Share on Facebook

Main News Page

ਕ੍ਰਿਪਾ ਕਰੀ ਹਮ ਪਰ ਜਗਮਾਤਾ?
-: ਗੁਰਦੇਵ ਸਿੰਘ ਸੱਧੇਵਾਲੀਆ

ਹੇ ਮਾਂ ਮੇਰੇ ਉਪਰ ਕ੍ਰਿਪਾ ਕਰੀਂ ਰੱਖੀਂ। ਮਿਹਰ ਰੱਖੀਂ। ਦ੍ਰਿਸ਼ਟੀ ਰਹੇ ਤੇਰੀ ਮੇਰੇ ਉਪਰ ਕਿਉਂਕਿ ਮਾਂ ਅਸੀਂ ਤੇਰੇ ਬੰਦੇ ਹਾਂ। ਬੰਦੇ ਮਾਂ-ਤਰਮ! ਤੇਰੇ ਹੀ ਬੰਦੇ ਹਾਂ! ਯਾਨੀ ਸਭ ਮਾਂ ਦੇ ਬੰਦੇ ਹਨ।

ਹਿੰਦੋਸਤਾਨ ਇੱਕ ਪਾਸੇ ਜਿਥੇ ਉਂਝ ਤਾਂ ਔਰਤ ਨੂੰ ਪੈਰ ਦੀ ਜੁੱਤੀ ਕਹਿੰਦਾ ਰਿਹਾ ਤੇ ਸਮਝਦਾ ਰਿਹਾ, ਪਰ ਜਦ ਉਸ ਨੂੰ ਤੁਸੀਂ ਪੂਜਕ ਦੇ ਰੂਪ ਵਿਚ ਦੇਖੋਂਗੇ ਤਾਂ ਉਸ ਰੱਬ ਜਾਂ ਪ੍ਰਮਾਤਮਾ ਨੂੰ ਵੀ ਔਰਤ ਰੂਪ ਵਿਚ ਚਿਤਰਣਾ ਤੇ ਪੂਜਣਾ ਸ਼ੁਰੂ ਕਰੀ ਰੱਖਿਆ! ਗੁਣ ਵੀ ਤਾਂ ਔਰਤਾਂ ਵਾਲੇ ਹੀ ਹੋਣਗੇ ਨਾ, ਜਦ ਤੁਹਾਡਾ ਪੂਜਕ ਔਰਤ ਰੂਪ ਵਿਚ ਹੋਵੇਗਾ। ਬਾਹਰੋਂ ਆਇਆ ਕੇਵਲ 500 ਮਰਦ ਪੂਰੇ ਮੁਲਕ ਨੂੰ ਅੱਗੇ ਲਾ ਤੁਰਿਆ!

ਹਿੰਦੂ ਜਦ ਰਾਸ਼ਟਰ ਦੀ ਗੱਲ ਕਰੇਗਾ ਤਾਂ ਉਸ ਨੂੰ ਉਹ ਮਰਦ ਰੂਪ ਵਿਚ ਨਹੀਂ ਲੈਂਦਾ ਬਲਕਿ ਭਾਰਤ ਮਾਤਾ ਵਜੋਂ ਲੈਂਦਾ ਹੈ, ਯਾਨੀ ਉਹ ਮੁਲਕ ਵੀ ਅਪਣਾ ਮਰਦ ਦੇ ਨਾਂ ਤੇ ਨਹੀਂ ਰੱਖ ਸਕਿਆ। ਉਸ ਦਰਿਆਵਾਂ ਦੇ ਨਾਂ ਤੱਕ ਔਰਤ ਦੇ ਰੱਖੇ। ਗੰਗਾ ਮਈਆ, ਸਰਵਸਤੀ ਆਦਿ। ਉਹ ਅਪਣੇ ਰੱਬ ਜਾਂ ਭਗਵਾਨ ਨੂੰ ਵੀ ਜਦ ਚਿਤਵਦਾ ਹੈ, ਤਾਂ ਔਰਤ ਤੋਂ ਬਿਨਾ ਨਹੀਂ ਚਿਤਵ ਸਕਦਾ, ਬਲਕਿ ਪਹਿਲਾਂ ਔਰਤ ਨੂੰ ਚਿਤਵਦਾ ਹੈ। ਜਿਵੇਂ ਸੀਤਾ ਰਾਮ, ਰਾਧੇ ਸ਼ਾਮ? ਵਿਸ਼ਨੂੰ ਨੂੰ ਲਕਸ਼ਮੀ ਤੋਂ ਬਿਨਾ ਉਹ ਸੋਚ ਵੀ ਨਹੀਂ ਸਕਦਾ।

