Share on Facebook

Main News Page

ਵੀਹਵੀਂ ਸਦੀ ਦਾ ਮਨੂੰ "ਮਹਾਤਮਾ ਗਾਂਧੀ"
-: ਗੁਰਦੇਵ ਸਿੰਘ ਸੱਧੇਵਾਲੀਆ

2 ਅਕਤੂਬਰ ਨੂੰ ਜਨਮ ਦਿਨ ਤੇ ਵਿਸ਼ੇਸ਼

ਮਹਾਤਮਾ ਗਾਂਧੀ ਨੂੰ ਇਕ ਦਾਰਸ਼ਨਿਕ ਦੇ ਤੌਰ 'ਤੇ ਪ੍ਰਵਾਨ ਕੀਤਾ ਗਿਆ ਹੈ ਤੇ ਉਸ ਦੀਆਂ ਜਾਂ ਉਸ ਸਬੰਧੀ ਪੁਸਤਕਾਂ ਨਾਲ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਵੱਡੇ-ਵੱਡੇ ਕੋਰਸਾਂ ਵਿਚ ਉਸਦਾ ਮਤ ਪੜਾਇਆ ਜਾਂਦਾ ਹੈ। ਗਾਂਧੀ ਦਾ ਮਤ ਕੀ ਹੈ? ਬਤੌਰ ਸਨਾਤਨੀ ਹਿੰਦੂ ਉਹ ਜਾਤਪਾਤੀ ਪ੍ਰਬੰਧ ਬਾਰੇ ਜੋ ਵਿਚਾਰ ਪੇਸ਼ ਕਰਦਾ ਹੈ ਉਸ ਬਾਰੇ ਜੇ ਸਿੱਧੇ ਲਫਜਾਂ ਵਿਚ ਕਹਿਣਾ ਹੋਵੇ ਤਾਂ ਗਾਂਧੀ ਸੁਧਰੇ ਰੂਪ ਵਾਲਾ ਮੰਨੂ ਸੀ। ਉਸ ਦੀ ਕੱਟੜ ਹਿੰਦੂ ਜ਼ਹਿਨੀਅਤ ਹਰੇਕ ਉਨ੍ਹਾਂ ਲੋਕਾਂ ਨੂੰ ਅੰਦਰੋਂ ਨਫਰਤ ਕਰਦੀ ਸੀ ਜਿਹੜੇ ਹਿੰਦੂ ਦੀ ਸਨਾਤਨਤਾ ਨੂੰ ਮਾਨਤਾ ਨਹੀਂ ਸਨ ਦਿੰਦੇ। ਖਾਸ ਕਰ ਸਿੱਖਾਂ ਬਾਰੇ ਉਸ ਦੇ ਵਿਚਾਰ ਨੀਚਤਾ ਦੀ ਹੱਦ ਤੱਕ ਨਫਰਤ ਵਾਲੇ ਸਨ ਜਦ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਨੂੰ ਭੁੱਲੜ ਦੇਸ਼ ਭਗਤ ਕਹਿ ਜਾਂਦਾ ਸੀ ਅਤੇ ਡਾਕਟਰ ਅੰਬੇਦਰਕਰ ਨੂੰ ਉਹ ਮੁਸਲਮਾਨ ਹੋਣਾ ਤਾਂ ਦੇਖ ਸਕਦਾ ਸੀ ਪਰ ਸਿੱਖ ਨਹੀਂ।

ਜੋ ਉਹ ਕਹਿੰਦਾ ਸੀ ਜਾਂ ਜਿਹੜੇ ਉਹ ਵਿਸਵਾਸ਼ ਰੱਖਦਾ ਸੀ, ਉਸ ਨੂੰ ਹੱਕ ਸੀ ਅਪਣੇ ਵਿਸਵਾਸ਼ਾਂ ਦਾ ਪਰ ਗਾਂਧੀ ਦੀ ਅੰਦਰਲੀ ਕੱਟੜਤਾ ਉਨ੍ਹਾ ਲੋਕਾਂ ਦੀ ਵੈਰੀ ਰਹੀ ਜਿਹੜੇ ਉਸ ਦੇ ਵਿਸਵਾਸ਼ਾਂ ਤੋਂ ਅਜਾਦੀ ਪਾਉਂਣਾ ਚਾਹੁੰਦੇ ਸਨ। ਇਸ ਦੀ ਸਭ ਤੋਂ ਵੱਡੀ ਇਤਿਹਾਸਕ ਮਿਸਾਲ ਹੈ ਜਦ ਡਾਕਟਰ ਅੰਬੇਦਕਰ ਨੇ ਸਿੱਖ ਬਣਨ ਦੀ ਸੋਚੀ ਤਾਂ ਗਾਂਧੀ ਨੇ ਟਟਿਆਉਲੀ ਵਾਂਗ ਅਸਮਾਨ ਸਿਰ 'ਤੇ ਚੁੱਕ ਲਿਆ। ਉਸ ਦੇ ਮਰਨ ਵਰਤ ਦੇ ਸ਼ੋਸ਼ਿਆਂ ਤੋਂ ਘਬਰਾਏ ਡਾਕਟਰ ਅੰਬੇਦਕਰ ਨੂੰ ਅਪਣਾ ਫੈਸਲਾ ਬਦਲਣਾ ਪਿਆ ਤੇ ਆਖਰ ਉਸ ਮਰਨ ਤੋਂ ਕੁਝ ਚਿਰ ਪਹਿਲੇ ਬੋਧੀ ਬਣਕੇ ਹਿੰਦੂ ਰਹਿ ਕੇ ਨਾ ਮਰਨ ਵਾਲਾ ਵਾਅਦਾ ਨਿਭਾਇਆ?

