Share on Facebook

Main News Page

ਬਾਬਾ ਸੇਵਾ ਸਿੰਘ ਰਾਮਪੁਰਖੇੜਾ ਵਾਲਿਆਂ ਨਾਲ ਇੱਕ ਮੁਲਾਕਾਤ
-: ਗੁਰਦੇਵ ਸਿੰਘ ਸੱਧੇਵਾਲੀਆ

ਨੋਟ: ਇਸ ਲੇਖ ਕੁੱਝ ਸਾਲ ਪਹਿਲਾਂ ਸਿੱਖ ਮਾਰਗ 'ਤੇ ਪੋਸਟ ਕੀਤਾ ਗਿਆ ਸੀ, ਜੋ ਹੁਣ ਹਟਾ ਲਿਆ ਗਿਆ ਹੈ। ਇਹ ਲੇਖ ਹੁਣ ਪਾਉਣ ਦੀ ਜ਼ਰੂਰਤ ਇਸ ਲਈ ਪਈ ਕਿ ਇਹ ਸਾਧ ਸੇਵਾ ਸਿੰਘ ਰਾਮਪੁਰਖੇੜੇ ਵਾਲਾ, ਅੱਜਕਲ ਟੋਰਾਂਟੋ ਵਿਖੇ ਲੋਕਾਂ ਦੇ ਘਰਾਂ 'ਚ ਪੈਸੇ ਇਕੱਠੇ ਕਰਨ ਆਇਆ ਹੋਇਆ ਹੈ, ਲੋਕਾਂ ਦੀ ਹੋ ਰਹੀ ਇਸ ਲੁੱਟ ਤੋਂ ਸਾਵਧਾਨ ਕਰਨ ਲਈ ਅਸੀਂ ਇਹ ਲੇਖ ਅੱਜ ਪਾਇਆ ਹੈ।

ਸੰਪਾਦਕ ਖ਼ਾਲਸਾ ਨਿਊਜ਼


ਪਤਾ ਲਗਾ ਕਿ ਬਾਬਾ ਸੇਵਾ ਸਿੰਘ ਜੀ ਰਾਮਪੁਰਖੇੜਾ ਕਿਸੇ ਮਿੱਤਰ ਦੇ ਅਗਾਂਹ ਰਿਸ਼ਤੇਦਾਰ ਘਰ ਉਹਨੀ ‘ਚਰਨ ਪਾਉਂਣ’ ਆਉਣਾ ਸੀ। ਉਸਦੇ ਫੋਨ ਕਰਨ 'ਤੇ ਇਹਨਾ ਸਤਰਾਂ ਦਾ ਲੇਖਕ ਵੀ ਚਲੇ ਗਿਆ। ਯਾਦ ਰਹੇ ਕਿ ਬਾਬਾ ਸੇਵਾ ਸਿੰਘ ਜੀ ਬਾਬਾ ਹਰਨਾਮ ਸਿੰਘ ਰਾਮਪੁਰਖੇੜਾ ਵਾਲਿਆਂ ਤੋਂ ਅਗਲੀ ਪੀਹੜੀ ਹਨ ਜਾਂ ਅਗੇ ‘ਗੱਦੀ’ 'ਤੇ ਹਨ।

ਬਾਬਾ ਹਰਨਾਮ ਸਿੰਘ ਜੀ ਇੱਕ ਚੰਗੇ ਜੀਵਨ ਵਾਲੇ ਗੁਰਸਿੱਖ ਹੋਏ ਹਨ ਜਿਹੜੇ ਬੜੇ ਸਾਦੇ ਅਤੇ ਸੰਜਮੀ ਜੀਵਨ ਵਾਲੇ ਸਨ। ਉਹ ਧਰਮ ਯੁਧ ਮੋਰਚੇ ਤੇ ਗ੍ਰਿਫਤਾਰੀ ਦੇਣ ਗਏ ਢਿੱਲੇ ਹੋਏ ਹੀ ਪੂਰੇ ਹੋ ਗਏ ਸਨ। ਇਲਾਕੇ ਵਿਚ ਉਨ੍ਹਾਂ ਦੇ ਸਿੱਖੀ ਜੀਵਨ ਦੀ ਮਹਿਕ ਹਾਲੇ ਤੱਕ ਲੋਕਾਂ ਦੇ ਯਾਦ ਹੈ ਉਹ ਕੋਈ ਸਾਧ ਸੰਤ ਨਹੀਂ, ਬਲਕਿ ਇਕ ਗੁਰਸਿੱਖ ਵਾਂਗ ਜੀਵਨ ਜੀਣ ਵਾਲੇ ਸਨ। ਉਹਨਾ ਦੀ ਵੇਲੇ-ਕੁਵੇਲੇ ਸੇਵਾ ਕਰਨ ਵਾਲੇ ਬਾਬਾ ਸੇਵਾ ਸਿੰਘ ਹੁਣ ‘ਸੰਤ’ ਹਨ, ਜਿਹੜੇ ਘਰਾਂ ਚ’ ਹੀ ਆ ਕੇ ਲੋਕਾਂ ਦਾ ‘ਪਾਰ-ਉਤਾਰਾ’ ਕਰ ਜਾਂਦੇ ਹਨ। ਉਨ੍ਹਾਂ ਦਾ ਇਕਲੌਤਾ ਬੇਟਾ ਸ੍ਰ. ਭੁਪਿੰਦਰ ਸਿੰਘ ਜੀ ਇਥੇ ਟੋਰੰਟੋ ਵਿਖੇ ਹੀ ਵਿਆਹ ਕਰਾ ਕੇ ਰਹਿ ਰਹੇ ਹਨ, ਪਹਿਲਾਂ ਸ਼ਾਇਦ ਉਹ ਵੈਨਕੁਵਰ ਸਨ। ਨੌਜਵਾਨ ਗੁਰਸਿੱਖ ਦਿਖ ਵਾਲੇ ਹਨ, ਧਰਮ ਪ੍ਰਚਾਰ ਵਾਸਤੇ ਕਾਫੀ ਸੀਡੀਜ਼ ਵਗੈਰਾ ਵੰਡਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ‘ਦਸਮ ਗਰੰਥ ਦੇ ਸ਼ੰਕਿਆਂ ਦੇ ਜਵਾਬ’ ਨਾਂ ਦੀ ਸੀਡੀ ਵੀ ਵੰਡ ਕੇ, ਵੀ ਉਹ ਕੌਮ ਦੀ ‘ਸੇਵਾ’ ਵਿਚ ‘ਖਾਸ’ ਹਿੱਸਾ ਪਾਉਂਦੇ ਹਨ।

