ਧੂੰਏ ਦਾ ਮੰਦਰ। ਚਿੱਟਾ ਮੰਦਰ! ਜਾਂ ਧੂੰਏ ਦਾ ਪਹਾੜ। ਜਾਂ ਧੂੰਏ ਦਾ 
	ਬਦਲ! ਕੁਝ ਵੀ ਹੋ ਸਕਦਾ। ਪਰ ਹੈ ਧੂੰਏ ਦਾ। ਧੂੰਆਂ ਉੱਡਦਾ ਤੇ ਕੁਝ ਵੀ ਨਹੀਂ ਹੁੰਦਾ। ਇਸ 
	ਧੂੰਏ ਦੇ ਸੰਸਾਰ ਵਿਚ ਹੀ ਬੰਦਾ ਅੱਖਾਂ ਮੀਚੀ ਤੁਰਿਆ ਰਹਿੰਦਾ ਹੈ ਤੇ ਜਦ ਧੂੰਆਂ ਉੱਡ ਜਾਂਦਾ 
	ਹੈ ਤਾਂ ਕਹਾਣੀ ਖਤਮ? ਚਾਰ ਲੱਕੜਾਂ ਦਾ ਧੂਆਂ! ਜਾਂ ਬਕਸੇ ਵਿਚ ਪਏ ਦਾ ਧੂੰਆਂ। ਬੰਦਾ ਖੁਦ ਹੀ 
	ਧੂੰਆਂ ਹੋ ਕ ਰਹਿ ਜਾਂਦਾ। ਨਹੀਂ?
	ਇਸ ਧੂੰਏ ਵਰਗੇ ਸੰਸਾਰ ਵਿਚ ਬੰਦਾ ਘੋਰ ਗੁਨਾਹ ਕਰਦਾ ਹੈ, ਕਰੀ ਜਾਂਦਾ 
	ਹੈ ਤੇ ਆਖਰ ਧੂੰਆਂ ਹੋ ਕੇ ਉੱਡ ਜਾਂਦਾ ਹੈ। ਗੁਨਾਹ ਕਰਨ ਲੱਗਾ ਬੰਦਾ ਅਪਣੀ ਹੋਂਦ ਬਾਰੇ ਨਹੀਂ 
	ਸੋਚਦਾ ਜਿਹੜੀ ਧੂੰਆਂ ਹੋ ਕੇ ਕੁਝ ਹੀ ਪਲਾਂ ਵਿਚ ਉੱਡ ਜਾਂਦੀ ਹੈ। ਧੂੰਆਂ ਉਪਰ ਉੱਡ ਜਾਂਦਾ 
	ਸਵਾਹ ਹੇਠਾਂ ਰਹਿ ਜਾਂਦੀ ਤੇ ਬੱਅਸ!
	ਇਥੇ ਟਰੰਟੋ ਦੀ ਹੀ ਗੱਲ ਹੈ। ਬੰਦਾ ਇਕ ਜੋ ਮਰ ਚੁੱਕਾ। ਉਸ ਕੀ ਕੀਤਾ ਕਿ 
	ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਵਿਚੋਂ ਕੱਟ ਕੇ ਉਸ ਦੀ ਥਾਂ ਡਰੱਗ ਪਾ ਲਿਆਂਦੀ? ਉਹ 
	ਬੀੜ ਬਾਬਾ ਜੀ ਦੀ ਹਾਲੇ ਵੀ ਕਹਿੰਦੇ ਐਡਮੰਟਨ ਕਸਟਮ ਵਾਲਿਆਂ ਕੋਲੇ ਹੈ। ਪਰ ਉਸ ਤੋਂ ਵੀ ਦੁੱਖ 
	ਦੀ ਗੱਲ ਇਹ ਕਿ ਜਦ ਉਹ ਮਰਿਆ ਉਸ ਦੀ ਅਰਦਾਸ ਗੁਰਦੁਆਰਾ ਸਾਹਿਬ ਭਾਈ ਜੀ ਨੇ ਕੀਤੀ! ਸੋਚੋ ਕੀ 
	ਕੀਤੀ ਹੋਵੇਗੀ? ਕਿਸ ਸ੍ਰੀ ਗੁਰੂ ਜੀ ਅਗੇ ਕੀਤੀ? ਜਿਸ ਦਾ ਪੁਰਜਾ-ਪੁਰਜਾ ਕਰਕੇ ਵਿਚ ਡਰੱਗ ਭਰ 
	ਕੇ ਵੇਚਦਾ ਰਿਹਾ?
	ਘੋਰ ਗੁਨਾਹ ਕਰਨ ਵਾਲਾ ਵੀ ਧੂੰਆਂ ਹੋ ਗਿਆ, ਅਰਦਾਸ ਕਰਨ ਵਾਲਾ ਵੀ ਹੋ 
	ਜਾਵੇਗਾ ਅਤੇ ਗੁਰਦੁਆਰੇ ਵਾਲੇ ਵੀ ਹੋ ਜਾਣਗੇ। ਪਰ ਸੋਚਿਆ ਕਿਸੇ ਵੀ ਨਾ ਕਿ ਇਹ ਸਭ ਕੁਝ ਧੂੰਆਂ 
	ਹੋ ਜਾਣ ਵਾਲਾ ਹੈ। ਨਾ ਗੁਨਾਹ ਕਰਨ ਵਾਲੇ, ਨਾ ਅਰਦਾਸ ਕਰਨ ਵਾਲੇ ਤੇ ਨਾ ਕਰਨ ਦੇਣ ਵਾਲੇ? ਬੰਦੇ 
	ਦੇ ਧੂੰਆਂ ਹੋ ਜਾਣ ਬਾਅਦ ਇਸ ਦੇ ਪਿੱਛੇ ਬਚਦਾ ਕੀ ਹੈ? ਧਨ-ਦੌਲਤ-ਘਰ-ਮਹੱਲ-ਸ਼ਾਨੋਸੌਕਤ? ਨਹੀਂ! 