ਗਾਂਧੀ ਆਖੇ ਜਾਂਦੇ ਸ਼ੂਦਰਾਂ ਨੂੰ ਮੂਰਖ ਬਣਾਉਂਣ ਲਈ ਕਹਿੰਦਾ ਜਰੂਰ ਸੀ ਕਿ ਮੈਨੂੰ ਗੰਦਗੀ ਉਠਾਉਂਣਾ ਚੰਗਾ ਲੱਗਦਾ ਹੈ ਪਰ ਉਸ ਉਠਾਈ ਕਦੇ ਨਾ ਸੀ। ਦਰਜਾ ਬੰਦੀ ਯਾਨੀ ਜਾਤ ਪਾਤੀ ਸਿਸਟਮ ਨੂੰ ਬਣਾਉਂਣ ਵਾਲਿਆਂ ਨੂੰ ਜਦ ਉਹ ਅਦੁੱਤੀ ਸ਼ਕਤੀ ਦੇ ਮਾਲਕ ਕਹਿੰਦਾ ਹੈ ਤਾਂ ਉਹ ਸਿੱਧੇ ਤੌਰ ਤੇ ਸਦੀਆਂ ਤੋਂ ਸ਼ੂਦਰਾਂ ਉਪਰ ਹੋਏ ਜੁਲਮ ਨੂੰ ਜਸਟੀਫਾਈ ਕਰਦਾ ਹੈ। ਉਸ ਦੀ ਕੱਟੜ ਮੰਨੂ ਸੋਚ ਉਸ ਵੇਲੇ ਹੋਰ ਉਭਰ ਕੇ ਸਾਹਵੇਂ ਆ ਜਾਂਦੀ ਹੈ ਜਦ ਉਹ ਕਹਿੰਦਾ ਹੈ ਕਿ ਜੋ ਸ਼ੂਦਰ ਉੱਚੀਆਂ ਜਾਤਾਂ ਦੀ ਸੇਵਾ ਅਪਣਾ ਧਰਮ ਮੰਨ ਕੇ ਕਰਦਾ ਹੈ, ਜੋ ਕਿਸੇ ਪ੍ਰਕਾਰ ਦੀ ਧਨ ਸੰਮਤੀ ਨੂੰ ਹੱਥ ਨਹੀਂ ਲਾਉਂਦਾ। ਜਿਸ ਦੇ ਮਨ ਵਿਚ ਧਨ ਦੌਲਤ ਪ੍ਰਾਪਤ ਕਰਨ ਦੀ ਇੱਛਾ ਤਕ ਨਹੀਂ, ਉਸ ਨੂੰ ਹਜਾਰ ਵਾਰ ਪ੍ਰਣਾਮ! ਉਸ ਉੱਤੇ ਦੇਵਤੇ ਵੀ ਫੁੱਲ ਬਰਸਾਉਂਣਗੇ--???

ਗਾਂਧੀ ਦੀ ਦੇਵਤਿਆਂ ਦੀ ਫੁੱਲ ਬਰਸਾਉਂਣ ਵਾਲੀ ਗੱਲ ਬੜੀ ਹਾਸੋ ਹੀਣੀ ਸੀ ਕਿ ਤੁਸੀਂ ਇਕ ਇਨਸਾਨ ਨੂੰ ਨੀਚ ਬਣੇ ਰਹਿਣ ਲਈ ਦੇਵਤਿਆਂ ਦੇ ਫੁੱਲਾਂ ਦੀਆਂ ਫੁੱਲੀਆਂ ਪਾ ਰਹੇ ਹੋ ਤਾਂ ਕਿ ਉਨ੍ਹਾਂ ਨੂੰ ਸ਼ੂਦਰ ਕਹਿ ਉਨ੍ਹਾਂ ਦੇ ਮੂੰਹਾਂ ਵਿੱਚ ਥੁੱਕ ਸਕੋ? ਅੱਜ ਗਾਂਧੀ ਹੋਵੇ ਤਾਂ ਉਸ ਨੂੰ ਆਖਾਂ ਕਿ ਗਾਂਧੀ ਜੀ ਫੁੱਲ ਸਾਰੀ ਦੁਨੀਆਂ ਦੇ ਤੁਹਾਡੇ ਤੋਂ ਬਰਸਾ ਮਾਰਾਂ ਪਰ ਜਰਾ ਅਪਣਾ ਮੂੰਹ ਖੋਲ੍ਹਣਾ...!!!!! ਤੁਸੀਂ ਕਦੇ ਉਸ ਇਨਸਾਨ ਬਾਰੇ ਸੋਚ ਕੇ ਤਾਂ ਦੇਖਣਾ ਜਿਸਦੀਆਂ ਮੌਰਾਂ ਨੂੰ ਮੋਹੜੀਆਂ ਬੰਨੀਆਂ ਹੋਈਆਂ ਹਨ ਕਿ ਉਹ ਸ਼ੂਦਰ ਹੈ ਤੇ ਉਸ ਦੀਆਂ ਪੈੜਾਂ ਵੀ ਮਨਹੂਸ ਹਨ, ਉਸ ਦੇ ਗਲ ਢੋਲ ਪਾਇਆ ਹੋਇਆ ਅਤੇ ਉਹ ਵਜਾਉਂਦਾ ਆ ਰਿਹਾ ਕਿ ਲੋਕੋ ਮੈਂ ਨੀਚ ਆ ਰਿਹਾ ਹਾਂ? ਤੇ ਜੀਨ੍ਹਾਂ ਦੀਆਂ ਔਰਤਾਂ ਨੂੰ ਛਾਤੀਆਂ ਢੱਕ ਕੇ ਤੁਰਨ ਦੀ ਇਜਾਜਤ ਨਹੀਂ ਸੀ, ਜਿਹੜੇ ਪੜ ਨਹੀਂ ਸਨ ਸਕਦੇ, ਜਿਹੜੇ ਬੋਲ ਨਹੀਂ ਸਨ ਸਕਦੇ ਤੇ ਜਿਨ੍ਹਾਂ ਨੂੰ ਸੁਣਨ ਦੀ ਵੀ ਆਗਿਆ ਨਹੀਂ ਸੀ? ਤੇ ਗਾਂਧੀ? ਹਜਾਰ ਵਾਰ ਪ੍ਰਣਾਮ ਕਰਦਾ? ਕਿ ਨੀਚ ਬਣੇ ਰਹੋ? ਪਸ਼ੂ ਬਣ ਕੇ ਜੀਓ? ਮਹਾਤਮਾ ਤਾਂ ਪਸ਼ੂ ਨੂੰ ਬੰਦੇ ਬਣਾਉਂਦਾ ਪਰ ਇਹ ਅਲੋਕਾਰ ਮਹਾਤਮਾ ਸੀ ਜਿਹੜਾ ਬੰਦਿਆਂ ਨੂੰ ਪਸ਼ੂ ਬਣੇ ਰਹਿਣ ਲਈ ਪ੍ਰੇਰ ਰਿਹਾ ਹੈ?