ਜਦ ਇਹ ਲੇਖਕ ਬਾਬਾ ਸੇਵਾ ਸਿੰਘ ਜੀ ਨੂੰ ਮਿਲਿਆ ਸੀ ਤਾਂ ਉਹ ਸ੍ਰ. ਸਾਹਬ, ਯਾਨੀ ਬਾਬਾ ਜੀ ਲੜਕੇ ਵੀ ਨਾਲ ਹੀ ਸਨ।

ਖੈਰ ਸਾਡਾ ਮੱਕਸਦ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਜਾਂ ਬਾਹਲੀ ਡਿਟੇਲ ਵਿਚ ਦਸਣਾ ਨਹੀਂ, ਅਸੀਂ ਤਾਂ ਕੁਝ ਸਿਧਾਂਤਕ ਨੁਕਤੇ ਹੀ ਉਹਨਾ ਨਾਲ ਸਾਂਝੇ ਕੀਤੇ ਸਨ ਜਿਹੜੇ ਅਸੀਂ ਪਾਠਕਾਂ ਦੀ ਦਿਲਚਸਪੀ ਵਾਸਤੇ ਦੇ ਰਹੇ ਹਾਂ।

ਜਦ ਮੈਂ ਅਪਣੇ ਦੋਸਤ ਨਾਲ ਗਿਆ ਤਾਂ ਬਾਬਾ ਜੀ ਹਾਲੇ ਆਏ ਨਹੀਂ ਸਨ ਤੇ ਘਰ ਵਾਲੇ ਬਾਹਰ ਹੀ ਹੱਥ ਬੰਨੀ ਖੜੇ ਸਨ। ਅਸੀਂ ਹਾਲੇ ਉਹਨਾ ਵਿਚ ਸ਼ਾਮਲ ਹੋਏ ਹੀ ਸਾਂ ਜਦ ਨੂੰ ਬਾਬਾ ਜੀ ਅਪਣੇ ਲੜਕੇ ਅਤੇ ਦੋ ਹੋਰ ਸਿੰਘਾਂ ਸਮੇਤ ਆ ਪਧਾਰੇ। ਲੋਕਾਂ ਮੱਥਾ ਟੇਕ ਕੇ ਬਾਬਾ ਜੀ ਤੋਂ ਅਸੀਸਾਂ ਲਈਆਂ ਤੇ ਬਾਬਾ ਜੀ ਅੰਦਰ ਲੰਘ ਕੇ ਹੇਠਾਂ ਬੇਸਮਿੰਟ ਵਿਚ ਜਿਥੇ ਖੁਲ੍ਹੀ ਜਗ੍ਹਾ ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ, ਜਾ ਕੇ ਬੈਠ ਗਏ।

ਉਹਨੀ ਪਹਿਲਾਂ ਚੌਪਈ ਦਾ ਪਾਠ ਕੀਤਾ, ਫਿਰ 10 ਕੁ ਮਿੰਟ ਬਚਨ ਬਿਲਾਸ ਕਰਕੇ ਅਨੰਦ ਸਾਹਿਬ ਪੜਕੇ ਅਰਦਾਸ ਕਰ ਦਿਤੀ। ਸਮਾਂ ਦੇਖ ਕੇ ਲੇਖਕ ਨੇ ਬਾਬਾ ਜੀ ਨੂੰ ਕੁੱਝ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਆਮ ਸੰਪਰਦਾਈ ਜਵਾਬ ਅਤੇ ਇਨੇ ਅਸਪਸ਼ਟ ਸਨ, ਕਿ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਜਾਣ ਬੁੱਝ ਕੇ ਕਰ ਰਹੇ ਹਨ ਜਾਂ ਇਨ੍ਹਾਂ ਦੀ ਕੋਈ ਮਜਬੂਰੀ ਹੈ।

ਉੁਨ੍ਹਾਂ ਨੂੰ ਜਦ ਪੁੱਛਿਆ ਕਿ ਸਿੱਖ ਕੌਮ ਇਸ ਵੇਲੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਉਤਸਵ ਬੜੇ ਜੋਰਾਂ-ਸ਼ੋਰਾਂ ਨਾਲ ਮਨਾ ਰਹੀ ਹੈ, ਪਰ ਦੂਜੇ ਪਾਸੇ ਦਸਮ ਗਰੰਥ ਨੂੰ ਸ੍ਰੀ ਗੁਰੁੂ ਗਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਜਾ ਹੀ ਹੈ, ਕ੍ਰਿਪਾ ਕਰਕੇ ਇਸ ਉਪਰ ਚਾਨਣਾ ਪਾਓ।

