ਥੋੜੇ ਚਿਰ ਦੀ ਖ਼ਬਰ ਹੈ। ਤਿੰਨ ‘ਸਿੱਖਾਂ’ ਦੀਆਂ ਕੁੜੀਆਂ ਨੇ 
		ਮੁਸਲਮਾਨਾਂ ਨਾਲ ਵਿਆਹ ਕਰਵਾਏ ਤਾਂ ‘ਰੰਗਲਾ ਪੰਜਾਬ’ ਵਾਲਾ ਦਿਲਬਾਗ ਚਾਵਲਾ ਜਰੂਰ ਤੜਫਿਆ, 
		ਪਰ ਸਾਡੇ ਕਿਸੇ ਧਾਰਮਿਕ ਅਦਾਰੇ ਦੇ ਚੌਧਰੀ ਦੇ ਕੰਨ ਤੇ ਜੂੰਅ ਨਹੀਂ ਸਰਕੀ ਕਿ ਕਨੇਡਾ ਨੂੰ 
		ਇੰਗਲੈਂਡ ਬਣ ਰਹੇ ਬਾਰੇ ਕੁਝ ਸੋਚਿਆ ਜਾ ਸਕੇ। ਮੇਰੀ ਪਤਨੀ ਦੇ ਕੰਮ ਤੇ ਇਕ ਕੁੜੀ ਹੈ, ਉਸ 
		ਫੇਸਬੁੱਕ ਰਾਹੀਂ ਹੀ ਕਿਸੇ ਪਾਕਿਸਤਾਨੀ ਨਾਲ ਗੱਲ ਕੀਤੀ ਤੇ ਇਥੋਂ ਜਾ ਕੇ ਸਤਵੀਰ ਤੋਂ 
		‘ਸਫਾ’ ਬਣ ਆਈ। ਮੇਰਾ ਮਿੱਤਰ ਦੱਸ ਰਿਹਾ ਸੀ ਕਿ 25 % ‘ਸਿੱਖਾਂ’ ਦੀਆਂ ਕੁੜੀਆਂ ਬਾਹਰ 
		ਵਿਆਹ ਕਰਵਾਉਂਣ ਲੱਗ ਪਈਆਂ ਹਨ। ਇੰਗਲੈਂਡ ਵਿਚ ਇਹ ਰੇਸ਼ੋ ਕਿਤੇ ਜਿਆਦਾ ਹੈ। ਪਰ ਹੈਰਾਨੀ 
		ਅਤੇ ਦੁੱਖ ਦੀ ਗੱਲ ਇਹ ਕਿ ਸਿੱਖਾਂ ਦੇ ਧਾਰਮਿਕ ਅਦਾਰੇ ਇਸ ਬਾਰੇ ਬਿੱਲਕੁਲ ਖਾਮੋਸ਼ ਹਨ ਅਤੇ 
		ਕੋਈ ਅਜਿਹਾ ਚਾਰਾ ਨਹੀਂ ਕਰ ਰਹੇ ਕਿ ਲੋਕਾਂ ਵਿੱਚ ਕਿਵੇਂ ਇਹ ਜਾਗੁਰਤਾ ਪੈਦਾ ਕੀਤੀ ਜਾਵੇ 
		ਕਿ ਉਹ ਅਪਣੀਆਂ ਧੀਆਂ ਨੂੰ ਬਚਾ ਸਕਣ। 
		ਮੇਰੇ ਗੁਆਂਢ ਗੁਰਮੁੱਖ ਸਿੰਘ ਅਪਣੇ ਕਿਸੇ ਮਿੱਤਰ ਦੇ ਮੁੰਡੇ ਦੀ 
		ਮੰਗਣੀ ਦੀ ਪਾਰਟੀ ‘ਤੇ ਗਿਆ। ਉਥੇ ਦੋ ਗੱਲਾਂ ਉਸ ਹੈਰਾਨ ਕਰਨ ਵਾਲੀਆਂ ਦੱਸੀਆਂ। ਦੋ ਜਵਾਨ 
