Share on Facebook

Main News Page

ਗੁਲਾਮ
-: ਗੁਰਦੇਵ ਸਿੰਘ ਸੱਧੇਵਾਲੀਆ

ਗੁਲਾਮਾਂ ਦੀ ਮੰਡੀ ਲੱਗਦੀ ਹੁੰਦੀ ਸੀ। ਕਰੀਬਨ ਸਭ ਦੁਨੀਆਂ ਵਿਚ ਗੁਲਾਮ ਨੂੰ ਕਿਸੇ ਨਾ ਕਿਸੇ ਰੂਪ ਵਿਚ ਵੇਚਿਆ ਅਤੇ ਖਰੀਦਿਆ ਜਾਂਦਾ ਸੀ। ਹੁਣ ਵੀ ਬੰਦੇ ਨੂੰ ਵੇਚਿਆ ਅਤੇ ਖਰੀਦਿਆ ਜਾਂਦਾ ਹੈ ਪਰ ਤਰੀਕੇ ਬਦਲ ਗਏ ਨੇ। ਗੁਲਾਮ ਦੀ ਕੀਮਤ ਡਿਮਾਂਡ ਤੇ ਨਿਰਭਰ ਕਰਦੀ ਹੈ। ਕਾਬਲ ਵਿਚ ਜਦ ਹਿੰਦੋਸਤਾਨੀ ਔਰਤਾਂ ਅਤੇ ਬੰਦਿਆਂ ਦੀ ਬੋਲੀ ਲੱਗਦੀ ਸੀ, ਤਾਂ ਤੁਸੀਂ ਹੈਰਾਨ ਹੋਵੋਂਗੇ ਕਿ ਕੀਮਤ ਕੁਝ ਟਕੇ? ਕਿਉਂਕਿ ਸਪਲਾਈ ਇਨੀ ਹੁੰਦੀ ਸੀ, ਕਿ ਡਿਮਾਂਡ ਘਟ ਗਈ ਸੀ। ਕੋਈ ਵੀ ਚੀਜ ਮਾਰਕਿਟ ਵਿਚ ਲੋੜੋਂ ਜਿਆਦਾ ਆ ਜਾਏ, ਤਾਂ ਉਸ ਦੀ ਕੀਮਤ ਨਹੀਂ ਰਹਿੰਦੀ। ਕਿ ਰਹਿੰਦੀ?
ਕੋਈ ਸਮਾ ਸੀ ਕਿ ਸਿੱਖ ਦੀ ਕੀਮਤ ਹੁੰਦੀ ਸੀ। ਸਿੱਖ ਦੀ ਤਾਂ ਕੀ ਉਸ ਦੀ ਕਹੀ ਗੱਲ ਦੀ ਹੀ ਕੀਮਤ ਹੁੰਦੀ ਸੀ! ਸ਼ਹੀਦ ਹੋਏ ਸਿਰਾਂ ਦੇ ਮੁੱਲ ਪੈਂਦੇ ਸਨ, ਕਿਉਂਕਿ ਜਿਉਂਦਾ ਸਿੱਖ ਤਾਂ ਵਿੱਕਦਾ ਹੀ ਨਹੀਂ ਸੀ! ਸਿਰ ਲੁਹਾ ਲੈਂਦਾ ਸੀ ਪਰ ਵੇਚਦਾ ਨਹੀਂ ਸੀ। ਵੇਚਦਾ ਸੀ?

