ਪਲੇਗ
ਕਹਿੰਦੇ ਚੂਹਿਆਂ ਤੋਂ ਪੈਂਦੀ ਹੈ। ਪੰਜਾਬ ਦੀਆਂ ਫਿਜ਼ਾਵਾਂ ਵਿਚ ਪਲੇਗ ਪੈ ਗਈ ਹੈ।
ਪੰਜਾਬ ਵਿਚ ਚੂਹੇ ਬਹੁਤ ਹੋ ਗਏ ਹਨ।
ਲੱਚਰ ਗਾਇਕੀ ਦੀ ਪਲੇਗ ਨੇ ਪੰਜਾਬ ਬਿਮਾਰ ਕਰ ਦਿੱਤਾ ਹੋਇਆ।
ਕਾਰਨ?
ਸੁਣਿਆ ਟਰੰਟੋ ਵਿਚ ਯੋ ਯੋ ਹਨੀ ਆ ਰਿਹਾ? ਆਉਣਾ ਹੀ ਚਾਹੀਦਾ
ਸੀ ਉਸ ਨੂੰ! ਕਿਉਂ?
ਤੁਸੀਂ ਹੈਰਾਨ ਨਾ ਹੋਣਾ ਕਿ ਹੁਣ ਹਨੀ ਵਰਗੇ ਪੰਜਾਬ ਦੇ ਸੁਪਰ
ਸਟਾਰ ਨੇ। ਦੱਸਿਆ ਤਾਂ ਹੈ ਕਿ ਪਲੇਗ ਫੈਲ ਚੁੱਕੀ ਹੋਈ!
ਚਲੋ ਤੁਹਾਨੂੰ ਅਜੀਬ ਜਿਹੀ ਗੱਲ ਦੱਸਾਂ। ਗਾਉਂਦਾ ਪੰਜਾਬ ਵਾਲਾ
ਜੋਗਿੰਦਰ ਬਾਸੀ ਮੰਗਵਾ ਰਿਹੈ ਹਨੀ ਨੂੰ। ਉਸ ਦੀ ਇਸ ‘ਮਹਾਂ ਜੰਗ’ ਵਿਚ ਹੋਰ ਵੀ ਕਈ
‘ਸੂਰਮੇ’ ਸ਼ਾਮਲ ਹਨ।
ਮੈਂ ਜੱਸੀ ਢੱਡਰੀਆਂ ਨੂੰ ਸੁਣ ਰਿਹਾ ਸੀ। ਉਨਾ ਜੋਰ ਹਨੀ ਦਾ
ਗਾਉਣ ਤੇ ਨਹੀਂ ਲੱਗਦਾ ਹੋਣਾ ਜਿੰਨਾ ਜੱਸੀ ਦਾ ਹਨੀ ਨੂੰ ‘ਸੁਪਰ ਡੁਪਰ ਸਟਾਰ’ ਕਹਿਣ
ਤੇ ਲੱਗ ਗਿਆ। ਅਤੇ ਇਹ ਵੀ ਕਿ ਹਨੀ ਦੀ ਐਲਬੰਮ ‘ਟ੍ਰਿਲੀਅਮ’ ਲੋਕਾਂ ਦੇਖੀ!!
ਟ੍ਰਿਲੀਅਮ ਲੋਕਾਂ ਦੇ ਸੁਣਨ ਨਾਲ ਕੀ ਹਨੀ ‘ਜਸਟੀਫਾਈ’ ਹੋ ਗਿਆ? ਰੰਡੀ ਦੇ ਕੋਠੇ
ਹਜਾਰਾਂ ਲੋਕ ਜਾਂਦੇ ਹਨ! ਪਰ?? ਕਿਸੇ ਹੋਰ ਇਹ ਗੱਲ ਕੀਤੀ ਹੋਵੇ ਤਾਂ ਬੰਦਾ ਕਹਿੰਦਾ
ਚਲੋ ਇਸ ਮੰਡੀ ਵਿਚ ਹਰੇਕ ਅਪਣੇ ਵਿਕਣ ਦੀ ਸੇਲ ਲਾਈ ਬੈਠਾ, ਪਰ ਜੱਸੀ ਦੀ ਵਿਚਾਰੇ ਦੀ
ਫਿਲਾਸਫੀ ‘ਤੇ ਤਰਸ ਆਉਂਦਾ!! ਵੱਡੇ ਵੱਡੇ ਫਿਲਾਸਫਰਾਂ ਦੀਆਂ ਗੱਲਾਂ, ਉੱਚੀਆਂ ਗੱਲਾਂ
ਪਰ…?
