ਨੋਟ:
		ਇਹ ਲੇਖ 24 ਦਸੰਬਰ 2013 'ਚ ਪੋਸਟ ਕੀਤਾ ਗਿਆ ਸੀ, ਪਰ ਅੱਜ 
		ਦੇ ਚੱਲ ਰਹੇ ਹਾਲਾਤਾਂ ਕਾਰਣ ਇਹ ਦੋਬਾਰਾ ਪੋਸਟ ਕੀਤਾ ਜਾ ਰਿਹਾ ਹੈ। 
		- ਸੰਪਾਦਕ ਖ਼ਾਲਸਾ ਨਿਊਜ਼
		
		
		 ਬੜੀ 
		ਸ਼ਰਮ ਵਾਲੀ ਖ਼ਬਰ ਸੀ,
		ਜਦ ਪਦਮ ਸ਼੍ਰੀ ਵਾਲੇ ਮਸ਼ਹੂਰ ਰਾਗੀ ਨੂੰ 
		ਇਤਿਰਾਜ-ਯੋਗ ਹਾਲਤ ਵਿੱਚ ਦਰਬਾਰ ਸਾਹਿਬ ਦੀ ਹਦੂਦ ਜਾਂ ਨੇੜਲੇ ਕਮਰਿਆਂ ਵਿਚੋਂ ਪਕੜਿਆ 
		ਗਿਆ। ਯਾਦ ਰਹੇ ਕਿ ਪਹਿਲੀ ਖ਼ਬਰ ਨਹੀਂ! ਤੇ ਬਾਕੀ ਉਥੇ ਕੀ ਕਰਦੇ ਨੇ, ਇਹ ਵੀ ਨਾਲ 
		ਇਸ਼ਾਰਾ ਸੀ। (ਨੋਟ:
		ਖ਼ਾਲਸਾ ਨਿਊਜ਼ ਕੋਲ ਸਬੂਤ 
		ਮੌਜੂਦ ਹੈ)
ਬੜੀ 
		ਸ਼ਰਮ ਵਾਲੀ ਖ਼ਬਰ ਸੀ,
		ਜਦ ਪਦਮ ਸ਼੍ਰੀ ਵਾਲੇ ਮਸ਼ਹੂਰ ਰਾਗੀ ਨੂੰ 
		ਇਤਿਰਾਜ-ਯੋਗ ਹਾਲਤ ਵਿੱਚ ਦਰਬਾਰ ਸਾਹਿਬ ਦੀ ਹਦੂਦ ਜਾਂ ਨੇੜਲੇ ਕਮਰਿਆਂ ਵਿਚੋਂ ਪਕੜਿਆ 
		ਗਿਆ। ਯਾਦ ਰਹੇ ਕਿ ਪਹਿਲੀ ਖ਼ਬਰ ਨਹੀਂ! ਤੇ ਬਾਕੀ ਉਥੇ ਕੀ ਕਰਦੇ ਨੇ, ਇਹ ਵੀ ਨਾਲ 
		ਇਸ਼ਾਰਾ ਸੀ। (ਨੋਟ:
		ਖ਼ਾਲਸਾ ਨਿਊਜ਼ ਕੋਲ ਸਬੂਤ 
		ਮੌਜੂਦ ਹੈ)
		ਪਾਠਕਾਂ ਨੂੰ ਯਾਦ ਹੋਵੇਗਾ ਕਿ ਪ੍ਰੋ. ਧੂੰਦਾ ਨੇ ਜਦ ਮੱਸਾ-ਰੰਘੜ 
		ਦੀ ਤੁਲਨਾ ਕਰਨ ਵਾਲੀ ਗੱਲ ਅਪਣੀ ਕਥਾ ਵਿਚ ਕਹੀ ਸੀ ਤਾਂ ‘ਜਥੇਦਾਰਾਂ’ ਨੂੰ ਬੜੀਆਂ ਮਿਰਚਾਂ 
		ਲੜੀਆਂ ਸਨ, ਤੇ ਉਸ ਸੀ.ਡੀ. ਦੀ ਕੱਟ ਵੱਡ ਕੀਤੀ ਗੱਲ ਨੂੰ ਮੁੱਦਾ ਬਣਾ ਕੇ ਪ੍ਰੋ. ਧੂੰਦਾ 
		ਨੂੰ ਉਥੇ ਸੱਦ ਲਿਆ ਗਿਆ ਸੀ।
		ਪਰ ਹੁਣ ਜੋ ਕਰਤੂਤਾਂ ਉਥੇ ਪਦਮ ਸ੍ਰੀ ਅਵਾਰਡ ਵਰਗੇ ਰਾਗੀ 