	ਉਹ ਤਾਂ ਸਭ ਨਾਲ ਹੀ ਧੂੰਆਂ ਹੋ ਜਾਂਦੇ ਹਨ। ਹਾਲੇ ਮੈ ਬਕਸੇ ਵਿਚ ਵੀ ਨਹੀਂ ਗਿਆ ਹੁੰਦਾ ਕਿ 
	ਨਿਆਣੇ ਪਹਿਲਾਂ ਹੀ ਧੂੰਆਂ ਕਰ ਦਿੰਦੇ ਹਨ। ਇੱਕ ਕਤਰੇ ਤੋਂ ਲੈ ਕੇ ਧੂੰਏ ਤੱਕ ਦੀ ਕਹਾਣੀ ਜੇ 
	ਮੇਰੇ ਸਮਝ ਆ ਜਾਏ ਤਾਂ ਮੈਂ ਇਨੇ ਸਿਆਪੇ ਖੜੇ ਨਾ ਕਰਾਂ ਜਿਸ ਕਾਰਨ ਸਮਾਜ ਵਿਚ ਬਦਹਜਮੀ ਪੈਦਾ 
	ਹੋਵੇ ਤੇ ਮਾੜੇ ਦਾ ਗਲ ਘੁੱਟਦਾ ਹੋਵੇ। ਮੈਂ ਕੀ ਹਾਂ? ਬਾਬਾ ਜੀ ਨੇ ਕੁਝ ਹੀ ਪੰਗਤੀਆਂ ਵਿਚ 
	ਮੇਰੇ ਜੀਵਨ ਦੀ ਕਹਾਣੀ ਮੈਨੂੰ ਦੱਸ ਦਿੱਤੀ ਹੈ। ਤੇ ਇਨੇ ਪਿਆਰੇ ਲਫਜਾਂ ਵਿਚ ਕਿ ਇਸ ਨੂੰ ਹਿੱਕ 
	ਵਿੱਚ ਜੇ ਮੈਂ ਸਦਾ ਲਈ ਸਾਂਭ ਲਵਾਂ ਤਾਂ ਮਾੜਾ ਕੰਮ ਭੁੱਲ ਕੇ ਵੀ ਨਾ ਕਰਾਂ। ਮੈਂ ਮਾੜਾ ਕਦ 
	ਕਰਦਾਂ, ਮੈਂ ਮਾੜਾ ਕਦ ਸੋਚਦਾਂ, ਜਦ ਧੂੰਆਂ ਬਣ ਕੇ ਉੱਡ ਜਾਣ ਵਾਲੀ ਕਹਾਣੀ ਮੇਰੇ ਜੀਵਨ ਵਿਚੋਂ 
	ਵਿਸਰ ਜਾਂਦੀ ਹੈ। 
	ਬਾਬਾ ਜੀ ਨੇ ਅੱਠ ਲਫਜਾਂ ਯਾਨੀ ਇਕ ਪੰਗਤੀ ਵਿਚ ਮੇਰੇ ਤੀਹ ਸਾਲਾਂ ਦੀ 
	ਕਹਾਣੀ ਇਨੇ ਸੌਖੇ ਤਰੀਕੇ ਕਹਿ ਦਿੱਤੀ ਕਿ ਕੋਈ ਕਾਰਨ ਨਹੀਂ ਮੇਰੀ ਸਮਝ ਨਾ ਆਵੇ।
	‘ਦਸ ਬਾਲਤਣਿ, ਬੀਸ ਰਵਣਿ, ਤੀਸਾਂ ਕਾ ਸੁੰਦਰੁ 
	ਕਹਾਵੈ’ 
	
	 ਗਏ 
	ਤੀਹ ਸਾਲ? ਦਸ ਬੱਚਪਨ ਵਿਚ ਚਲੇ ਗਏ। ਤੁਸੀਂ ਅਪਣੇ ਬੱਚੇ ਨੂੰ ਹਾਲੇ ਕੱਲ ਡਾਈਪਰ ਲਾ ਰਹੇ ਹੁੰਨੇ 
	ਤੇ ਅੱਜ ਉਹ ਤੁਹਾਡੇ ਮੋਢਿਆਂ ਤੇ ਆਉਂਣ ਵਾਲਾ ਹੁੰਦਾ। ਚਿਰ ਬਾਅਦ ਮਿਲਿਆ ਕੋਈ ਤੁਹਾਡਾ ਮਿੱਤਰ 
	ਕਹਿੰਦਾ ਯਾਰ ਹਾਲੇ ਕੱਲ ਨਿੱਕੂ ਜਿਹਾ ਹੁੰਦਾ ਸੀ? ਦੱਸ ਤੋਂ ਬਾਅਦ ਕੀ ਹੈ? ‘ਰਵਣਿ’! ਯਾਨੀ 
	ਕਾਮ! ਕਾਮ ਦਾ ਜੋਰ ਅੰਦਰ ਹੁੱਝਾਂ ਮਾਰਨ ਲੱਗਦਾ ਹੈ। ਵੀਹ ਤੱਕ ਪਹੁੰਚਦਿਆਂ ਤਾਂ ਸਾਨ੍ਹ ਵਾਂਗ 
	ਖੌਰੂ ਪਾਉਂਦਾ ਕਾਮ। ਤੀਹਾਂ ਤੱਕ ਤਾਂ ਦੁਨੀਆਂ ਹੀ ਹੋਰ ਹੁੰਦੀ। ਮੋਢਿਆਂ ਤੋਂ ਥੁੱਕਣ ਵਾਲੀ। 
	ਮੁੱਛਾਂ ਨੂੰ ਵੱਟ ਦੇਣ ਵਾਲੀ। ਪੈਰ ਧਰਤੀ ਤੇ ਕਿਥੇ ਹੁੰਦੇ ਬੰਦੇ ਦੇ। ਬਦਲਾਂ ‘ਚ ਹੀ ਉਡਿਆ 