ਜੇ ਹਿੰਦੂ ਕਿਸੇ ਨੂੰ ਮਰਦ ਰੂਪ ਵਿਚ ਚਿਤਵਦਾ ਵੀ ਹੈ, ਤਾਂ ਉਹ ਰੱਬ ਨੂੰ ਨਹੀਂ, ਬਲਕਿ ਇੱਕ ਅਜਿਹੀ ਡਰਾਉਂਣੀ ਤੇ ਭਿਆਨਕ ਸੂਰਤ ਨੂੰ ਜਿਹੜੀ ਰੱਬ ਤਾਂ ਕੀ ਬਲਕਿ ਹੈਲੋਵੀਨ ਵਰਗੇ ਭੂਤ-ਪ੍ਰੇਤਾਂ ਵਰਗੀ ਹੈ। ਮੇਰਾ ਮੱਤਲਬ ਮਹਾਂਕਾਲ ਤੋਂ ਹੈ। ਪਰ ਇਥੇ ਉਹ ਮਰਦ ਯਾਨੀ ਮਹਾਂਕਾਲ ਦੇ ਪੈਰੀਂ ਵੀ ਝਾਝਰਾਂ ਪਾ ਕੱਢਦਾ ਹੈ। ਯਾਨੀ ਔਰਤ ਉਸ ਦੀ ਕਮਜੋਰੀ ਜਾਂ ਮਜਬੂਰੀ ਬਣ ਕੇ ਰਹਿ ਗਈ ਹੈ। ਝਾਝਰਾਂ ਔਰਤਾਂ ਤਾਂ ਪਉਂਦੀਆਂ ਸੁਣੀਆਂ ਸਨ, ਪਰ ਇਸ ਮਰਦ ਦੇ ਵੀ ਪਵਾ ਛੱਡੀਆਂ। ਤੇ ਸਿੱਖਾਂ ਦੇ ਪੰਡੇ ਬੜਾ ਗਿੱਬ ਕੇ ਦੱਸਦੇ ਕਿ ਦੇਖਿਆ ਸਾਡਾ ਮਹਾਂਕਾਲ? ਕਮਜੋਰ ਦਿੱਲ ਇਸ ਨੂੰ ਦੇਖ ਕੇ ਦਹਿਲ ਜਾਂਦੇ ਹਨ! ਕਮਲਿਓ ਭੂਤ-ਪ੍ਰੇਤਾਂ ਦੇਖ ਕੇ ਕੋਈ ਦਹਿਲੂ ਤਾਂ ਕੀ ਕਰੂ! ਜੇ ਰੱਬ ਅਜਿਹਾ ਝਾਝਰਾਂ ਵਾਲਾ ਡਰਾਉਂਣਾ ਤੇ ਭੂਤਾਂ ਵਰਗਾ ਹੈ, ਤਾਂ ਅਜਿਹੇ ਰੱਬ ਨੂੰ ਦੇਖ ਕਿਸੇ ਦੇ ਮਨ ਪ੍ਰੇਮ ਕਿਉਂ ਪੈਦਾ ਹੋਵੇਗਾ। ਤੇ ਉਹੀ ਮਾਂ ਯਾਨੀ ਜਗਮਾਤਾ ਸਿੱਖਾਂ ਦੇ ਪੰਡਿਆਂ ਬਦੋਬਦੀ ਗੁਰੂ ਘਰਾਂ ਵਿਚ ਘਸੋੜ ਛੱਡੀ। ਚੰਡਕਾਂ ਤੋਂ ਬਿਨਾ ਸਾਡੀ ਆਰਤੀ ਹੀ ਨਹੀਂ ਮੁਕੰਮਲ ਹੁੰਦੀ! ਕਿ ਹੁੰਦੀ?