ਉਨ੍ਹਾਂ ਪੈਂਦਿਆਂ ਹੀ ਬੜਾ ਰੁੱਖਾ ਜਿਹਾ ਜਵਾਬ ਦਿੱਤਾ ਕਿ ਸਾਡੇ ਵਿਚ ਤਾਂ ਕੋਈ ਦੁਬਿਧਾ ਨਹੀਂ, ਜਿੰਨਾ ‘ਚ ਹੋਵੇਗੀ ਉਹਨਾ ‘ਚ ਤਾਂ ਰਹਿਣੀ ਹੀ ਹੈ। ਉਨ੍ਹਾਂ ਸਵਾਲ ਦੇ ਜਵਾਬ ਵਲੋਂ ਹੱਟਦਿਆਂ ਦਲੀਲ ਇਹ ਦਿਤੀ ਕਿ 80 ਪ੍ਰਸੈਂਟ ਲੋਕਾਂ ਵਿੱਚ ਤਾਂ ਰੱਬ ਬਾਰੇ ਵੀ ਦੁਬਿਧਾ ਹੈ ਉਹ ਰੱਬ ਨੂੰ ਹੀ ਨਹੀਂ ਮੰਨਦੇ ਉਨ੍ਹਾਂ ਦਾ ਕੀ ਕਰੀਏ!

ਬਾਬਾ ਜੀ ਇਥੇ ਗੱਲ ਰੱਬ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਨਹੀਂ ਹੋ ਰਹੀ, ਇਹ ਸਵਾਲ ਦਸਮ ਗਰੰਥ ਨਾਲ ਸਬੰਧਤ ਹੈ, ਜਿਹੜਾ ਗੁਰੂ ਗਰੰਥ ਸਾਹਿਬ ਜੀ ਨੂੰ ਸਿੱਧਾ ਚੈਲਿੰਜ ਬਣਿਆ ਹੋਇਆ ਹੈ। ਕ੍ਰਿਪਾ ਕਰਕੇ ਇਹ ਦੱਸੋ ਕਿ ਸਾਰਾ ਦਸਮ ਗਰੰਥ ਹੀ ਗੁਰੂ ਦੀ ਕ੍ਰਿਤ ਹੈ, ਜਾਂ ਕੁੱਝ ਪ੍ਰਵਾਨਤ ਬਾਣੀਆਂ ਹੀ? ਯਾਦ ਰਹੇ ਕਿ ਉਨ੍ਹਾਂ ਨਾਲ ਇਹ ਸਵਾਲ ਤਾਂ ਛੇੜੇ ਗਏ ਸਨ, ਕਿਉਂਕਿ ਉਹ ਵੀ ਉਸ ‘ਸੰਤ ਸਮਾਜ’ ਦਾ ਭਾਗ ਹਨ, ਜਿਨ੍ਹਾਂ ਦੀ ਹਾਜ਼ਰੀ ਵਿੱਚ ਦਸਮ ਗਰੰਥ ਦਾ ਪੂਰਾ ਪਾਠ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਹੋ ਚੁੱਕਾ ਹੈ, ਜਿਸ ਕਾਰਨ ਪੂਰੀ ਕੌਮ ਦੁਬਿਧਾ ਵਿਚ ਹੈ।

ਉਨ੍ਹਾਂ ਸਾਰੇ ਗ੍ਰੰਥ ਨੂੰ ਗੁਰੂ ਦੀ ਕ੍ਰਿਤ ਹੋਣ ਦੇ ਨਾਲ ਨਾਲ ਦਲੀਲ ਦਿਤੀ, ਕਿ ਇਸ ਵਿਚ ਚਾਰ ਤਰ੍ਹਾਂ ਦਾ ਗਿਆਨ ਹੈ। ਜਿਵੇਂ ਅਧਿਆਤਮਕ, ਰਾਜਨੀਤਕ ਅਤੇ ਸਿੱਖ ਨੂੰ ਵਿਸ਼ਿਆ ਤੋਂ ਸਾਵਧਾਨ ਕਰਨ ਅਤੇ ਸਾਡੇ ਦੇਸ਼ ਦੇ ਪੁਰਾਤਨ ਧਰਮ ਦੀ ਜਾਣਕਾਰੀ ਦੇਣ ਵਾਲਾ ਆਦਿ। ਪਰ ਜਦ ਉਨ੍ਹਾਂ ਦਾ ਧਿਆਨ, ਨਾਲ੍ਹੇ ਖੋਲ੍ਹਣ-ਬੰਨਣ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੋੜੀਆਂ ਅਸ਼ਲੀਲ ਕਹਾਣੀਆਂ ਵਲ ਦਿਵਾਇਆ, ਤਾਂ ਉਹਨਾ ਫੱਟ ਅਪਣਾ ਪੈਂਤੜਾ ਬਦਲਦਿਆਂ ਕਿਹਾ ਕਿ, ਹਾਂ ਜੀ! ਇਸ ਵਿਚ ਕੁੱਝ ਮਿਲਾਵਟ ਹੋਈ ਹੈ! ਉਨ੍ਹਾਂ ਨੂੰ ਯਾਦ ਦਵਾਇਆ ਕਿ ਬਾਬਾ ਜੀ ਹੁਣੇ ਤੁਸੀਂ ਕਹਿ ਹਟੇ ਹੋ ਕਿ ਇਹ ਸਾਰੀ ਗੁਰੂ ਦੀ ਕ੍ਰਿਤ ਹੈ, ਹੁਣੇ ਕਹਿ ਰਹੇ ਹੋ ਕਿ ਇਸ ਵਿਚ ਮਿਲਾਵਟ ਹੋਈ ਹੈ, ਤਾਂ ਫਿਰ ਆਪ ਵਿਚ ਵੀ ਦੁਬਿਧਾ ਕਿਵੇਂ ਨਾ ਹੋਈ, ਜਦ ਕਿ ਤੁਸੀਂ ਕਹਿ ਰਹੇ ਸੀ ਕਿ ਸਾਡੇ ਵਿਚ ਤਾਂ ਕੋਈ ਦੁਬਿਧਾ ਨਹੀਂ।

