ਮਰਨ ਤੋਂ ਬਾਅਦ ਮੁਕਤੀ?
ਕੀ
ਕਰਨੀ ਮੈਂ ਮਰਨ ਤੋਂ ਬਾਅਦ ਮੁਕਤੀ। ਹੁਣੇ ਚਾਹੀਦੀ ਮੁਕਤੀ। ਇਸੇ ਜਨਮ! ਹੱਥੋ ਹੱਥੀ ਦਾ
ਸੌਦਾ। ਬਾਅਦ ਦਾ ਲਾਰਾ ਤਾਂ ਲੁੱਟਣ ਵਾਲਾ ਲਾਉਂਦਾ। ਲਾਰਾ ਅਪਣੇ ਆਪ ਵਿਚ ਹੀ ਇੱਕ ਧੋਖਾ
ਹੈ। ਲਾਰਾ ਲਾਉਂਦਾ ਹੀ ਧੋਖਾ ਦੇਣ ਵਾਲਾ ਹੈ। ਲਾਰਾ ਤੁਸੀਂ ਪਤਾ ਕਦ ਲਾਉਂਦੇ? ਜਦ ਜ੍ਹੇਬ
ਖਾਲੀ ਹੋਵੇ। ਪੰਡੀਏ ਦੀ ਜ੍ਹੇਬ ਖਾਲੀ ਸੀ, ਉਸ ਕੋਲੇ ਕੁਝ ਦੇਣ ਨੂੰ ਹੈ ਹੀ ਨਹੀਂ ਸੀ ਤੇ
ਜੋ ਉਸ ਮਨੁੱਖਤਾ ਨੂੰ ਦਿੱਤਾ ਉਹ ਸੀ ਲਾਰਾ! ਅਗਲੇ ਜਨਮ ਦਾ।
ਮਰਨ ਤੋਂ ਬਾਅਦ?
ਤੁਸੀਂ ਕਿਵੇਂ ਪਤਾ ਕਰੋਂਗੇ ਕਿ ਪੰਡੀਏ ਦਾ ਢਿੱਡ ਭਰਨ ਵਾਲਾ ਮੁਕਤ
ਹੋ ਗਿਆ। ਮਰਨ ਵਾਲਾ ਤਾਂ ਦੱਸਣੋ ਰਿਹਾ। ਨਾ ਉਸ ਦੱਸਣ ਆਉਂਣਾ। ਕੋਈ ਆਇਆ ਦੱਸਣ? ਅਗਲੇ
ਜਨਮ ਦੀ ਮੁਕਤੀ ‘ਪਰੂਫ’ ਹੀ ਨਹੀਂ ਹੋ ਸਕਦੀ। ਨਾ ਪਿੱਛਲਾ ਜਨਮ ‘ਪਰੂਫ’ ਹੋ ਸਕਦਾ ਨਾ ਅਗਲਾ!
ਪੰਡੀਏ ਦੀ ਸਾਰੀ ‘ਫਿਲਾਸਫੀ’ ਪਿੱਛਲੇ ਜਾਂ ਅਗਲੇ ਜਨਮ ਉਪਰ ਖੜੋਤੀ ਹੋਈ ਸੀ।
ਅਗਲੇ ਜਾਂ ਪਿੱਛਲੇ ਜਨਮ ਦੇ ਨਾਂ ਉਪਰ ਮਾਰੀ ਠੱਗੀ ਫੜੀ ਹੀ ਨਹੀਂ
ਜਾ ਸਕਦੀ। ਕੋਈ ਕਾਰਨ ਹੀ ਨਹੀਂ ਕਿ ਤੁਸੀਂ ਫੜ ਸਕੋਂ! ਇਥੇ ਸਾਰਾ ਵਿਗਿਆਨ ਵੀ ਤੇ ਸਾਰੀ
ਸਾਇੰਸ ਵੀ ਫਿਹਲ।
ਪੂਰਾ ਮੁਲਕ ਜਾਂ ਅਗਲੇ ਜਨਮ ਵਿਚ ਜਿਉਂਦਾ ਜਾਂ ਪਿੱਛਲੇ ਵਿਚ। ਗਰੀਬ
