ਕਹਾਣੀ ਹੈ... ਕਿ ਇੱਕ ਮਰਾਸੀ 
		ਨੇ ਰਾਜੇ ਨੂੰ ਹਾਸਰੱਸ ਕਵਿਤਾ ਸੁਣਾਈ। ਰਾਜਾ ਬਾਗੋ-ਬਾਗ! ਖੁਸ਼ ਹੋ ਗਿਆ। ਕਹਿੰਦਾ ਜਾਹ 
		ਮਰਾਸੀਆ, ਦੋ ਮੁਰੱਬੇ ਜ਼ਮੀਨ ਤੈਨੂੰ ਦਿੱਤੀ, ਛੇ ਮਹੀਨੇ ਬਾਅਦ ਆ ਕੇ ਲੈ ਜਾਈਂ। ਮਰਾਸੀ ਦੇ 
		ਛੇ ਮਹੀਨੇ ਪੈਰ ਨਾ ਜ਼ਮੀਨ 'ਤੇ ਲੱਗੇ। ਖੁਸ਼! ਦੌੜਿਆ ਫਿਰੇ।
		ਛੇਈਂ ਮਹੀਨੀਂ ਰਾਜੇ ਕੋਲੇ ਗਿਆ। ਕਹਿੰਦਾ ਰਾਜਾ ਜੀ ਜ਼ਮੀਨ!
		ਰਾਜਾ ਕਹਿੰਦਾ ਕਿਹੜੀ ਜ਼ਮੀਨ?
		ਜੀ ਤੁਸੀਂ ਖੁਸ਼ ਹੋ ਕੇ ਕਿਹਾ ਸੀ ਛੇਈਂ ਮਹੀਨੀਂ ਆ ਜਾਈਂ!
		ਪਰ ਤੂੰ ਕੀਤਾ ਕੀ ਸੀ?
		ਜੀ ਮੈਂ ਕਵਿਤਾ ਸੁਣਾ ਕੇ ਤੁਹਾਨੂੰ ਖੁਸ਼ ਕੀਤਾ ਸੀ!
		ਤੂੰ ਕੁਝ ਪਲ ਖੁਸ਼ ਕੀਤਾ ਸੀ, ਮੈਂ ਤੈਨੂੰ ਛੇ 
		ਮਹੀਨੇ ਖੁਸ਼ ਰੱਖਿਆ। ਹਿਸਾਬ ਤਾਂ ਸਗੋਂ ਤੇਰੇ ਵਲ ਬਣਦਾ, ਜ਼ਮੀਨ ਕਾਹਦੀ?
		
		 ਬਾਬਾ 
		ਫੌਜਾ ਸਿੰਘ ਦੇ ਇੱਕ ਮਿੱਤਰ ਦਾ ਫੋਨ ਆਇਆ। ਬੜਾ ਖੁਸ਼! ਬਾਗੋ 
		ਬਾਗ! ਹੱਸੀ ਜਾਏ?
ਬਾਬਾ 
		ਫੌਜਾ ਸਿੰਘ ਦੇ ਇੱਕ ਮਿੱਤਰ ਦਾ ਫੋਨ ਆਇਆ। ਬੜਾ ਖੁਸ਼! ਬਾਗੋ 
		ਬਾਗ! ਹੱਸੀ ਜਾਏ?
		ਕਹਿੰਦਾ ਬਾਬਾ ਫੌਜਾ ਸਿੰਘ ਤੇਰੀ ਖੈਰ ਨਹੀਂ ਲੱਗਦੀ ਹੁਣ।
		ਕਿਉਂ ਕੀ ਹੋਇਆ?
		ਹੋਏ ਹਵਾਏ ਦਾ ਤਾਂ ਪਤਾ ਨਹੀਂ, ਪਰ ਬਾਬਾ 
		ਤੂੰ ਹੁਣ ਮਰਦਾ ਨਹੀਂ ਛੇਤੀ। ਤੇਰੀਆਂ ਧੁੰਮਾਂ 
		ਨਿਊਜ਼ੀਲੈਂਡ ਤੱਕ ਨੇ, ਤੇ ਹੁਣ ਹੋ ਤਗੜਾ ਜਾਹ। ਬਾਦਸ਼ਾਹ ਦਾ ਦਰਬਾਰ ਲੱਗਣ ਲੱਗਾ ਉਥੇ, ਤੇ 
		ਤੈਨੂੰ ਵੀ ‘ਹਾਜਰ ਹੋ’ ਦੀ ਆਵਾਜ਼ ਆਈ ਹੈ। ਜਾ ਰਿਹਾਂ?
		ਬਾਬੇ ਦਾ ਸੁਣ ਕੇ ਹਾਸਾ ਨਿਕਲ ਗਿਆ।
		ਬਾਬਾ ਕਹਿੰਦਾ ‘ਬਾਦਸ਼ਾਹ ਸਲਾਮਤ’ ਤਾਂ 
		ਬੰਦਾ ਹੀ ਬੜਾ ਚੰਗਾ। ਮੁਫਤੋ ਮੁਫਤ ਚੁਟਕਲੇ ਸੁਣਾ ਸੁਣਾ ਲੋਕਾਂ ਨੂੰ ਖੁਸ਼ ਰੱਖ ਰਿਹਾ। 
		ਕਿੰਨੀ ਅੱਣਥੱਕ ਘਾਲਣਾ ਹੈ ਵਿਚਾਰੇ ਦੀ। ਜਾਪਦਾ ਕੰਮ-ਧੰਦਾ ਵੀ ਛੱਡ ਰੱਖਿਆ ਵਿਚਾਰੇ।
		ਅਜਿਹੇ ਕਲਾਕਾਰ ਕਿਤੇ ਲੱਭਦੇ! ਰੂਹਾਂ ਫੂਕ ਦਿੰਦੇ ਕੌਮਾਂ ਵਿਚ
		!!!