ਉਨ੍ਹਾਂ ਦੀ ਥਾਂ ਹੁਣ ਉਨ੍ਹਾਂ ਦਾ ਲੜਕਾ ਬੋਲਿਆ, ਜਿਹੜਾ ਸਾਡੇ ਸਾਹਮਣੇ ਹੀ ਬੈਠਾ ਸੀ। ਉਸ ਵੀ ਅਸਲੀ ਸਵਾਲ ਵਲੋਂ ਹਟਦਿਆਂ ਕਿਹਾ ਕਿ, ਤੁਸੀਂ ਦਸ ਸਕਦੇ ਹੋ ਕਿ ਚੌਪਈ ਕਿਹੜੇ ਚਰਿਤੱਰ ਵਿਚ ਹੈ? 303 ਚਰਿਤਰ ਦਸਣ 'ਤੇ ਉਹ ਕਹਿਣ ਲਗੇ ਕਿ ਤੁਸੀਂ ਇਸ ਨੂੰ ਮੰਨਦੇ ਕਿ ਨਹੀਂ? ਜਾਂ ਕਦੋਂ ਤੋਂ ਮੰਨਦੇ ਹੋ? ਆਦਿ। ਜਦ ਕਿ ਚੌਪਈ ਜਾਂ ਪੰਥ ਪ੍ਰਵਾਨਤ ਬਾਣੀਆਂ ਦੀ ਉਥੇ ਗੱਲ ਹੀ ਨਹੀਂ ਸੀ ਚਲ ਰਹੀ, ਪਰ ਉਹ ਇਸ ਗੱਲ ਨੂੰ ਭੁੱਲ ਕੇ ਕਿ ਫੁੱਲ ਤੋੜਨ ਲਈ ਰੂੜੀ ਵੀ ਨਾਲ ਹੀ ਘਰੇ ਨਹੀਂ ਚੁੱਕ ਲਿਆਈਦੀ, ਸਿਰਫ ਤੇ ਸਿਰਫ ਅਪਣੇ ਬਾਪ, ਯਾਨੀ ਬਾਬਾ ਸੇਵਾ ਸਿੰਘ ਜੀ ਦੇ ਬਚਾਅ ਵਿਚ ਹੀ ਬੋਲ ਰਿਹਾ ਲੱਗਦਾ ਸੀ। ਉਸ ਨੇ ਮੈਨੂੰ ਉਹ ਸੀ.ਡੀ. ਦੇ ਦਿੱਤੀ, ਜਿਸ ਵਿਚ ਦਸਮ ਗ੍ਰੰਥ ਦੇ ‘ਸੰਕਿਆਂ ਦੇ ਜਵਾਬ’ ਸਨ ‘ਤੇ ਉਹੀ ਸੀਡੀਆਂ ਉਹ ਮੁਫਤ ਵੰਡ ਕੇ, ਕੌਮ ਦੀ ‘ਮਹਾਨ ਸੇਵਾ’ ਕਰ ਰਹੇ ਸਨ। ਸੀ.ਡੀ. ਦੇ ਕਵਰ ਉਪਰ ਜਦ ਮੈਂ ਡਾ. ਜੋਧ ਸਿੰਘ, ਲਾਂਬਾ ਅਤੇ ਹਰਪਾਲ ਸਿੰਘ ਪੰਨੂ ਆਦਿ ਦੇ ਨਾਂ ਪੜੇ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਹਨਾ ਨੂੰ ਜਾਣਦੇ ਹੋ? ਉਸ ਫੱਟ ਜਵਾਬ ਦਿੱਤਾ ਕਿ ਇਹ ਕੌਮ ਦੇ ਵੱਡੇ ਵਿਦਵਾਨ ਹਨ। ਮੇਰਾ ਅਗਲਾ ਸਵਾਲ ਸੀ ਕਿ ਤੁਸੀਂ ਕਦੇ ਆਰ.ਐਸ.ਐਸ. ਦੀ ‘ਸੰਗਤ ਸੰਸਾਰ’ (ਜਿਹੜੀ ਹੁਣ ਚੁੱਕ ਦਿਤੀ ਗਈ ਹੈ) ਨਾਂ ਦੀ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਵਿਦਵਾਨਾਂ ਬਾਰੇ ਜਾਣਿਆ ਹੈ? ਉਨ੍ਹਾਂ ਬੜਾ ਹੈਰਾਨੀ ਭਰਿਆ ਉੱਤਰ ਦਿੰਦਿਆਂ ਕਿਹਾ ਕਿ ਮੈਨੂੰ ਜਾਨਣ ਦੀ ਲੋੜ ਨਹੀਂ ਕਿਉਂਕਿ ਮੈਨੂੰ ਕੋਈ ਦੁਬਿਧਾ ਨਹੀਂ!