ਪਰ ਚਲੋ ਇਹ ਉਨ੍ਹਾਂ ਦਾ ਮਾਮਲਾ ਹੈ ਅਸੀਂ ਅਪਣੀ ਗੱਲ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਨੂੰ ਜਦ ਚਿਤਵਿਆ ਗਿਆ ਹੈ, ਤਾਂ ਸੋਹਣੇ ਮਰਦ ਰੂਪ ਵਿਚ। ਜਿਹੜਾ ਮਿੱਠ ਬੋਲੜਾ ਹੈ, ਸੁਹਣੇ ਤੇ ਲੰਮੇ ਕੇਸਾਂ ਵਾਲਾ ਹੈ। ਜਿਸ ਦੀ ਮਧੁਰ ਬਾਣੀ ਹੈ, ਤੇ ਜਿਹੜਾ ਸਭ ਨੂੰ ਪਿਆਰ ਕਰਦਾ ਤੇ ਕੇਵਲ ਪਿਆਰ।

ਇਥੇ ਟਰੰਟੋ ਵਿਖੇ ਪਿੱਛਲੇ ਦਿਨੀ ਡਾਕਟਰ ਗੁਰਦਸ਼ਨ ਸਿੰਘ ਢਿੱਲੋਂ ਆਇਆ ਹੋਇਆ ਸੀ। ਉਸ ਮਾਲਟਨ ਤੋਂ ਰੈਕਸਡੇਲ ਨਿਕਲਦੇ ਨਗਰ ਕੀਰਤਨ ਉਪਰ ਬੋਲਣਾ ਸੀ। ਬੋਲਣ ਤੋਂ ਪਹਿਲਾਂ ਖਾਲਿਸਤਾਨ ਦੇ ਵੱਡੇ ਥੰਮਾਂ ਉਸ ਨਾਲ ਮੀਟਿੰਗ ਕੀਤੀ ਤੇ ਦੋ ਸ਼ਰਤਾਂ ਉਸ ਉਪਰ ਰੱਖੀਆਂ! ਪਤਾ ਕੀ? ਇੱਕ ਤਾਂ ਤੂੰ ਨਾਨਕਸ਼ਾਹੀ ਕਲੰਡਰ ਬਾਰੇ ਨਹੀਂ ਬੋਲਣਾ ਤੇ ਦੂਜਾ ਦਸਮ ਗਰੰਥ!! ਚਲੋ ਇਹ ਵੱਖਰੀ ਗੱਲ ਹੈ ਕਿ ਉਹ ਸਕਾਲਰ ਬੰਦਾ ਹੈ, ਕਿਸੇ ਦੀ ਸ਼ਰਤ ਉਹ ਕਿਉਂ ਮੰਨੇ ਤੇ ਉਸ ਸ਼ਰਤਾਂ ਤਹਿਤ ਬੋਲਣ ਤੋਂ ਨਾਂਹ ਕਰ ਦਿੱਤੀ। ਤੇ ਉਹ ਜਦ ਵੀ ਤੇ ਜਿਥੇ ਵੀ ਰੇਡੀਓ ਜਾਂ ਟੀ.ਵੀ ਉਪਰ ਇੰਟਰਵਿਊ ਕਰਨ ਜਾਂਦਾ, ਉਸ ਨੂੰ ਸੱਦਣ ਵਾਲੇ ਪ੍ਰਬੰਧਕ ਹੋਸਟ ਨੂੰ ਪਹਿਲਾਂ ਹੀ ਕਹਿ ਦਿੰਦੇ ਕਿ ਦਸਮ ਗਰੰਥ ਬਾਰੇ ਸਵਾਲ ਨਹੀਂ ਕਰਨਾ !!