		ਕਰਦੇ ਫੜੇ ਗਏ, ਜਾਂ ਪਿੱਛੇ ਕਮਰਿਆਂ ਵਿੱਚ ਕਰਦੇ ਉਹ ਕੀ ਮੱਸੇ-ਰੰਗੜ ਨਾਲੋਂ ਘੱਟ ਨੇ? ਮੱਸਾ-ਰੰਗੜ ਤਾਂ ਤੁਹਾਡਾ ਦੁਸ਼ਮਣ ਸੀ, ਪਰ ਇਹ ਦੋਸਤ? ਉਹ ਵੀ ਉਹ ਜਿੰਨਾ ਤੋਂ ਤੁਸੀਂ ਲੱਖਾਂ 
		ਖੁਸ਼ੀਆਂ ਦੀਆਂ ਆਸਾਂ ਕਰਦੇ ਹੋਂ? ਦਰਬਾਰ ਵਿਚ ਇਹ ‘ਦਸਮ ਗਰੰਥ’ ਪੜ ਕੇ ਆਉਂਦੇ ਤੇ ਪਿੱਛੇ 
		ਕਮਰਿਆਂ ਵਿਚ ਉਸ ਨੂੰ ‘ਪ੍ਰੈਕਟੀਕਲ’ ਕਰਦੇ?? ਮਹੰਤ ਇਨ੍ਹਾਂ ਅਗੇ ਕੀ ਸਨ, ਮਸੰਦ ਤਾਂ 
		ਬਿਲਕੁਲ ਹੀ ਕੁਝ ਨਹੀਂ!
		ਪਰ ਰਖੈਲਾਂ ਚੁੱਪ ਹਨ। ਅਜਿਹੇ ਲੋਕਾਂ 
		ਅਗੇ ਕੌਮ ਦਾ ਕੋਈ ਵੀ ਮਸਲਾ ਲੈ ਕੇ ਜਾਣਾ ਕੋਈ ਮਾਇਨਾ ਨਹੀਂ ਰੱਖਦਾ! ਕਿ ਰੱਖਦਾ?
		ਪਦਮ ਸ੍ਰੀ ਵਾਲੇ ਮਸ਼ਹੂਰ ਰਾਗੀ ਦੀ ਇਹ ਖ਼ਬਰ ਹੈ। ਪਰ ਇਹ ਪਹਿਲੀ ਜਾਂ 
		ਆਖਰੀ ਨਹੀਂ। ਕਿਉਂਕਿ ਸਾਡਾ ਇਨਾ ਬਿਨਾ ਗੁਜਾਰਾ ਨਹੀਂ ਰਿਹਾ। ਨਹੀਂ ਤਾਂ ਇਹਨਾ 
		ਰਾਗੀਆਂ-ਪਾਠੀਆਂ ਦੀਆਂ ਧਾੜਾਂ ਤੋਂ ਸਿੱਖਾਂ ਨੇ ਕਰਾਉਂਣਾ ਕੀ ਹੈ? ਇਹ ਕਾਹਦੇ ਲਈ ਪਾਲ ਰਹੇ 
		ਹੋਂ ਤੁਸੀਂ। ਇਨ੍ਹਾਂ ਪੁਜਾਰੀਆਂ ਦੀਆਂ ਧਾੜਾਂ ਵਿਚੋਂ ਹੁਣ ਤੱਕ ਨਿਕਲਿਆ ਕੀ? ਤੁਸੀਂ ਮਰ 
		ਕੇ ਦੋ ਕ੍ਰੋੜ ਵੀ ਨਹੀਂ। ਸਿੱਖਾਂ ਦੀ ਗਿਣਤੀ ਦੋ ਕ੍ਰੋੜ ਵੀ ਨਹੀਂ! ਕਿ ਹੈ? ਚਲੋ ਮੰਨ ਲਓ 
		ਹੈ। ਪਰ ਦੋ ਕ੍ਰੋੜ ਵਿਚੋਂ ਡੇਰੇ, ਉਥੇ ਬੈਠੇ ਸਾਧ ਅਤੇ ਉਨ੍ਹਾਂ ਦੇ ਲਗੌੜ ਚੇਲਿਆਂ ਦੀਆਂ 
		ਧਾੜਾਂ, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ, ਕਥਾਵਾਚਕ, ਪਾਠੀ, ਗਰੰਥੀ, ‘ਜਥੇਦਾਰ’, 
		ਸੇਵਾਦਾਰ, ਭੰਗ ਪੀਣੇ ਨਿਹੰਗ, ਕਾਰ ਸੇਵੀਏ! ਕੁੱਲ ਗਿਣਤੀ ਕਰ ਲਓ।
		ਪਰ ਸਿੱਖ ਕੌਮ ਤੇ ਪੂਰਾ ਪੰਜਾਬ ਖੜਾ ਕਿਥੇ?