ਉਨ੍ਹਾਂ ਨੂੰ ਦਸਣਾ ਪਿਆ ਕਿ ਭਾਈ ਸਾਹਬ ਦੁਬਿਧਾ ਨਾ ਹੁੰਦੀ, ਤਾਂ ਤੁਸੀਂ ਇਹ ਸੀ.ਡੀਆਂ ਕਾਹਤੋਂ ਚੁੱਕੀ ਫਿਰਦੇ, ਇਸਦਾ ਮੱਤਲਬ ਦੁਬਿਧਾ ਕਰਕੇ ਹੀ ਤੁਸੀਂ ਇਹ ‘ਸੇਵਾ’ ਕਰ ਰਹੇ ਹੋ! ਪਰ ਚਲੋ ਇਸ ਵੈੱਬਸਾਈਟ ਬਾਰੇ ਤੁਹਾਨੂੰ ਮੈਂ ਦਸ ਦਿੰਦਾ ਹਾਂ, ਇਹ ਆਰ.ਐਸ.ਐਸ. ਦੀ ਵੈੱਬਸਾਈਟ ਹੈ, ਜਿਸ ਵਿਚ ਇਹ ਵਿਦਵਾਨ ਸਮੇਤ ਬਾਬਾ ਠਾਕੁਰ ਸਿੰਘ ਦੇ ਆਰ.ਐਸ.ਐਸ. ਦੇ ਮੁੱਢਲੇ 50 ਮੈਬਰਾਂ ਵਿਚੋਂ ਹਨ। ਜਿਨ੍ਹਾਂ ਦਾ ਕਿਰਦਾਰ ਖੁਦ ਹੀ ਸ਼ੱਕੀ ਹੈ, ਉਹ ਕਿਸੇ ਦੇ ਸ਼ੰਕਿਆਂ ਦਾ ਜਵਾਬ ਕੀ ਦੇਣਗੇ? ਇਸ ਪਰ ਬਾਬਿਆਂ ਦਾ ਲੜਕਾ ਭੜਕ ਪਿਆ ਅਤੇ ਬੜੀ ਥੋਥੀ ਦਲੀਲ ਦਿੰਦਾ ਕਹਿਣ ਲਗਾ ਕਿ “ਇਹ ਤਾਂ ਜਿਹੜਾ ਮਰਜੀ ਕਿਸੇ ਦਾ ਨਾਂ ਵੈੱਬਸਾਈਟ 'ਤੇ ਪਾ ਦੇਵੇ, ਬੰਦਾ ਕੀਹਨੂੰ ਕੀਹਨੂੰ ਰੋਕੇ”! ਜਦ ਕਿ ਉਸਨੂੰ ਪਤਾ ਸੀ ਕਿ ਇਹ ਮੱਥੇ 'ਤੇ ਧੱਬਾ ਲੱਗਣ ਵਰਗੀ ਗੱਲ ਦਾ ਕਿਸੇ ਨੂੰ ਪਤਾ ਹੀ ਨਾ ਹੋਵੇ, ਕਿ ਮੇਰਾ ਨਾਂ ਵਰਤਿਆ ਜਾ ਰਿਹਾ ਹੈ, ਪਰ ਉਹ ਬੋਲੇ ਹੀ ਨਾ। ਉਸ ਸਾਈਟ ਨੂੰ ਚੈਲਿੰਜ ਹੀ ਨਾ ਕਰੇ, ਤਾਂ ਇਸ ਦਾ ਮੱਤਲਬ ਦਾਲ ‘ਚ ਕਾਲਾ ਨਹੀਂ, ਦਾਲ ਹੀ ਕਾਲੀ ਹੈ।

ਆਰ.ਐਸ.ਐਸ ਦੀ ਵੈਬਸਾਈਟ ਸੰਗਤ ਸੰਸਾਰ 'ਚ ਪੋਸਟ ਕੀਤੀ ਲਿਸਟ, ਜੋ ਹੁਣ ਹਟਾ ਦਿੱਤੀ ਗਈ ਹੈ...

ਇੱਕ ਗੱਲ ਨਾਲ ਜ਼ਰੂਰ ਬਾਬਾ ਸੇਵਾ ਸਿੰਘ ਸਹਿਮਤ ਹੋਏ, ਕਿ ਕਿਸੇ ਗਰੰਥ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਪਰ ਜਦ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੀ ਉਸ ਸਮਾਗਮ ਵਿਚ ਗਏ ਸੀ, ਜਿਥੇ ਦਸਮ ਗਰੰਥ ਦਾ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਭੋਗ ਪਾਇਆ ਗਿਆ, ਤਾਂ ਉਨ੍ਹਾਂ ਇਹ ਕਹਿਕੇ ਟਾਲ ਦਿੱਤਾ, ਕਿ ਮੈਂ ਉਸ ਵੇਲੇ ਬਾਹਰ ਸੀ!

