Share on Facebook

Main News Page

"ਖ਼ਬਰਦਾਰ" ਦਾ ਸਾਲ ਪੂਰਾ

(ਅਦਾਰਾ ਖ਼ਬਰਦਾਰ: ਗੁਰਦੇਵ ਸਿੰਘ ਸੱਧੇਵਾਲੀਆ)

ਖ਼ਬਰਦਾਰ ਸਾਲ ਦੀ ਦਹਿਲੀਜ਼ 'ਤੇ ਹੈ। ਪਿੱਛਲ਼ੇ ਸਾਲ ਜੁਲਾਈ 2014 ਵਿੱਚ ਇਹ ਸ਼ੁਰੂ ਹੋਇਆ ਸੀ। ਅਸੀਂ ਇੱਕ ਛੋਟਾ ਜਿਹਾ ਸਮਾਗਮ ਰੱਖਿਆ। ਮੇਰਾ ਇੱਕ ਮਿੱਤਰ ਕਹਿੰਦਾ ਖ਼ਬਰਦਾਰ ਦੀ ਬਰਸੀ ਮਨਾਉਂਣੀ? ਉਂਝ ਜੋ ਸਾਡੇ ਹਲਾਤ ਰਹੇ, ਹੈਨ ਤਾਂ ਬਰਸੀ ਮਨਾਉਂਣ ਵਾਲੇ ਹੀ ਸਨ, ਪਰ ਸਾਡੇ ਕੁਝ ਕੁ 'ਕਮਿਟਿਡ' ਸੱਜਣਾਂ ਦੀ ਮਿਹਰਬਾਨੀ ਸਦਕਾ ਖਿੱਚ-ਧੂਹ ਕੇ ਸਾਲ ਬੰਨੇ ਲਾ ਹੀ ਮਾਰਿਆ। ਬਹੁਤੇ ਪੈਸੇ ਵਾਲੀਆਂ ਸਾਮੀਆਂ ਨਾਲ ਖ਼ਬਰਦਾਰ ਦੀ ਬਣੀ ਨਹੀਂ, ਇਸ ਲਈ ਇਸ ਦਾ ਪੈਸੇ ਵਾਲਾ ਦਾਇਰਾ ਕੋਈ ਬਹੁਤਾ ਵਿਸ਼ਾਲ ਨਹੀਂ, ਪਰ ਅਸੀਂ ਉਨ੍ਹਾ ਸੱਜਣਾਂ ਨੂੰ ਵੀ ਕਦੇ ਨਹੀਂ ਭੁੱਲ ਸਕਦੇ ਜਿਹੜੇ ਕਦੇ ਸਾਨੂੰ ਜਾਣਦੇ ਵੀ ਨਹੀਂ ਸਨ, ਪਰ ਖ਼ਬਰਦਾਰ ਪੜਕੇ ਘਰੀਂ ਸੱਦਕੇ ਪੈਸੇ ਦਿੰਦੇ ਰਹੇ! ਅਤੇ ਉਹ ਐਡਜ਼ ਵਾਲੇ ਮਿੱਤਰ? ਜਦ ਮਰਜੀ ਚਲੇ ਜਾਉ, ਇਹ ਉਨ੍ਹਾਂ ਸੱਜਣਾਂ ਦਾ ਵਿਸਵਾਸ਼ ਸੀ ਕਿ ਅਸੀਂ ਕੁਝ ਸ਼ਾਇਦ ਕਰ ਰਹੇ ਹਾਂ।

ਉਂਝ ਜਦ ਅਸੀਂ ਖ਼ਬਰਦਾਰ ਸ਼ੁਰੂ ਕੀਤਾ ਸੀ ਤਾਂ ਕਈ ਇੱਕ 'ਜਾਗਰੁਕਾਂ' ਨੂੰ ਜਾਪਿਆ ਸੀ ਕਿ ਸੱਧੇਵਾਲੀਆ ਨੇ ਵਪਾਰ ਸ਼ੁਰੂ ਕਰ ਲਿਆ ਹੈ। ਪਰ ਮੈਂ ਕਹਿੰਨਾ ਇਹ 'ਚਲਦਾ ਵਪਾਰ' ਸਮੇਤ ਕੋਰਟ ਕੇਸਾਂ Court cases ਦੇ, ਜੇ ਕਿਸੇ ਸੱਜਣ ਨੇ ਲੈਣਾ ਹੈ, ਤਾਂ ਲੈ ਸਕਦਾ !