ਜਦ ਗਾਂਧੀ ਕਹਿੰਦਾ ਕਿ ਭੰਗੀਆਂ ਨੂੰ ਉਦੇਸ਼ ਹੈ ਕਿ ਪਾਖਾਨਾ ਟੱਟੀ ਉਠਾਉ, ਇਹ ਤੁਹਾਡਾ ਪੁੰਨ ਵਰਗਾ ਪਵਿੱਤਰ ਕੰਮ ਹੈ, ਤਾਂ ਸਵਾਲ ਉੱਠਦਾ ਕਿ ਇਹ ਪੁੰਨ ਅਤੇ ਪਵਿੱਤਰ ਕੰਮ ਬ੍ਰਹਾਮਣ ਕਿਉਂ ਨਹੀਂ ਕਰਦਾ? ਉਸ ਨੂੰ ਪੁੰਨ ਅਤੇ ਪਵਿੱਤਰਤਾ ਦੀ ਲੋੜ ਨਹੀਂ? ਦਰਅਸਲ ਗਾਂਧੀ ਦੇ ਇਨ੍ਹਾਂ ਲਫਜਾਂ ਪਿੱਛੇ ਗੁਲਾਮ ਨੂੰ ਗੁਲਾਮ ਹੀ ਬਣੇ ਰਹਿਣ ਦੀ ਲੁੱਕਵੀਂ ਥਿਊਰੀ ਸੀ ਪਰ ਉਸ ਨੇ ਬੜੀ ਹੁਸ਼ਿਆਰੀ ਨਾਲ ਅਪਣੀ ਇਸ ਕੁਟਲਨੀਤੀ ਨੂੰ ਪੁੰਨ ਅਤੇ ਪਵਿੱਤਰ ਲਫਜਾਂ ਹੇਠ ਢੱਕ ਕੇ ਆਖੇ ਜਾਂਦੇ ਸ਼ੂਦਰਾਂ ਨੂੰ ਉਨ੍ਹਾਂ ਦੀ ਹੈਸੀਅਤ ਬਾਰੇ ਵੀ ਦੱਸ ਦਿੱਤਾ ਅਤੇ ਉਨ੍ਹਾਂ ਨੂੰ ਸਦਾ ਲਈ ਨੀਚ ਬਣੇ ਰਹਿਣ ਲਈ ਹਵਾ ਵੀ ਕਰ ਦਿੱਤੀ!

ਆਖਿਆ ਜਾਂਦਾ ਰਾਸ਼ਟਰ ਪਿਤਾ ਐਲਾਨੀਆਂ ਮੰਨੂੰ ਦਾ ਭਗਤ ਸਾਬਤ ਹੁੰਦਾ ਜਦ ਮੰਨੂੰ ਵਲੋਂ ਮਨੁੱਖਤਾ ਵਿਚ ਪਾਈ ਜਾਤ-ਪਾਤੀ ਵੰਡ ਦੀ ਪ੍ਰੋੜਤਾ ਕਰਦਾ ਗਾਂਧੀ ਕਹਿੰਦਾ ਹੈ ਕਿ ਸਾਰੀਆਂ ਛੋਟੀਆਂ ਜਾਤਾਂ ਅਪਸ ਵਿਚ ਮਿਲਕੇ ਵੱਡੀਆਂ ਜਾਤਾਂ ਬਣ ਜਾਣ। ਕੁਲ ਮਿਲਾ ਕੇ ਚਾਰ ਜਾਤੀਆਂ ਹੀ ਰਹਿ ਜਾਣ, ਤਾਂ ਕਿ ਪੁਰਾਣੀ ਵਰਣ ਵਿਵਸਥਾ ਨੂੰ ਫਿਰ ਤੋਂ ਜੀਵਤ ਕਰ ਸਕੀਏ। ਯਾਨੀ ਉਹ ਜਾਤ ਪਾਤ ਦੇ ਗੰਦੇ ਸਿਸਟਮ ਵਿਚੋਂ ਮਨੁੱਖਤਾ ਨੂੰ ਬਾਹਰ ਨਹੀਂ ਸੀ ਆਉਣ ਦੇਣਾ ਚਾਹੁੰਦਾ। 20ਵੀਂ ਸਦੀ ਵਿਚ ਜੀਅ ਰਹੀ ਮੱਨੁਖਤਾ ਨੂੰ ਵੀ ਉਹ ਪੁੱਠਾ ਗੇੜਾ ਦੇ ਕੇ ਫਿਰ ਤੋਂ ਮੰਨੂੰ ਦੇ ਜੁੱਗ ਵਿਚ ਸੁੱਟ ਗਿਆ!!! ਗਾਂਧੀ ਜਦ ਕਹਿੰਦਾ ਸੀ ਕਿ ਮੇਰੀ ਪ੍ਰਰਾਥਨਾ ਹੈ ਕਿ ਮੇਰਾ ਅਗਲਾ ਜਨਮ ਕਿਸੇ ਅਤੀ ਸ਼ੂਦਰ ਦੇ ਘਰ ਹੋਵੇ ਤਾਂ ਉਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਇਸ ਪਖੰਡੀ ਨੂੰ ਚਾਰ ਦਿਨ ਸ਼ੂਦਰਾਂ ਦੀਆਂ ਝੌਪੜੀਆਂ ਵਿਚ ਛੱਡ ਆਉਦੇ ਕਿ ਅਗਲਾ ਜਨਮ ਕੀਹਨੇ ਵੇਖਿਆ ਹੁਣੇ ਬੁੱਲੇ ਲੁੱਟ ਲੈ ਜਿਹੜੇ ਵਿਚਾਰੇ ਉਹ ਲੁੱਟ ਰਹੇ ਨੇ ਅਤੀ ਸ਼ੂਦਰ ਬਣਨ ਦੇ?