ਯਾਦ ਰਹੇ ਕਿ ਇਹ ਸਭ ਉਹੀ ਲੋਕ ਸਨ, ਜਿਹੜੇ ਜਦ ਮੈਂ ਮਿਸਟਰ ਗੁਰਪਤਵੰਤ ਪੰਨੂੰ ਬਾਰੇ ਖ਼ਬਰਦਾਰ ਵਿਚ ਖ਼ਬਰ ਲਾਈ ਸੀ ਤਾਂ ਇੱਕ ਗੁਰਦੁਆਰੇ ਹੋਏ ਇਕੱਠ ਵਿਚ ਕਹਿੰਦੇ ਸਨ ਕਿ ਸੱਧੇਵਾਲੀਆ ਏਜੰਸੀਆਂ ਤੋਂ ਪੈਸੇ ਲੈ ਕੇ ਖ਼ਬਰਾਂ ਲਾਉਂਦਾ ਹੈ, ਯਾਨੀ ਏਜੰਸੀਆਂ ਦੇ ਬੰਦੇ ਇਸ ਨੂੰ ਐਡਾਂ ਦੇ ਪੈਸੇ ਦਿੰਦੇ ਹਨ। ਉਂਝ ਉਨ੍ਹਾਂ ਭਲੇਮਾਣਸਾਂ ਨੂੰ ਦੱਸਣ ਦੀ ਲੋੜ ਨਹੀਂ, ਕਿ ਏਜੰਸੀਆਂ ਦੇ ਪੈਸੇ ਨਾਲ ਚਲਣ ਵਾਲਾ ਮੈਗਜ਼ੀਨ ਕੇਸਾਂ ਦਾ ਸਾਮਹਣਾ ਨਾ ਕਰ ਰਿਹਾ ਹੁੰਦਾ, ਪਰ ਚਲੋ ਉਨ੍ਹਾਂ ਨੂੰ ਕੁਝ ਕਹਿਣ ਜਾਂ ਦੱਸਣ ਦੀ ਇਥੇ ਲੋੜ ਨਹੀਂ, ਪਰ ਸਿੱਖ ਕੌਮ ਇਹ ਜਾਣ ਲਵੇ ਇਹ ਉਹ ਸਾਰੀ ਭੀੜ ਹੈ ਜਿਹੜੀ 2020 ਵਿਚ ਖਾਲਿਸਤਾਨ ਬਾਰੇ ਰਿਫਰੰਡਮ ਕਰਾਉਂਣ ਜਾ ਰਹੀ ਹੈ?

ਫੇਸ ਬੁਕ ਉਪਰ ਬਹੁਤੇ ਪਾਠਕਾਂ ਨਿਊਜੀਲੈਂਡ ਦਸਮ-ਗਰੰਥ ਨੂੰ ਬਚਾਉਂਣ ਵਾਲੀ ਬੁਰਛਾਗਰਦੀ ਤਾਂ ਸੁਣ-ਪੜ ਲਈ ਹੋਵੇਗੀ, ਪਰ ਜਦ ਉਥੇ ਦੇ ਲੋਕਾਂ ਅਤੇ ਇਥੇ ਵਾਲਿਆਂ ਨੂੰ ਰਲਾ ਕੇ ਤੁਸੀਂ ਦੇਖਦੇ ਹੋਂ ਤਾਂ ਕੋਈ ਹੈਰਾਨੀ ਨਹੀਂ ਰਹਿੰਦੀ, ਕਿ ਉਪਰੋਂ ਖਾਲਿਸਤਾਨ ਦਾ ਰੌਲਾ ਪਾਈ ਫਿਰਦੇ ਲੋਕਾਂ ਦਾ ਅਸਲ ਵਿਚ ਮੱਕਸਦ ਕੀ ਹੈ?