		ਸ਼ਾਇਦ ‘ਟੀਨਏਜਰ’ ਕੁੜੀਆਂ ਸਾਰੇ ਲੋਕਾਂ ਦੇ ਸਾਹਵੇਂ ਸ਼ਰਾਬ ਵਿਚ ਡੁੱਬ ਰਹੀਆਂ ਸਨ ਅਤੇ 
		ਸ਼ਰਾਬੀਆਂ ਵਾਂਗ ਝੂਲ ਰਹੀਆਂ ਸਨ, ਪਰ ਉਥੇ ਉਨ੍ਹਾਂ ਦੇ ਮਾਂ-ਪੇ ਜਾਂ ਕੋਈ ਰਿਸ਼ਤੇਦਾਰ ਤਾਂ 
		ਹੋਣਗੇ ਹੀ, ਪਰ ਕਿਸੇ ਨੂੰ ਸ਼ਰਮ ਨਹੀਂ ਆਈ ਤੇ ਕਿਸੇ ਉਨ੍ਹਾਂ ਨੂੰ ਨਹੀਂ ਰੋਕਿਆ। ਇੱਕ ਹੋਰ 
		ਘਟਨਾ ਸੀ ਕਿ ਉਸੇ ਪਾਰਟੀ ਵਿਚ ਇੱਕ ਭੈਣ-ਭਰਾ ਦਾ ਜੋੜਾ ਸੀ, ਭਰਾ ਖੁਦ ਭੈਣ ਨੂੰ ਸ਼ਰਾਬ 
		ਲਿਆ ਕੇ ਦੇ ਰਿਹਾ ਸੀ। ਉਦੋਂ ਕੁ ਹੀ ਕਿਤੇ ਗਿੱਪੀ ਜਾਂ ਸ਼ਾਇਦ ‘ਜੋ ਜੋ ਹਨੀ’ ਦਾ ਬੜਾ ਗੰਦਾ 
		ਗਾਣਾ ਚਲ ਰਿਹਾ ਸੀ, ਜਿਸ ਦੀ ਸ਼ਬਦਾਵਲੀ ਮੇਰਾ…… ਵਰਗੀ ਬੜੀ ਗੰਦੀ ਸੀ। ਤਾਂ ਉਹੀ ਸ਼ਰਾਬ 
		ਲਿਆ ਕੇ ਦੇਣ ਵਾਲਾ ਭਰਾ ਕਹਿ ਰਿਹਾ ਸੀ, ਇਹ ਕੀ ਬਕਵਾਸ ਤੇ ਬੰਦ ਕਰੋ ਯਾਰ, ਇਸ ਨੂੰ ਪਰ 
		ਲਾਗੋਂ ਗੁਰਮੁੱਖ ਸਿੰਘ ਬੋਲ ਪਿਆ ਕਿ ਹੁਣ ਬੰਦ ਕਿਉਂ ਕਰੋ, ਅਪਣੀ ਭੈਣ ਨੂੰ ਹੀ ਇਹ ਸਭ 
		ਕੁਝ ਫੜਾ ਦੇਹ ਸ਼ਰਮ ਤਾਂ ਤੁਸੀਂ ਲਾਹ ਹੀ ਦਿੱਤੀ ਹੈ।
		ਕਦੇ ਸਮਾਂ ਹੁੰਦਾ ਸੀ, ਅੰਗਰੇਜ ਲੋਕ ਇੱਕ ਦੂਏ ਦੀ ਬਾਂਹ ਵਿਚ ਬਾਂਹ 
		ਪਾ ਕੇ ਤੁਰਦੇ ਹੁੰਦੇ ਸਨ, ਉਹ ਹੁਣ ਇੰਝ ਘੱਟ ਹੀ ਦਿੱਸਦੇ ਹਨ ਜਾਂ ਬਿੱਲਕੁਲ ਨਹੀਂ। ਕਿਉਂ? 
