ਦਿਲਗੀਰ
ਜੀ ਨੂੰ ਸਵਾਲ ਉਠਾਉਂਣ ਦਾ ਮੇਰਾ ਮੱਕਸਦ ਉਨਾਂ ਦੀ ਹੇਠੀ ਕਰਨਾ ਜਾਂ ਕੋਈ ਨਵੀਂ ਬਹਿਸ
ਛੇੜਨਾ ਨਹੀਂ ਸੀ, ਬਲਕਿ ਸਵਾਲ ਕੇਵਲ ਇਨਾ ਸੀ ਉਹ ਨਸ਼ੇ ਬਾਰੇ ਗੁਰਬਾਣੀ ਨੂੰ ਕੋਟ ਕਰਕੇ
ਇੱਕ ਨਵਾਂ ਭੰਬਲਭੂਸਾ ਕਿਉਂ ਪੈਦਾ ਕਰ ਰਹੇ ਹਨ।
ਘੱਟੋ-ਘੱਟ ਉਨਾਂ ਨੂੰ ਗੁਰਬਾਣੀ ਨੂੰ ਅਪਣੇ ਨੀਚ ਇਰਾਦਿਆਂ ਵਿੱਚ ਤਾਂ ਨਹੀਂ ਸੀ ਨਾ ਘਸੀਟਣਾ
ਚਾਹੀਦਾ। ਜਦ ਇੱਕ ਜਿੰਮੇਵਾਰ ਵਿਅਕਤੀ ਗੁਰਬਾਣੀ ਨੂੰ ਕੋਟ ਕਰਕੇ, ਨਸ਼ਿਆਂ ਦੀ ਗਲਤ ਵਿਆਖਿਆ
ਕਰੇਗਾ, ਤਾਂ ਆਮ ਲੋਕਾਈ ਨੂੰ ਤੁਸੀਂ ਨਸ਼ਿਆਂ ਤੋਂ ਕਿਵੇਂ ਹੋੜ ਲਵੋਂਗੇ। ਜਦੋਂ ਕਿ ਪੂਰੀ
ਕੌਮ ਇਸ ਚਿੰਤਾ ਵਿਚੋਂ ਲੰਘ ਰਹੀ ਹੈ, ਕਿ ਪੰਜਾਬ ਨਸ਼ਿਆਂ ਰੋਹੜ ਛੱਡਿਆ।
ਪਰ ਉਨਾਂ ਬਜਾਇ
ਉੱਠੇ ਸਵਾਲਾਂ ਦੇ ਜਵਾਬ ਦੇਣ ਦੇ ਕਈ ਬੇਥਵੀਆਂ ਮਾਰ ਛੱਡੀਆਂ ਹਨ, ਜਿੰਨਾ ਵਿੱਚ ਬਿਨਾ
ਸਿਰ-ਪੈਰ ਇਲਜਾਮ ਲਾਉਂਣਾ ਸ਼ਾਮਲ ਹੈ।
ਉਂਝ ਜੇ ਸ਼ੁਧ ਪੰਜਾਬੀ ਵਿਚ ਕਹਿਣਾ ਹੋਵੇ ਤਾਂ ਦਿਲਗੀਰ ਜੀ ਦੀ
ਹਾਲਤ ‘ਛੱਡਿਆ ਮੱਝ ਥੱਲੇ, ਜਾ ਪਿਆ ਕੱਟੇ ਹੇਠਾਂ’
ਵਾਲੀ ਹੈ। ਗੱਲ ਕੋਈ ਕਰ ਰਿਹਾ ਉਹ ਸੰਬੋਧਨ ਕਿਸੇ ਨੂੰ ਹੋ ਰਿਹਾ, ਜਿਸ ਤੋਂ ਜਾਪਦਾ ਕਿ ਉਹ
ਵਾਕਿਆ ਹੀ ਹਿੱਲ ਗਏ ਹੋਏ ਹਨ। ਉਨ੍ਹਾਂ ਦੀ ਸ਼ਬਾਦਵਲੀ ਤੋਂ ਹੀ ਜਾਪਦਾ ਸੀ ਕਿ ਜਿਹੜੀ ਗੱਲ
ਉਹ ਕਰਨ ਲੱਗੇ ਸਨ, ਉਸ ਬਾਰੇ ਉਹ ਬਿੱਲਕੁਲ ਵੀ ਸਪੱਸ਼ਟ ਨਹੀਂ ਸਨ ਜਿਵੇਂ:
ਇੱਕ
(ਲੋਕਾਂ ਮੁਤਾਬਕ ਖੁਦ ਚੰਗਾ ਨਸ਼ਾ ਕਰਨ ਵਾਲਾ) ਗੁਰਦੇਵ ਸਿੰਘ ਸੰਧਾਵਾਲਾ ਵੀ ਅਜਿਹਾ
ਪ੍ਰਚਾਰਕ ਹੈ। ਇੱਕ, ਲੋਕਾਂ ਕਿਵੇਂ ਹੋਇਆ? ਇੱਕ ਜਾਂ ਲੋਕਾਂ? ਉਹ ਕਿਹੜਾ ‘ਇੱਕ ਲੋਕਾਂ’?