ਤੇ ਹੁਣ? ਹੁਣ ਤੁਸੀਂ ਖੜੀ ਫਸਲ ਦੀ ਬੋਲੀ ਲਾਓ! ਹਰੀ ਫਸਲ ਹੀ ਵਿੱਕ ਜਾਂਦੀ ਹੈ? ਵਿੱਕਣ ਲਈ ਤਿਆਰ ਖੜੀ ਹੈ। ਤੇ ਕੀਮਤ? ਕੀਮਤ ਵੀ ਕੱਖ ਨਹੀਂ, ਐਵੇਂ ਕੁੱਝ ਹਜ਼ਾਰਾਂ ਤੱਕ ਵੀ ਵਿੱਕੀ ਜਾਂਦੇ ਹਨ! ਹਜ਼ਾਰਾਂ? ਸ਼ਰਾਬ ਦੀ ਬੋਤਲ ਤੇ ਹੀ!! ਬਾਦਲਕੇ ਖਰੀਦਦੇ ਤਾਂ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾ ਹੋਣ, ਚਾਹੇ ਵਿਧਾਨ ਸਭਾ ਦੀਆਂ, ਚਾਹੇ ਸਿਟੀ ਕੌਂਸਲ, ਚਾਹੇ ਪੰਚਾਇਤੀ ਚੋਣਾਂ ਹੋਣ, ਤੇ ਚਾਹੇ ਫੈਡਰਲ ਦੀਆਂ। ਬੰਦੇ ਤਿਆਰ ਖੜੇ ਹੁੰਦੇ ਵਿੱਕਣ ਲਈ। ਖਰੀਦਾਰਾਂ ਨੂੰ ਵੀ ਪਤੈ ਕੀਮਤ ਦਾ। ਤੁਸੀਂ ਕਹਿੰਨੇ ਪੰਜਾਬ ਦੀ ਸੁਣਦਾ ਕੋਈ ਨਹੀਂ, ਕਿਵੇਂ ਸੁਣੇ? ਕਿਉਂ ਸੁਣੇ। ਸਸਤੇ ਤੇ ਗੁਲਾਮ ਦੀ ਕੋਈ ਕਿਉਂ ਸੁਣੇ। ਮਹਿੰਗੇ ਤੇ ਭਾਰੇ ਬੰਦੇ ਦੀ ਗੱਲ ਦੀ ਕੀਮਤ ਹੁਮਦਿ, ਸ਼ਰਾਬ ਦੀ ਬੋਤਲ ਤੇ ਵਿੱਕਣ ਵਾਲੇ ਦੀ ਕਾਹਦੀ ਕੀਮਤ?

ਉਨ੍ਹਾਂ ਗਰੀਬਾਂ ਦੀ ਛੱਡੋ, ਤੁਹਾਡੇ ਸਭ ਤੋਂ ਮਹਾਨ ਤਖਤਾਂ ਦੇ ਜਥੇਦਾਰ ਵਿੱਕੀ ਜਾਂਦੇ ਹਨ!! ਪੰਜ-ਸੱਤ ਹਜ਼ਾਰ ਦੀ ਤਨਖਾਹ ਤੇ ਵਿੱਕੇ ਹੋਏ! ਇਨੇ ਸਸਤੇ, ਕਿ ਕੋਈ ਬਾਹਰਲਾ ਸੁਣੇ ਤਾਂ ਸ਼ਰਮ ਆਵੇ ਸਭ ਨੂੰ ਕਿ ਸਭ ਤੋਂ ਅਹਿਮ ਅਹੁਦਿਆਂ ਵਾਲੇ ਬੰਦੇ ਇੰਨੇ ਸਸਤੇ? ਤੁਸੀਂ ਅਕਾਲੀ ਫੂਲਾ ਸਿੰਘ, ਨਾਲ ਕਿੰਨਾ ਕੁ ਚਿਰ ਦਿਲ ਪ੍ਰਚਾਓਂਗੇ? ਕਿੰਨਾ ਕੁ ਚਿਰ ਮਨ ਨੂੰ ਅਕਾਲੀ ਫੂਲਾ ਸਿੰਘ ਦੇ ਨਾਂ ਦੀਆਂ ਤਸੱਲੀਆਂ ਦਓਂਗੇ। ਅਕਾਲੀ ਫੂਲਾ ਸਿੰਘ ਤਾਂ ਬੜੀ ਦੂਰ, ਅਸੀਂ ਕਹਿੰਨੇ ਕਾਸ਼ ਸਾਡੇ ਇਨ੍ਹਾਂ ਭਾਈਆਂ ਕੋਲੇ, ਤੁਹਾਡੇ ਝੋਨਾ ਲਾਉਂਣ ਵਾਲੇ ਭਈਏ ਜਿੰਨੀ ਹੀ ਜ਼ੁਅਰਤ ਹੋਵੇ। ਮਾੜਾ ਬੋਲੇ ਤੇ ਉਹ ਵੀ ਹਾਲੇ ਜੱਟ ਨੂੰ ਅਗੋਂ ਅੱਖਾਂ ਕੱਢ ਬਹਿੰਦਾ ਪਰ?