		ਕਿਉਂਕਿ ਉਨ੍ਹਾਂ ਦਾ ਚਾਅ ਹੁਣ ਲੱਥ ਚੁੱਕਾ ਹੈ। ਉਹ ਮੱਛੀਆਂ ਪੱਥਰ ਚੱਟ ਚੁੱਕੀਆਂ। ਉਨ੍ਹਾਂ 
		ਅਪਣਾ ਸਭ ਕੁਝ ਬਰਬਾਦ ਕਰ ਲਿਆ ਤੇ ਹੁਣ ਰਹਿ ਗਏ ਕੁੱਤੇ-ਬਿੱਲੀਆਂ ਪਾਲਣ ਜੋਗੇ। ਪਰ ਸਾਡੇ 
		ਲੋਕਾਂ ਨੂੰ ਹਾਲੇ ਨਵੀਂ ਨਵੀਂ ਅੰਗਰੇਜੀ ਰੀਸ ਚੜ੍ਹੀ ਹੈ। ਉਹ ਇਸ ਨੂੰ ‘ਨਵੇ ਜੁੱਗ ਦੀਆਂ 
		ਬਾਤਾਂ’ ਕਹਿਕੇ ਅਪਣੇ ਸਭ ਕੁਝ ਦੀ ਕੱਚੀ ਲੱਸੀ ਜਿਹੀ ਕਰੀ ਜਾ ਰਹੇ ਹਨ, ਜਿਸ ਕਾਰਨ 
		ਪਰਿਵਾਰ ਟੁੱਟ ਰਹੇ ਹਨ, ਰਿਸ਼ਤੇ ਬੇਮਾਇਨਾ ਹੁੰਦੇ ਜਾ ਰਹੇ ਹਨ। ਤੇ ਮੈਨੂੰ ਪੂਰੀ ਉਮੀਦ ਹੈ 
		ਇਹ ਹੁਣ ਸਿਰੇ ਨੂੰ ਹੱਥ ਲਾ ਕੇ ਮੁੜਨਗੇ। ਹਾਲੇ ਥੋੜੀ ਬਾਹਤੀ ਕਿਤੇ ਸ਼ਰਮ ਜਿਹੀ ਰਹਿ ਗਈ 
		ਹੈ। ਹਾਲੇ ਇਨਾ ਕੁ ਹੈ, ਕਿ ਭਾਈ ਅਪਣੇ ਸਿਰ ਦੇ ਵਾਲ ਟੋਪੀ ਹੇਠ ਦੇ ਕੇ ਨੀਕਰਾਂ ਜਿਹੀਆਂ 
		ਪਾ ਕੇ ਅਤੇ ਨਾਲ ਬੀਬੀਆਂ ਅੱਧੀਆਂ ਕੁ ਗੋਰੀਆਂ ਬਣਨ ਦਾ ਭੁੱਸ ਕਿਤੇ ਦੂਰ ਜਾ ਕੇ ਪੂਰਾ 
		ਕਰਦੇ ਹਨ।
		ਦੋ ਬੀਬੀਆਂ ਮੇਰੀ ਪਤਨੀ ਨਾਲ ਕੰਮ ‘ਤੇ ਜਾਂਦੀਆਂ ਹਨ। ਕਦੇ ਮੈਨੂੰ 
		ਜਦ ਗੱਡੀ ਚਾਹੀਦੀ ਹੋਵੇ ਤਾਂ ਮੈਂ ਸਭ ਨੂੰ ਛੱਡ ਕੇ ਆਉਂਦਾ ਹਾਂ। ਗੱਲ ਚਲ ਪਈ 
		ਲਾਉਣ-ਪਾਉਂਣ ਦੀ। ਦਰਅਸਲ ਗੱਲ ਇਥੋਂ ਸ਼ੁਰੂ ਹੋਈ ਸੀ ਕਿ ਮੇਰਾ ਵੱਡਾ ਬੇਟਾ 8ਵੀਂ ਜਦ ਕਰ 
		ਗਿਆ ਤਾਂ ਸਕੂਲ ਨੇ ਸਾਰੇ ਬੱਚਿਆਂ ਨੂੰ ਇੱਕ ‘ਬੈਂਕੁਟਹਾਲ’ ਵਿਚ ਇਕੱਠੇ ਕਰਕੇ ਪਾਰਟੀ ਕੀਤੀ 