		ਖੁਸ਼ੀਂ ਬੰਦੇ ਦੇ ਜੀਵਨ ਦੀ ਅੰਤਲੀ ਪਾਉੜੀ ਹੈ, ਤੇ ਸਾਨੂੰ ਉਨ੍ਹਾਂ 
		ਲੋਕਾਂ ਦਾ ਧੰਨਵਾਦੀ ਹੋਣਾ ਚਾਹੀਦਾ ਜਿਹੜੇ ਤੁਹਾਨੂੰ ਮੁਫਤੋ ਮੁਫਤੀ ਖੁਸ਼ ਰੱਖ ਰਹੇ ਹੋਣ!
		
		ਪਰ ਬਾਬਾ ਸੁਣਿਆ ‘ਬਾਦਸ਼ਾਹ ਸਲਾਮਤ’ ਨੇ 
		ਤੈਨੂੰ ਵੀ ਦਬਕਾ ਮਾਰਿਆ?
		ਮਾਰਿਆ ਕਰਕੇ ਹੀ ਲਹੂ ਸੁੱਕਾ ਪਿਆ। 
		ਦਿੱਸਦਾ ਨਹੀਂ ਹਾਲ ਮੇਰਾ !!!
		ਬਾਬਾ ਫੌਜਾ ਸਿੰਘ 
		ਨੂੰ ਦਬਕੇ ਤੋਂ ਗੱਲ ਯਾਦ ਆਈ... ਬਾਬੇ ਦੇ ਪਿੰਡ ‘ਬੀਰਾ 
		ਪੱਦੋਂ’ ਹੁੰਦਾ ਸੀ ਇੱਕ। ਸ਼ਰਾਬ ਉਸ ਨੂੰ ਪੱਚਦੀ ਨਹੀਂ ਸੀ। ਪਰ ਪੀਕੇ ਜਦ ਉਸ 
		ਬਾਹਰ ਨਿਕਲਣਾ, ਤਾਂ ਉਸ ਕੋਲੋਂ ਬਦੋ ਬਦੀ ਕਿਸੇ ਦੇ ਬੂਹੇ ਅੱਗੇ
		ਡੁਰਰਰਰਰਰਰਰਰਰਰਰਰਰਰਰਰਰਰ ਹੋ ਜਾਣੀ। ਬੱਸ ਫਿਰ ਕੀ 
		ਸੀ। ਬੀਰਾ ਪੱਦੋਂ ਹੇਠਾਂ ਤੇ ਜੱਟਾਂ ਦੀਆਂ ਡਾਗਾਂ ਉਪਰ!
		ਬਾਬਾ ਕਹਿੰਦਾ ਕਈ ਮਿੱਤਰਾਂ ਨੂੰ 
		‘ਗਿਆਨ’ ਪੱਚਦਾ ਨਹੀਂ, ਪਰ ਹੁਣ ਡੁਰਰਰਰਰਰਰਰਰਰਰ 
		ਦਾ ਕੋਈ ਇਲਾਜ ਵੀ ਤਾਂ ਨਹੀਂ। 
		ਪਰ ਚਲੋ ‘ਫੇਸ ਬੁੱਕੀ’ ਪਿੰਡ ਦਾ ਦਿੱਲ ਪ੍ਰਚਾਵਾ 
		ਜਿਹਾ ਹੋਇਆ ਰਹਿੰਦਾ। 
		...ਪਰ ਯਾਰ ਬਾਬਾ ਲੋਕਾਂ ਦੇ ਦਿੱਲ 
		ਪ੍ਰਚਾਵੇ ਦੀ ਤਾਂ ਖਾਧੀ ਕੜ੍ਹੀ, ਉਨ੍ਹਾਂ ਲੋਕਾਂ ਦਾ ਹਾਲ ਮਾੜਾ ਕਰ ਦੇਣਾ ‘ਬਾਦਸ਼ਾਹ 
		ਸਲਾਮਤ’ ਨੇ, ਜਿਹੜੇ ਇਸ ਦੇ ਦਰਬਾਰ ਹਾਜ਼ਰੀ ਭਰਨ ਨੂੰ ਹਾਲੇ ਵੀ ਧੰਨਭਾਗ ਸਮਝਦੇ।
		ਖਾਸ ਕਰਕੇ ਉਹ ਪ੍ਰਚਾਰਕ ਜਿੰਨਾ ਤੋਂ ਕੌਮ ਨੂੰ ਆਸਾਂ ਸਨ ਅਤੇ 
		ਮਾਣ ਵੀ। ਪਰ ਇਸ ਬੇੜੀ ਵਿੱਚ ਸਭ ਤੋਂ ਵੱਟੇ ਪਿੱਛੇ ਬੈਠੇ ਤਿੰਨ ਕੁ ਵਪਾਰੀਆਂ ਪਾਏ ਨੇ 
		(. .
		.), ਜਿੰਨਾਂ ਨੂੰ 
		ਕੌਮ ਨਾਲੋਂ ਜਿਆਦਾ ਫਿਕਰ ਆਪਣੇ ਪ੍ਰਾਈਵੇਟ ਸਕੂਲਾਂ ਦਾ ਹੈ ਤੇ ਜਿਹੜੇ ਪ੍ਰਚਾਰਕਾਂ ਨੂੰ 
		ਆਜ਼ਾਦ ਨਹੀਂ ਵਿਚਰਨ ਦੇਣ ਡਹੇ।