		ਕੇਵਲ ਬਾਹਰ ਦੀ ਕਰ ਲਓ। ਇਕੱਲੇ ਟਰੰਟੋ 
		ਵਿਚ ਹੀ ਕੋਈ ਨਿੱਕਾ ਅਤੇ ਵੱਡਾ ਪਾ ਕੇ 100 ਗੁਰਦੁਆਰਾ ਹੈ। (ਵੈਸੇ ਰਜਿਸਟਰ ਤੇ 
		ਕਰੀਬਨ ਢਾਈ ਸੌ ਹੈ, ਜਿਸ ਰਾਹੀਂ ਕੇਵਲ ਬੰਦੇ ਮੰਗਵਾਉਂਣ ਦਾ ਵਪਾਰ ਕੀਤਾ ਜਾਂਦਾ ਜਾਂ ਘਰਾਂ 
		ਦਾ ਟੈਕਸ ਬਚਾਇਆ ਜਾਂਦਾ) ਉਸ ਸੌ ਗੁਰਦੁਆਰੇ ਵਿਚ ਬੰਦਾ ਕਿੰਨਾ ਹੈ। ਦੱਸ ਬੰਦੇ ਐਵਰਜ ਲਾਓ 
		(ਕਈਆਂ ‘ਚ ਘੱਟ ਹੋਣਗੇ ਪਰ ਕਈਆਂ ‘ਚ ਚੌਗਣੇ ਵੀ ਤਾਂ ਹਨ) ਤਾਂ ਹਜ਼ਾਰ ਰਾਗੀ, ਢਾਡੀ, 
		ਕੀਰਤਨੀਆਂ ਤਾਂ ਇਕੱਲੇ ਟਰੰਟੋ ਵਿਚ ਹੀ ਬੈਠਾ ਹੈ। ਗਰਮੀਆਂ ਵਿਚ ਘਰਾਂ ਵਿਚੋਂ ਹੀ ਲੁੱਟਣ 
		ਵਾਲੇ ਸਾਧੜੇ ਹਾਲੇ ਇਨ੍ਹਾਂ ਵਿਚ ਸ਼ਾਮਲ ਨਹੀਂ, ਤੇ ਨਾ ਮੈਂ ਉਹ ਗਿਣੇ ਜਿਹੜੇ ਇਸ ਸ਼ਹਿਰ ਦੇ 
		ਲੋਕਲ ਹਨ ਤੇ ਬਾਕੀ ਪੰਜ ਦਿਨ ਅਪਣਾ ਹੋਰ ਕੰਮ ਕਰਦੇ ਤੇ ‘ਪਾਰਟ ਟਾਇਮ ਜੌਬ’ ਵਾਂਗ ਵੀਕਐਂਡ 
		ਤੇ ਪਾਠਾਂ ਦੀਆਂ ਰੌਲਾਂ ਜਾਂ ਕੀਰਤਨ ਕਰਦੇ ਹਨ। ‘ਲੌਂਗ-ਵੀਕ-ਐਂਡਾਂ’ ਤੇ ਉਹ ਵੀ ਨਹੀਂ 
		ਲੱਭਦੇ, ਤੁਹਾਡਾ ਭਜਨ-ਪਾਠਾਂ ਦਾ ‘ਧੰਦਾ’ ਇਨਾ ਬਿੱਜ਼ੀ ਹੁੰਦਾ ਕਿ ਲੋਕਲ ਬੰਦੇ ਵੀ ਥੁੜ 
		ਜਾਂਦੇ ਨੇ!