ਪਾਠਕਾਂ ਨੂੰ ਯਾਦ ਕਰਾਉਂਣਾ ਬਣਦਾ ਹੈ, ਕਿ ਵੈਸੇ ਤਾਂ ਸਾਰੇ ਸਾਧ ਬਾਬੇ ਉਥੇ ਸ਼ੁਸ਼ੋਭਿਤ ਸਨ, ਪਰ ਜਿਹੜੇ ਕਿਸੇ ਕਾਰਨ ਨਹੀਂ ਗਏ, ਉਨ੍ਹਾਂ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਇਸ ਘੋਰ ਬੇਅਦਬੀ ਦਾ ਕੋਈ ਨੋਟਿਸ ਨਹੀਂ ਸੀ ਲਿਆ, ਜਿਸ ਤੋਂ ਸਾਬਤ ਹੁੰਦਾ ਕਿ ਇਹ ਸਾਰੀ ਸਾਧ ਮੰਡਲੀ ਇਕ ਦੂਜੇ ਦੀ ਸਹਿਮਤੀ ਨਾਲ ਹੀ ਚਲ ਰਹੀ ਹੈ।

ਬੜੀ ਦਿਲਚਸਪ ਗੱਲ ਇਹ ਸੀ ਕਿ ਬਾਬੇ ਨੇ ਚਲਾਕ ਰਾਜਨੀਤਕਾਂ ਵਾਂਗ ਮੇਰੇ ਸਵਾਲ ਨੂੰ ਪ੍ਰੋ. ਦਰਸ਼ਨ ਸਿੰਘ ਜਾਂ ਕਾਲਾ ਅਫਗਾਨਾ ਦੇ ਨਾਂ ਵਿੱਚ ਰਲਗੱਡ ਕਰ ਕੇ ਰੋਲਣ ਦੀ ਪੂਰੀ ਕੋਸ਼ਿਸ਼ ਕੀਤੀ, ਜਦ ਕਿ ਮੈਂ ਵਾਰ-ਵਾਰ ਕਹਿ ਰਿਹਾ ਸਾਂ, ਉਨ੍ਹਾਂ ਨਾਲ ਸਬੰਧਤ ਸਵਾਲ ਉਨ੍ਹਾਂ ਨੂੰ ਕੀਤੇ ਜਾਣ, ਨਾ ਕਿ ਉਨ੍ਹਾਂ ਦੀਆਂ ਗੱਲਾਂ ਦਾ ਜਵਾਬਦੇਹ ਮੈਂ ਹਾਂ। ਮੈਂ ਬੜਾ ਹੈਰਾਨ ਸਾਂ ਕਿ ਪਤਾ ਨਹੀਂ ਕਿਉਂ, ਹਰੇਕ ਸਾਧ ਜਾਂ ਜਵਾਬ ਨਾ ਦੇ ਸਕਣ ਵਾਲੇ ਟੋਲਿਆਂ ਨੂੰ ਪ੍ਰੋ. ਦਰਸ਼ਨ ਸਿੰਘ, ਕਾਲਾਅਫਗਾਨਾ ਜਾਂ ਘੱਗਾ ਦੇ ਹੀ ਸੁਪਨੇ ਆਉਂਦੇ ਰਹਿੰਦੇ ਹਨ!!! ਅਸੀਂ ਕਿਉਂ ਉਨ੍ਹਾਂ ਨੂੰ ਇੰਨੇ ਵੱਡੇ ਦਿਉ ਬਣਾ ਲਿਆ। ਵੈਸੇ ਵੀ ਕਈ ਘੋਰ ਇਤਿਹਾਸਕ ਗਲਤੀਆਂ ਜਾਣੇ-ਅਨਜਾਣੇ ਸਾਡੇ ਸੰਪਰਦਾਈ ਬਜ਼ੁਰਗਾਂ ਵੀ ਕੀਤੀਆਂ, ਅਸੀਂ ਸਾਰੀਆਂ ਨੁੰ ਹੀ ਕਿਉਂ ਨਹੀਂ ਮੰਨ ਕੇ ਚਲਦੇ। ਉਂਝ ਵੀ ਜੇ ਗੁਰੂ ਦਾ ਸੱਚ ਸਾਡੇ ਕੋਲੇ ਹੈ ਤਾਂ ਜਿਹੜਾ ਮਰਜੀ ਆਵੇ, ਅਸੀਂ ਕਿਉਂ ਹੋਰਾਂ ਦੇ ਨਾਂ ਵਰਤ ਕੇ ਅਪਣੇ ਆਪ ਨੂੰ ਬਚਾਉਂਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਬਾਬਿਆਂ ਨੂੰ ਸਵਾਲ ਕੀਤਾ ਗਿਆ ਕਿ ਬਾਬਾ ਜੀ! ਜੇ ਆਪਾਂ ਇੱਕ ਦੂਜੇ ਦੀਆਂ ਕਮਜੋਰੀਆਂ ਦਸ ਕੇ, ਸੱਚ ਤੋਂ ਪਾਸਾ ਵਟਾਂਗੇ, ਤਾਂ ਫਿਰ ਬਾਬੇ ਧੁੰਮੇ ਬਾਰੇ ਕੀ ਕਹੋਗੇ, ਜਿਹੜਾ ਬੇਅੰਤੇ ਦੇ ਪੀ.ਏ. ਦੇ ਭੋਗ 'ਤੇ ਜਾ ਕੇ ਕੀਰਨੇ ਪਾ ਆਇਆ।