ਉਧਰ ਜਦ ਤੁਸੀਂ ਹਰੀ ਸਿੰਘ ਰੰਧਾਵਾ, ਪਿੰਦਰਪਾਲ, ਡੇਰੇਦਾਰ, ਅਖੌਤੀ ਜਥੇਦਾਰ, ਪੀਰ ਮੁਹੰਮਦ, ਮਹਿਤੇ ਚਾਵਲਿਆਂ ਨਾਲ ਇਨ੍ਹਾਂ ਨੂੰ ਘਿਉ-ਖਿੱਚੜੀ ਦੇਖਦੇ ਹੋਂ, ਤਾਂ ਕਹਾਣੀ ਸਭ ਦੇ ਸਮਝ ਆਉਂਦੀ ਹੈ ਕਿ ਦਰਅਸਲ ਤੁਹਾਡੇ ਬਹੁਤੇ ਗੁਰਦੁਆਰੇ ਚਲੇ ਕਿੰਨਾ ਹੱਥਾਂ ਵਿਚ ਗਏ ਹਨ। ਉਨ੍ਹਾਂ ਹੱਥਾਂ ਵਿਚ ਜਿਹੜੇ ਹੱਥ ਸ੍ਰੀ ਗੁਰੂ ਗਰੰਥ ਸਾਿਹਬ ਜੀ ਦੀ ਸੁਪਰਮੇਸੀ ਨੂੰ ਚੈਲ਼ਿੰਜ ਕਰਨ ਵਾਲਿਆਂ ਦੇ ਮੋਹਰੇ ਬਣ ਚੁੱਕੇ ਹੋਏ ਹਨ। ਪਰ ਯਾਦ ਰਹੇ ਕਿ ਜਿਸ ਦਿਨ ਸ੍ਰੀ ਗੁਰੂ ਜੀ ਦੀ ਸੁਮਰਮੇਸੀ ਜਾਂਦੀ ਲੱਗੀ, ਜਿਹੜੇ ਚਾਰ ਬਚ ਗਏ ਉਹ ਵੀ ਨਹੀਂ ਬਚਣੇ। ਤੇ ਪੰਡੀਏ ਦੀ ਅੱਖ ਕਦ ਤੋਂ ਇਸ ਉਪਰ ਹੈ!

