ਕਹਿੰਦੇ ਇੱਕ ਗਰੀਬ ਬੰਦਾ ਸੀ, ਉਸ ਕੋਲੋਂ ਕਿਤੇ ਗੱਧੀ ਮਰ ਗਈ। ਉਸ 
		ਦੇ ਮਨ ਤੇ ਬੜਾ ਬੋਝ ਪਿਆ ਕਿ ਯਾਰ ਇਹ ਤਾਂ ਸੁਧਾ ਪਾਪ ਹੋ ਗਿਆ। ਉਸ ਅਪਣੇ ਇਸ ‘ਪਾਪ’ ਨੂੰ 
		ਧੋਣ ਲਈ ਪੰਡੀਏ ਦੀ ਜਾ ਸਲਾਹ ਲਈ! ਪੰਡਤ ਕਹਿਣ ਲੱਗਾ ਕਿ ਦੇਖ ਭਗਤਾ ਇਹ ਤਾਂ ਭਾਰੀ ਪੰਡ 
		ਚੁੱਕ ਲਈ ਤੈਂ ਸਿਰ ਉਪਰ, ਇਸ ਨੂੰ ਉਤਾਰਨ ਲਈ ਮੇਰਾ ਲੱਗ ਜਾਣਾ ਜੋਰ ਤੇ ਤੂੰ ਕੁੱਝ ਉਪਾਅ 
		ਕਰ, ਮੇਰਾ ਜੋਰ ਮੋੜਨ ਦਾ। ਪੁੱਛਣ ਤੇ ਪੰਡੀਏ ਦੱਸਿਆ ਕਿ ਇੱਕ ਕਣਕ ਦੀ ਗਾਂ, ਇੱਕ ਬਾਜਰੇ 
		ਦੀ ਤੇ ਇੱਕ ਮੱਕੀ ਦੀ ਗਾਂ ਬਣਾ ਕੇ ਦਾਨ ਕਰ ਦੇ, ਤੇਰੇ ਪਾਪ ਸਮਝ ਬੰਨੇ!!
		ਗਰੀਬ ਕਹਿਣ ਲੱਗਾ ਪੰਡਤ ਜੀ ਉਹ ਤਾਂ ਠੀਕ ਏ, ਪਰ ਪਾਪ ਦਾ ਸਾਰਾ 
		ਭਾਰ ਮੇਰੇ ਤੇ ਹੀ ਕਿਉਂ, ਤੁਹਾਡਾ ਮੁੰਡਾ ਨੰਦ ਘੋਪ ਵੀ ਨਾਲ ਸੀ ਗੱਧੀ ਮਾਰਨ ਵੇਲੇ??
		ਪੰਡਤ ਨੇ ਮਿੰਟ ਨਹੀਂ ਲਾਇਆ ਸਾਰੇ ‘ਪਾਪ’ ਉਪਰ ਲਕੀਰ ਫੇਰਦਾ ਕਹਿਣ 
		ਲੱਗਾ’
		ਹੱਛਾ! ਨੰਦ ਘੋਪ? ਫਿਰ ਗੱਧੀ ਮਰੀ ਦਾ ਕਾਹਦਾ ਦੋਸ਼??