ਗਾਂਧੀ ਗੀਤਾ ਦਾ ਵੱਡਾ ਉਪਾਸ਼ਕ ਸੀ। ਗੀਤਾ ਨੂੰ ਉਹ ਅਪਣਾ ਮਾਰਗ ਦਰਸ਼ਨ ਮੰਨਦਾ ਸੀ। ਤੇ ਉਹ ਖੁਦ ਕਹਿੰਦਾ ਵੀ ਹੈ ਕਿ ਮੇਰਾ ਦਰਸ਼ਨ ਗੀਤਾ ਦੀਆਂ ਸਿੱਖਿਆਵਾਂ ਦੇ ਸਹੀ ਅਰਥ ਦਾ ਪ੍ਰਤੀਨਿਧ ਦਾ ਵਰਨਣ ਹੈ। ਇਹ ਵੀ ਕਿ ਮੈਂ ਗੀਤਾ ਭਗਤ ਹਾਂ।ਜਦ ਕਿ ਗੀਤਾ ਸ਼ੂਦਰ, ਔਰਤ ਅਤੇ ਇਥੋਂ ਤੱਕ ਕਿ ਵੈਸ਼ ਨੂੰ ਵੀ ਪਾਪ ਜੂੰਨੀ ਮੰਨਦੀ ਹੈ? ਗਾਂਧੀ ਵਰਣ-ਆਸ਼ਰਮ, ਵੇਦ, ਉਪਨਸ਼ਦ, ਪੁਰਾਣ, ਸਭ ਵਿਚ ਵਿਸਵਾਸ਼ ਰੱਖਦਾ ਸੀ। ਰੱਖੇ, ਕਿਸੇ ਨੂੰ ਕੋਈ ਮੁਸ਼ਕਲ ਨਹੀਂ ਪਰ ਅਜਿਹਾ ਕੱਟੜ ਹਿੰਦੂ ਰਾਸ਼ਟਰ ਪਿਤਾ ਕਿਵੇਂ ਹੋ ਗਿਆ ਜਦ ਕਿ ਉਸ ਰਾਸ਼ਟਰ ਵਿਚ ਹੋਰ ਉਹ ਲੋਕ ਵੀ ਰਹਿੰਦੇ ਹਨ ਜਿੰਨਾ ਦਾ ਇਨ੍ਹਾਂ ਸਭ ਗੱਲਾਂ ਵਿਚ ਕੋਈ ਵਿਸਵਾਸ਼ ਨਹੀਂ। ਗਾਂਧੀ ਹਿੰਦੂਆਂ ਦਾ ਪਿਤਾ ਤਾਂ ਹੋ ਸਕਦਾ ਪਰ ਉਸ ਨੂੰ ਰਾਸ਼ਟਰ ਪਿਤਾ ਕਹਿਣਾ ਉਨ੍ਹਾਂ ਕ੍ਰੋੜਾਂ ਲੋਕਾਂ ਦਾ ਮੂੰਹ ਚਿੜਾਂਉਂਣਾ ਹੈ ਜਿਹੜੇ ਉਨ੍ਹਾਂ ਵਿਸਵਾਸ਼ਾਂ ਦੇ ਘੇਰੇ ਵਿਚ ਨਹੀਂ ਆਉਂਦੇ ਜਿੰਨਾ ਦਾ ਗਾਂਧੀ ਧਾਰਨੀ ਸੀ।