		
		 ਇਸ ਮਹਿੰਗੇ ਮੁੱਲਕ ਵਿਚ, ਜਿਥੇ ਸਾਹ ਲੈਂਣ ਲਈ ਪੈਸੇ ਦੇਣੇ ਪੈਂਦੇ, 
		ਤੁਸੀਂ ਹਜਾਰ ਬੰਦੇ ਦੀ ਧਾੜ ਨੂੰ ਪਾਲਦੇ ਹੋ, ਉਨ੍ਹਾਂ ਦੇ ਰਾਸ਼ਨ ਦਾ ਤਾਂ ਪ੍ਰਬੰਧ ਕਰਦੇ 
		ਹੀ ਹੋ, ਬਲਕਿ ਉਨ੍ਹਾਂ ਦੀਆਂ ਟਿਕਟਾਂ ਤੋਂ ਲੈ ਕੇ ਦੋ-ਚਾਰ ਲੱਖ ਰੁਪਏ ਉਨ੍ਹਾਂ ਦੀ ਜ੍ਹੇਬ 
		ਵਿਚ ਵੀ ਪਾ ਕੇ ਤੋਰਦੇ ਹੋ। ਇਹ ਪੈਸਾ ਕਿਥੋਂ ਆਉਂਦਾ? ਗੁਰਦੁਆਰੇ ਦਾ ਪ੍ਰਧਾਨ ਦਿੰਦਾ? 
		ਸਕੱਤਰ ਜਾਂ ਸਰਕਾਰ? ਤੁਸੀਂ ਦਿੰਦੇ ਹੋ ਕੇਵਲ ਤੁਸੀਂ!
		ਪਰ ਇਸ 
		ਧਾੜ ਨੇ ਤੁਹਾਨੂੰ ਕੀ ਦਿੱਤਾ?
ਇਸ ਮਹਿੰਗੇ ਮੁੱਲਕ ਵਿਚ, ਜਿਥੇ ਸਾਹ ਲੈਂਣ ਲਈ ਪੈਸੇ ਦੇਣੇ ਪੈਂਦੇ, 
		ਤੁਸੀਂ ਹਜਾਰ ਬੰਦੇ ਦੀ ਧਾੜ ਨੂੰ ਪਾਲਦੇ ਹੋ, ਉਨ੍ਹਾਂ ਦੇ ਰਾਸ਼ਨ ਦਾ ਤਾਂ ਪ੍ਰਬੰਧ ਕਰਦੇ 
		ਹੀ ਹੋ, ਬਲਕਿ ਉਨ੍ਹਾਂ ਦੀਆਂ ਟਿਕਟਾਂ ਤੋਂ ਲੈ ਕੇ ਦੋ-ਚਾਰ ਲੱਖ ਰੁਪਏ ਉਨ੍ਹਾਂ ਦੀ ਜ੍ਹੇਬ 
		ਵਿਚ ਵੀ ਪਾ ਕੇ ਤੋਰਦੇ ਹੋ। ਇਹ ਪੈਸਾ ਕਿਥੋਂ ਆਉਂਦਾ? ਗੁਰਦੁਆਰੇ ਦਾ ਪ੍ਰਧਾਨ ਦਿੰਦਾ? 
		ਸਕੱਤਰ ਜਾਂ ਸਰਕਾਰ? ਤੁਸੀਂ ਦਿੰਦੇ ਹੋ ਕੇਵਲ ਤੁਸੀਂ!
		ਪਰ ਇਸ 
		ਧਾੜ ਨੇ ਤੁਹਾਨੂੰ ਕੀ ਦਿੱਤਾ?
		ਅਗਲੀ ਗੱਲ! ਉਸ 100 ਗੁਰਦੁਆਰੇ ਦੀਆਂ ਬਿਲਡੰਗਾਂ ਦੀ ਪੇਮਿੰਟ, ਬੱਤੀ 
		ਪਾਣੀ, ਗੈਸ, ਚੁੱਲੇ, ਚਾਹਾਂ, ਜਲੇਬੀਆਂ, ਪਕੌੜੇ, ਰਸਗੁੱਲੇ, ਸਭ ਦਾ ਖਰਚਾ, ਮਹਿੰਗੇ 
		ਲੰਗਰਾਂ ਦਾ ਖਰਚਾ, ਤੇ ਇਥੇ ਤੱਕ ਚੌਧਰ ਨੂੰ ਲੈ ਕੇ ਵਕੀਲਾਂ-ਕੋਟਾਂ ਦਾ ਲੱਖਾਂ ਦਾ ਖਰਚਾ! 