ਅਗਲਾ ਪਹਿਲੂ ਦੇਖੋ, ਕਿੰਨਾ ਦੁਖਦਾਈ ਹੈ। ਪੰਜਾਬ ਤਾਂ ਚਲੋ ਅਨਪੜਤਾ ਕਰਕੇ ਜਾਂ ਗਰੀਬੀ ਕਰਕੇ ਕਹਿ ਲਓ ਪਰ ਬਾਹਰ? ਅਜਾਦ ਮੁਲਕਾਂ ਵਿੱਚ ਰਹਿ ਕੇ ਵੀ ਬੰਦਿਆਂ ਨੂੰ ਅਜਾਦੀ ਦੇ ਮਾਹਣੇ ਪਤਾ ਨਹੀਂ ਲੱਗੇ। ਉਹ ਤਾਂ ਚਲੋ ਕੁਝ ਲੈ ਕੇ ਵਿੱਕਦੇ, ਚਾਹੇ ਸ਼ਰਾਬ ਦੀ ਬੋਤਲ ਜਾਂ ਭੁੱਕੀ ਦੀ ਮੁੱਠ ਹੀ ਸਹੀ, ਪਰ ਇਧਰ? ਇਹ ਇੰਨੇ ਬਦ-ਦਮਾਗੇ, ਹੋਛੇ ਅਤੇ ਘਟੀਆ ਨਸਲ ਹੈ, ਕਿ ਪੱਲਿਓਂ ਪੈਸੇ ਖਰਚ ਕੇ ਵਿੱਕਦੇ??? ਪੰਜਾਬੋਂ ਆਏ ਕੁਰੱਪਟ, ਵਾਯਾਤ ਅਤੇ ਲੰਡਰ ਜਿਹੇ ਲੀਡਰਾਂ ਨੂੰ ਹਾਰ ਪਾਉਂਦੇ, ਉਨ੍ਹਾਂ ਦੀਆਂ ਜੇਬ੍ਹਾਂ ਭਰਦੇ, ਮਹਿੰਗੀਆਂ ਸ਼ਰਾਬਾਂ ਪਿਲਾਉਂਦੇ ਤੇ ਨਾਲੇ ਉਨ੍ਹਾਂ ਦੇ ਗੁਣ ਗਾਇਨ ਕਰਦੇ, ਯਾਨੀ ਸਿੱਧੀ ਪੰਜਾਬੀ ਵਿਚ ਉਨ੍ਹਾਂ ਦੀਆਂ ਜੁੱਤੀਆਂ ਝਾੜਦੇ!! ਨਹੀਂ ਝਾੜਦੇ?