ਉਸ ਮਹਾਂਦਾਰਸ਼ਨਕ ਦੀ ਇਹ ਗੱਲ ਕਿੰਨੀ ਹਾਸੋ ਹੀਣੀ ਹੈ ਅਤੇ ਉਹ ਲੋਕਾਂ ਦੀ ਗਰੀਬੀ ਬਾਰੇ ਦੇਖੋ ਕਿੰਨਾ ਚਿੰਤਤ ਹੈ ਜਦ ਉਹ ਕਹਿੰਦਾ ਕਿ ਕ੍ਰੋੜਾਂ ਲੋਕ ਗਰੀਬ ਤਾਂ ਰਹਿਣਗੇ ਹੀ ਇਸ ਲਈ ਉਨ੍ਹਾਂ ਨੂੰ ਭੋਗ ਬਿਲਾਸ ਛੱਡ ਦੇਣੇ ਚਾਹੀਦੇ ਹਨ! ਯਾਦ ਰਹੇ ਕਿ ਇਹ ਉਹੀ ਗਾਂਧੀ ਸੀ ਜਿਹੜਾ ਮੁਲਖ ਅਜਾਦ ਹੋਣ ਤੋਂ ਪਹਿਲਾਂ ਕਹਿੰਦਾ ਸੀ ਕਿ ਅਸੀਂ ਦੇਸ਼ ਵਿਚ ਦੁੱਧ ਦੀਆਂ ਨਦੀਆਂ ਵਗਾ ਦਿਆਂਗੇ! ਪਰ ਹੁਣ ਉਹ ਕਹਿ ਰਿਹਾ ਕਿ ਗਰੀਬ ਤਾਂ ਗਰੀਬ ਹੀ ਰਹਿਣਗੇ। ਗਰੀਬਾਂ ਦਾ ਗਰੀਬ ਰਹਿਣ ਦੀ ਬਜਾਇ ਗਾਂਧੀ ਨੇ ਸਿੱਧਾਂ ਕਿਉਂ ਨਾ ਕਹਿ ਦਿੱਤਾ ਕਿ ਅਮੀਰ ਤਾਂ ਅਮੀਰ ਹੀ ਰਹਿਣਗੇ ਗਰੀਬ ਅਪਣਾ ਬਿਲਾ ਸੋਚਣ। ਤੇ ਗਾਂਧੀ ਦੇ ਕਹੇ ਅਮੁੱਲੇ ਬਚਨ ਦੇਖੋ ਅਮਲ ਵਿਚ ਕਿਵੇਂ ਆ ਰਹੇ ਹਨ ਕਿ ਗਰੀਬ ਹੋਰ ਗਰੀਬ ਹੋਈ ਜਾ ਰਿਹੈ ਅਤੇ ਬਿਰਲੇ, ਟਾਟੇ, ਬਾਟੇ ਅਤੇ ਅੰਬਾਨੀ ਅਸਮਾਨ ਛੋਹ ਰਹੇ ਹਨ। ਗਾਂਧੀ ਇਹੀ ਤਾਂ ਚਾਹੁੰਦਾ ਸੀ। ਉਹ ਮਹਾਤਮਾ ਜਰੂਰ ਸੀ ਪਰ ਅੱਜ ਦੇ ਲੰਡਰ ਮਹਾਤਮਾਵਾਂ ਵਰਗਾ ਜਿਹੜੇ ਕੇਵਲ ਤੇ ਕੇਵਲ ਅਮੀਰਾਂ ਦੇ ਯਾਰ ਨੇ! ਗਾਂਧੀ ਗਰੀਬਾਂ ਨੂੰ ਭੋਗ ਬਿਲਾਸ ਛੱਡਣ ਲਈ ਕਹਿ ਰਿਹੈ ਪਰ ਖੁਦ ਮਰਨ ਤੱਕ ਕੁੜੀਆਂ ਦੇ ਮੋਢੇ ਫੜਨ ਤੋਂ ਬਿਨਾ ਉਸ ਨੂੰ ਤੁਰਨ ਦਾ ਸਵਾਦ ਨਹੀਂ ਸੀ ਆਉਂਦਾ। ਮਰਦਾਂ ਦੇ ਮੋਢੇ ਨਾਲ ਤਾਂ ਬੈਟਰੀ ਹੀ ਚਾਰਜ ਨਹੀਂ ਸੀ ਹੁੰਦੀ ਉਸ ਮਹਾਤਮਾਂ ਦੀ? ਬ੍ਰਹਮਚਾਰਜਾ ਦੇ ਤਜ਼ੱਰਬੇ ਕਰਨ ਦੇ ਨਾਂ ਤੇ ਗਾਂਧੀ ਨੇ ਰੱਜ ਕੇ ਗੰਦ ਪਾਇਆ ਅਤੇ ਬੁੱਢੇ ਵਾਰੇ ਜਵਾਨ ਅਤੇ ਕਵਾਰੀਆਂ ਕੁੜੀਆਂ ਨਾਲ ਨੰਗਾ ਸਾਉਂਦਾ ਰਿਹਾ। ਤੇ ਗਰੀਬਾਂ ਨੂੰ ਉਪਦੇਸ਼ ਕਿ ਭੋਗ ਬਿਲਾਸ ਨਾ ਕਰੋ? ਸ਼ਰਮ ਆਉਣੀ ਚਾਹੀਦੀ ਅਜਿਹੇ ਰਾਸ਼ਟਰ ਦੇ ਪਿਤਾ ਤੇ!!

ਜਦ ਗਾਂਧੀ ਕਹਿੰਦਾ ਹੈ ਕਿ ਮੇਰਾ ਪੁਨਰ ਜਨਮ ਅਤੇ ਅਵਤਾਰਾਂ ਵਿਚ ਵਿਸਵਾਸ਼ ਹੈ ਤਾਂ ਇਸ ਦਾ ਮੱਤਲਬ ਉਸ ਦਾ ਇਸ਼ਾਰਾ ਹਿੰਦੂ ਦੇ 24 ਅਵਤਾਰਾਂ ਵਲ ਹੈ ਜਿਸ ਵਿਚ ਵਿਸ਼ਨੂੰ ਦੇ ਮੋਹਣੀ ਅਤੇ ਵਰਾਹ ਯਾਨੀ ਸੂਰ ਵਰਗੇ ਅਵਤਾਰ ਵੀ ਸ਼ਾਮਲ ਹਨ। ਸੋਚ ਕੇ ਦੇਖੋ ਕਿ ਜਿਸ ਰਾਸ਼ਟਰ ਦਾ ਪਿਤਾ 20ਵੀਂ ਸਦੀ ਵਿਚ ਵੀ ਸੂਰਾਂ ਮਗਰ ਦੌੜਾ ਫਿਰਦਾ ਰਿਹਾ ਉਸ ਰਾਸ਼ਟਰ ਦੇ ਵਿਕਾਸ ਬਾਰੇ ਕਿਸੇ ਨੂੰ ਕੋਈ ਸ਼ੱਕ?