	ਫਿਰਦਾ ਬੰਦਾ। ਪਰੀਆਂ ਦੇ ਦੇਸ਼। ਬੇਪ੍ਰਵਾਹ! ਪਰ ਕਿੰਨਾ ਕੁ ਚਿਰ? ਸਮਾ ਜਾਪਦਾ ਜੂੰਅ ਵਾਂਗ 
	ਤੁਰਦਾ ਪਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਤਾਂ ਘੋੜੇ ਵਾਂਗ ਠੱਪ-ਠੱਪ ਦੌੜਦਾ। ਮਾਰਦਾ 
	ਦੁੜੰਗੇ ਔਹ ਜਾਂਦਾ। ਬੜੀ ਰਫਤਾਰ ਹੈ ਇਸ ਦੀ। ਬੰਦੇ ਨੂੰ ਧੂਹੀ ਤੁਰਿਆ ਜਾਂਦਾ ਸੰਘੀਓਂ ਫੜਕੇ 
	ਮੌਤ ਵਲ ਨੂੰ।
ਗਏ 
	ਤੀਹ ਸਾਲ? ਦਸ ਬੱਚਪਨ ਵਿਚ ਚਲੇ ਗਏ। ਤੁਸੀਂ ਅਪਣੇ ਬੱਚੇ ਨੂੰ ਹਾਲੇ ਕੱਲ ਡਾਈਪਰ ਲਾ ਰਹੇ ਹੁੰਨੇ 
	ਤੇ ਅੱਜ ਉਹ ਤੁਹਾਡੇ ਮੋਢਿਆਂ ਤੇ ਆਉਂਣ ਵਾਲਾ ਹੁੰਦਾ। ਚਿਰ ਬਾਅਦ ਮਿਲਿਆ ਕੋਈ ਤੁਹਾਡਾ ਮਿੱਤਰ 
	ਕਹਿੰਦਾ ਯਾਰ ਹਾਲੇ ਕੱਲ ਨਿੱਕੂ ਜਿਹਾ ਹੁੰਦਾ ਸੀ? ਦੱਸ ਤੋਂ ਬਾਅਦ ਕੀ ਹੈ? ‘ਰਵਣਿ’! ਯਾਨੀ 
	ਕਾਮ! ਕਾਮ ਦਾ ਜੋਰ ਅੰਦਰ ਹੁੱਝਾਂ ਮਾਰਨ ਲੱਗਦਾ ਹੈ। ਵੀਹ ਤੱਕ ਪਹੁੰਚਦਿਆਂ ਤਾਂ ਸਾਨ੍ਹ ਵਾਂਗ 
	ਖੌਰੂ ਪਾਉਂਦਾ ਕਾਮ। ਤੀਹਾਂ ਤੱਕ ਤਾਂ ਦੁਨੀਆਂ ਹੀ ਹੋਰ ਹੁੰਦੀ। ਮੋਢਿਆਂ ਤੋਂ ਥੁੱਕਣ ਵਾਲੀ। 
	ਮੁੱਛਾਂ ਨੂੰ ਵੱਟ ਦੇਣ ਵਾਲੀ। ਪੈਰ ਧਰਤੀ ਤੇ ਕਿਥੇ ਹੁੰਦੇ ਬੰਦੇ ਦੇ। ਬਦਲਾਂ ‘ਚ ਹੀ ਉਡਿਆ 
	ਫਿਰਦਾ ਬੰਦਾ। ਪਰੀਆਂ ਦੇ ਦੇਸ਼। ਬੇਪ੍ਰਵਾਹ! ਪਰ ਕਿੰਨਾ ਕੁ ਚਿਰ? ਸਮਾ ਜਾਪਦਾ ਜੂੰਅ ਵਾਂਗ 
	ਤੁਰਦਾ ਪਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਤਾਂ ਘੋੜੇ ਵਾਂਗ ਠੱਪ-ਠੱਪ ਦੌੜਦਾ। ਮਾਰਦਾ 
	ਦੁੜੰਗੇ ਔਹ ਜਾਂਦਾ। ਬੜੀ ਰਫਤਾਰ ਹੈ ਇਸ ਦੀ। ਬੰਦੇ ਨੂੰ ਧੂਹੀ ਤੁਰਿਆ ਜਾਂਦਾ ਸੰਘੀਓਂ ਫੜਕੇ 
	ਮੌਤ ਵਲ ਨੂੰ। 
	ਤੇ ਬਾਬਾ ਜੀ ਅਗਲੀ ਇਕ ਪੰਗਤੀ ਵਿਚ ਮੈਨੂੰ ਚੁੱਕ ਕੇ ਸੱਠਾਂ ਵਿਚ ਮਾਰਦੇ 
	ਹਨ। ਕੁਝ ਲਫਜਾਂ ਵਿਚ ਮੇਰੇ ਚਾਲੀ, ਪੰਜਾਹ ਤੇ ਸੱਠ ਗਿਣ ਦਿੰਦੇ ਨੇ ਕਿ ਆ ਜਾ ਮਿੱਤਰਾ ਤੈਨੂੰ 
	ਹੁਣ ਸੱਠਾਂ ਤੱਕ ਦਾ ਤੇਰਾ ਹਾਲ ਦੱਸਾਂ।
	‘ਚਾਲੀਸੀ ਪੁਰੁ ਹੋਇ,ਪਚਾਸੀ ਪਗ ਖਿਸੈ, ਸਠੀ ਕੇ ਬੋਢੇਪਾ ਆਵੈ’
	ਚਾਲੀ ਤੱਕ ਤਾਂ ਗੱਡੀ ਉਝਂ ਹੀ ਰਿੜੀ ਜਾਂਦੀ ਹੈ। ਪਰ ਸਰੀਰ ਵਿਚੋਂ ਖੌਰੂ 