ਇੱਕ ਰੇਡੀਓ ਉਪਰ ਮੈਂ ਟਰੰਟੋ ਦੇ ਕਾਲੀ-ਦਲ ਦੇ ਇੱਕ ਆਪੂੰ ਬਣੇ ਲੀਡਰ ਨੂੰ ਸੁਣ ਰਿਹਾ ਸੀ। ਉਹ ਕਹਿੰਦਾ ਜਿਹੜੇ ਲੋਕ ਅਕਾਲੀ ਦਲ ਦੀ ਬਦਖੋਈ ਕਰਦੇ ਉਹ ਏਜੰਸੀਆਂ ਦੇ ਬੰਦੇ ਨੇ? ਬਿੱਜਲੀ ਦੇਖ ਲਓ ਸਾਡੇ ਮਾਨਜੋਗ ਬਾਦਲਾਂ ਸਰ-ਪਲੱਸ ਕਰ ਛੱਡੀ ਪੰਜਾਬ ਵਿੱਚ?? ਤੇ ਦਿੱਲੀ ਵਿਚ ਜਿੱਤੇ ਬੰਦੇ ਦੀਆਂ ਵਧਾਈਆਂ ਦੇਣ ਲੱਗੇ ਖੁਸਰਿਆਂ ਨੂੰ ਵੀ ਮਾਤ ਪਾ ਰਹੇ ਸਨ। ਇਨੀ ਹਾਸੋ-ਹੀਣੀ ਗੱਲ ਸੁਣਕੇ ਮੁਗਲਾਂ ਵੇਲੇ ਦੇ ਗੁਲਾਮ ਹਿੰਦੂਆਂ ਦਾ ਸੀਨ ਯਾਦ ਆ ਜਾਂਦਾ, ਕਿ ਮੁਗਲ ਥੁੱਕਦਾ ਸੀ ਤੇ ਗੁਲਾਮ ਹਿੰਦੂ ਮੂੰਹ ਅੱਗੇ ਕਰਦਾ ਸੀ। ਉਨਾਂ ਦੀ ਤਾਂ ਚਲੋ ਮਜਬੂਰੀ ਸੀ, ਪਰ ਇਨਾ ਬਾਰੇ ਮੈਨੂੰ ਪੱਕਾ ਯਕੀਨ ਕਿ ਬਾਦਲ ਜੇ ਕਹਿਣ ਤਾਂ ਇਹ ਲੋਕ ਬਿਨਾ ਕਿਸੇ ਮਜਬੂਰੀ ਅਪਣਾ ਮੂੰਹ ਅੱਗੇ ਕਰ ਦੇਣ

ਤੁਹਾਨੂੰ ਹੁਣ ਜਾਪਦਾ ਨਹੀਂ ਕਿ ਹਿੰਦੂ ਦੇ ਟੱਕੇ ਟੱਕੇ ਵਿੱਕਣ ਵਾਲੀ ਗੱਲ ਹੁਣ ਸਾਨੂੰ ਬੰਦ ਕਰ ਦੇਣੀ ਚਾਹੀਦੀ, ਕਿਉਂਕਿ ਸਾਡੇ ਹੁਣ ਬਿਨਾ ਟੱਕਿਆਂ ਹੀ ਵਿੱਕੀ ਜਾਂਦੇ! ਦੁਨੀਆਂ ਤੇ ਦੱਸੋ ਕੋਈ ਇੰਝ ਦਾ ਵਿਕਾਊ ਵੀ ਹੋਊ, ਕਿ ਕੋਲੋਂ ਪੈਸੇ ਖਰਚ ਕੇ ਮੰਡੀ ਵਿਚ ਬੈਠਾ ਹੋਵੇ ਕਿ ਮੈਂ ਬਾਦਲਾਂ ਦਾ ਜਰਖਰੀਦ ਹਾਂ?