9 ਅਗੱਸਤ 2015 ਦਿਨ ਐਤਵਾਰ ਨੈਸ਼ਨਲ ਬੈਂਕੁਟ ਹਾਲ 7355 Torbram Rd, Mississauga, ON L4T 3W3 ਵਿਖੇ ਦੁਪਹਿਰ 1 ਤੋਂ 4 ਵੱਜੇ ਤੱਕ ਸਮਾਗਮ ਹੈ। ਸਾਰੇ ਰਲ ਕੇ ਚਾਹ-ਪਾਣੀ ਪੀਵਾਂਗੇ, ਇਕੱਠੇ ਹੋਵਾਂਗੇ ਕੋਈ ਤੁਹਾਡਾ ਮਸ਼ਵਰਾ ਹੋਇਆ ਤਾਂ ਦੱਸਣਾ ਤੇ ਬੱਅਸ!

ਅਮਰੀਕਾ ਤੋਂ ਦਲਿਤ ਭਾਈਚਾਰੇ ਨਾਲ ਸਬੰਧਤ ਮਿਸਟਰ ਐਮ.ਆਰ.ਪਾਲ ਹੁਰੀਂ ਖਾਸ ਤੌਰ 'ਤੇ ਇਸ ਪ੍ਰੋਗਰਾਮ ਵਿਚ ਸ਼ਿਕਰਤ ਕਰ ਰਹੇ ਹਨ। ਸਾਨੂੰ ਖੁਸ਼ੀਂ ਹੋਵੇਗੀ ਕਿ ਅਸੀਂ ਜੱਟ ਚੂਹੜਾ, ਚਮਾਰ ਦੀਆਂ ਵਲਗਣਾ ਵਿਚੋਂ ਬਾਹਰ ਆ ਕੇ, ਅਪਣੇ ਸਾਂਝੇ ਦੁਸ਼ਮਣ ਬਾਰੇ ਸੋਚਣ ਲਗੀਏ, ਜਿਹੜਾ ਦੋਵਾਂ ਦੇ ਗਲ ਗੂਠ ਦਈ ਤੁਰਿਆ ਆ ਰਿਹਾ ਹੈ ਤੇ ਜਿਹੜਾ ਕਿਸੇ ਦਾ ਵੀ ਸਕਾ ਨਹੀਂ।

ਸਭ ਮਿੱਤਰਾਂ-ਦੋਸਤਾਂ ਅਤੇ ਖ਼ਬਰਦਾਰ ਦੇ ਹਮਦਰਦਾਂ ਨੂੰ ਅਰਜ਼ ਹੈ ਕਿ ਉਥੇ ਪਹੁੰਚਣ। ਆਪਣੇ ਵਿਚਾਰ ਦੇਣ। ਅਸੀਂ ਨਹੀਂ ਕਹਿੰਦੇ ਕਿ ਅਸੀਂ ਬਹੁਤ ਕੁਝ ਵਧੀਆ ਕਰਦੇ ਹਾਂ, ਪਰ ਜੇ ਇਸ ਵਿਚਲੀ ਗੱਲ ਕਿਸੇ ਨੂੰ ਚੰਗੀ ਲੱਗੀ ਹੋਵੇ, ਤਾਂ ਉਹ ਆਪਣਾ ਸਹਿਯੋਗ ਜ਼ਰੂਰ ਦੇਵੇ। ਤੁਹਾਡੀ ਹਾਜ਼ਰੀ ਵੀ ਸਾਨੂੰ ਸਹਿਯੋਗ ਹੈ।

ਧੰਨਵਾਦ !!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top