		ਇਹ ਸਭ ਕਿਥੋਂ ਆਇਆ? ਪ੍ਰਧਾਨਾਂ ਨੇ ਜ੍ਹੇਬ ਚੋਂ ਦਿੱਤਾ? ਉਹ ਵੀ ਤਾਂ ਤੁਸੀਂ ਹੀ ਦਿੱਤਾ 
		ਨਾ! ਪਰ ਇਨੇ ਮਹਿੰਗੇ ਖਰਚੇ ਕਰਕੇ ਉਸ ਵਿਚੋਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਸਿੱਖ 
		ਮੱਤ ਕੀ ਮਿਲੀ? ਰਿਟਰਨ ਦੱਸੋ ਕੀ ਹੈ?
		ਮੈਨੂੰ ਕੌਣ ਸਿਆਣਾ ਆਖੇ, 
		ਕਿ ਮੈਂ ਲੱਖਾਂ ਡਾਲਰ ਖਰਚ ਕੇ ਵਿਚੋਂ ਖੱਟਿਆ ਕੁੱਝ ਵੀ ਨਾ?
		ਤੁਸੀਂ ਬਾਕੀ ਵੱਡੇ ਸ਼ਹਿਰਾਂ ਨੂੰ ਵੀ ਇੰਝ ਹੀ ‘ਜਮਾਂ-ਘਟਾਓ’ ਕਰ ਲਓ 
		ਤੇ ਕੇਵਲ ਇਕੱਲੇ ਕਨੇਡਾ ਵਿਚ ਹੀ ਇਨਾ ਧਾੜਾਂ ਦੇ ਹੈਰਾਨ ਕਰਨ ਵਾਲੇ ਅੰਕੜੇ ਤੁਸੀਂ ਪਾਉਂਗੇ। 
		ਤੇ ਜਦ ਤੁਸੀਂ ਬਾਕੀ ਵੱਡੇ ਮੁੱਲਕਾਂ ਵਲ ਤੁਰੋਂਗੇ ਤਾਂ ਤੁਹਾਡਾ ਸਿਰ ਚਕਰਾ ਜਾਏਗਾ ਤੇ 
		ਤੁਸੀਂ ਅਪਣੀ ਮੂਰਖਤਾ ਉਪਰ ਹੈਰਾਨ ਜਰੂਰ ਹੋਵੋਂਗੇ, ਕਿ ਇਨਾ ਵੱਡਾ ਟਿੱਡੀ ਦਲ ਅਸੀਂ ਅਪਣੇ 
		ਸਿਰ ਉਪਰ ਬੈਠਾਇਆ ਹੋਇਆ, ਜਿਸ ਨੂੰ ਅਸੀਂ ਬਿਨਾ ਕਿਸੇ ਫਾਇਦੇ ਪਾਲ ਰਹੇ ਹਾਂ? ਜਿਸ ਦਾ 
		ਸਾਨੂੰ ਦੁੱਕੀ ਲਾਭ ਨਹੀਂ?
		ਮੈਂ ਨਹੀਂ ਕਹਿੰਦਾ ਕੀ ਲਾਭ ਹੈ 
		ਜਾਂ ਨਹੀਂ, ਤੁਸੀਂ ਖੁਦ ਸੋਚ ਕੇ ਦੱਸ ਦਿਉ ਨਾ
		!
		ਇਹ ਧਾੜਾਂ ਜਿਹੜੀਆਂ ਤੁਸੀਂ ਪਾਲ ਰਹੇ ਹੋ ਤੁਹਾਡੇ ਪੈਸੇ ਨਾਲ 
		ਬਦਫੈਲੀਆਂ ਕਰਦੀਆਂ ਨੇ, ਅਯਾਸ਼ੀਆਂ ਕਰਦੀਆਂ ਨੇ ਤੇ ਉਲਟਾ ਤੁਹਾਡੀ ਕੌਮ ਦੀ ਬਦਨਾਮੀ ਦਾ 
		ਕਾਰਨ ਬਣਦੀਆਂ ਨੇ। ਗੁਰਦੁਆਰਿਆਂ ਵਿਚ ਬਹੁਤ ਕੁਝ ਹੁੰਦਾ ਪਰ ਗੁਰਦੁਆਰੇ ਦੇ ਧੰਦੇ ਨੂੰ 
		ਮੁੱਖ ਰਖਕੇ ਸਭ ਅੰਦਰੇ ਅੰਦਰ ਸਮੇਟ ਕੇ ਬੰਦਾ ਪਿੱਛੇ ਚਾਹੜ ਦਿੱਤਾ ਜਾਂਦਾ! ਤਾਂ ਫਿਰ ਤੁਸੀਂ 
		ਕਿਹੜਾ ਪ੍ਰਚਾਰ ਜਾਂ ਪ੍ਰਸਾਰ ਜਾਂ ਲੱਖ ਖੁਸ਼ੀਆਂ ਇਨ੍ਹਾ ਰਾਹੀਂ ਲੈਣੀਆਂ ਚਾਹੁੰਦੇ ਹੋ?