ਕਹਿੰਦਾ ਮੇਰੀ ਗਰੀਬੀ ਚੰਦ ਬਿਰਲਿਆਂ-ਟਾਟਿਆਂ-ਅੰਬਾਨੀਆਂ ਕਰਕੇ ਨਹੀਂ, ਬਲਕਿ ਪਿੱਛਲੇ ਜਨਮ
ਦੇ ਮਾੜੇ ਕਰਮਾ ਕਰਕੇ ਹੈ। ਬਿਰਲਿਆਂ ਟਾਟਿਆਂ ਦੀ ਸੰਘੀ ਵਲ ਉਸ ਦਾ ਧਿਆਨ ਤਾਂ ਜਾਵੇਗਾ ਨਾ
ਜੇ ਗਰੀਬ ਸੋਚਣ ਲੱਗੇਗਾ ਕਿ ਮੇਰੀ ਗੁਰਬਤ ਦਾ ਕਾਰਨ ਇਹ ਸੱਪ ਨੇ। ਮੁਕਤੀ ਬਾਰੇ ਉਹ ਸੋਚ
ਵੀ ਕਿਵੇਂ ਸਕਦਾ ਜਦ ਉਸ ਦੀ ਸੋਚ ਹੀ ਪਿੱਛਲੇ ਜਨਮ ਦੇ ਮਾੜੇ ਕਰਮਾ ਉਪਰ ‘ਫੋਕਸ’ ਕਰ ਦਿੱਤੀ
ਗਈ।
ਗਰੀਬ ਕਦੇ ਆਪਣੀ ਮੁਕਤੀ ਬਾਰੇ ਸੋਚ ਹੀ ਨਹੀਂ ਸਕਦਾ, ਕਿਉਂਕਿ ਉਸ
ਨੂੰ ਜੰਮਦੇ ਨੂੰ ਦੱਸ ਦਿੱਤਾ ਜਾਂਦਾ ਕਿ ਤੂੰ ਜੋ ਹੈਂ ਤੇਰੇ ਪਿੱਛਲੇ ਜਨਮਾਂ ਦੇ ਮਾੜੇ
ਕਰਮਾ ਕਰਕੇ ਹੈਂ। ਅੰਬਾਨੀ ਜਾਂ ਟਾਟੇ ਇਸ ਕਰਕੇ ਅਮੀਰ ਨਹੀਂ ਕਿ ਉਨ੍ਹਾਂ ਸ਼ੈਤਾਨੀ ਨਾਲ
ਲੋਕਾਂ ਦਾ ਲਹੂ ਪੀਤਾ, ਬਲਕਿ ਉਹ ਤਾਂ ਪਿੱਛਲੇ ਜਨਮਾ ਦੀ ਕਮਾਈ ਹੈ ਉਨ੍ਹਾਂ ਦੀ ਭਾਈ।
ਉਨ੍ਹਾਂ ਦੀ ਸਾਰੀ ਠੱਗੀ, ਚੋਰੀ, ਬਦਮਾਸ਼ੀ, ਸ਼ੈਤਾਨੀ ਪਿੱਛਲੇ ਜਨਮ ਦੀ ਕੀਤੀ ਕਮਾਈ ਦੇ ਖਾਤੇ
ਵਿਚ ਚਲੇ ਗਈ ਤੇ ਉਹ ਬਰੀ ਹੋ ਗਏ ਅਪਣੀਆਂ ਠੱਗੀਆਂ ਤੋਂ!
ਮੁਕਤੀ ਬਾਰੇ ਕੌਣ ਸੋਚੇਗਾ ਜਦ ਮੁਕਤੀ
ਤਾਂ ਅਗਲੇ ਜਨਮ ਦੀ ਕੋਈ ‘ਸ਼ੈਅ’ ਹੈ। ਹੁਣੇ ਮੁਕਤੀ? ਕਮਲਾ ਹੋ ਗਿਆਂ? ਮੁਕਤੀ ਇਨੀ ਸਸਤੀ?