ਉਨ੍ਹਾਂ ਦੀ ਗਰੀਬੀ ਉਪਰ ਤਰਸ ਹੀ ਕੀਤਾ ਜਾ ਸਕਦਾ ਤੇ ਉਨਾ ਲੋਕਾਂ ਉਪਰ ਵੀ ਜਿਹੜੇ ਇਸ
ਗਰੀਬੀ ਦਾ ਅੱਗੇ ਛੱਟਾ ਦੇ ਰਹੇ ਹਨ। ਮੇਰੇ ਨਸ਼ਾ ਕਰਨ ਬਾਰੇ
ਉਂਝ ਮੈਨੂੰ ਕੋਈ ਸਪੱਸ਼ਟੀ-ਕਰਨ ਦੇਣ ਦੀ ਲੋੜ ਨਹੀਂ ਸੀ,
ਪਰ ਮੈਂ ਇੱਕੇ ਲਫਜ ਵਿਚ ਗੱਲ ਨਿਬੇੜ
ਦਿੰਨਾ, ਕਿ ਦਿਲਗੀਰ ਜੀ ਸਿਰ ਸਿਰ ਦੀ ਸ਼ਰਤ ਰੱਖ ਕੇ ਆਉਂਣ, ਤੇ ਆਪਾਂ ਗੱਲ ਨਿਬੜਦੀ ਕਰੀਏ,
ਤੇ ਨਾਲ ਅਪਣੇ ਉਸ ‘ਇੱਕ ਲੋਕਾਂ’ ਨੂੰ ਵੀ ਲੈਂਦੇ ਆਉਂਣ, ਜਿੰਨ੍ਹਾਂ ਦੀ ਗਵਾਹੀ ਦੀ
ਦਿਲਗੀਰ ਨੂੰ ਲੋੜ ਪਵੇਗੀ ਕਿ ਮੈਂ ਨਸ਼ਾ ਕਰਦਾ ਹਾਂ।
ਇਸ ਤੋਂ ਵੱਧ ਲੋੜ ਨਹੀਂ ਰਹਿ ਜਾਂਦੀ, ਕੁੱਝ ਕਹਿਣ ਦੀ ਕਿ ਮੈਂ ਲੋਕਾਂ ਨੂੰ ਦੱਸਾਂ ਕਿ
ਮੈਂ ਨਸ਼ਾ ਕਰਦਾ ਜਾਂ ਨਹੀਂ।
ਉਂਝ ਮੈਂ ਦਿਲਗੀਰ ਜੀ ਉਪਰ ਇਲਜਾਮ ਨਹੀਂ
ਸੀ ਲਾਇਆ, ਕਿ ਉਹ ਨਸ਼ਾ ਕਰਦੇ ਹਨ, ਪਰ ਉਨੀ ਆਪਣੇ ਜਵਾਬ ਵਿਚ ਖੁਦ ਹੀ ਸਾਬਤ ਕਰ ਦਿੱਤਾ ਕਿ
ਉਹ ਨਸ਼ਾ ਕਰਦੇ ਹਨ। ਤੇ ਕੁੱਝ ਉਨ੍ਹਾਂ ਨੂੰ ਬਹੁਤ
ਅਗਾਂਹ ਵਧੂ ਤੇ ‘ਫਰੈਂਕ’ ਵਿਦਵਾਨ ਕਹਿਣ ਦੀ ਹਵਾ ਦੇਣ ਵਾਲਿਆਂ ਵੀ ਸਾਬਤ ਕਰ ਦਿੱਤਾ ਕਿ
ਦਿਲਗੀਰ ਨਸ਼ਾ ਕਰਦਾ ਹੈ। ਪਰ ਯਾਦ ਰਹੇ ਕਿ ਨਸ਼ੇੜੀ ਸਾਬਤ ਹੋ ਚੁੱਕੇ ਵਿਦਵਾਨ ਦੀ
ਇਤਿਹਾਸ-ਕਾਰੀ ਭਰੋਸੇ-ਯੋਗ ਨਹੀਂ ਮੰਨੀ ਜਾ ਸਕਦੀ! ਉਹ ਪੁਰਾਣੇ ਬ੍ਰਾਹਮਣ ਵਾਂਗ ਅਪਣੀ ਗੱਲ
ਨੂੰ ‘ਜਸਟੀਫਾਈ’ ਕਰਨ ਲਈ ਗੁਰੂ ਸਹਿਬਾਨਾਂ ਉਪਰ ਵੀ ਕੋਈ ਅਜਿਹੀ ਊਂਝ ਲਾ ਸਕਦਾ ਹੈ।
ਦੂਜਾ ਇਲਜ਼ਾਮ=
ਸਿੱਖ ਲਹਿਰ ਮੈਂ ਨਹੀਂ ਵਿਕਵਾਇਆ। ਮੈਨੂੰ ਸਿੱਖ ਲਹਿਰ