		ਇੱਕਲੇ 
		ਟਰੰਟੋ ਵਿਚ ਹੀ ਮੈਨੂੰ ਲੱਗਦਾ ਸਾਲ ਵਿਚ ਇੱਕ ਲੱਖ ਅਖੰਡ ਪਾਠ ਹੋ ਜਾਂਦਾ ਹੋਊ।
		ਅੱਜ ਦਾ ਸਭ ਤੋਂ ਵੱਡਾ ਧੰਦਾ "ਅਖੰਡ 
		ਪਾਠ" ਹੈ। ਗੁਰਬਾਣੀ ਖੁਦ ਪੜਨੀ, ਸਮਝਣੀ ਤੇ ਅਮਲ ਵਿਚ ਜਿਉਂਣੀ ਦਰਅਸਲ ਧਰਮ ਹੈ, 
		ਪਰ ਜੋ ਤੁਸੀਂ ਅਸੀਂ ਕਰਾ ਰਹੇ ਹਾਂ ਇਹ ਧੰਦਾ ਹੈ।
		ਮੁੱਲ ਦੇ ਕੇ ਕੰਮ ਕਰਾਉਂਣਾ ਚਾਹੇ ਪਾਠ 
		ਕਰਾਉਂਣਾ, ਧੰਦਾ ਹੈ! 
		ਨਹੀਂ ਧੰਦਾ ਤਾਂ ਦੱਸੋ! 
		
		
		 ਇਸ ਧੰਦੇ ਵਿਚ ਤੁਸੀਂ ਸ਼ਰਤਾਂ ਨਹੀਂ 
		ਰੱਖਦੇ? ਸੁਖਣਾ ਸ਼ਰਤ ਨਹੀਂ ਇਸ ਧੰਦੇ ਦੀ?
		ਤੇ ਸ਼ਰਤ ਵਾਲਾ ਹੀ ਤਾਂ ਧੰਦਾ ਹੁੰਦਾ, ਹੋਰ ਧੰਦੇ 
		ਦਾ ਮੱਤਲਬ ਕੀ ਹੈ? ਸ਼ਰਤ ਰੱਖੀ ਹੀ ਧੰਦੇ ਵਿੱਚ ਜਾਂਦੀ! ਤੇ ਇਸ ਧੰਦੇ ਨੇ ਇਨੇ ਵਪਾਰਕ 
		ਕੇਂਦਰ ਖੋਹਲ ਛੱਡੇ ਨੇ ਕਿ ਗੁਰਦੁਆਰੇ ਗੁਰੂ ਦੇ ਦਰ ਨਹੀਂ, ਚੌਧਰੀਆਂ ਦੀਆਂ ਹੱਟੀਆਂ ਬਣ 
		ਕੇ ਰਹਿ ਗਈਆਂ ਨੇ। ਹਾਲ ਦੇਖੋ ਅਪਣੇ ਗੁਰਦੁਆਰਿਆਂ ਦਾ ਤੇ ਕੌਮ ਦਾ।
ਇਸ ਧੰਦੇ ਵਿਚ ਤੁਸੀਂ ਸ਼ਰਤਾਂ ਨਹੀਂ 
		ਰੱਖਦੇ? ਸੁਖਣਾ ਸ਼ਰਤ ਨਹੀਂ ਇਸ ਧੰਦੇ ਦੀ?