ਪਰ ਜਿੰਨਾ ਲਈ ਇਹ ਵਿੱਕ ਰਹੇ ਨੇ, ੳਨ੍ਹਾਂ ਦੀ ਵੀ ਸੁਣ ਲਓ। ਉਹ ਇਨ੍ਹਾਂ ਤੋਂ ਵੀ ਲੰਘੇ ਹੋਏ ਨੇ। ਹਿੰਦੋਸਤਾਨ ਵਿਚ ਰਾਜਨੀਤਕ ਲੋਕ ਬਿਨਾ ਸ਼ਰਤ ਕਿਸੇ ਦੀ ਮਕਾਣ ਵੀ ਨਹੀਂ ਜਾਂਦੇ, ਪਰ ਇਹ ਬਾਦਲਕੇ ਪਿਓ ਪੁੱਤ ਹੀ ਵਿੱਕਣ ਵਾਲੀ ਅਜਿਹੀ ਘਟੀਆ ਨਸਲ ਹੈ, ਜਿਹੜੀ ਬਿਨਾ ਸ਼ਰਤ ਵਿੱਕਦੀ ਹੈ, ਯਾਨੀ ਬਿਨਾ ਸ਼ਰਤ ਬੀ.ਜੇ.ਪੀ ਨੂੰ ਸਪੋਰਟ ਦਿੰਦੀ ਯਾਨੀ ਕੱਟੜ ਹਿੰਦੂ ਦੀਆਂ ਜੁੱਤੀਆਂ ਚੱਟਦੀ! ਤਾਂ ਤੁਸੀਂ ਅਜਿਹੀ ਨਸਲ ਦੇ ਅਗੋਂ ਚਾਪਲੂਸ ਕਿਹੜੀ ਨਸਲ ਦੇ ਹੋਣੇ ਚਾਹੀਦੇ?

ਫਿਰ ਗੁਲਾਮ ਤੇ ਆ ਜੋ। ਤੁਸੀਂ ਅੰਨਾ ਹਜ਼ਾਰੇ ਅਤੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਨੂੰ ਤੋਲ ਕੇ ਦੁੱਖੀ ਹੋ ਰਹੇ ਹੋਂ। ਅੰਨਾ ਹਜਾਰੇ ਨੂੰ ਛਿੱਕ ਵੀ ਆਵੇ ਤਾਂ ਹਿੰਦੂ ਮੀਡੀਆ ਕਾਂ ਕਾਂ ਕਰਨ ਲੱਗ ਜਾਂਦਾ ਹੈ, ਪਰ ਉਧਰ ਅਪਣਾ ਸਿੰਘ ਕੁੱਝ ਦਿਨਾਂ ਦਾ ਪਰਾਹੁਣਾ ਹੈ, ਪਰ ਕਿਸੇ ਦੇ ਕੰਨ ਜੂੰਅ ਨਹੀਂ ਸਰਕੀ? ਪਰ ਤੁਸੀਂ ਹਿੰਦੂ ਦਾ ਮੁਕਾਬਲਾ ਕਰਨ ਲੱਗੇ ਭੁੱਲ ਕਿਉਂ ਜਾਂਦੇ ਹੋ, ਕਿ ਆਜ਼ਾਦ ਤੇ ਗੁਲਾਮ ਦਾ ਫਰਕ ਕੀ ਹੈ? ਬੜੀ ਪਿਆਰੀ ਭਗਤ ਧਰੂ ਦੀ ਕਹਾਣੀ ਹੈ, ਕਿ ਉਸ ਦੀ ਮਤਰੇਈ ਮਾਂ ਰੋਣਹਾਕੇ ਧਰੂ ਨੂੰ ਕਹਿੰਦੀ ਕਿ ਜੇ ਆਦਰ ਲੈਣਾ ਸੀ, ਤਾਂ ਮੇਰੀ ਕੁੱਖੋਂ ਜੰਮਦੋਂ। ਅੱਜ ਬਾਦਲਾਂ ਦੀ ਬੇਇੱਜਤ ਕਰਨ ਵਰਗੀ ਚੁੱਪ ਰਾਹੀਂ, ਹਿੰਦੂ ਨੇ ਸਾਨੂੰ ਤੁਹਾਨੂੰ ਅਤੇ ਖਾਸ ਕਰਨ ਭਾਈ ਗੁਰਬਖਸ਼ ਸਿੰਘ ਨੂੰ ਅਹਿਸਾਸ ਕਰਵਾਇਆ, ਕਿ ਜੇ ਪੁੱਛ ਕਰਵਾਉਂਣੀ ਸੀ, ਤਾਂ ਭਾਈ ਗੁਰਬਖਸ਼ ਸਿੰਘਾ ਹਿੰਦੂ ਦੇ ਘਰ ਜੰਮਦੋਂ!!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top