	ਪਾਉਂਣ ਵਾਲੇ ਸਾਨ੍ਹ ਦੇ ਸਿੰਗ ਢੈਲੇ ਹੋਣ ਲੱਗਦੇ। ਬੰਦੇ ਦੇ ਅੰਦਰੋ ਕੁਝ ਖੁਸਦਾ ਜਾਪਦਾ ਹੈ। 
	ਤੇਜ ਹਵਾਵਾਂ ਥੰਮਦੀਆਂ ਜਾਪਦੀਆਂ ਪਰ ਹਾਲੇ ਵੀ ਦੇਹ ਦਾ ਮਾਣ ਨਹੀਂ ਟੁੱਟਦਾ। ਪਰ ਸਮੇ ਨੂੰ ਤੂੰ 
	ਕਿਵੇਂ ਰੋਕ ਲਏਂਗਾ। ਪਤਾ ਹੀ ਨਹੀਂ ਚਲਦਾ ਉਹ ਗਲੋਂ ਫੜਕੇ ਪੰਜਾਹਾਂ ਦੀਆਂ ਦਹਿਲੀਜਾਂ ਤੇ ਲਿਜਾ 
	ਸੁੱਟਦਾ ਹੈ। ਬਾਬਾ ਜੀ ਕਹਿੰਦੇ ਪੰਜਾਹਾਂ ਤੇ ਜਾ ਕੇ ਪੈਰ ਖਿਸਕਣ ਲੱਗ ਜਾਂਦਾ ਹੈ। ਬੰਦਾ ਸੋਚ 
	ਕੇ ਤੁਰਨ ਲੱਗਦਾ ਹੈ। ਹੁਣ ਉੱਚਾ-ਨੀਵਾਂ ਦੇਖ ਕੇ ਪੈਰ ਰੱਖਣਾ ਪੈਦਾ। ਘੋੜੇ ਵਾਲੀਆਂ ਚਾਲਾਂ ਨਹੀਂ 
	ਰਹਿੰਦੀਆਂ। ਕਦੇ ਗੋਡਿਆਂ ਚ, ਕਦੇ ਗਿੱਟਿਆਂ ਚ, ਕਦੇ ‘ਬੈਕ ਪੇਨ’ ਤੇ ਕਦੇ ਕੋਈ ਪੁਰਜਾ ਢਿੱਲਾ 
	ਹੋਣ ਲੱਗਦਾ। ਕਦੇ ਬਲੱਡ ਵਧ ਗਿਆ ਤੇ ਕਦੇ ਘੱਟ ਗਿਆ! ਕਦੇ ਸ਼ੂਗਰ ਹਾਈ ਹੋ ਗਈ ਤੇ ਕਦੇ ਕਲੈਸਟਰ। 
	ਬੰਦਾ ਕੋਸ਼ਿਸ਼ ਕਰਦਾ, ਲੋਕਾਂ ਨੂੰ ਨਵੀਆਂ ਨਵੀਆਂ ਖੁਰਾਕਾਂ ਅਤੇ ਦਵਾਈਆਂ ਪੁੱਛਦਾ ਪਰ ਪਿੱਛੇ ਹੀ 
	ਪਿੱਛੇ ਖਿਸਕਦਾ ਜਾਂਦਾ। ਮੂੰਹ ਸਿਰ ਤੇ ਚਿੱਟੇ ਚਿੱਟੇ ‘ਤਾਰੇ’ ਚਮਕਣ ਲੱਗਦੇ ਹਨ। ਬੰਦਾ 
	ਦਿਨੋ-ਦਿਨ ਕਰੜ-ਬਰੜਾ ਜਿਹਾ ਹੋਈ ਜਾਂਦਾ। ਕਈ ਤਾਂ ਪੁੱਟ ਸੁੱਟਦੇ, ਕਈ ਕਾਲੇ ਕਰ ਮਾਰਦੇ, ਕਈ 
	ਉਝਂ ਹੀ ਛਾਂਗ ਸੁੱਟਦੇ ਪਰ ਮਿੱਤਰ ਪਿਆਰਿਆ ਦੁਨੀਆਂ ਤੋਂ ਤਾਂ ਮੂੰਹ ਲੁਕਾ ਲਏਂਗਾ ਅਪਣੇ ਆਪ 
	ਤੋਂ? ਕਿਥੇ ਦੌੜੇਗਾਂ ਅਪਣੇ ਆਪ ਨੂੰ ਛੱਡ ਕੇ? ਕਿਉਂ ਨਹੀਂ ਸਮੇ ਨਾਲ ਤੁਰਨ ਦੀ ਕੋਸ਼ਿਸ਼ ਕਰਦਾ। 
	ਤੂੰ ਸਮੇ ਨੂੰ ਪਿੱਛੇ ਕਿਵੇਂ ਛੱਡ ਦਏਂਗਾ। ਸਮਾ ਤਾਂ ਕਮਲਿਆ ਤੇਰੀਆਂ ਮੌਰਾਂ ਤੇ ਚੜਿਆ ਆ ਰਿਹੈ। 
	ਮੂੰਹ ਕਾਲਾ ਕਰਨ ਨਾਲ ਜਵਾਨੀ ਤਾਂ ਆਉਂਣੋ ਰਹੀ। ਦੇਹ ਦੀ ਟੇਢੀ-ਮੇਢੀ ਚਾਲ ਨਹੀਂ ਦੱਸਦੀ ਤੇਰੀ 
	‘ਜਵਾਨੀ’ ਦਾ ਪਤਾ? ਤੇ ਜੀਵਨ ਨਾਲ ਇੰਝ ਕੁ ਦੀ ਲੁੱਕਣ-ਮੀਚੀ ਜਿਹੀ ਕਰਦਿਆਂ ਸਮੇ ਦਾ ਸਠਵਾਂ 
	ਸਾਲ ਆਣ ਦਰਵਾਜਾ ਖੜਕਾਉਂਦਾ! 