ਹਨੀ ਆ ਰਿਹੈ! ਇਕ ਬੰਦਾ ਪੂਰੇ ਭਾਈਚਾਰੇ ਨੂੰ ਚੈਲਿੰਜ ਕਰ ਰਿਹੈ
ਕਿ ਤੁਸੀਂ ਜੋ..? ਅਖੇ ਹਨੀ ਪੱਗ ਬੰਨ ਕੇ ਗਾਵੇਗਾ! ਇਹ ਤਾਂ ਇੰਝ ਹੋਇਆ ਕਿ ਹੁਣ ਇਕ
ਰੰਡੀ ਸਿਰ ਤੇ ਚੁੰਨੀ ਲੈ ਕੇ ਧੰਦਾ ਕਰਿਆ ਕਰੇਗੀ!! ਅਸੀਂ ਦੱਸਣਾ ਕੀ ਚਾਹੁੰਦੇ? ਹਨੀ
ਨੇ ਜੋ ਗਾਇਆ ਉਸ ਲਈ ਕੀ ਉਹ ਸ਼ਰਮਿੰਦਾ ਹੈ? ਪੰਜਾਬ ਦੀ ਗੈਰਤ ਨੂੰ ਕੀ ਹੋ ਗਿਆ? ਦਮ
ਤੋੜ ਗਈ? ਗੱਲ ਹਨੀ ਦੀ ਹੋ ਰਹੀ ਸੀ, ਪਰ ਹਨੀ ਅਪਣੇ ਆਪ ਵਿਚ ਕੀ ਹੈ? ਹਨੀ ਦੀਆਂ
ਫੜੀਆਂ ਬੰਦੂਕਾਂ ਖਾਲੀ ਹਨ। ਜਿਵੇਂ ਹਨੀ ਖੁਦ! ਪਰ ਦੇਖਣ ਵਾਲੀ ਨਵੀਂ ਪੀੜ੍ਹੀ ਖਾਲੀ
ਬਦੂੰਕ ਵਿਚ ਗੋਲੀ ਆਪ ਪਾ ਲੈਂਦੀ ਹੈ। ਹਨੀ ਖਾਲੀ ਬੰਦੂਕ ਦਿਖਾ ਕੇ ਪੈਸਾ ਬਣਾ ਕੇ
ਅਗਾਂਹ ਜਾਂਦਾ, ਪਰ ਤੁਹਾਡੀਆਂ ਨਸਲਾਂ ਉਸ ਵਿਚ ਰਾਉਂਡ ਪਾ ਬੰਦੂਕਾਂ ਦਾ ਮੂੰਹ ਇਕ
ਦੂਏ ਵਲ ਕਰ ਲੈਂਦੇ ਹਨ। ਕਈਆਂ ਮਾਵਾਂ ਦੀਆਂ ਕੁੱਖਾਂ ਉੱਜਾੜਨ ਦਾ ਕਾਰਨ ਬਣਦੀਆਂ ਹਨੀ
ਦੀਆਂ ਖਾਲੀ ਬੰਦੂਕਾਂ। ਬਾਕੀ ਮਾਵਾਂ ਕਿਥੇ ਹਨ? ਉਨ੍ਹਾਂ ਦੇ ਬੱਚਿਆਂ ਦੀ ਵਾਰੀ ਵੀ
ਆਵੇਗੀ! ਉਨ੍ਹਾਂ ਦੇ ਬੱਚੇ ਵੀ ਹਨੀ ਦੀਆਂ ਖਾਲੀ ਬੰਦੂਕਾਂ ਦੇਖਦੇ ਹਨ। ਹੱਥ ਫੜੀ
ਬੰਦੂਕ ਬੋਲਦੀ ਥੋੜੋਂ ਕਿ ਮੈਂ ਤਾਂ ਖਾਲੀ ਹਾਂ। ਤੇ ਉਹ ਹਨੀ ਦੀ ਕੈਮਰੇ ਅਗੇ ਕਰੀ
ਰੀਸ ਨੂੰ ‘ਰੀਜਨਲ’ ਮੰਨ ਕੇ ਭਰੀ ਬਦੂੰਕ ਫੜ ਬੈਠਦੇ ਹਨ ਤੇ ਜਾਂ ਆਪ ਮਰਦੇ ਹਨ ਜਾਂ
ਦੂਜੇ ਨੂੰ ਮਾਰਦੇ ਹਨ। ਪਰ ਦੱਸੋ ਹਨੀ ਦਾ ਕੀ ਗਿਆ? ਗਿਆ ਕੁਝ? ਉਸ ਦੀ ਤਾਂ ਸੀ.ਡੀ.