ਦਰਅਸਲ ਹਿੰਦੂ ਰਾਸ਼ਟਰ ਦੇ ਧੂੰਆਂ-ਧਾਰ ਪ੍ਰਚਾਰ ਦੇ ਪ੍ਰਭਾਵ ਹੇਠ ਗਾਂਧੀ ਨੂੰ ਲੋਕਾਂ ਸਮਝਿਆਂ ਹੀ ਨਹੀਂ। ਨਹੀਂ ਤਾਂ ਉਸ ਵਰਗਾ ਦੋਗਲਾ ਬੰਦਾ ਕੀ ਹੋ ਸਕਦਾ! ਗਾਂਧੀ ਖੁਦ ਤਾਂ ਕਹਿੰਦਾ ਰਿਹਾ ਕਿ ਵਰਣ ਵਿਵਸਥਾ ਵਿਚ ਕਿਸੇ ਵੀ ਵਿਅਕਤੀ ਨੂੰ ਅਪਣਾ ਪੇਸ਼ਾ ਚੁਣਨ ਦੀ ਛੋਟ ਨਹੀਂ। ਉਸ ਦਾ ਪੇਸ਼ਾ ਉਹੀ ਹੋਏਗਾ, ਜੋ ਉਸ ਦੇ ਪਿਉ ਦਾਦਾ ਕਰਦੇ ਆਏ ਸਨ। ਪਰ ਇਸ ਮਹਾਤਮਾ ਤੇ ਜਾਂ ਬ੍ਰਹਾਮਣ ਤੇ ਇਹ ਕਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਗਾਂਧੀ ਦਾ ਪਿਉ ਬਾਣੀਆਂ ਸੀ ਪਰ ਕਰਦਾ ਉਹ ਦੀਵਾਨਗੀ ਰਿਹਾ। ਗਾਂਧੀ ਦੀਵਾਨਗਿਰੀ ਦੀ ਥਾਂ ਬੈਰਿਸਟਰ ਬਣਿਆ, ਵਕਾਲਤ ਕੀਤੀ, ਰਾਜਨੀਤਕ ਬਣਿਆ ਤੇ ਫਿਰ ਮਹਾਤਮਾ ਬਣਿਆ। ਇਹ ਗਾਂਧੀ ਦੀ ਵਰਣਵਿਵਥਾ ਜਿਸ ਦੇ ਹੁੰਦਿਆਂ ਗਾਂਧੀ ਦੇ ਲੜਕੇ ਨੇ ਕਿਸੇ ਹੋਰ ਜਾਤੀ ਦੀ ਲੜਕੀ ਨਾਲ ਸ਼ਾਦੀ ਕਰਵਾਈ। ਇਹ ਦੂਹਰੇ ਮਾਪਦੰਡ ਗਾਂਧੀ ਵਰਗੇ ਮਹਾਤਮਾ ਹੀ ਕਰ ਸਕਦੇ ਹਰੇਕ ਦੇ ਵੱਸ ਦਾ ਰੋਗ ਨਹੀਂ! ਕਿ ਹੈ?

ਮੁਲਕ ਦੇ ਇਸ ਦਾਰਸਨਿਕ ਦੀ ਅਗਲੀ ਗੱਲ ਵੀ ਸੁਣਦੇ ਜਾਓ ਕਿ ਉਹ ਮਜਦੂਰ ਨੂੰ ਕਿਵੇਂ ਮਾਲਕ ਦਾ ਗੁਲਾਮ ਬਣੇ ਰਹਿਣ ਦੀ ਕੁਟਲ ਪ੍ਰੇਰਨਾ ਦਿੰਦਾ ਹੈ। ਉਸ ਦਾ ਸਾਰਾ ਜੋਰ ਇਸ ਗੱਲ ਤੇ ਲੱਗਦਾ ਨਜਰ ਆਉਂਦਾ ਹੈ ਕਿ ਮਾਲਕ ਜੋ ਮਰਜੀ ਛਿੱਲ ਲਾਹੀ ਜਾਵੇ ਪਰ ਮਜਦੂਰ ਬੋਲੇ ਨਾ ਤੇ ਜਿਹੜੇ ਮਜਦੂਰ ਮਾਲਕ ਦਾ ਕਸ਼ਟ ਝੱਲਦੇ ਹਨ ਉਨ੍ਹਾਂ ਨੂੰ ਸਫਲਤਾ ਮਿਲੇਗੀ। ਯਾਨੀ ਛਿੱਤਰ ਖਾਓ, ਛਿੱਲ ਲੁਹਾਓ ਤੇ ਸਫਲਤਾ ਪਾਓ?? ਵਾਹ! ਮਹਾਤਮਾ ਜੀ ਵਾਹ!

ਜਦੋਂ ਮਜ਼ਦੂਰ ਨੂੰ ਅਪਣੀ ਸ਼ਕਤੀ ਦਾ ਅਨੁਭਵ ਹੋ ਜਾਂਦਾ ਹੈ ਤਦ ਮੈਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ ਮਾਲਕ ਤੋਂ ਵੀ ਅੱਤਿਆਚਾਰੀ ਬਣ ਜਾਂਦਾ ਹੈ। ਜਦੋਂ ਮਜ਼ਦੂਰ ਅਪਣੀ ਪਸ਼ੂ ਬਿਰਤੀ ਦਾ ਸਹਾਰਾ ਲੈਂਦੇ ਹਨ, ਜਦੋਂ ਉਹ ਹਿੰਸਕ ਹੋ ਜਾਂਦੇ ਹਨ ਤਾਂ ਸਮਝੋ ਉਹ ਆਤਮਘਾਤ ਕਰਦੇ ਹਨ। ਇਸ ਤੋਂ ਉਲਟ ਜਦੋਂ ਉਹ ਸ਼ੁਧ ਨਿਆਂ ਦਾ ਪੱਖ ਲੈਂਦੇ ਹਨ ਤੇ ਉਸ ਨੂੰ ਪ੍ਰਾਪਤ ਕਰਨ ਲਈ ਖੁਦ ਕਸ਼ਟ ਝੱਲਦੇ ਹਨ ਤਾਂ ਨਾ ਕੇਵਲ ਇਸ ਨਾਲ ਉਹਨਾ ਨੂੰ ਸਫਲਤਾ ਹੀ ਮਿਲੇਗੀ ਸਗੋਂ ਮਾਲਕ ਦਾ ਸੁਧਾਰ ਵੀ ਹੋਵੇਗਾ।ਉਦਯੋਗ ਦਾ ਵਿਕਾਸ ਹੋਵੇਗਾ। ਮਜ਼ਦੂਰ ਅਤੇ ਮਾਲਕ ਇਕ ਹੀ ਪ੍ਰੀਵਾਰ ਦੇ ਮੈਂਬਰ ਬਣ ਜਾਣਗੇ। ਭਾਰਤ ਦਾ ਇਤਿਹਾਸ ਗਵਾਹ ਹੈ ਕਿ ਇਥੇ ਮਾਲਕ ਅਤੇ ਮਜ਼ਦੂਰ ਦੇ ਸਬੰਧ ਕਦੇ ਵੀ ਤਣਾਂਅ ਪੂਰਨ ਨਹੀਂ ਰਹੇ।