	ਸਠਵੇਂ ਨੂੰ ਬਾਬਾ ਜੀ ਕਹਿੰਦੇ ਬੁਢੇਪਾ ਆ ਗਿਆ!! ਦੇਹ ਇਸ ਦੀ ਦੁਹਾਈਆਂ 
	ਪਾ ਉੱਠਦੀ ਪਰ ਕਮਲਾ ਹਾਲੇ ਵੀ ਮੰਨਣ ਲਈ ਤਿਆਰ ਨਹੀਂ ਹੁੰਦਾ। ਕੋਈ ਛੋਟੀ ਉਮਰ ਦਾ ‘ਅੰਕਲ’ ਕਹਿ 
	ਬੈਠੇ ਤਾਂ ਬੁੜਕ ਉੱਠਦਾ!
	‘ਮੈਂ ਤੈਨੂੰ ਅੰਕਲ ਦਿੱਸਦਾਂ’?
	ਬੰਦੇ ਨੂੰ ਇੰਝ ਜਾਪਦਾ ਜਿਵੇਂ ਕਿਸੇ ਮੇਰੀ ਸ਼ਾਹ ਰਗ ਨੂੰ ਹੱਥ ਪਾ ਲਿਆ 
	ਹੋਵੇ। ਹਾਲੇ ਹੁਣੇ ਹੀ? ਹੁਣੇ ਹੀ ਅੰਕਲ ਹੋ ਗਿਆ ਮੈਂ? ਹੱਦ ਹੋ ਗਈ! ਕੱਲ ਹਾਲੇ ਨਿਆਣੇ ਵਿਆਹੇ 
	ਮੈਂ ਤੇ ਅਖੇ ਅੰਕਲ? ਅੰਕਲ ਹਿੱਕ ਵਿਚ ਨੇਜੇ ਵਾਂਗ ਵੱਜਦਾ ਬੰਦੇ ਦੇ। ਤੇ ਜੇ ਕੋਈ ਬੀਬੀ ਕਹਿ 
	ਦਏ ਫਿਰ ਤਾਂ ਅੰਦਰ ਮੱਚ ਦੁਹਾਈਆਂ ਉੱਠਦੀਆਂ। ਗਿਆ ਮੈ? ਤੇ ਕਈ ਤਾਂ ਚਿੱਟੀ ਦਾਹੜੀ ਜਾਂ ਚਿੱਟਾ 
	ਸਿਰ ਖੁਦ ਦਾ ਹੋ ਗਿਆ ਹੁੰਦਾ ਤੇ ਅਪਣੇ ਤੋਂ ਪੰਜ-ਸੱਤ ਸਾਲ ਵੱਡੇ ਨੂੰ ਬੀਜੀ, ਬਾਪੂ ਜੀ ਕਹਿ 
	ਕੇ ਸਮੇ ਤੋਂ ਲੁੱਕਣ ਦੀ ਤਰਸਜੋਗ ਕੋਸ਼ਿਸ਼ ਕਰਦੇ ਦੇਖੇ ਜਾਂਦੇ ਹਨ। ਤੇ ਕਈ ਵਾਰ ਅਪਣੇ ਤੋਂ ਕਿਤੇ 
	ਛੋਟਿਆਂ ਨੂੰ ਵੀਰ ਜੀ ਜਾਂ ਭੈਣ ਜੀ ਕਹਿ ਕੇ ਪਿੱਛੇ ਨੂੰ ‘ਪੁੱਠਾ ਗੇਅਰ’ ਲਾ ਰਹੇ ਹੁੰਦੇ ਹਨ।
	ਪਰ ਬਾਬਾ ਜੀ ਕਹਿੰਦੇ ਮਨੁੱਖਾ, ਸੱਠਾਂ ਵਿਚ ਬੁਢੇਪਾ ਆ ਜਾਂਦਾ ਹੈ ਤੂੰ 
	ਇਸ ਨੂੰ ਬਜ਼ੁਰਗੀ ਵਿਚ ਕਿਉਂ ਨਹੀਂ ਬਦਲਦਾ। ਬੀਤ ਚੁੱਕੇ ਨੂੰ ਤੂੰ ਨਹੀਂ ਫੜ ਸਕਦਾ। ਕਿਉਂ ਮੁੜ 
	ਮੁੜ ਪਿੱਛੇ ਦੇਖੀ ਜਾਦਾ ਤੇ ਅਗੇ ਠੇਡੇ ਖਾ ਰਿਹਾ ਹੈਂ। ਚਲ ਹੁਣ ਸਿੱਧਾ ਹੋ ਕੇ। ਪਰ ਇਹ ਪਿੱਛਾ 
	ਛੱਡਣਾ ਨਹੀਂ ਚਾਹੁੰਦਾ ਤੇ ਇਹੀ ਕਾਰਨ ਹੈ ਕਿ ਇਸ ਉਮਰੇ ਬੰਦੇ ਨੂੰ ਕਰੋਧ ਬੜਾ ਆਉਂਦਾ। ਚੜ੍ਹਦੀ 
	ਉਮਰ ਵਿਚ ਥਾਣੇਦਾਰੀ ਕਰੀ ਹੁੰਦੀ। ਹੁਣ ਨਾ ਤਾਂ ਥਾਣੇਦਾਰੀ ਚਲਦੀ ਨਾ ਦੇਹ। ਤੇ ਬੰਦਾ ਖਿੱਝਦਾ 
	ਹੈ। ਧੀਆਂ ਪੁੱਤਰਾਂ ਤੇ ਖਿੱਝਦਾ ਹੈ। ਤੁਸੀਂ ਦੇਖਿਆ ਹੋਣਾ ਇਸ ਉਮਰ ਵਿਚ ਬੰਦਾ ਅਪਣੇ ਹੀ 
	ਨੂੰਹਾਂ-ਪੁੱਤਰਾਂ ਦੀ ਚੁਗਲੀਆਂ ਜਿਆਦਾ ਕਰਦਾ ਹੈ। ਕਿਉਂਕਿ ਉਸ ਕੋਲੇ ਹੁਣ ਕਰਨ ਨੂੰ ਹੋਰ 