ਪਾਠਕਾਂ ਨੂੰ ਯਾਦ ਹੋਵੇਗਾ ਨਿਊਜੀ-ਲੈਂਡ ਵਾਲੀ ਤਰਜ ਉਪਰ ਹੀ ਅਜਿਹੀ ਬੁਰਛਾ-ਗਰਦੀ ਇਥੇ ਟਰੰਟੋ ਸਿੱਖ ਲਹਿਰ ਗੁਰਦੁਆਰੇ ਵੀ ਹੋ ਚੁੱਕੀ ਹੈ, ਜਦ ਇਨੀ ਲੋਕਾਂ ਦੇ ਸਿੱਧੀਆਂ ਕ੍ਰਿਪਾਨਾ ਮਾਰ ਕੇ ਵੱਖੀਆਂ ਪਾੜੀਆਂ ਸਨ, ਉਸ ਸਮੇਂ ਵੀ ਮਸਲਾ ਦਸਮ ਗਰੰਥ ਨੂੰ ਬਚਾਉਂਣਾ ਸੀ। ਇਹ ਲੋਕ ਹੋਰ ਕਿਸੇ ਸਿੱਖ ਮਸਲੇ ਤੇ ਇਨੇ ਤੱਤੇ ਕਿਉਂ ਨਹੀਂ ਹੁੰਦੇ ਜਿੰਨੇ ਦਸਮ ਗਰੰਥ ਉਪਰ? ਕਾਰਨ? ਬਹੁਤੇ ਗੁਰਦੁਆਰਿਆਂ ਵਿੱਚ ਪੰਡੀਆਂ ਵਾਇਰਸ ਫੈਲ ਚੁੱਕਾ ਹੋਇਆ। ਇਨਾਂ ਨਾਲ ਖੜਨ ਵਾਲੇ ਬਹੁਤੇ ਸਿੱਖ ਮਾੜੇ ਨਹੀਂ, ਬਲਕਿ ਉਨ੍ਹਾਂ ਅੰਦਰ ਡਰ ਪੈਦਾ ਕਰ ਦਿੱਤਾ ਗਿਆ ਹੈ ਕਿ ਇਹ ਦਸਮ ਪਿਤਾ ਦੀ ਬਾਣੀ ਨਾਲ ਛੇੜ-ਛਾੜ ਕਰ ਰਹੇ ਹਨ, ਕੱਲ ਨੂੰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਵੀ ਕਰਨਗੇ। ਤੇ ਇਸ ਡਰ ਨੂੰ ਬਲ ਦਿੱਤਾ ਸਪੋਕਸਮੈਨ ਅਤੇ ਉਸ ਦੇ ਨਾਸਤਿਕ ਟੋਲੇ ਨੇ ਜਿਹੜੇ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਨਕਲੀ ਕਹਿ ਕਹਿ, ਮਰ ਰਹੇ ਡੇਰਿਆਂ ਵਿਚ ਜਾਨ ਪਾਉਂਦਾ ਰਿਹਾ ਤੇ ਜਾਂ ਮਿਸਟਰ ਦਿਲਗੀਰ ਵਰਗੇ ਨੀਮ ਵਿਦਵਾਨਾਂ ਜਿਹੜੇ ਕਦੇ ਕੇਸਾਂ, ਕਕਾਰਾਂ ਉਪਰ, ਕਦੇ ਨਸ਼ਿਆਂ ਉਪਰ ਤੇ ਹੁਣ ਸੇਮ ਸੈਕਸ ਬਾਰੇ ਗੁਰਬਾਣੀ ਨੂੰ ਕੋਟ ਕਰਕੇ ਕੌਮ ਵਿਚ ਭੂਬਲਭੂਸੇ ਪੈਦਾ ਕਰ ਰਹੇ ਹਨ ਤੇ ਸਪੋਕਸਮੈਨ ਵਰਗਾ ਨਾਸਤਿਕ ਉਸ ਨੂੰ ਲਗਾਤਾਰ ਛਾਪ ਰਿਹਾ ਹੈ?? ਇਤਿਹਾਸ ਬਾਰੇ ਅਪਣੇ ਆਪ ਨੂੰ ਥੰਮ ਸਮਝਣ ਵਾਲੇ ਮਿਸਟਰ ਦਿਲਗੀਰ ਨੇ ਕਦੇ ਉਸ ਨੂੰ ਸਵਾਲ ਨਹੀਂ ਕੀਤਾ ਕਿ ਅਸਲੀ ਪੋਥੀਆਂ ਕਿਥੇ ਹਨ, ਜੇ ਸ੍ਰੀ ਗੁਰੂ ਜੀ ਦੀ ਆਹ ਬਾਣੀ ਨਕਲੀ ਹੈ? ਫੋਟੋਆਂ ਅਤੇ ਛੱਪਣ ਦੀ ਭੁੱਖ ਨੇ ਬਹੁਤੇ ਵਿਦਵਾਨਾਂ ਨੂੰ ਬਿਮਾਰ ਕਰਕੇ ਰੱਖ ਦਿੱਤਾ ਹੋਇਆ!

ਸਾਨੂੰ ਦੋਹਾਂ ਧਿਰਾਂ ਨੂੰ ਆਪਣੇ ਵਿਚਲੇ ਬੁਰਛਾਗਰਦ ਪਹਿਚਾਣ ਕੇ ਦਫਾ ਕਰਨ ਦੀ ਲੋੜ ਹੈ, ਨਹੀਂ ਤਾਂ ਪੂਰੀ ਕੌਮ ਆਪਸ ਵਿਚ ਲੜ ਲੜ ਮਰ ਜਾਵੇਗੀ ਅਤੇ ਪੰਡੀਆ ਸਾਡੀ ਅਰਥੀ ਵੀ ਨਹੀਂ ਫੂਕਣ ਆਵੇਗਾ! ਕਿ ਆਵੇਗਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top