		ਨਾਲ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ। ਇੱਕ ਬੱਚੇ ਦੇ ਨਾਲ ਉਸ ਦੇ ਮਾਂ-ਪੇ ਜਾ ਸਕਦੇ ਸਨ। 
		ਮੈਂ ਤੇ ਮੇਰਾ ਛੋਟਾ ਬੇਟਾ ਅਸੀਂ ਦੋਵੇਂ ਚਲੇ ਗਏ। 8ਵੀਂ ਕਲਾਸ ਦੇ ਬੱਚਿਆਂ ਦੀ ਉਮਰ ਕਿੰਨੀ 
		ਕੁ ਹੁੰਦੀ? ਕੋਈ 13 ਤੋਂ 14 ਸਾਲ! ਪਰ ਉਥੇ ਜਦ ਇੰਨੀ ਕੁ ਉਮਰ ਦੀਆਂ ਲੜਕੀਆਂ ਦਾ ਹਾਲ 
		ਦੇਖਿਆ ਤਾਂ ਮੇਰਾ ਛੋਟਾ ਬੇਟਾ ਕਹਿਣ ਲੱਗਾ ਪਾਪਾ ਇੰਝ ਨਹੀਂ ਜਾਪਦਾ ਜਿਵੇਂ ਆਪਾਂ 
		ਫੈਸ਼ਨ-ਸ਼ੋਅ ਵਿਚ ਆਏ ਹੋਈਏ!!!! ਇੰਨੀ ਕੁ ਉਮਰ ਵਿਚ ਉਨ੍ਹਾਂ ਦਾ ਨੰਗੇਜ ਦੇਖ, ਸਾਨੂੰ ਤਾਂ 
		ਸ਼ਰਮ ਆ ਰਹੀ ਸੀ, ਪਰ ਉਨ੍ਹਾਂ ਦੇ ਮਾਂ-ਪੇ? ਤੇ ਯਾਦ ਰਹੇ ਕਿ ਸਕੂਲ ਅਪਣੇ ਏਰੀਏ ਵਿਚ ਹੋਣ 
		ਕਾਰਨ 80% ਮਾਂ-ਪੇ ਅਪਣੇ ਹੀ ਸਨ ਯਾਨੀ ਸਿੱਖ???
		‘ਤੇ ਉਹ ਗੱਡੀ ਵਿਚ ਨਾਲ ਬੈਠੀ ਇਕ ਬੀਬੀ ਕਹਿਣ ਲੱਗੀ ਕਿ ਲੈ ਭਾਅਜੀ 
		ਲੀੜਾ-ਕੱਪੜਾ-ਮੇਕਅੱਪ, ਇਹ ਤਾਂ ਕੋਈ ਖਾਸ ਗੱਲ ਨਹੀਂ। ਮੈਂ ਉਸ ਨੂੰ ਪੁੱਛਿਆ ਕਿ ਚਲ ਬੀਬਾ 
		ਦੱਸ ਕਿ ਤੂੰ ਮੇਕਅੱਪ ਵੀ ਕਰ ਲਿਆ, ਕੱਪੜੇ ਵੀ ਭੜਕੀਲੇ ਪਾ ਲਏ, ਵਾਲ ਵੀ ਕਾਲੇ ਜਾਂ 
		ਰੰਗ-ਬਰੰਗੇ ਕਰ ਲਏ ਤਾਂ ਦੱਸ ਇਸ ਨਾਲ ਕੀ ਹੋਵੇਗਾ? ਤਾਂ ਉਹ ਕਹਿਣ ਲਗੀ ਕਿ ਭਾਅਜੀ ਹੱਦ 
		ਹੋ ਗਈ। ਕੁਝ ਹੋਵੇਗਾ ਕਿਉਂ ਨਹੀਂ 5-7-10 ਲੋਕ ਵੀ ਤੁਹਾਨੂੰ ਨਗ਼ਰ ਭਰ ਕੇ ਦੇਖ ਲੈਣ, ਤਾਂ 
		ਬੰਦਾ ਬੁੱਢਾ ਹੀ ਕਦੇ ਨਹੀਂ ਹੁੰਦਾ!!!