ਚਲੋ ਜਾਂਦੇ ਜਾਂਦੇ ਕੁਝ ਵਿਦਵਾਨਾ ਦੇ ਵਿਚਾਰ ਵੀ ਪੜਦੇ ਜਾਓ ਇਸ ਮਹਾਤਮਾ ਜੀ ਬਾਰੇ ਤੇ ਨਾਲ ਉਨ੍ਹਾਂ ਲੋਕਾਂ ਦੀਆਂ ਵਧਾਈਆਂ ਬਾਰੇ ਵੀ ਸੋਚਦੇ ਰਹਿਣਾ ਜਿਹੜੇ ਇਸ ਬੰਦੇ ਬਾਰੇ ਜਾਣੇ ਤੋਂ ਬਿਨਾ ਹੀ ਭੰਡਪੁਣਾ ਕਰਨ ਲਈ ਤਿਆਰ ਰਹਿੰਦੇ ਹਨ ਇਹ ਦੱਸਣ ਲਈ ਕਿ ਦੇਖੋ ਰੁੱਖ ਉੱਗੇ ਦੀ ਛਾਵੇਂ ਕਿਵੇਂ ਬਹੀਦਾ ਹੈ!!!!!!

ਗਾਂਧੀ ਬਾਰੇ ਵਿਦਵਾਨਾ ਦੇ ਵਿਚਾਰ ਭਾਰਤੀ ਲੋਕ ਨੀਚ ਕਿਵੇਂ ਬਣੇ ਵਿਚੋਂ

ਸ੍ਰੀ ਪਿਆਰੇ ਲਾਲ (ਆਰੀਆ ਨੈਤਿਕ ਪੋਲ ਸਫਾ 578) ਗਾਂਧੀ ਦੀ ਬੱਕਰੀ ਅਗੂੰਰ ਅਤੇ ਸੇਬਾਂ ਦੇ ਨਾਲ ਸੋਨੇ ਅਤੇ ਚਾਂਦੀ ਦੇ ਵਰਕ ਖਾਂਦੀ ਸੀ। ਜਿਸ ਦਾ ਪ੍ਰਤੀ ਦਿਨ ਖਰਚਾ 70 ਰੁਪਏ ਸੀ! (ਉਹਨਾ ਜਮਾਨਿਆਂ ਵਿਚ)

ਉਹੀ- ਸਫਾ 578:- ਗਾਂਧੀ ਜੀ ਮਾਲਸ਼ ਕਰਾਉਂਦੇ ਬਿੱਲਕੁਲ ਨਗਨ ਹੋ ਜਾਂਦੇ ਸਨ ਅਤੇ ਅਕਸਰ ਹੀ ਲੜਕੀਆਂ ਉਹਨਾ ਦੀ ਮਾਲਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਸਮੇ ਜਦੋਂ ਕਿ ਪੂਰਨ ਨਗਨ ਹੁੰਦੇ ਸਨ, ਤਾਂ ਅਕਸਰ ਹੀ ਪੁਰਸ਼ਾਂ ਅਤੇ ਇਸਤ੍ਰੀਆਂ ਦੀ ਸਹਾਇਤਾ ਲਿਆ ਕਰਦੇ ਸਨ। ਗਾਂਧੀ ਜੀ ਦੀ ਇਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ ਤੇ ਬਿਲਕੁਲ ਨੰਗੇ ਹੋ ਜਾਣ।

- ਰਾਜ ਸਾਹਨੀ (ਪੁਸਤਕ ਮਿਸਟਰ ਗਾਂਧੀ ਸਫਾ 173): ਬਹੁਤ ਸਾਰੀਆਂ ਅਪ੍ਰਸੰਨ ਅਤੇ ਹੋਰ ਜੋ ਪਾਗਲਪਨ ਦੀਆਂ ਸਮਿੱਸਸਿਆਵਾਂ ਨਾਲ ਘਿਰੀਆਂ ਹੁੰਦੀਆਂ ਸਨ, ਉਸ ਦੇ ਇਰਦ ਗਿਰਦ ਇਸ ਤਰ੍ਹਾਂ ਜਮ੍ਹਾਂ ਹੋ ਜਾਂਦੀਆਂ ਸਨ, ਜਿਸ ਤਰ੍ਹਾਂ ਸ਼ਹਿਦ ਮੱਖੀਆਂ ਫਲ ਦੇ ਦੁਆਲੇ ਇਰਦ ਗਿਰਦ। ਉਹ ਇਸਤ੍ਰੀਆਂ ਨੂੰ ਅਪਣੇ ਨਾਲ ਸੌਣ ਅਤੇ ਅਪਣੀ ਚਾਦਰ ਵਿਚ ਉਸ ਦੇ ਨਾਲ ਲੇਟਣ ਲਈ ਕਹਿੰਦੇ ਸਨ ਕਿ ਉਸ ਦੇ ਨਾਲ ਸੌਣ ਵਾਲੀ ਇਸਤ੍ਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਪੈਦਾ ਤਾਂ ਨਹੀਂ ਹੋਈ?

