Share on Facebook

Main News Page

ਤਰਕਸ਼ੀਲ ਸੋਸਾਇਟੀ ਦੇ ਮੈਂਬਰਾਂ ਵਲੋਂ ਸਿੱਖ ਵਿਰੋਧੀ ਟਿੱਪਣੀਆਂ ਦਾ ਸਿੱਖ ਆਗੂਆਂ ਵਲੋਂ ਤਿੱਖਾ ਪ੍ਰਤੀਕਰਮ

ਬਰੈਂਪਟਨ, 2 ਸਤੰਬਰ 2014 (ਪੋਸਟ ਬਿਊਰੋ Source: http://punjabipost.ca/?p=94574): ਟਰੰਟੋ ਤੋਂ ਛਪਦੇ ਮਾਸਿਕ ਰਸਾਲੇ “ਖਬਰਦਾਰ’’ ਵਿੱਚ ਛਪੀ ਰੀਪੋਰਟ ਤੋਂ ਬਾਅਦ ਤਰਕਸ਼ੀਲ ਸੋਸਾਇਟੀ ਦੇ ਮੈਂਬਰ ਜੂਝਾਰ ਢਿਲੋਂ ਅਤੇ ਬਲਰਾਜ ਸ਼ੋਕਰ ਵਲੋਂ ਕੀਤੀਆਂ ਸਿੱਖ ਵਿਰੋਧੀ ਟਿਪਣੀਆਂ ਉਪਰ ਸਿੱਖ ਆਗੂਆਂ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ।

ਟਰੰਟੋ ਸਥਿੱਤ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ਼ ਸੇਖੋਂ ਨੇ ਇਸ ਉਪਰ ਟਿਪਣੀ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਇਸ ਪ੍ਰਕਾਰ ਦੇ ਧਾਰਮਿਕ ਮੁਦਿਸ਼ਾਂ ਉਪਰ ਕਦੇ ਵੀ ਕੋਈ ਗਲ੍ਹ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਅਜੈਂਡਾ ਹੈ ਕਿ ਅਸੀਂ ਕਿਸੇ ਧਾਰਮਿਕ ਆਸਥਾ ਨੂੰ ਸੱਟ ਮਾਰੀਏ। ਸੁਸਾਇਟੀ ਦੇ ਅਜੈਂਡਿਆਂ ਨੂੰ ਛੱਡ ਬਾਹਰ ਕੋਈ ਮੈਂਬਰ ਕਿਹੋ ਜਿਹੀ ਗਲ੍ਹ ਕਰ ਰਿਹਾ ਹੈ, ਇਸ ਉਪਰ ਸੁਸਾਇਟੀ ਦਾ ਕੋਈ ਕੰਟਰੋਲ ਨਹੀਂ।

“ਖਬਰਦਾਰ’ ਦੀ ਰੀਪੋਰਟ ਵਿੱਚ ਜੂਝਾਰ ਢਿਲੋਂ ਅਤੇ ਸਾਥੀ ਉਪਰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬਜਾਦਿਆਂ ਵਾਰੇ ਭੱਦੀਆਂ ਟਿੱਪਣੀਆਂ ਕਰਨ ਦੇ ਦੋਸ਼ ਹਨ। ਜੂਝਾਰ ਨੇ ਇਸ ਬਾਰੇ ਸਾਡੇ ਨਾਲ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਕਾਨੂੰਨੀ ਸਲਾਹ ਲੈ ਰਿਹਾ ਹੈ ਅਤੇ ਜਿਸ ਤਰ੍ਹਾਂ ਉਸ ਦੀਆਂ ਟਿਪਣੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਸ ਬਾਰੇ ਉਹ ਕਾਨੂੰਨੀ ਸਲਾਹ ਤੋਂ ਬਾਅਦ ਹੀ ਦਸਣਗੇ।

ਉਹਨਾਂ ਇਹ ਵੀ ਕਿਹਾ ਕਿ ਉਸਨੇ ਆਪਣੇ ਸਾਥੀ ਹਰਪਿੰਦਰ ਬਰਾੜ ਦਾ ਫੇਸਬੁਕ ਸਟੇਟਸ ਹੀ ਸਾਂਝਾ ਕੀਤਾ ਸੀ ਅਤੇ ਉਸਨੇ ਜੋ ਲਿਖਿਆ ਉਸ ਦੇ ਹਵਾਲੇ “ਸਿੱਖ ਹਿਸਟਰੀ ਫਰੌਮ ਪਰਸ਼ਿਅਨ ਸੋਰਸਿਸ, Sikh History from Persian Sources” ਤੋਂ ਲਏ ਗਏ ਹਨ। ਇਸ ਸਬੰਧੀ ਸਾਡਾ ਬਲਰਾਜ ਸ਼ੋਕਰ ਨਾਲ ਸੰਪਰਕ ਨਹੀਂ ਹੋ ਸਕਿਆ