ਪਹਿਲਾਂ ਤਾਂ ਅਪਣੀ ਗਰੀਬੀ ਪ੍ਰਵਾਨ ਕਰ। ਫਿਰ ਇਸੇ ਗੁਰਬਤ ਵਿਚੋਂ ਹੀ ਪੰਡੀਏ ਦਾ ਢਿੱਡ
ਵੱਡਾ ਕਰ। ਫਿਰ ਭਜਨ-ਬੰਦਗੀ ਕਰ। ਰੱਬ ਦਾ ਨਾਂ ਲੈ। ਜਿੰਨੀ ਵੱਧ ਗਿਣਤੀ ਉਨੀ ਵੱਧ ਅਮੀਰੀ
ਅਗਲੇ ਜਨਮ। ਆਹ ਜਨਮ ਤਾਂ ਭੁੱਲ ਜਾਹ। ਚੱਕੀ ਚਲ ਫੱਟੇ ਰੱਬ ਦੇ ਨਾਂ ਵਾਲੇ। ਗੇੜੇ ਤੇ ਗੇੜਾ
ਆਉਂਣ ਦੇ ਮਾਲਾ ਦਾ। ਮੁਕਤੀ ਤੈਨੂੰ ਮੈ ਦਿਆਂਗਾ। ਪਰ ਅਗਲੇ ਜਨਮ! ਮਹਿੰਗੀ ਹੈ ਨਾ।
ਪਰ ਭਗਤ ਬਾਗੀ ਹੋ ਗਏ। ਭਗਤ ਦਾ ਅੱਖਰੀ
ਅਰਥ ਹੀ ਬਾਗੀ ਹੈ। ਉਨੀ ਬਗਾਵਤ ਕਰ ਦਿੱਤੀ। ਕਹਿੰਦੇ
ਮੁਕਤੀ ਮਰਨ ਤੋਂ ਬਾਅਦ? ਨਹੀਂ ਚਾਹੀਦੀ ਅਜਿਹੀ ਮੁਕਤੀ ਮੈਨੂੰ! ਦਫਾ ਹੋ ਜਾਹ ਅਪਣੀ ਮੁਕਤੀ
ਸ਼ੁਕਤੀ ਲੈ ਕੇ ਮੇਰੇ ਕੋਲੋਂ! ਇਹ ਤਾਂ ‘ਧੱਕਾ’ ਸੀ ਨਾ।
ਸਿੱਧਾ ਪੰਡੀਏ ਦੀ ਹਿੱਕ ਵਿਚ ਵੱਜਣ ਵਾਲਾ। ਮੁਕਤੀ ਹੀ ਤਾਂ ਉਸ ਕੋਲੇ ਸੀ ਜਿਹੜੀ
ਵੇਚ ਵੇਚ ਉਹ ਅਪਣਾ ਤੋਰੀ-ਫੁਲਕਾ ਤੋਰਦਾ ਸੀ। ਮੁਕਤੀ ਹੀ ਨਾ ਰਹੀ ਤਾਂ ਉਸ ਨੂੰ ਕਿਸ
ਪੁੱਛਣਾ ਸੀ। ਭਗਤ ਕਹਿੰਦੇ ਨਾਹ! ਇਹ ਮੁਕਤੀ ਨਹੀਂ ਇਹ ਤਾਂ ਲਾਰਾ ਹੈ। ਹੱਥੋ ਹੱਥ ਚੀਜ
ਜਿਹੜੀ ਨਾ ਹੋਵੇ ਉਹ ਲਾਰਾ ਹੁੰਦਾ। ਪੰਡੀਏ ਨੇ ਬਥੇਰਾ ਕਿਹਾ ਹੋਣਾ ਕਿ ਨਹੀਂ ਮੁਕਤੀ ਮਿਲੂ
ਹੀ ਮਿਲੂ ਪਰ ਭਗਤ ਜੀ ਕਹਿੰਦੇ ਜੇ ਮਿਲੂ ਤਾਂ ਹੁਣੇ ਨਹੀਂ ਤਾਂ ਕਦੇ ਵੀ ਨਹੀਂ। ਉਹ ਕਹਿੰਦਾ
ਨਹੀਂ ਅਗਲੇ ਜਨਮ ਅਵੱਸ਼। ਭਗਤ ਜੀ ਕਹਿੰਦੇ ਚਲ ਫਿਰ ਤੁਰਦਾ ਬਣ। ਔਹ ਜਾਂਦੀ ਵੱਟ!