		ਬਾਬਾ ਫੌਜਾ ਸਿੰਘ ਨੂੰ ਜਾਪਦਾ ਕਿ ਟਰੰਟੋ ਦੇ ਬਾਹਲੇ ਦੇਸੀ ਮੀਡੀਏ 
		ਵਾਲਿਆਂ ਦਾ ‘ਨੰਦ ਘੋਪ’ ਜਗਦੀਸ਼ ਭੋਲੇ ਵਾਲੀ ਗੱਧੀ ਦੇ ਪਾਪ ਵਿਚ ਸ਼ਾਮਲ ਹੈ। ਪੁੱਠੇ ਪਾਸਿਓ 
		ਕੰਨ ਫੜਨ ਵਾਂਗ ਡਰੱਗ ਦਾ ਪੈਸਾ ਕਿਤੇ ਨਾ ਕਿਤੇ ਉਨ੍ਹਾਂ ਦੇ ਖੀਸੇ ਵੀ ਗਿਆ ਜਾਪਦਾ। ਨਾ 
		ਵੀ ਗਿਆ ਹੋਵੇ, ਪਰ ਲੋਕਾਂ ਦੀਆਂ ਕੁੜੀਆਂ ਦੇ ਡਾਇਵੋਰਸਾਂ ਉਪਰ ਚਟਖਾਰੇ ਲਾਉਂਣ ਵਾਲਿਆਂ 
		ਅਤੇ ਗੁਰਦੁਆਰਿਆਂ ਦੀਆਂ ਲੜਾਈਆਂ ਉਪਰ ਲਲਕਾਰੇ ਮਾਰ ਮਾਰ ਗੱਲਾਂ ਕਰਨ ਵਾਲਿਆਂ ਦੀਆਂ ਹੁਣ 
		ਉਂਝ ਹੀ ਲੱਤਾਂ ਕੰਬੀ ਜਾਂਦੀਆਂ। ਸਾਰੀ ਧਰਤੀ ਨੂੰ ਧੌਲੇ ਬਦਲ ਵਾਂਗ ਸਿੰਗਾ ਉਪਰ ਚੁੱਕੀ 
		ਫਿਰਨ ਵਾਲੇ, ਹੁਣ ਸਬੂਤਾਂ ਦੀ ਜਈਂ ਜਈਂ ਜਿਹੀ ਕਰੀ ਜਾਂਦੇ। ਇਨ੍ਹਾਂ ਨੂੰ ਕੋਈ ਪੁੱਛਣਾ 
		ਵਾਲਾ ਨਹੀਂ, ਕਿ ਬਾਕੀ ਸਭ ਕੁਝ ਤੁਸੀਂ ਕਿੰਨਾ ਕੁ ਸਬੂਤਾਂ ਨਾਲ ਕਰਦੇਂ? ਭੋਲਾ ਜਿਹਲ ਵਿਚ 
		ਹੈ, ਉਸੇ ਦੇ ਬਾਹਰਲੇ ਯਾਰਾਂ ਦਾ ਨਾਂ ਅਖਬਾਰਾਂ ਵਿੱਚ ਆ ਚੁੱਕਾ ਹੋਇਆ ਤੇ ਉਨ੍ਹਾਂ ਵਿਚੋਂ 
		ਕਈ ਲੱਭ ਨਹੀਂ ਰਹੇ, ਯਾਨੀ ਖੁੱਡਾਂ-ਖੂੰਝਿਆਂ ਵਿਚ ਜਾ ਵੜੇ ਨੇ ਤੇ ਹਾਲੇ ਸਬੂਤ ਚਾਹੀਦੇ?
		
		 ਲੋਕਾਂ ਦੇ ਪੁੱਤ ਮਾਰ ਸੁੱਟੇ ਇਨ੍ਹਾਂ ਜ਼ਹਿਰ ਦੇ ਵਪਾਰੀਆਂ, ਇਹ ਹਾਲੇ 
		ਸਬੂਤ ਭਾਲਦੇ ਫਿਰਦੇ। ਮੀਡੀਏ ਨੂੰ ਤਾਂ ਇਨ੍ਹਾਂ ਨੂੰ ਫਾਹੇ ਲਵਾਉਂਣ ਤੱਕ ਜਾਣਾ ਚਾਹੀਦਾ 
		ਸੀ। ਪੰਜਾਬ ਤੋਂ ਸਸਤੇ ਵਿਚ ਬੰਦੇ ਫੜਕੇ ਖ਼ਬਰਾਂ ਪੜਾ ਦੇਣੀਆਂ ਨੂੰ ਜਰਨਲਿਜਮ ਕਹਿੰਦੇ ਜਾਂ 
		ਕੇਲੇ ਵੇਚਣ ਨੂੰ ਮੀਡੀਆ ਕਹਿੰਦੇ?
