਲਦਿਆਂ ਕਿਹਾ ਕਿ ਕਲਮ ਤਾਂ ਕਲਮ ਹੀ ਹੁੰਦੀ ਹੈ, ਪਰ ਵਿਕਾਊ ਕਲਮਾਂ ਕੌਮਾਂ ਵਿਚ ਗੰਧਲਾ-ਪਨ ਦਾ ਅਜਿਹਾ ਝੱਲ ਖਿਲਾਰਦੀਆਂ ਹਨ ਕਿ ਸੱਚ ਲੱਭਣਾ ਹੀ ਔਖਾ ਹੋ ਜਾਂਦਾ ਹੈ। ਉਨ੍ਹਾਂ ਸਿੱਖ ਧਰਮ ਵਿੱਚ ਰਲਾ ਪਾ ਰਹੇ ਕਈ ਗਰੰਥਾਂ ਦਾ ਜ਼ਿਕਰ ਕੀਤਾ ਜਿਸ ਵਿਚ ਬੱਚਿਤਰ ਨਾਟਕ, ਗੁਰਬਿਲਾਸ ਪਾਤਸ਼ਾਹੀ ਛੇਵੀਂ ਆਦਿ ਵਰਨਨ ਯੋਗ ਹਨ। ਉਨਾਂ ਖ਼ਬਰਦਾਰ ਉਪਰ ਬੋਲਦਿਆਂ ਕਿਹਾ ਕਿ ਬਹੁਤ ਸੀਮਤ ਸਾਧਨ ਹੁੰਦਿਆਂ "ਖ਼ਬਰਦਾਰ" ਕੌਮ ਦੀ ਚਰਚਿਤ ਆਵਾਜ ਬਣਿਆ ਹੈ, ਜਿਸ ਦਾ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਬ ਦੇ ਪ੍ਰਧਾਨ ਸ੍ਰ. ਪ੍ਰਿਤਪਾਲ ਸਿੰਘ ਚੱਠਾ ਨੇ ਖ਼ਬਰਦਾਰ ਉਪਰ ਬੋਲਦਿਆਂ ਬੜਾ ਕੌੜਾ ਸੱਚ ਬਿਆਨ ਕਰਦਿਆਂ ਕਿਹਾ ਕਿ ਅਖੌਤੀ ਤਰਕਸ਼ੀਲਾਂ ਵੇਲੇ ਦੀ ਲੜਾਈ ਨੂੰ ਲੈ ਕੇ ਕੁੱਝ ਗੁਰਦੁਆਰਿਆਂ ਦੇ ਚੌਧਰੀ ਖ਼ਬਰਦਾਰ ਮਗਰ ਖੜਨ ਦੀਆਂ ਗੱਲਾਂ ਕਰਕੇ ਸਮਾਂ ਆਉਣ 'ਤੇ ਭੱਜ ਨਿਕਲੇ। ਸ੍ਰ. ਚੱਠਾ ਨੇ ਕੋਈ ਤਿੰਨ-ਚਾਰ ਕੁ ਮਿੰਟ ਵਿਚ ਅਜਿਹੇ ਸੱਚ ਕਹਿ ਮਾਰੇ ਕਿ ਸਰੋਤੇ ਅੱਸ਼ ਅੱਸ਼ ਕਰ ਉੱਠੇ।

ਐਨ.ਡੀ.ਪੀ ਦੇ ਉਮੀਦਵਾਰ ਮਿਸਟਰ ਮਾਰਟਨ ਸਿੰਘ ਵੀ ਪਹੁੰਚੇ ਹੋਏ ਸਨ, ਜਿਹੜੇ ਕੁਝ ਮਿੰਟ ਲੋਕਾਂ ਨੂੰ ਸੰਬੋਧਨ ਹੋਏ। ਨੌਰਥ ਬ੍ਰੈਂਪਟਨ ਤੋਂ ਉਮੀਦਵਾਰ ਸ੍ਰ. ਹਰਗੁਰਜੀਤ ਸਿੰਘ ਕਾਹਲੋਂ ਸਿਟੀ, ਕੌਂਸਲਰ ਸ੍ਰ. ਗੁਰਪ੍ਰੀਤ ਸਿੰਘ ਵੀ ਪਹੁੰਚੇ ਹੋਏ ਸਨ, ਸਭ ਦਾ ਧੰਨਵਾਦ।