	ਰਹਿੰਦਾ ਹੀ ਕੁਝ ਨਹੀਂ। ਥਾਣੇਦਾਰੀ ਮੁੰਡੇ ਖੋਹ ਕੇ ਲੈ ਜਾਂਦੇ ਨਾਲ ਰਲ ਜਾਦੀਆਂ ਨੂੰਹਾਂ। ਬੰਦਾ 
	ਕਹਿੰਦਾ ਐਵੈਂ ਹੀ ਦੌੜੀ ਗਏ। ਉਹ ਫਿਰ ਅਪਣੀਆਂ ਦੌੜਾਂ ਯਾਦ ਕਰ ਕਰ ਕੇ ਝੂਰੀ ਜਾਂਦਾ। ਤੇ ਇਸੇ 
	ਝੂਰਨ ਵਿਚੋਂ ਪੈਦਾ ਹੁੰਦੀਆਂ ਚੁਗਲੀਆਂ ਕਿ ਮੈਂ ਆਹ ਕੀਤਾ, ਮੈਂ ਔਹ ਕੀਤਾ, ਮੈਂ ਮਰ ਗਿਆ 
	ਖੱਪ-ਖੱਪ, ਸਾਰੀ ਉਮਰ ਬੁੱਤੀਆਂ ਕਰਦਾ ਰਿਹਾ ਮੈਂ ਇਨ੍ਹਾ ਦੀਆਂ, ਰਾਤ ਦੇਖਿਆ ਨਾ ਦਿਨ, ਕੋਈ ਕਮੀ 
	ਨਾ ਛੱਡੀ ਮੈਂ, ਆਪ ਔਖੇ ਦਿਨ ਦੇਖ ਵੀ ਸੁੱਖ ਦਿੱਤੇ ਇਨ੍ਹਾਂ ਨਿਕੰਮਿਆਂ ਨੂੰ ਤੇ ਹੁਣ ਅਪਣੀ 
	ਵਹੁਟੀ ਮਗਰ ਲੱਗ ਔਹ ਗਏ! ਔਹ ਗਏ!!! ਤੇ ਇਸ ਮੈਂ ਮੈਂ ਵਿਚੋਂ ਪੈਦਾ ਹੁੰਦਾ ਦੁੱਖ ਤੇ ਝੂਰਨਾ।
	ਹੁਣ ਬਾਬਾ ਜੀ ਮੇਰਾ ਅਗਲਾ ਸਮਾ ਬਿਆਨ ਕਰਦੇ ਹਨ। ਯਾਨੀ ਮੇਰੇ ਸੱਤਰ ਅਤੇ 
	ਅੱਸੀ।
	‘ਸਤਰਿ ਕਾ ਮਤਿ ਹੀਣੁ, ਅਸੀਹਾਂ ਕਾ ਵਿਉਹਾਰੁ 
	ਨ ਪਾਵੈ’
	ਸਤਰ ਤਕ ਪਹੁੰਚਦਿਆਂ ਮਤ ਹੀਣ ਹੋ ਜਾਂਦੀ ਹੈ। ਯਾਦਅਸ਼ਤ ਘੱਟ ਜਾਂਦੀ ਹੈ। 
	ਬੰਦਾ ਗੱਲ ਕਰਦਾ ਪਰ ਲਮਕਾਉਂਣੀ ਪੈਂਦੀ। ਸਿਰ ਵਿਚੋਂ ਲੱਫਜ ਹੀ ਗੁਆਚ ਜਾਂਦੇ ਹਨ। ਬੜੇ ਚਿਰ 
	ਬਾਅਦ ਲਫਜ ਲੱਭਦੇ ਉਨਾ ਚਿਰ ਗੱਲ ਸੁਣਨ ਵਾਲਾ ਔਹ ਜਾਂਦਾ! ਬੰਦਾ ਗੱਲ ਸੁਣਾਉਂਣੀ ਚਾਹੁੰਦਾ। 
	ਸਾਰੀ ਉਮਰ ਸੁਣਾਈਆ ਹੁੰਦੀਆਂ। ਹੁਣ ਫਿਰ ਦਿੱਲ ਕਰਦਾ ਗੱਲ ਕਰਨ ਨੂੰ ਪਰ ਕਰੇ ਕਿਸ ਕੋਲੇ? ਸਮਾ 
	ਕੀਹਦੇ ਕੋਲੇ? ਨਾਲੇ ਗੱਲ ਵੀ ਕਿਹੜੀ ਹੁਣ ਚੱਜ ਦੀ ਰਹੀ। ਨਵੀ ਤਾਂ ਕੋਈ ਹੁੰਦੀ ਨਹੀਂ। ਅਪਣੀ 
	ਦੇਹ ਦੇ ਦੁੱਖਾਂ ਦੀ ਹੁੰਦੀ ਜਾ ਕਿਸੇ ਗੁਆਚ ਗਏ ਸਮੇ ਦੀ। ਉਹ ਵੀ ਲਮਕ ਲਮਕ ਕੇ, ਰੁੱਕ ਰੁੱਕ 
	ਕੇ! ਦਵਾਈ-ਬੂਟੀ ਦੇ ਧੱਕੇ ਨਾਲ ਗੱਡੀ ਚਲਦੀ। ਕਈ ਕੁਝ ਬੰਦ ਹੋ ਜਾਂਦਾ। ਪੁਰਜੇ ਦੇਹ ਦੇ ਨਕਾਰਾ 
	ਹੋਣੇ ਸ਼ੁਰੂ ਹੋ ਜਾਂਦੇ। ਸਮਾ ਬੰਦੇ ਦੀ ਧੌਣ ਤੇ ਗੋਡਾ ਰੱਖ ਲੈਂਦਾ। ਬੰਦਾ ਹੇਠਾਂ ਦੁਹਾਈਆਂ 
	ਪਾਉਂਦਾ ਪਰ ਕਹਿੰਦੇ ਸਮਾ ਜੋਰਾਵਰ ਹੁੰਦਾ! ਬੜਾ ਚੰਦਰਾ ਸਮਾ ਵੀ, ਜਿਹੜਾ ਘੋੜੇ ਵਾਂਗ ਦੌੜਦਾ 