ਛੱਡੇ ਕਰੀਬਨ ਦੋ ਸਾਲ ਹੋ ਚੁੱਕੇ ਤੇ ਸਿੱਖ ਲਹਿਰ ਹੁਣ ਜਾ ਕੇ ‘ਸੇਲ’ 'ਤੇ ਸੀ। ਪਤਾ ਨਹੀਂ
ਵਿੱਕੀ ਜਾਂ ਨਹੀਂ, ਤੇ ਉਸ ਪਿੱਛੇ ਵੀ ਦਿਲਗੀਰ ਜੀ ਦੇ ਉਹੀ ਮਿੱਤਰ ਪਿਆਰੇ ਜਿਆਦਾ
ਜਿੰਮੇਵਾਰ ਹਨ, ਜਿਹੜੇ ਮਿਸਟਰ ਦਿਲਗੀਰ ਨੂੰ ਇਥੇ ਕੰਧਾੜੇ ਚੁੱਕੀ ਫਿਰਦੇ ਰਹੇ ਹਨ।
ਜੇ ਮੈਂ ਸਾਰਾ ਖੁਲਾਸਾ ਕਰ ਦਿੱਤਾ, ਤਾਂ ਉਹ ਮਿੱਤਰ ਪਿਆਰੇ ਵੀ
ਵਿੱਚੇ ਧੁੱਪ ਜਾਣੇ ਹਨ, ਜਿਹੜੇ ਗੁਰਦੁਆਰੇ ਵਿੱਚ ਨਾਚੀਆਂ ਅਤੇ ਤੀਆਂ ਲਾਉਣ ਦੇ ਜਿੰਮੇਵਾਰ
ਸਨ। ਮਿਸਟਰ ਦਿਲਗੀਰ ਨੂੰ ਸਾਰੀ ਕਹਾਣੀ ਦਾ ਪਤਾ ਪਰ ‘ਮਚਲਾ……
ਤੇ ਖੁਦਾ ਨੂੰ ਲੈ ਗਏ ਚੋਰ’?
ਇਨਾ ਸਭ ਗੱਲਾਂ
ਤੋਂ ਸਾਬਤ ਹੁੰਦਾ ਕਿ ਦਿਲਗੀਰ ਜੀ ਕਿੰਨੇ ਕੁ ਜਿੰਮੇਵਾਰ ਇਤਿਹਾਸ-ਕਾਰ ਹਨ, ਜਿਹੜੇ ਕਿਸੇ
ਗੱਲ ਦਾ ਜਵਾਬ ਦੇਣ ਦੀ ਬਜਾਇ, ਨੀਵੇਂ ਪੱਧਰ ਦੇ ਇਲਜ਼ਾਮਾਂ 'ਤੇ ਉਤਰ ਆਉਂਦੇ ਹਨ। ਸਵਾਲ
ਤਾਂ ਇਨਾ ਸੀ ਕਿ ਦਵਾਈਆਂ ਅਤੇ ਗਲਾਸੀ ਵਿਚਲਾ ਨਸ਼ਾ ਇੱਕੋ ਕਿਵੇਂ ਹੈ? ਤੇ ਦੂਜਾ ਕਿ ਸ੍ਰੀ
ਗੁਰੂ ਜੀ ਦੀ ਬਾਣੀ ਨੂੰ ਆਪਣੇ ਇਸ ਨਸ਼ੇ ਵਿੱਚ ਕਿਉਂ ਰਲਗੱਡ ਕੀਤਾ ਜਾ ਰਿਹਾ ਹੈ?
ਬਾਕੀ ਇਹ ਸਿਰ ਗੁਰੂ ਬਾਜਾਂ ਵਾਲੇ ਦਾ
ਹੈ ਨਿੱਤ ਨਸ਼ੇ ਵਿਚ ਗੁੱਟ। ਪਿਆਲਿਆਂ ਵਾਲੇ ਨਸ਼ਿਆਂ ਦੀ
ਲੋੜ ਕਮਜ਼ੋਰ ਅਤੇ ਲਾਚਾਰ ਬੰਦਿਆਂ ਨੂੰ ਹੈ, ਜਾਂ ਫੁਕਰੇ ਵਿਦਵਾਨਾਂ ਨੂੰ! ਜਿਸ
ਦਿਨ ਮੈਨੂੰ ਨਸ਼ੇ ਦੀ ਤਲਬ ਜਾਪੀ ਜਾਂ ਨਸ਼ੇ ਨੇ ਮੈਨੂੰ ਗੁਲਾਮ ਕਰ ਦਿੱਤਾ, ਉਸ ਦਿਨ ਮੈਂ
ਗੁਰੂ ਬਾਜਾਂ ਵਾਲੇ ਦੀ ਗੱਲ ਕਰਨੀ ਛੱਡ ਦਿਆਂਗਾ, ਕਿਉਂਕਿ ਅਜਿਹੇ ਗੰਦੇ ਸਿਰ ਨੂੰ ਹੱਕ ਨਹੀਂ,
ਕਿ ਉਹ ਵੱਡੀ ਗੱਲ ਕਰੇ ਜਾਂ ਲਿਖੇ।