ਪੰਡੀਆ ਖਿੱਝ ਗਿਆ। ਉਸ ਫਿਰ ਗੰਗਾ ਵਿਚ ਗੋਤੇ
ਦਿੱਤੇ ਭਗਤਾਂ ਨੂੰ। ਹਾਥੀਆਂ ਨਾਲ ਬੰਨ ਬੰਨ ਧੂਹਿਆ। ਸਮੇਂ ਦੇ ਹਾਕਮਾਂ ਕੋਲੇ ਜਾ ਚੁਗਲੀਆਂ
ਲਾਈਆਂ। ਝੂਠੀਆਂ ਅਫਵਾਹਾਂ ਫੈਲਾਈਆਂ। ਇਲਜਾਮ ਲਾਏ। ਉਹ ਸਾਰੇ ਇਲਜ਼ਾਮ ਅਤੇ ਅਫਵਾਹਾਂ ਤੁਸੀਂ
ਭਗਤ ਮਾਲਾ ਵਿਚ ਅੱਜ ਵੀ ਪੜ ਸਕਦੇ ਹੋ। ਨੀਚ ਅਤੇ ਝੂਠੇ ਇਲਜ਼ਾਮ। ਜਿਸ ਨੂੰ ਬਹੁਤੇ ਭੋਲੇ
ਸਿੱਖ ਹਾਲੇ ਬੜੀ ਸ਼ਰਧਾ ਨਾਲ ਪੜਦੇ ਹਨ।
ਜਿਸ ਜਿਸ ਵੀ ਪੰਡੀਏ ਦੀ ਮੁਕਤੀ ਨੂੰ
‘ਚੈਲਿੰਜ’ ਦਿੱਤਾ ਉਸ ਨੇ ਉਸ ਉਪਰ ਹੀ ਘਟੀਆ ਅਤੇ ਝੂਠ ਇਲਜਾਮ ਲਾਏ।
ਗੁਰੂ ਸਹਿਬਾਨਾਂ ਨਾਲ ਘੱਟ ਕੀਤੀ। ਭਰੇ ਪਏ ਗਰੰਥ ਅਫਵਾਹਾਂ
ਦੇ, ਇਲਜਾਮਾਂ ਦੇ। ਬਾਲੇ ਵਾਲੀ
ਸਾਖੀ ਤੋਂ ਸ਼ੁਰੂ ਹੋ ਕੇ ਤੁਰੇ ਆਉ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਤੋਂ ਬਚਿੱਤਰ ਨਾਟਕ ਤੱਕ।
ਕੰਡੇ ਹੀ ਕੰਡੇ ਖਲਾਰ ਦਿੱਤੇ ਰਸਤੇ ਵਿਚ ਪੰਡੀਏ ਨੇ। ਤੁਸੀਂ
ਤੁਰ ਸਕਦੇ ਹੀ ਨਹੀਂ। ਗੁਰਮਤਿ ਦਾ ਸੁਖਾਲਾ ਅਤੇ ਸਾਦਾ ਜਿਹਾ ਗਾਡੀ ਰਾਹ ਕੰਡਿਆਂ ਨਾਲ ਭਰ
ਮਾਰਿਆ। ਸਭ ਉਲਟਾ-ਪੁਲਟਾ ਕਰ ਦਿੱਤਾ।
ਭਗਤਾਂ ਦੀ ਬਗਾਵਤ
ਨੂੰ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਜੀ ਦੀ ਬਾਣੀ ਵਿਚ ਆਦਰ ਦੇ ਕੇ ਪੰਡੀਏ ਦੀ ਧੌਣ ਵਿਚ
ਹੋਰ ਫਾਨਾ ਠੋਕ ਦਿੱਤਾ। ਪੀੜ ਤਾਂ ਹੋਣੀ ਹੀ ਸੀ। ਕੀ