	ਸੀ ਹੁਣ ਤੁਰਨ ਦਾ ਨਾਂ ਹੀ ਨਹੀਂ ਲੈਂਦਾ। ਬੰਦਾ ਬਥੇਰੇ ਹਾਇ-ਹਾਇ ਦੇ ਚਾਬਕ ਮਾਰਦਾ ਪਰ ਇਹ ਅਗੋਂ 
	ਹੋਰ ਦੁਲੱਤੇ ਲੈ ਲੈ ਪੈਂਦਾ। ਅਸੀਆਂ ਤੇ ਜਾ ਕੇ ਤਾਂ ਦੇਹ ਦੀ ਗੱਡੀ ਗਾਰੇ ਵਿਚ ਫਸੀ ਮੋਟਰ ਵਰਗੀ 
	ਹੋ ਜਾਂਦੀ ਜਿਹੜੀ ਉਥੇ ਕੁ ਹੀ ਘੀਂ ਘੀਂ ਕਰੀ ਜਾਂਦੀ ਪਰ ਤੁਰਦੀ ਕਿਤੇ ਨਹੀਂ। ਇਥੇ ਬਾਬਾ ਜੀ 
	ਕਹਿੰਦੇ,
	‘ਨੈਨੋ ਨੀਰ ਵਹੈ ਤਨ ਖੀਨਾ ਭਏ ਕੇਸ ਦੁਧਵਾਨੀ॥ 
	ਰੂਧਾ ਸਬਦ ਕੰਠ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ॥ 
	ਕੀ ਕਰੇ ਹੁਣ? ਕਰ ਸਕਦਾ ਵੀ ਕੀ ਹੈ? ਕਰ ਸਕਣ ਲਈ ਬੱਚਦਾ ਹੀ ਕੀ ਹੈ? 
	ਅੱਖਾਂ ਚੋਂ ਪਾਣੀ। ਕੰਨਾ ਵਿਚੋਂ ਸੁਣਦਾ ਕੋਈ ਨਹੀਂ। ਹੱਡ ਪੈਰ ਤਾਂ ਤੁਰਨੋਂ ਕਦ ਦੇ ਗਏ। ਇੱਕੋ 
	ਆਸਰਾ ਮੰਜਾ! ਬੱਅਸ ਮੰਜਾ!! ਮੰਜੇ ਨਾਲ ਪੱਕੀ ਯਾਰੀ! ਬੰਦੇ ਦੀ ਸਾਰੀ ਦੁਨੀਆਂ ਮੰਜੇ ਵਿਚ ਸਿਮਟ 
	ਜਾਂਦੀ ਹੈ। ਸਾਰਾ ਸੰਸਾਰ ਬੰਦੇ ਦਾ ਬੱਅਸ ਮੰਜਾ ਹੀ ਰਹਿ ਜਾਂਦਾ ਹੈ। ਮੰਜੇ ਦੇ ਸੰਸਾਰ ਤੋਂ 
	ਬਾਹਰ ਕੋਈ ਇਸ ਦੀ ਦੁਨੀਆਂ ਨਹੀਂ ਰਹਿੰਦੀ! ਕਿ ਰਹਿੰਦੀ?
	ਹੁਣ ਬਾਬਾ ਜੀ ਮੇਰਾ ਨੱਬਵੇਂ ਦਾ ਨਕਸ਼ਾ ਖਿੱਚਦੇ ਹਨ ਕਿ,
	‘ਨਵੈ ਕਾ ਸਿਹਜਾਸਣੀ ਮੂਲ ਨ ਜਾਣੈ ਆਪ ਬਲ’
	ਮੰਜੇ ਤੋਂ ਹਿੱਲ ਨਹੀਂ ਸਕਦਾ। ਅਪਣਾ ਬਲ ਨਹੀਂ ਸੰਭਾਲ ਸਕਦਾ। ਯਾਨੀ ਅਪਣਾ 
	ਆਪ ਨਹੀਂ ਸੰਭਾਲ ਸਕਦਾ। ਹੱਥ ਚੁੱਕਦਾ ਤਾਂ ਧੌਣ ਡਿੱਗ ਪੈਂਦੀ, ਧੌਣ ਚੁੱਕਣ ਲੱਗਦਾ ਤਾਂ ਸਾਹ 
	ਡਿੱਗ ਪੈਂਦਾ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਕੱਢ ਕੇ ਲੈਣਾ ਪੈ ਰਿਹਾ ਹੋਵੇ। ਧੂੰਆਂ ਛੱਡੀ 
	ਕਾਰ ਵਾਂਗ ਸਾਹ ਦੀ ਫੱਟਫਟੀ ਜਿਹੀ ਵੱਜ ਜਾਂਦੀ। ਉਖੜਿਆ ਸਾਹ ਕਈ ਚਿਰ ਤਾਬ ਨਹੀਂ ਆਉਂਦਾ। ਇਥੇ 
	ਬਾਬਾ ਫਰੀਦ ਜੀ ਨੇ ਨਕਸ਼ਾ ਖਿੱਚਿਆ ਬੰਦੇ ਦਾ।
	ਫਰੀਦਾ ਇਨੀ ਨਿਕੀ ਜੰਘੀਏ, ਥਲ ਡੂੰਗਰ ਭਵਿਓਮਿ। ਅਜ ਫਰੀਦੈ ਕੂਜੜਾਂ, ਸੈ ਕੋਹਾਂ ਥੀਓਮੁ॥
	ਇਨਾ ਲੱਤਾਂ ਨਾਲ ਮੈਂ ਬੜੇ ਪਰਬਤ-ਪਹਾੜ ਗਾਹੇ ਪਰ ਅੱਜ? ਅੱਜ ਸਿਰਾਣੇ 