ਵਿਕ ਗਈ ਲੱਖਾਂ ਵਿਚ! ਪਰ ਉਹ ਵਿੱਕ ਕੇ ਗਈ ਕਿਥੇ? ਤੁਹਾਡੇ ਹੀ ਘਰਾਂ ਵਿੱਚ ਆਈ ਨਾ!
ਤੁਹਾਡੇ ਹੀ ਬੱਚਿਆਂ ਕੋਲੇ! ਉਹ ਸਾਰੀਆਂ ਲੱਖਾਂ ਖਾਲੀ ਬੰਦੂਕਾਂ ਤੁਹਾਡੇ ਹੀ ਬੱਚਿਆਂ
ਦੇ ਹੱਥੀਂ ਆਈਆਂ! ਜਿਹੜੀਆਂ ਉਨਹੀਂ ਭਰ ਲਈਆਂ?
ਇਹ ਗੈਂਗਵਾਦ ਦੀ ਪਲੇਗ ਹਨੀ ਵਰਗੇ ਚੂਹਿਆਂ ਤੋਂ ਫੈਲੀ ਹੈ। ਇਸ
ਪਲੇਗ ਵਿਚ ਤੁਹਾਡੇ ਬੱਚੇ ਮਰ ਜਾਣਗੇ ਇਕ ਦੂਏ ਨਾਲ ਭਿੜ ਭਿੜ ਕੇ। ਹਨੀ ਦੇ ‘ਚੂਤ’
ਜਾਂ ‘ਕੰਡਮ’ ਵਰਗੇ ਗੰਦ ਮੂਹਰੇ ਨੱਚਣ ਵਾਲੀਆਂ
ਕੌਣ ਹਨ? ਆਖਰ ਕਿਸੇ ਦੀ ਤਾਂ ਧੀ, ਭੈਣ, ਬੇਟੀ ਹੋਵੇਗੀ ਹੀ! …ਵਿਚਾਰਾ ਕਹਿ ਰਿਹਾ ਸੀ
ਕਿ ਪਰੀਵਾਰਾਂ ਦਾ ਪ੍ਰੋਗਾਰਾਮ ਹੋਵੇਗਾ। ਪਰੀਵਾਰਾਂ ਸਮੇਤ ਸੁਣਨ ਆਉਂਣਾ। ਕੁਝ ਤਾਂ
ਯਾਰ ਮੇਰੇ ਬੋਲਣ ਲੱਗੇ ਸੋਚੋ। ਹਨੀ? ਤੇ ਪਰੀਵਾਰਾਂ ਸਮੇਤ? ਹਨੀ ਖੁਦ ਪਰੀਵਾਰਕ ਮੁੰਡਾ
ਹੈ? ਪਰੀਵਾਰ ਵਾਲੇ ਘਰਾਂ ਦੇ ਮੁੰਡੇ ਇੰਝ ਦੇ ਹੁੰਦੇ ਜਿਵੇਂ ਦੀ ਹਨੀ ਦੀ ਮਾਫੀਆ
ਮੰਡੀਰ ਹੈ?
Click here -->
ਹਨੀ ਸਿੰਘ ਦੇ ਵੰਡਰਲੈਂਡ ਵਿਖੇ ਹੋਣ ਵਾਲੇ ਪ੍ਰੋਗ੍ਰਾਮ ਨੂੰ ਰੋਕਣ ਲਈ
ਪਟੀਸ਼ਨ ਸਾਈਨ ਕਰੋ: ਗੁਰੂ ਨਾਨਕ ਮਿਸ਼ਨ ਕੈਨੇਡਾ