		ਤੇ ਸ਼ਰਤ ਵਾਲਾ ਹੀ ਤਾਂ ਧੰਦਾ ਹੁੰਦਾ, ਹੋਰ ਧੰਦੇ 
		ਦਾ ਮੱਤਲਬ ਕੀ ਹੈ? ਸ਼ਰਤ ਰੱਖੀ ਹੀ ਧੰਦੇ ਵਿੱਚ ਜਾਂਦੀ! ਤੇ ਇਸ ਧੰਦੇ ਨੇ ਇਨੇ ਵਪਾਰਕ 
		ਕੇਂਦਰ ਖੋਹਲ ਛੱਡੇ ਨੇ ਕਿ ਗੁਰਦੁਆਰੇ ਗੁਰੂ ਦੇ ਦਰ ਨਹੀਂ, ਚੌਧਰੀਆਂ ਦੀਆਂ ਹੱਟੀਆਂ ਬਣ 
		ਕੇ ਰਹਿ ਗਈਆਂ ਨੇ। ਹਾਲ ਦੇਖੋ ਅਪਣੇ ਗੁਰਦੁਆਰਿਆਂ ਦਾ ਤੇ ਕੌਮ ਦਾ।
		
		ਇੱਕ ਅਖੰਡ ਪਾਠ ਉਪਰ ਦੋ ਹਜਾਰ ਡਾਲਰ ‘ਐਵਰਜ’ ਖਰਚਾ ਹੈ। ਲੱਖ ਉਪਰ 
		ਕਿੰਨਾ ਹੋਇਆ? ਤੇ ਕੁੱਲ ਦੁਨੀਆਂ ਉਪਰ ਕਿੰਨੇ ਅਖੰਡ ਪਾਠ ਹੋ ਰਹੇ ਨੇ ਤੇ ਉਨ੍ਹਾਂ ਉਪਰ ਹੋ 
		ਰਹੀ ਪੈਸੇ ਦੀ ਬਰਬਾਦੀ ਤੁਸੀਂ ਆਪ ਅੰਕੜੇ ਕੱਢ ਲਓ!
		ਤੁਸੀਂ ਇਨੇ ਪੈਸੇ ਨਾਲ ਸਿੱਖਾਂ ਦੀਆਂ 
		ਕਿੰਨੀਆਂ ਯੂਨੀਵਰਸਿਟੀਆਂ ਖੜੀਆਂ ਕਰ ਸਕਦੇ ਹੋ, ਅਪਣਾ ਮੀਡੀਆ ਖੜਾ ਕਰ ਸਕਦੇ ਹੋ, ਸਿੱਖ 
		ਇਤਿਹਾਸ ਨਾਲ ਸਬੰਧਤ ਮਹਿੰਗੀਆਂ ਫਿਲਮਾਂ ਬਣਵਾ ਸਕਦੇ ਹੋ, ਪਰ ਜੋ ਤੁਸੀਂ ਕਰ ਰਹੇ ਹੋ……????
		ਗੁਰੂ ਨਾਨਕ ਸਾਹਿਬ ਜੀ ਦੀ ਪੰਡੀਏ ਨਾਲ ਲੜਾਈ ਕਾਹਦੀ ਸੀ? ਇਹੀ ਧੰਦੇ 
		ਦੀ! ਉਹ ਧੰਦਾ ਕਰਦਾ ਸੀ, ਧਰਮ ਦੀ ਆੜ ਹੇਠ ਤੇ ਗੁਰੂ ਸਾਹਿਬ ਲੁਕਾਈ ਨੂੰ ਉਸ ਦੀ ਲੁੱਟ 
		ਤੋਂ ਸੁਚੇਤ ਕਰਦੇ ਸਨ, ਇਹੀ ਲੜਾਈ ਸੀ ਧਰਮ ਉਪਰ ਧੰਦੇ ਦੀ! ਤੇ ਇਹੀ ਲੜਾਈ ਪੰਜਵੇਂ, ਨੌਵੇਂ 
		ਅਤੇ ਦਸਵੇਂ ਨਾਨਕ ਤੱਕ ਖੂਨੀ ਲੜਾਈ ਹੋ ਨਿਬੜੀ, ਜਿਸ ਵਿਚ ਲਹੂਆਂ ਦੇ ਦਰਿਆ ਵਗ ਗਏ। ਖੁਦ 
		ਗੁਰੂਆਂ ਦੇ, ਉਨ੍ਹਾਂ ਦੇ ਪਰਿਵਾਰਾਂ ਦੇ, ਅਤੇ ਗੁਰਸਿੱਖਾਂ ਦੇ। ਖੁਦ ਸ੍ਰੀ ਗੁਰੂ ਗਰੰਥ 
		ਸਾਹਿਬ ਜੀ ਖੋਲ੍ਹ ਕੇ ਦੇਖੋ, ਪੰਡੀਆਂ ਕਿੰਝ ਬਾਬਾ ਜੀ ਨੇ ਥਾਂ ਥਾਂ ਵੱਡਿਆ ਤੇ ਦਸਵੇਂ 
		ਜਾਮੇ ਵੇਲੇ ਦੀ ਹਰੇਕ ਲੜਾਈ ਪਿੱਛੇ ਪੰਡੀਆ ਸਾਫ ਖੜਾ ਨਜਰ ਆਉਂਦਾ। ਤੇ ਉਸੇ ਧੰਦੇ ਨੂੰ ਜਦ 
		ਅਸੀਂ ਖੁਦ ਕਰਨ ਲੱਗੇ ਹਾਂ, ਤਾਂ ਗੁਰੂ ਨਾਲ ਮੇਰਾ ਰਿਸ਼ਤਾ ਕਾਹਦਾ ਰਹਿ ਗਿਆ? ਕਿ ਰਹਿ ਗਿਆ?
