Share on Facebook

Main News Page

ਸਿੱਖ ਵਿਰੋਧੀਆਂ ਨੂੰ ਮਰੋੜਾ ਦੇਣ ਲਈ ਆ ਗਈ ਹੈ ਮੈਗਜ਼ੀਨ "ਖ਼ਬਰਦਾਰ"
-:  ਸੰਪਾਦਕ ਖ਼ਾਲਸਾ ਨਿਊਜ਼

13 July 2014: ਬ੍ਰੈਂਪਟਨ ਦੇ ਖ਼ਾਲਸਾ ਸਕੂਲ ਵਿਖੇ "ਖ਼ਬਰਦਾਰ" ਮੈਗਜ਼ੀਨ ਨੂੰ ਲੋਕ ਅਰਪਣ ਕਰਣ ਦੇ ਮੌਕੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਆਪਣੇ ਵੀਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਵੀਚਾਰ ਦੇ ਪਿੱਛੇ ਪਹਿਲਾਂ "ਬੋਲ", ਫਿਰ ਉਨ੍ਹਾਂ ਬੋਲਾਂ ਨੂੰ "ਬੋਲੀ" ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਬੋਲਾਂ ਨੂੰ ਲਿਖਣ ਲਈ ਕਿਸੇ "ਲਿਪ" ਦੀ ਲੋੜ ਹੁੰਦੀ ਹੈ ਅਤੇ ਉਹ ਲਿਪੀ "ਕਲਮ" ਰਾਹੀਂ ਪ੍ਰਗਟ ਹੁੰਦੀ ਹੈ। ਉਹ ਕਲਮ ਜੇ ਸੱਚ ਲਿਖੇ ਤਾਂ ਬਦਲਾਅ ਆਉਂਦਾ ਹੈ, ਤੇ ਉਹੀ ਕਲਮ ਜੇ ਵਿਕ ਜਾਵੇ ਤਾਂ ਸਿਰ ਵੀ ਕਲਮ (ਕਤਲ) ਹੋ ਜਾਂਦੇ ਨੇ।

ਉਨ੍ਹਾਂ ਨੇ ਖ਼ਬਰਦਾਰ ਮੈਗਜ਼ੀਨ ਦੇ ਐਡੀਟਰ ਸ. ਗੁਰਦੇਵ ਸਿੰਘ ਸੱਧੇਵਾਲੀਆ ਨੂੰ ਸੱਚ ਲਿਖਣ ਅਤੇ ਉਸਤੇ ਦ੍ਰਿੜਤਾ ਨਾਲ ਖੜੋਣ ਦੀ ਨਸੀਹਤ ਦਿੱਤੀ।

ਉਨ੍ਹਾਂ ਤੋਂ ਪਹਿਲਾਂ ਪ੍ਰੋ. ਰਾਜਾ ਸਿੰਘ ਨੇ ਆਏ ਹੋਏ ਇਕੱਠ ਨੂੰ ਸੰਬੋਧਨ ਕੀਤਾ। ਅੰਤ ਵਿੱਚ "ਖ਼ਬਰਦਾਰ" ਮੈਗਜ਼ੀਨ ਨੂੰ ਲੋਕ ਅਰਪਣ ਕੀਤਾ ਗਿਆ।

60 ਪੇਜ਼ ਦਾ ਕਲਰ ਮੈਗਜ਼ੀਨ ਮਹੀਨੇ ਦੇ ਪਹਿਲੇ ਹਫਤੇ ਪਾਠਕਾਂ ਦੇ ਹੱਥਾਂ ਵਿਚ ਹੋਇਆ ਕਰੇਗਾ। ਤੁਸੀਂ ਇਸ ਨੂੰ ਮਹੀਨਾ-ਵਾਰ ਘਰ ਲਵਾਉਂਣਾ ਚਾਹੁੰਦੇ ਹੋ, ਤਾਂ ਕੈਨੇਡਾ ਵਿੱਚ ਕੇਵਲ 100 ਡਾਲਰ ਸਲਾਨਾ ਇਸ ਦੀ ਫੀਸ ਹੈ। ਅਮਰੀਕਾ ਜਾਂ ਹੋਰਾਂ ਮੁਲਕਾਂ ਵਾਸਤੇ 130 ਡਾਲਰ ਹਨ

ਗੱਲ ਨੂੰ ਸਮਝ ਚੁੱਕੇ ਪਾਠਕਾਂ ਨੂੰ ਚਾਹੀਦਾ ਹੈ, ਉਹ ਅਪਣੇ ਮਿੱਤਰਾਂ-ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ਵਿਚ ਪਹੁੰਚਾਉਂਣ ਲਈ ‘ਖ਼ਬਰਦਾਰ’ ਨੂੰ ਸਹਿਯੋਗ ਕਰਨ, ਤਾਂ ਕਿ ਬਾਕੀ ਲੋਕਾਂ ਨੂੰ ਗੱਲ ਸਮਝ ਆ ਸਕੇ ਅਤੇ ਉਹ ਆਪਣੇ ਦੁਆਲੇ ਤੋਂ ਸੁਚੇਤ ਹੋ ਸਕਣ।

ਵਧੇਰੇ ਜਾਣਕਾਰੀ ਲਈ ਫੋਨ ਹੈ : 416-882-6360

 


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top