ਲੋਕਾਂ ਦੇ ਪੁੱਤ ਮਾਰ ਸੁੱਟੇ ਇਨ੍ਹਾਂ ਜ਼ਹਿਰ ਦੇ ਵਪਾਰੀਆਂ, ਇਹ ਹਾਲੇ 
		ਸਬੂਤ ਭਾਲਦੇ ਫਿਰਦੇ। ਮੀਡੀਏ ਨੂੰ ਤਾਂ ਇਨ੍ਹਾਂ ਨੂੰ ਫਾਹੇ ਲਵਾਉਂਣ ਤੱਕ ਜਾਣਾ ਚਾਹੀਦਾ 
		ਸੀ। ਪੰਜਾਬ ਤੋਂ ਸਸਤੇ ਵਿਚ ਬੰਦੇ ਫੜਕੇ ਖ਼ਬਰਾਂ ਪੜਾ ਦੇਣੀਆਂ ਨੂੰ ਜਰਨਲਿਜਮ ਕਹਿੰਦੇ ਜਾਂ 
		ਕੇਲੇ ਵੇਚਣ ਨੂੰ ਮੀਡੀਆ ਕਹਿੰਦੇ?
		ਬਾਬਾ ਫੌਜਾ ਸਿੰਘ ‘ਦੇਸੀ ਮੀਡੀਏ’ ਦੀ ਗਰੀਬੀ ਉਪਰ ਹੈਰਾਨ ਹੈ, ਕਿ 
		ਕਿਸੇ ਦੀ ਧੀ-ਭੈਣ ਦੀ ਇੱਜਤ ਉਛਾਲਣੀ ਵੇਲੇ ਜੱਜ ਬਣਿਆ ਬੈਠਾ ਮੀਡੀਆ ਹੁਣ ਚੁੱਪ ਕਿਉਂ ਹੈ। 
		(ਸਾਰਾ ਨਹੀਂ ਪਰ ਬਹੁਤਾ?) ਡਰੱਗੀ ਬੰਦਿਆਂ ਮਗਰ ਹੱਥ ਧੋ ਕੇ ਨਾ ਪੈਣਾ, ਸਾਬਤ ਕਰਦਾ ਕਿ 
		ਇਹ ਮੀਡੀਆ ਲੋਕਾਂ ਦੀ ਅਵਾਜ ਨਹੀਂ, ਬਲਕਿ ਚਾਹ ਦੇ ਕੱਪ ਅਤੇ ਵਿਸਕੀ ਦੀ ਬੋਤਲ, ਜਾਂ ਕੁਝ 
		ਬਾਡੀਗਾਰਡਾਂ ਦੀ ਛੋਛੇਬਾਜੀ ਜਾਂ ਪੰਜਾਬ ਦੇ ਅਫਸਰਾਂ ਨਾਲ ਰਲਕੇ ਲੋਕਾਂ ਦੀਆਂ ਜਮੀਨਾਂ 
		ਵਿਚੋਂ ਦਲਾਲੀ ਲੈਣ ਜੋਗਾ, ਪੰਜਾਬ ਦੇ ਲੁਟੇਰਾ ਨਿਜ਼ਾਮ ਦਾ ਇੱਕ ਹਿੱਸਾ ਹੀ ਹੈ। ਜਾਂ ਲੱਖਾਂ 
		ਸਰੋਤਿਆਂ ਦੀਆਂ ਗੱਪਾਂ ਛੱਡ ਕੇ ਮਾਈਕ ‘ਤੇ ਬੈਠਾ ਅਸਮਾਨ ਤੋਂ ਤਾਰੇ ਤੋੜਨ ਨੂੰ ਹੀ ਉਹ 
		ਜਰਨਲਿਜਮ ਮੰਨੀ ਬੈਠਾ ਹੈ।
		ਉਧਰ ਪੰਜਾਬ ਵਿਚ ਕਾਲੀਆਂ ਦੀ ਸੁਣ ਲਓ! ਉਨਹੀਂ ਬਿਆਨ ਦਿੱਤਾ ਕਿ 