ਕਰਦਾ ਉਹ। ਉਸੇ ਪੀੜ ਵਿਚ ਫਿਰ ਉਸ ਬਦਲੇ ਲਏ। ਭਗਤਾਂ ਤੋਂ ਵੀ ਅਤੇ ਗੁਰੂ ਸਾਹਿਬਾਨਾ ਤੋਂ
ਵੀ। ਨਾਲ ਖੋਹਲਣ ਅਤੇ ਬੰਨਣ ਵਾਲੀਆਂ ਗੰਦੀਆਂ ਕਹਾਣੀਆਂ ਦੇ ਗੰਦੇ ਇਲਜਾਮ ਉਸ ਲਾਏ ਗੁਰੂ
ਸਾਹਿਬਾਨਾਂ ਉਪਰ। ਔਰਤਾਂ ਦੀਆਂ ਕੰਧਾਂ ਤੱਕ ਟਪਾ ਮਾਰੀਆਂ ਉਸ ਗੁਰੂ ਤੋਂ।
ਪੰਡੀਏ ਦਾ ਬਦਲਾ ਲੈਣ ਦਾ ਤਰੀਕਾ ਬੜਾ ਜਾਲਮਾਨਾ, ਘਟੀਆ ਅਤੇ ਗੰਦਾ
ਹੈ। ਉਹ ਅਪਣੀ ਮੁਕਤੀ ਗਰਮ ਪਕੌੜਿਆਂ ਵਾਂਗ ਵੇਚ ਰਿਹਾ ਸੀ ਅਪਣੇ ਬਾਬਿਆਂ ਆ ਕੇ ਸੇਲ ਬੰਦ
ਕਰ ਦਿੱਤੀ ਤੇ ਮੁਕਤੀ ਇਸੇ ਜਨਮ ਵਿਚ ਅਤੇ ਹੁਣੇ ਲੈ ਕੇ ਦੇਣ ਦੀ ਗੱਲ ਹੀ ਨਹੀਂ ਕੀਤੀ ਬਲਕਿ
ਲੈ ਕੇ ਵੀ ਦਿੱਤੀ। ਲੈ ਕੇ ਦਿੱਤੀ ਨਹੀਂ?
ਦਰੜੇ, ਕੁਚਲੇ, ਸ਼ੂਦਰ, ਕਮੀਨ ਸਮਝੇ ਜਾਂਦੇ ਲੋਕ ਰਾਜੇ ਬੜਾ ਧਰੇ।
ਧੌਣਾਂ ਸੁੱਟ ਕੇ ਜੀਣ ਵਾਲੇ ਬਰਛੇ ਗੱਡ ਕੇ ਖੜ ਗਏ। ਪੰਡੀਏ ਤੋਂ ਥਰ ਥਰ ਕਰਕੇ ਲੰਘਣ
ਵਾਲਿਆਂ ਪੰਡੀਏ ਦਾ ਸ਼ਨੀ ਬਨੀ ਵੜਿਆਂ ਵਿਚ ਤਲ ਛੱਕ ਲਿਆ।
ਹੋਰ ਮੁਕਤੀ ਦੇ ਸਿੰਗ ਲੱਗੇ ਹੁੰਦੇੀਂ?
ਕੀ ਹੁੰਦੀ ਹੋਰ ਮੁਕਤੀ? ਭਗਤਾਂ ਦੀ ਬਗਾਵਤ ਨੂੰ ਗੁਰੂ ਸਹਿਬਾਨਾਂ
ਅਗੇ ਤੋਰਿਆ ਅਤੇ ਤੋੜ ਪਹੁੰਚਾਇਆ ਅਤੇ ਲੋਕਾਂ ਨੂੰ ਦੱਸਿਆ ਕਿ ਭਾਈ ਆਹ ਲਉ ਮੁਕਤੀ ਤੇ ਇਸੇ
ਜਨਮ ਵਿਚ ਮੁਕਤੀ। ਹੁਣੇ! ਹੱਥੋ ਹੱਥ! ਕੋਈ ਲਾਰਾ ਨਹੀਂ। ਉਹ ਮੁਕਤੀ ਕੋਈ ਮੁਕਤੀ ਨਹੀਂ
ਜਿਹੜੀ ਕਿਸੇ ਹੋਰ ਜਨਮ ਹੋਵੇ। ਕਿ ਹੈ?