ਹੋਰਾਂ ਤੋਂ ਬਿਨਾ ਤਰਕਸ਼ੀਲ ਸੁਸਾਇਟੀ ਦੇ ਚਰਨਜੀਤ ਬਰਾੜ ਨੇ ਅਪਣੀ ਬਾਗੀ ਸੁਰ ਵਿਚ ਥੋੜੇ ਸਮੇਂ ਵਿੱਚ ਹੀ ਕਈ ਸੱਚ ਕਹਿ ਦਿਤੇ ਜਿਸ ਵਿਚ ਵਾਸਤੂ-ਸ਼ਾਸ਼ਤਰ ਦੇ ਝੂਠਾਂ ਤੋਂ ਲੈ ਕੇ ਧਰਮ ਅਤੇ ਤਰਕ ਵਰਗੇ ਗਰੁਪਾਂ ਦੀਆਂ ਕੱਟੜਵਾਦੀ ਅਤੇ ਜ਼ਹਿਰਲੀਆਂ ਟਿੱਪਣੀਆਂ ਦਾ ਖਾਸ ਵਰਨਣ ਸੀ। ਯਾਦ ਰਹੇ ਕਿ ਚਰਨਜੀਤ ਬਰਾੜ ਤਰਕਸ਼ੀਲ ਵਿਚਾਰਧਾਰਾ ਦੇ ਹੁੰਦੇ ਹੋਏ ਵੀ ਉਨ੍ਹਾਂ ਅਖੌਤੀ ਤਰਕਸ਼ੀਲਾਂ ਦੇ ਵਿਰੁਧ ਖ਼ਬਰਦਾਰ ਨਾਲ ਖੜੋਤੇ ਸਨ ਜਿਹੜੇ ਗਾਹੇ-ਬਗਾਹੇ ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਪ੍ਰਤੀ ਅਪਣੀ ਜ਼ਹਿਰ ਉਗਲਦੇ ਰਹਿੰਦੇ ਹਨ।

ਸ੍ਰ. ਸੁਖਜਿੰਦਰ ਸਿੰਘ ਨੇ ਅਪਣੇ ਅੰਦਾਜ ਵਿਚ ਖ਼ਬਰਦਾਰ ਸਬੰਧੀ ਬੜਾ ਪਿਆਰਾ ਗੀਤ ਗਾ ਕੇ ਅਪਣੇ ਪਿਆਰ ਦਾ ਇਜ਼ਹਾਰ ਕੀਤਾ।

ਸ. ਸੁਰਜੀਤ ਸਿੰਘ ਝਬੇਲਵਾਲੀ ਨੇ ਸੰਬੋਧਨ ਹੁੰਦਿਆਂ ਪੰਜਾਬੀ ਬੋਲੀ ਬਾਰੇ ਚੰਗੀ ਜਾਣਕਾਰੀ ਦਿੱਤੀ ਅਤੇ ਅਖੀਰ ਤੇ ਪ੍ਰੋ ਰਾਜਾ ਸਿੰਘ ਅਤੇ ਗੁਰਦੇਵ ਸਿੰਘ ਸੱਧੇਵਾਲੀਆ ਨੇ ਆਏ ਸਭ ਲੋਕਾਂ ਦਾ ਧੰਨਵਾਦ ਕੀਤਾ।