ਟਕਸਾਲ ਦਾ ਕਥਾਵਾਚਕ ਗਿਆਨੀ ਠਾਕੁਰ ਸਿੰਘ ਸਿੱਖਾਂ ਦੀ ਦੁਸ਼ਮਣ ਜਮਾਤ ‘ਰਾਸ਼ਟਰੀ ਸਿੱਖ ਸੰਗਤ’ ਦੇ ਚੌਧਰੀ ਰੁਲਦੇ ਦੇ ਮੁੰਡੇ ਦੇ ਭੋਗ 'ਤੇ ਜਾ ਕੇ ਅਫਸੋਸ ਕਰਦਾ ਫਿਰ ਰਿਹਾ ਸੀ! ਆਖਰ 'ਤੇ ਜਦ ਉਨ੍ਹਾਂ ਨੂੰ ਪੁਛਿਆ ਕਿ ਤੁਸੀਂ ਕਹਿ ਰਹੇ ਹੋ, ਕਿ ਦਸਮ ਗਰੰਥ ਵਿਚ ਮਿਲਾਵਟ ਹੋਈ ਹੈ, ਪਰ ਬਾਬਾ ਗੁਰਬਚਨ ਸਿਘ ਜੀ ਖਾਲਸਾ ਕਹਿ ਗਏ ਹਨ ਕਿ ਦਸਮ ਗਰੰਥ ਦੇ ਪਾਠ ਦੀ ਮਰਿਯਾਦਾ ਵੀ ਗੁਰੂ ਗਰੰਥ ਸਾਹਿਬ ਦੇ ਪਾਠ ਦੀ ਮਰਿਯਾਦਾ ਵਾਲੀ ਹੀ ਹੈ, ਤਾਂ ਦਸੋ ਫਿਰ ਇਹ ਦੁਬਿਧਾ ਤਾਂ ਤੁਸੀਂ ਹੀ ਪੈਦਾ ਕਰ ਰਹੇ ਹੋ ਜਾਂ ਕੋਈ ਹੋਰ? ਉਨ੍ਹਾਂ ਹਾਸੋਹੀਣਾ ਜਿਹਾ ਜਵਾਬ ਦੇ ਕੇ ਸਾਰ ਦਿਤਾ ਕਿ, ਜੀ ਆਪੋ ਅਪਣਿਆਂ ਡੇਰਿਆਂ ਦੀ ਮਰਿਯਾਦਾ ਹੈ! ਜਦ ਕਿ ਉਹ ਇਹ ਦਸਣ ਵਿਚ ਨਾ-ਕਾਮਯਾਬ ਰਹੇ, ਕਿ ਡੇਰੇ ਹੋਰ ਤੇ ਪੰਥ ਹੋਰ ਹੈ?

Association with Eminent Personalities

1.       Giani Puran Singh Ji-Former Jathedar of Sri Akal Takhat Sahib Ji       

2.       Giani Zail Singh Ji-Former President of India.

3.       Giani Iqbal Singh Ji-Jathedar Takhat Patna Sahib Ji.

4.       Giani Kulwant Singh Ji- Jathedar Takhat Hazoor Sahib Ji.

5.       Ma. Shri K.C. Sudarshar Ji-Sarsanghchalak

6.       Shri L.K. Advani Ji

7.       Shri Bhairon Singh  Shekhawat Ji-Former Vice President

8.       Baba Thakur Singh Ji-Damdami Taksal

9.       Baba Mohkam Singh Ji-Damdami Taksal

10.     Trilochan Singh Ji-Ex. Chairman,

National Minority Commission, M.P. (Rajya Sabha)

