Share on Facebook

Main News Page

ਸ. ਗੁਰਦੇਵ ਸਿੰਘ ਸੱਧੇਵਾਲੀਆ ਦੀ ਪਲੇਠੀ ਪੁਸਤਕਬਾਬਾ ਫੌਜਾ ਸਿੰਘ ਦੀਆਂ ਖੱਟੀਆਂ-ਮਿੱਠੀਆਂਲੋਕ ਅਰਪਣ

ਅੰਮ੍ਰਿਤਸਰ
ਪ੍ਰਵਾਸੀ ਸਿੱਖ ਲੇਖਕ ਅਤੇ ਪੰਜਾਬ ਗਾਰਡੀਅਨ ਦੇ ਸਾਬਕਾ ਸੰਪਾਦਕ ਸਰਦਾਰ ਗੁਰਦੇਵ ਸਿੰਘ ਸੱਧੇਵਾਲੀਆ ਵੱਲੋਂ ਲਿਖੀ ਗਈ ਅਤੇ ਅਜ਼ਾਦ ਬੁੱਕ ਡਿਪੂ ਅੰਮ੍ਰਿਤਸਰ ਵੱਲੋਂ ਛਾਪੀ ਗਈ ਪੁਸਤੱਕ ‘ਬਾਬਾ ਫੌਜਾ ਸਿੰਘ ਦੀਆਂ ਖੱਟੀਆਂ-ਮਿੱਠੀਆਂ ਭਾਗ-ਪਹਿਲਾ’ ਅੱਜ ਸਥਾਨਕ ਰਤਨ ਇੰਸਟੀਚਿਊਟ ਆਫ ਐਜੁਕੇਸ਼ਨ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਅਮਰੀਕਾ ਤੋਂ ਭਾਰਤੀ ਦੌਰੇ ਤੇ ਆਏ ‘ਏਕ ਤੂਹੀ’ ਸਾਫਟਵੇਅਰ ਦੇ ਕਰਤਾ ਅਤੇ ਕੇਸਰੀ ਪੰਨੇ ਦੇ ਸ. ਸਤਪਾਲ ਸਿੰਘ ਪੁਰੇਵਾਲ (ਸਿਆਟਲ), ਨੌਜਵਾਨ ਸਿੱਖ ਲੇਖਕ ਅਤੇ ਵਿਰਾਸਤ ਮੈਗਜ਼ੀਨ ਦੇ ਸੰਪਾਦਕ ਸ. ਇਕਵਾਕ ਸਿੰਘ ਪੱਟੀ, ਗੁਰਮਤਿ ਟਕਸਾਲ ਦੇ ਹਰਪ੍ਰੀਤ ਸਿੰਘ ਸੁਲਤਾਨਵਿੰਡ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਸ. ਇਕਵਾਕ ਸਿੰਘ ਪੱਟੀ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਸ. ਸੱਧੇਵਾਲੀਆ ਵੱਲੋੰ ‘ਬਾਬਾ ਫੌਜਾ ਸਿੰਘ’ ਨਾਮਕ ਕਿਰਦਾਰ ਰਾਹੀਂ ਗੁਰਮਤਿ, ਸਿੱਖ ਸਮਾਜ ਅਤੇ ਪੰਜਾਬੀ ਸੱਭਿਆਚਾਰ ਵਿੱਚ ਵੜ ਆਈਆਂ ਧਾਰਮਿਕ, ਸਮਾਜਿਕ ਬੁਰਾਈਆਂ ਉੱਤੇ ਬੜਾ ਕਮਾਲ ਦਾ ਕਟਾਕਸ਼ ਕਰਦਿਆਂ ਗੁਰਮਤਿ ਦੇ ਪੱਖ ਨੂੰ, ਬ੍ਰਾਹਮਣੀ ਕਰਮਕਾਂਡਾਂ ਤੋਂ ਨਿਖੇੜ ਕੇ ਪੇਸ਼ ਕੀਤਾ ਹੈ। ਸ. ਸਤਪਾਲ ਸਿੰਘ ਸਿਆਟਲ ਨੇ ਕਿਹਾ ਸੱਧੇਵਾਲੀਆ ਦੀ ਹਰ ਲਿਖਤ ਦਿਲ ਨੂੰ ਛੁਹਣ ਵਾਲੀ ਹੁੰਦੀ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਇਸ ਖੇਤਰ ਵਿੱਚ ਕਲਮ ਰਾਹੀਂ ਸਮਾਜ ਦੀ ਸੇਵਾ ਕਰ ਰਿਹਾ ਹੈ, ਆਸ ਕਰਦੇ ਹਾਂ ਕਿ ਇਸ ਪੁਸਤਕ ਨੂੰ ਭਰਵਾਂ ਹੁੰਗਾਰਾ ਮਿਲੇਗਾ। ਇਸ ਮੌਕੇ ਉਹਨਾਂ ਤੋਂ ਇਲਾਵਾ ਸ. ਪਵਿੱਤਰਜੀਤ ਸਿੰਘ ਰਤਨ, ਸ. ਸਰਬਜੀਤ ਸਿੰਘ, ਸ. ਦਮਨਦੀਪ ਸਿੰਘ, ਸ. ਸਰਬਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪੁਸਤਕ "ਫੌਜਾ ਸਿੰਘ ਦੀਆਂ ਖੱਟੀਆਂ-ਮਿੱਠੀਆਂ" ਰਿਲੀਜ਼ ਕਰਦੇ ਹੋਏ ਸ. ਸਤਪਾਲ ਸਿੰਘ ਸਿਆਟਲ, ਸ. ਇਕਵਾਕ ਸਿੰਘ ਪੱਟੀ ਤੇ ਹੋਰ ਸਖਸੀਅਤਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top