ਸਟੇਜ ਦੀ ਸਾਰੀ ਕਾਰਵਾਈ ਸ੍ਰ. ਤਲਵਿੰਦਰ ਸਿੰਘ ਕੀਤੀ ਤੇ ਬੜੇ ਸਰਲ ਅਤੇ ਵਧੀਆ ਤਰੀਕੇ ਨਾਲ ਕੀਤੀ। ਉਨ੍ਹਾਂ ਦੀ ਮਿਹਨਤ ਸਦਕਾ ਐਮ.ਆਰ. ਪਾਲ ਤੋਂ ਇਲਾਵਾ ਸਾਡੇ ਉਹ ਭਰਾ ਵੀ ਵੱਡੀ ਗਿਣਤੀ ਵਿਚ ਹਾਜਰ ਹੋਏ ਜਿੰਨਾ ਨੂੰ ਪਹਿਲਾਂ ਬ੍ਰਾਹਮਣ ਨੇ ਅਤੇ ਫਿਰ ਡੇਰਿਆਂ ਮਗਰ ਲੱਗ ਕੇ ਜੱਟ ਨੇ ਸ਼ੂਦਰ ਕਹਿਕੇ ਮਨੁੱਖ ਹੋਣ ਦਾ ਹੱਕ ਖੋਹੀ ਰੱਖਿਆ। ਮਿਸਟਰ ਐਮ.ਆਰ. ਪਾਲ ਹੋਰਾਂ ਨੂੰ ਮਿਲਕੇ ਜਾਪਦਾ ਸੀ ਕਿ ਉਹ ਅਤੇ ਉਨ੍ਹਾਂ ਵਰਗੇ ਹੋਰ ਸੁਹਿਰਦ ਸੱਜਣ ਇਸ ਗੱਲੇ ਚਿੰਤਤ ਹਨ, ਕਿ ਸਿੱਖ ਕੌਮ ਦੇ ਵਿਹੜੇ ਜਾਤੀ ਨਸਲ ਦਾ ਗੱਡਿਆ ਹੋਇਆ ਤਕਲਾ ਪੁੱਟਿਆ ਜਾਵੇ। ਉਨ੍ਹਾਂ ਤੋਂ ਇਲਾਵਾ 'ਜੱਟ' ਭਾਈਚਾਰੇ ਦੇ ਸੁਹਿਰਦ ਸੱਜਣ ਵੀ ਇਸ ਪੀੜਾ ਨੂੰ ਮਹਿਸੂਸ ਕਰ ਰਹੇ ਹਨ, ਕਿ ਸਿੱਖ ਨੂੰ ਸਿੱਖ ਹੀ ਰਹਿਣ ਦਿੱਤਾ ਜਾਵੇ ਨਾ ਕਿ ਜੱਟ, ਚਮਾਰ ਜਾਂ ਚੂਹੜਾ!

ਅਖੀਰ 'ਤੇ ਅਸੀਂ ਫਿਰ ਤੋਂ ਉਨ੍ਹਾਂ ਸੱਜਣਾਂ-ਮਿੱਤਰਾਂ ਦਾ ਧੰਨਵਾਦ ਕਰਦੇ ਹਾਂ, ਜਿੰਨਾ ਖ਼ਬਰਦਾਰ ਨੂੰ ਅਪਣਾ ਸਮਝਦਿਆਂ ਇਸ ਨਾਲ ਖੜੋਣ ਲਈ ਅਪਣੀ ਵਚਨਬੱਧਤਾ ਕੇਵਲ ਗੱਲਾਂ ਨਾਲ ਹੀ ਨਹੀਂ, ਬਲਕਿ ਹਰੇਕ ਤਰ੍ਹਾਂ ਦੀ ਮਦਦ ਨਾਲ ਦਰਸਾਈ ਤੇ ਸਾਨੂੰ ਹੌਸਲਾ ਦਿੱਤਾ ਕਿ ਅਸੀਂ ਇਕੱਲੇ ਨਹੀਂ ਹਾਂ।

ਇਸ ਸਮਾਗਮ ਦੀਆਂ ਵੀਡੀਓ ਥੋੜ੍ਹੇ ਕੁ ਦਿਨਾਂ 'ਚ ਅਪਲੋਡ ਕਰ ਦਿੱਤੀਆਂ ਜਾਣਗੀਆਂ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top