		ਪਰ ਚਲ 10 ਜਾਂ 100 ਲੋਕ ਵੀ ਨਗ਼ਰ ਭਰ ਤੈਨੂੰ ਦੇਖ ਲੈਣ ਤਾਂ ਇਸ 
		ਨਾਲ ਵੀ ਕੀ ਹੋਵੇਗਾ?
		ਭਾਅਜੀ ਹੋਵੇਗਾ ਕਿਉਂ ਨਹੀਂ ਕਿੱਲੋ ਲਹੂ ਵਧ ਜਾਂਦਾ, ਜਦ ਕੋਈ ਦੇਖ 
		ਲਵੇ। ਮੈਂ ਉਸ ਨੂੰ ਕਿਹਾ ਕਿ ਬੀਬਾ ਬਾਕੀ ਤਾਂ ਮੈਨੂੰ ਪਤਾ ਨਹੀਂ, ਪਰ ਇੱਕ ਗੱਲ ਦੀ ਦਾਦ 
		ਮੈਂ ਗ਼ਰੂਰ ਦਿੰਨਾ ਕਿ ਤੂੰ ਅਪਣਾ ਅੰਦਰਲਾ ਸੱਚ ਬਾਹਰ ਕੱਢ ਦਿੱਤਾ। 
		ਗੁਰਬਾਣੀ ਮੈਨੂੰ ਇਹ ਸਮਝਾਉਂਦੀ ਕਿ ਤੂੰ ਜੇ ਚੰਗਾ ਲੱਗਣਾ ਹੈ ਤਾਂ 
		ਅਪਣੇ ਗੁਣਾਂ ਕਰਕੇ ਲੱਗ। ਜੇ ਤੂੰ ਸੋਹਣਾ ਬਣਨਾ ਤਾਂ ਅਪਣੇ ਗੁਣਾ ਕਰਕੇ ਬਣ। 
		
		ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿਚੋਂ ਵੀ ਕੁਝ ਸਿੱਖਦੇ ਹਾਂ। 
		ਸਾਨੂੰ ਜਿੰਦਗੀ ਰੋਜ਼ਾਨਾ ਸਿਖਾਉਂਦੀ ਹੈ। 
		ਗੁਰਬਾਣੀ ਮਨੁੱਖ ਦੇ ਅੰਦਰਲੇ ਪਸ਼ੂ ਨੂੰ ਮਾਰਦੀ ਹੈ। ਗੁਰਬਾਣੀ ਮੈਨੂੰ 
		ਸਵੈਮਾਨ ਸਿਖਾਉਂਦੀ ਹੈ। ਪਰ ਸਵੈਮਾਨ ਤਾਂ ਬੰਦੇ ਦਾ ਉਸ ਵੇਲੇ ਮਰ ਚੁੱਕਾ ਹੁੰਦਾ ਜਦ 
		ਪੋਚਾ-ਪਾਚੀ ਕੀਤੀ ਤੇ ਅਧ ਨੰਗੀਆਂ ਛਾਤੀਆਂ ਵਾਲੀ ਉਸ ਦੀ ਪਤਨੀ ਦੀਆਂ ਛਾਤੀਆਂ ਵਿਚ ਦੀ 
		ਲੋਕਾਂ ਦੀਆਂ ਕਾਮੀ ਅੱਖਾਂ ਦੇ ਤੀਰ ਲੰਘਦੇ ਹਨ ਤੇ ਉਹ ਬੇਸ਼ਰਮਾਂ ਵਾਂਗ ਇਸ ਨੂੰ ਹੀ ਅਪਣੀ 
		ਜਿੱਤ ਸਮਝ ਰਿਹਾ ਹੁੰਦਾ ਕਿ ਪਤਨੀ ਦੀਆਂ ਛਾਤੀਆਂ ਜ਼ਰੀਏ ਹੀ ਸਹੀ, ਕਿਸੇ ਮੇਰੇ ਵਲ ਧਿਆਨ 
		ਤਾਂ ਦਿੱਤਾ! ਇੰਝ ਹੀ ਹੁੰਦਾ ਹੈ ਨਾ?