11.     Sant Arvindanand Ji-U.S.A.

12.     Late Shri Vishwanath Ji-Social Worker

13.     Baba Joginder Singh Ji Moni

14.     Baba Balwant Singh Ji Bhalla-Ruderpur (Uttrakhand)

15.     Sant Parmanand Ji (Yug Purush) Haridwar  (Uttrakhand)

16.     Sant Baba Niranjan Singh Ji-Guru Ka Tal, Agra (U.P.)

17.     Sant Baba Pritam Singh Ji-Guru Ka Tal, Agra (U.P.)

18.     Sant Baba Sukhdev Singh Ji-Nanaksar Wale

19.     Dr. K.P. Aggarwal Ji-Writer & Scholar

20.     Giani Kehar Singh Ji

21.     Justice R.S. Narula Ji (Punjab & Haryana High Court)

22.     Sant Giandev Ji Maharaj -Nirmal Akhara, Kankhal, Haridwar

23.     Dr. Harpal Singh Ji Pannu-Punjabi University Patiala

24.     Dr. Jodh Singh Ji-Punjabi University Patiala

25.     Dr. Samsher Singh-Punjabi University Patiala

26.     Dr. Harminder Singh Bedi-Guru Nanak University Amritsar

27.     Dr. D.P. Mani Ji-Punjabi University Patiala

28.     Late Shri S.S. Bajwa Ji-Former President DSGMC Deputy Mayor, M.C.D., New Delhi

29.     Shri Amolak Rattan Kohli Ji-Ex. Governor, Mizoram State

30.     Bhai Mahavir Ji-Ex. Governor, M.P.

31.     Late Rajmata Vijaye Raje Sindhia Ji-Gawalior Raj Gharana

32.     Late Shrimant Madhav Rao Sindhia Ji-Gawalior Raj Gharana

33.     Dr. Raman Singh Ji-C.M., Chattisgarh State

34.     Shri Babu Lal Gore Ji-Former C.M., M.P.

35.     Shri Shivraj Singh Chauhan Ji, C.M., M.P.

36.     Smt. Vasundhra Raje Sindhia Ji, C.M., Rajasthan

37.     Late Sahib Singh Verma Ji-Former C.M., Delhi

38.     Shri Darshan Singh Grewal Ji-Mayor, Borrow-honslo, England

39.     S. Omarjit Singh Anand Ji-General Secretry Tehran Gurudwara (Iran)

40.     Lt. Gen. Vijay Madan Ji-Indore

41.     Brigadier Mahinder Ji-Mizoram State

42.     Bhai Karnail Singh Garib-USA.

43.     Sr. Joginder Singh-Ex. Director,CBI

44.     Sr. Jagjit Singh Ji (Column-Kranti Geeta, Fame, Punjab Keseri), Daltan Ganj

45.     Shri Arjun Munda Ji-Former C.M., Jharkhand State

46.     S. Bhupinder Singh Ji-Ex. Director. MMTC

47.     Dr. Mahip Singh Ji-Hindi Writer

48.     Sr. Prahlad Singh Chandok Ji-Former President,

Delhi Gurudwara Management Committee

49.     Shri K.L. Malkani Ji

50.     Late S. Gulab Singh Ji- Former M.L.A., Shivpur Kalan

ਵਰਨਣ ਯੋਗ ਹੈ ਕਿ ਇਦਾਂ ਦੇ ਬਾਬਿਆਂ ਦੇ ਗਰਮੀਆਂ ਵਿਚ ਜਹਾਜ ਭਰੇ ਆਉਂਦੇ ਹਨ, ਜਿਹੜੇ ਨਾ ਤਾਂ ਗੁਰਦੁਆਰਿਆਂ ਵਿੱਚ ਜਾ ਕੇ ਕੋਈ ਸਿੱਖੀ ਦਾ ਪ੍ਰਚਾਰ ਕਰਦੇ ਹਨ, ਨਾ ਸਿੱਖ ਸਟੇਜਾਂ 'ਤੇ ਆਉਂਦੇ ਹਨ, ਨਾ ਇਹ ਕਿਸੇ ਸਿੱਖ ਕੌਮ ਦੇ ਗੰਭੀਰ ਮਸਲੇ 'ਤੇ ਕਿਸੇ ਨੂੰ ਕੋਈ ਜਵਾਬ ਦਿੰਦੇ ਹਨ, ਜਦ ਪੁੱਛੋ ਤਾਂ ਲੜਨ ਨੂੰ ਆਉਂਦੇ ਹਨ।  (ਜੇ ਵਿਸ਼ਵਾਸ ਨਹੀਂ ਤਾਂ, ਇਸ ਲਿੰਕ 'ਤੇ ਕਲਿੱਕ ਕਰਕੇ ਟੋਰਾਂਟੋ ਵਿੱਚ ਹੋਣ ਵਾਲੇ ਲੋਕਾਂ ਦੇ ਘਰਾਂ ਦੇ ਪ੍ਰੋਗ੍ਰਾਮਾਂ ਦੀ ਲਿਸਟ ਦੋਖੋ, ਆਪੇ ਸਮਝ ਜਾਉਗੇ ਕਿ ਕਿਹੜਾ ਗੁਰਮਤਿ ਪ੍ਰਚਾਰ ਹੋ ਰਿਹਾ ਹੈ... Link: http://rampurkhera.com/Samagams/2014-Toronto_Prog_List.pdf )

ਬਾਬਾ ਸੇਵਾ ਸਿੰਘ ਬੇਸ਼ਕ ਖੁਦ ਨਹੀਂ, ਪਰ ਉਹਨਾ ਦੇ ਲੜਕੇ ਦੀ ਤਲਖੀ ਤੋਂ ਜਾਪਦਾ ਸੀ, ਕਿ ਜਿਵੇਂ ਲੜਨ ਲਈ ਹੀ ਘਰੋਂ ਨਿਕਲਿਆ ਹੋਵੇ। ਹੋਰ ਹੈਰਾਨੀ ਇਹ ਕਿ ਬਾਬੇ ਤਾਂ ਖੁਦ ਦੁਬਿਧਾ ਵਿਚ ਹਨ, ਜਿਹੜੇ ਕਦੇ ਸਾਰੇ ਦਸਮ ਗਰੰਥ ਨੂੰ ਗੁਰੂ ਦੀ ਕ੍ਰਿਤ ਮੰਨ ਜਾਂਦੇ ਹਨ ਤੇ ਕਦੇ ਇਸ ਵਿਚ ਹੋਈ ਮਿਲਾਵਟ ਨੂੰ ਪ੍ਰਵਾਨ ਕਰਦੇ, ਪਰ ਉਹਨਾ ਦਾ ਫਰਜੰਦ ਉਸੇ ਗਰੰਥ ਦੀਆਂ ਸੀਡੀਆਂ ਵੰਡ ਕੇ ਲੋਕਾਈ ਵਿਚ ‘ਚਾਨਣ’ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਉ ਪੁੱਤਰਾਂ ਦਾ ਹੀ ਕੋਈ ਫੈਸਲਾ ਨਹੀਂ ਹੋ ਪਾਇਆ, ਤਾਂ ਬਾਕੀ ਦੁਨੀਆਂ ਦਾ ਇਹ ਸੰਤ ਕੀ ਪਾਰ ਉਤਾਰਾ ਜਾਂ ਕੌਮ ਦਾ ਭਲਾ ਕਰ ਸਕਣਗੇ, ਇਹ ਗੱਲ ਸਮਝ ਤੋਂ ਬਾਹਰ ਹੈ।

ਪਾਠਕ ਦੇਖ ਸਕਦੇ ਹਨ ਕਿ ਇਸ ਅਖੌਤੀ ਸੰਤ ਸੇਵਾ ਸਿੰਘ ਦੀ ਯਾਰੀ ਕੌਮ ਦੇ ਸਿਰਕੱਢ ਗੱਦਾਰਾਂ ਨਾਲ ਹੈ, ਹੋਰ ਕਹਿਣਾ ਕੁੱਝ ਬਾਕੀ ਹੈ!!!

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top