		ਕਬੱਡੀ ਵਾਲੇ ਬੱਚ ਕੇ ਮੋੜ ਤੋਂ! ਯਾਨੀ ਕਬੱਡੀ ਵਾਲਿਆਂ ਉਪਰ ਕੜੀ ਨਿਗਾਹ ਰੱਖੀ ਜਾਵੇਗੀ। 
		ਉਨ੍ਹਾਂ ਦੀ ਕੜੀ ਨਜਰ ਤੋਂ ਬਾਬਾ ਫੌਜਾ ਸਿੰਘ ਨੂੰ ਗੁਰਦੁਆਰੇ ਦੇ ਗਰੰਥੀ ਦੀ ਉਹ ਗੱਲ ਯਾਦ 
		ਆਈ, ਜਦ ਇੱਕ ਪਿੰਡ ਵਿਚ ਬਿਜਲੀ ਵਾਲੇ ਛਾਪਾ ਮਾਰਨ ਆ ਗਏ ਤਾਂ ਗਰੰਥੀ ‘ਲਾਊਡ ਸਪੀਕਰ’ ਉਪਰ 
		ਕਰੀ ਜਾਵੇ:
		"ਓ ਭਾਈ ਬਿਜਲੀ ਵਾਲੇ ਛਾਪਾ ਮਾਰਨ ਆਏ ਹੋਏ ਨੇ। ਇਹ ਬਿਜਲੀ ਵਾਲੇ 
		ਨੇ, ਕਿਤੇ ਐਵੇਂ ਚੋਰ ਸਮਝ ਕੇ ਨਾ ਕੁੱਟ ਦਿਓ!" ਹੋਣਾ ਕੀ ਸੀ ਲੋਕਾਂ ਅਪਣੀਆਂ ‘ਕੁੰਡੀਆਂ’ 
		ਲਾਹ ਕੇ ਔਹ ਮਾਰੀਆਂ। 
		ਬਿਜਲੀ ਵਾਲੇ ਗਰੰਥੀ ਨੂੰ ਕਹਿੰਦੇ "ਤੈਂ ਇਹ ਕੀ ਕੀਤਾ?"
		ਉਹ ਅੱਗੋਂ ਕਹਿੰਦਾ "ਮੈਂ ਕੀ ਕੀਤਾ ਮੈਂ ਤਾਂ ਤੁਹਾਡੀ ਮਦਦ ਕੀਤੀ 
		ਯਾਨੀ ਤੁਹਾਨੂੰ ਕੁੱਟ ਤੋਂ ਬਚਾਇਆ ਮੈਂ ਮਾੜਾ ਕੀ ਕੀਤਾ?"
		ਕਾਲੀਐ ਆਪਣੇ ਯਾਰਾਂ-ਬਾਸ਼ਾਂ ਨੂੰ ਕੁੱਟ ਤੋਂ ਬਚਾਉਂਣ ਲਈ ਪਹਿਲਾਂ 
		ਹੀ ‘ਅਨਾਂਊਂਸ’ ਕਰੀ ਜਾ ਰਹੇ ਹਨ ਕਿ ਭਾਈ ਬੱਚ ਕੇ ਆਇਓ ਸਾਡੇ ਤੋਂ ਹੁਣ ਬਾਹਲੇ ਛੁਡਾ ਨਹੀਂ 
		ਹੋਣੇ!
		ਉਨ੍ਹਾਂ ਦੇ ਬਿਆਨ ਨੂੰ ਸਮਝਣ ਵਾਲੇ ਸਮਝ ਗਏ ਨੇ, ਇਹ ਤਾਂ ਸਾਡਾ 
		ਮੀਡੀਆ ਹੀ ਹੈ, ਜਿਸ ਨੂੰ ਇਨੀ ਗੱਲ ਸਮਝਣ ਲਈ ਵੀ ਸਬੂਤ ਚਾਹੀਦੇ!
		ਨਹੀਂ ?