ਰਸਾਲਾ ਖਬਰਦਾਰ ਦੇ ਸੰਪਾਦਕ ਗੁਰਦੇਵ ਸਿੰਘ ਸਧੇਵਾਲੀਆ ਨੇ ਕਿਹਾ ਕਿ ਉਹਨਾਂ ਨੇ ਜੋ ਵੀ ਰਸਾਲੇ ਵਿੱਚ ਛਾਪਿਆ ਹੈ, ਉਸ ਦੇ ਉਹਨਾਂ ਕੋਲ ਪੱਕੇ ਸਬੂਤ ਹਨ। ਜੂਝਾਰ ਢਿਲੋਂ ਅਕਸਰ ਰੇਡੀਓ ਪ੍ਰੋਗਰਾਮ ਉਪਰ ਕਾਲ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਝੂਠਾ ਕਹਿੰਦੇ ਰਹੇ ਹਨ, ਜਿਸ ਦੀ ਪੁਸ਼ਟੀ ਰੇਡੀਉ ਨਗਾਰਾ ਦੇ ਚਰਨਜੀਤ ਬਰਾੜ ਵਲੋਂ ਵੀ ਕੀਤੀ ਗਈ ਹੈ।

ਭਾਂਵੇ ਕਿ ਫੇਸਬੁਕ ਉਪਰ ਇਸ ਤਰ੍ਹਾਂ ਦੀਆਂ ਟਿਪਣੀਆਂ ਬੜੀ ਦੇਰ ਤੋਂ ਚਲਦੀਆਂ ਆ ਰਹੀਆਂ ਹਨ, ਪਰ ਕਦੇ ਵੀ ਟਰਾਂਟੋ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਹਨਾਂ ਨੂੰ ਨਾ ਤਾਂ ਕਦੇ ਚੈਲੇਂਜ ਕੀਤਾ ਗਿਆ ਹੈ ਅਤੇ ਨਾ ਹੀ ਇਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਹੀ ਕੀਤੀ ਗਈ ਹੈ। ਗੁਰਦੇਵ ਸਿੰਘ ਸਧੇਵਾਲੀਆ ਦੀ ਇਸ ਰਿਪੋਰਟ ਤੋਂ ਬਾਅਦ ਕੈਨੇਡਾ ਦੇ ਹੀ ਨਹੀਂ, ਬਲਕਿ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੀ ਇਸ ਵੱਲ ਧਿਆਨ ਦੇ ਰਹੀਆਂ ਹਨ। ਤਰਕਸ਼ੀਲ ਸੁਸਾਇਟੀ ਦੇ ਇੱਕ ਹੋਰ ਮੈਂਬਰ ਪਰਮਜੀਤ ਸਿੰਘ ਨੇ ਬਫ਼ਲੌ, ਅਮਰੀਕਾ ਤੋਂ ਰੇਡੀਓ ਪ੍ਰੋਗਰਾਮ ਨਗਾਰਾ ਵਲੋਂ ਗੁਰਦੇਵ ਸਿੰਘ ਸਧੇਵਾਲੀਆ ਨਾਲ ਕੀਤੀ ਗੱਲ ਬਾਤ ਤੋਂ ਬਾਅਦ ਪ੍ਰੋਗਰਾਮ ਵਿੱਚ ਕਾਲ ਕਰਕੇ ਸੱਧੇਵਾਲੀਆ ਦੀ ਇਸ ਗਲ ਦੀ ਪੁਸ਼ਟੀ ਕੀਤੀ ਹੈ, ਉਥੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕਦੇ ਗਵਾਹੀ ਦੀ ਲੋੜ ਪੈਂਦੀ ਹੈ, ਤਾਂ ਉਹ ਹਮੇਸ਼ਾ ਇਸ ਵਾਸਤੇ ਤਿਆਰ ਹਨ। ਹੁਣ ਵੇਖਣਾ ਇਹ ਪਵੇਗਾ ਕਿ ਸਿਖ ਜਥੇਬੰਦੀਆਂ ਇਸ ਬਾਰੇ ਕਿਹੋ ਜਿਹਾ ਰੁਖ ਅਖ਼ਤਿਆਰ ਕਰਦੀਆਂ ਹਨ।

ਇੱਥੇ ਕਲਿੱਕ ਕਰਕੇ ਪੜ੍ਹੋ ਇਨ੍ਹਾਂ ਤਰਕਸ਼ੀਲਾਂ ਨੇ ਕਿਹੜੀਆਂ ਟਿੱਪਣੀਆਂ ਕੀਤੀਆਂ...


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top