	ਪਿਆ ਲੋਟਾ ਇੰਝ ਜਾਪਦਾ ਜਿਵੇਂ ਸੌ ਕੋਹ ਤੇ ਪਿਆ ਹੋਵੇ। ਪਰਬਤਾਂ ਪਹਾੜਾਂ ਨੂੰ ਗਾਹੁਣ ਵਾਲਾ 
	ਬੰਦਾ ਅੱਜ ਸਿਰਾਣੇ ਪਿਆ ਲੋਟਾ ਚੁੱਕ ਕੇ ਪਾਣੀ ਨਹੀਂ ਪੀ ਸਕਦਾ।
	ਬਾਬਾ ਜੀ ਕਹਿੰਦਾ ਨੱਬੇ ਵਿਚ ਤੇਰਾ ਬਾਲਣ ਮੁੱਕ ਚੁੱਕਾ ਅੰਦਰੋਂ। ਭੱਠੀ 
	ਤੱਪਦੀ ਹੀ ਨਹੀਂ। ਕੁਝ ਹਜਮ ਹੀ ਨਹੀਂ ਹੁੰਦਾ। ਹਜਮ ਤਾਂ ਹੀ ਹੋਊ ਜੇ ਅੰਦਰ ਅੱਗ ਬਲਦੀ ਹੋਵੇ। 
	ਜਿਹੜੀ ਦੇਹ ਉੱਡਦੀ ਫਿਰਦੀ ਸੀ ਅੱਜ ਉਹੀ ਦੇਹ ਸਜਾ ਬਣ ਕੇ ਰਹਿ ਗਈ। ਜਿਹੜੀ ਦੇਹ ਨੂੰ ਸਾਂਭ 
	ਸਾਂਭ ਰੱਖਦਾ ਸੀ ਉਸੇ ਦੇਹ ਤੋਂ ਛੁਟਕਾਰਾ ਪਾਉਂਣ ਲਈ ਤਰਲੇ ਕਰਦਾ। ਜਿਹੜੀ ਦੇਹ ਦੀ ਤੰਦਰੁਤਸੀ 
	ਦੀਆਂ ਅਰਦਾਸਾਂ ਕਰਾਉਂਦਾ ਸੀ ਉਹ ਦੇਹ ਫਾਹੀ ਬਣ ਕੇ ਰਹਿ ਗਈ। ਸਿੱਧਾ ਨਿਢਾਲ ਪਿਆ। ਕੋਈ ਸੁੱਧ 
	ਨਹੀਂ, ਕੋਈ ਸੁਰਤ ਨਹੀਂ। ਸੁਹਣੇ ਖਿੜੇ ਬਾਗ ਮੁਰਝਾ ਚੁੱਕੇ ਨੇ। ਬਾਗਾਂ ਵਿਚ ਬੋਲਦੀਆਂ ਕੋਇਲਾਂ 
	ਕਦ ਦੀਆਂ ਉੱਡ ਗਈਆਂ ਹਨ। ਕਿਥੇ ਗਏ ਨੇ ਫੁੱਲਾਂ ਤੇ ਗੂੰਝਦੇ ਭੌਰੇ। ਮੂੰਹ ਦੀਆਂ ਲਾਲੀਆਂ ਹਲਦੀ 
	ਵਿਚ ਬਦਲ ਗਈਆਂ ਹਨ ਤੇ ਬਾਬਾ ਜੀ ਕਹਿੰਦੇ ਕਮਲਿਆ ਮਨੁੱਖਾਂ ਮਾਣ ਕਾਹਦਾ ਚੁੱਕੀ ਫਿਰਦਾਂ। ਕਿਉਂ 
	ਠੱਗੀਆਂ-ਠੋਰੀਆਂ ਮਾਰਦਾ ਫਿਰਦਾਂ। ਕਿੰਨਾ ਲਈ ਮਾਰਦਾ? ਜਿੰਨਾ ਨੱਕ ਫੜ ਕੇ ਕੋਲੋਂ ਲੰਘਣਾ? ਮੇਰੇ 
	ਜੀਵਨ ਦੇ ਅੰਤ ਨੂੰ ਗੁਰੂ ਜੀ ਕਹਿੰਦੇ ਕਿ ਇਹ ਚਿੱਟਾ ਪਲੱਸਤਰੀ ਮੰਦਰ, ਜਿਸ ਨੂੰ ਦੇਖ ਦੇਖ ਤੂੰ 
	ਅਪਣਾ ਆਪ ਭੁਲਾਈ ਰੱਖਿਆ ਇਹ ਤਾਂ ਧੂੰਏ ਦਾ ਪਹਾੜ ਸੀ। ਸਭ ਧੂੰਆਂ। ਪਤਾ ਹੀ ਕੱਖ ਨਾ ਲੱਗਾ ਇਸ 
	ਧੂੰਏ ਵਿਚ। ਸਾਰਾ ਜੀਵਨ ਧੂੰਏ ਵਿਚ ਨਸ਼ਟ ਕਰ ਲਿਆ। ਧੂੰਏ ਵਿਚ ਹੀ ਭਟਕਦਾ ਰਿਹਾ ਪਰ ਨਿਕਲਿਆ 
	ਕੀ?
	ਬਾਬਾ ਜੀ ਕਹਿੰਦੇ ਮੈਂ ਢੂੰਡਿਆ ਹੈ, ਦੇਖਿਆ ਹੈ, ਜਾਣਿਆ ਹੈ ਕਿ ਜਗ ਧੂਏ 
	ਦਾ ਧਵਲਹਰ ਹੈ ਯਾਨੀ ਧੂਏ ਦਾ ਚਿੱਟਾ ਪਲਸਤਰੀ ਮੰਦਰ ਪਰ ਧੂਆਂ ਤਾਂ ਧੂਆਂ ਹੀ ਹੈ ਨਾ! ਕਿ ਨਹੀਂ?
	ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ 
	ਧਵਲਹਰੁ