		ਕੁੱਲ ਪਾ ਕੇ ਅਸੀਂ ਸਭ ਇਸ ਧੰਦੇ ਦੀ ਸੰਮੋਹਕ ਨੀਂਦ ਸੌਂ ਚੁੱਕੇ 
		ਹੋਏ ਹਾਂ, ਸਾਡੇ ਸਿਰ੍ਹਾਣੇ ਨਿੱਤ ਗੁਰਦੁਅਰਿਆਂ ਵਿੱਚ ਜੂਤ-ਪਤਾਣ ਹੁੰਦਾ, ਗਰੰਥੀਆਂ ਭਾਈਆਂ 
		ਦੀ ਖਬਰਾਂ ਲੱਗਦੀਆਂ, ਕੋਟਾਂ-ਕਚਹਿਰੀਆਂ ਵਿਚ ਕੌਮ ਦੀ ਬੇਇੱਜਤੀ ਹੁੰਦੀ, ਪਾਠਾਂ-ਕੋਤਰੀਆਂ 
		ਦੇ ਨਾਂ ਤੇ ਸ੍ਰੀ ਗੁਰੂ ਜੀ ਦੀ ਬਾਣੀ ਦਾ ਅਪਮਾਨ ਹੁੰਦਾ, ਸਾਧਾਂ ਲੁਟੇਰਿਆਂ ਦੀਆਂ 
		ਕਹਾਣੀਆਂ ਸੁਣੀਦੀਆਂ, ਪਰ ਸਾਡੀ ਇਹ ਨੀਂਦ ਟੁੱਟ ਹੀ ਨਹੀਂ ਰਹੀ। ਅਸੀਂ ਨੀਂਦ ਵਿਚ ਤੁਰੀ 
		ਜਾ ਰਹੇ ਹਾਂ, ਤੁਰੀ ਜਾ ਰਹੇ ਹਾਂ ਤੇ ਧਰਮ ਦੇ ਨਾਂ ਤੇ ਜੋਰ ਸ਼ੋਰ ਦੀ ਧੰਦਾ ਕਰੀ ਜਾ ਰਹੇ 
		ਹਾਂ! ਸਾਡੇ ਇਸ ਧੰਦੇ ਦੇ ਉਪਰ ਉਸਰੇ ਲੱਖ ਖੁਸ਼ੀਆਂ ਦੇ ਸੁਪਨਿਆਂ ਨੂੰ ਚੌਧਰੀ ਤੇ ਪੁਜਾਰੀ 
		ਲੋਕ ਕੈਸ਼ ਕਰਦੇ ਹਨ, ਆਪਸ ਵਿਚ ਲੜਦੇ ਹਨ, ਟੀਵੀ-ਅਖਬਾਰਾਂ ਵਿਚ ਫੋਟੋਆਂ ਖਿਚਵਾ ਕੇ ਖੁਸ਼ 
		ਹੁੰਦੇ ਅਤੇ ਕਦੇ ਆਪਸ ਵਿਚ ਬੈਠੇ ਸਾਡੀ ਮੂਰਖਤਾ ਦਾ ਮਖੌਲ ਉਡਾਉਂਦੇ ਹਨ! ਪਰ ਅਸੀਂ ਬਿਨਾ 
		ਸੋਚੇ, ਬਿਨਾ ਸਮਝੇ ਇਹ ਧੰਦਾ ਕਰੀ ਜਾ ਰਹੇ ਹਾਂ, ਕਿ
		ਇਹ ਧੰਦਾ ਤਾਂ ਸ੍ਰੀ ਗੁਰੂ ਜੀ ਨੇ 
		ਪੰਡੀਏ ਦਾ ਬਰਦਾਸ਼ਤ ਨਹੀਂ ਸੀ ਕੀਤਾ, ਸਾਡਾ ਕਿਵੇਂ ਕਰ ਲੈਣਗੇ?
		ਕਿ ਕਰ ਲੈਣਗੇ?