ਉਹੀ ਸਫਾ 115:- ਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਸ਼ ਕਰਨ ਵਾਲੀਆਂ ਵਿਚ ਡਾਕਟਰ ਸ਼ੁਸ਼ੀਲਾ ਨਾਇਰ ਤੇ ਮੰਨੂ ਬੇਨ ਵੀ ਸੀ। ਮੰਨੂ ਗਾਂਧੀ ਜੀ ਦੇ ਨਾਲ ਸੌਂਦੀ ਸੀ।

- ਮਹਾਤਾਮਾ ਗਾਂਧੀ ਤੇ ਉਸ ਦੇ ਭਗਤ, ਸਫਾ 196:- ਗਾਂਧੀ ਪਹਿਲਾਂ ਤਾਂ ਚੁੱਪਚਾਪ ਲੜਕੀਆਂ ਨੂੰ ਅਪਣੇ ਨਾਲ ਨੰਗਿਆਂ ਸੁਲਾਂਦੇ ਰਹੇ, ਪ੍ਰੰਤੂ ਜਦੋਂ ਜਦੋਂ ਨਖਾਵਲੀ ਦੇ ਦੌਰ ਸਮੇ ਉਸ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆਂ ਅਤੇ ਉਸ ਦੇ ਕੁਕਰਮ ਦੀ ਨਿੰਦਿਆਂ ਕੀਤੀ ਤੇ ਰੋਸ ਵਜੋਂ ਸਕੱਤਰ ਦੀ ਪਦਵੀ ਛੱਡ ਦਿਤੀ, ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਦਾ ਪ੍ਰਯੋਗ ਦਾ ਨਾਂ ਦਿੱਤਾ ਗਿਆ!

- ਰੇਹਾਨਾ ਤੇਆਜ਼ਬੀ:- ਰੋਗੀ ਦੀ ਪਤਨੀ ਮਰ ਚੁੱਕੀ ਸੀ- ਮੈਂ ਲਗਾਤਰ ਹਫਤਾ ਉਸ ਨਾਲ ਨੰਗੀ ਸੁੱਤੀ। ਇਸ ਦੇ ਬਹੁਤ ਹੀ ਹੈਰਾਨੀ ਜਨਕ ਨਤੀਜੇ ਨਿਕਲੇ। ਉਹ ਬਿੱਲਕਲ ਸਿਹਤਮੰਦ ਹੋ ਗਿਆ। ਬਾਅਦ ਵਿਚ ਗਾਂਧੀ ਜੀ ਵੀ ਔਰਤਾਂ ਨਾਲ ਪ੍ਰਯੋਗ ਕਰਦੇ ਰਹੇ। ਉਨ੍ਹ ਨੂੰ ਵੀ ਅਦਭੁਤ ਨਤੀਜੇ ਦੇਖਣ ਨੂੰ ਮਿਲੇ!

- ਡਾ. ਸ਼ੁਸ਼ੀਲਾ ਨਾਯਰ:- ਬਾਅਦ ਵਿਚ ਜਦੋਂ ਲੋਕਾਂ ਨੇ ਲੜਕੀਆਂ, ਜਿਵੇਂ ਮੰਨੂ ਨਾਲ, ਕੁਮਾਰੀ ਆਭਾ ਅਤੇ ਮੇਰੇ ਨਾਲ ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ!

- ਕੁਮਾਰੀ ਮਨੂੰ:- ਇਕ ਦਿਨ ਅਧੀ ਰਾਤ ਗਾਂਧੀ ਜੀ ਨੇ ਮੈਂਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇ। ਤਦ ਤੋਂ ਮੈਂ ਉਹਨਾ ਨਾਲ ਸੌਣ ਲੱਗ ਪਈ। ਮੇਰੀ ਉਮਰ ਉਸ ਸਮੇ 19 ਵ੍ਹਰਿਆਂ ਦੀ ਸੀ ਅਤੇ ਉਹਨਾ ਨਾਲ ਹਮਬਿਸਤਰੀ ਮੈ ਨਵਾਖਲੀ ਦੇ ਦੌਰੇ ਸਮੇ ਸ਼ੁਰੂ ਕੀਤੀ।

- ਆਭਾ:- ਦੋ ਵਰ੍ਹਿਆਂ ਪਿਛੋਂ ਨਵਾਖਲੀ ਵਿਖੇ ਮੈਂ ਉਹਨਾ ਨਾਲ ਲਗਾਤਾਰ ਸੌਣ ਲਗ ਪਈ। ਗਾਂਧੀ ਜੀ ਨੇ ਮੈਨੂੰ ਕਿਹਾ, ਕਪੜੇ ਲਾਹ ਦੇਹ।

- ਮੀਰਾ ਬੇਨ:-ਗਾਂਧੀ ਦੇ ਖ਼ਤ ਦਾ ਭਾਗ:-ਤੂੰ ਸਾਰਾ ਸਮਾ ਮੇਰੇ ਉਤੇ ਪਿਆਰ ਸੀ ਵਰਖਾ ਕਰਦੀ ਰਹੀ। ਮੈਂ ਖੁਦ ਨੂੰ ਗਬਨ ਦਾ ਦੋਸ਼ੀ ਮਹਿਸੂਸ ਕਰਦਾ ਰਿਹਾ ਅਤੇ ਨਿੱਕੇ ਜਿਹੇ ਬਹਾਨੇ ਉਤੇ ਤੇਰੇ ਨਾਲ ਭੜਕ ਪੈਂਦਾ ਸੀ। ਹੁਣ ਜਦੋਂ ਤੂੰ ਮੇਰੇ ਕੋਲ ਨਹੀਂ, ਮੇਰੇ ਅਉਗਣ ਮੇਰੇ ਤੇ ਸਵਾਰ ਹਨ। ਮੈਂ ਤੈਨੂੰ ਇਸ ਤਰ੍ਹਾਂ ਕਿਉਂ ਫਿਟਕਾਰਦਾ ਰਿਹਾ। ਪਰ ਮੈ ਜਿੰਨੀ ਦੇਰ ਤੇਰੀਆਂ ਸੇਵਾਵਾਂ ਪ੍ਰਾਪਤ ਕਰਦਾ ਰਿਹਾ ਮੈਂ ਭਖਦੀ ਸੁਆਹ ਤੇ ਲਿਟਦਾ ਰਿਹਾ।

- ਸਰੋਜਨੀ ਨਾਇਡੋ:- ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾ ਦੀ ਤ੍ਰਿਪਤੀ ਕੀਤੀ ਤਿਵੇਂ ਹੀ ਨਾਇਡੋ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸ ਦੀ ਕਾਮ ਪੂਰਤੀ ਕੀਤੀ।

- ਡਾ. ਰਾਧਾ ਕ੍ਰਿਸ਼ਨਨ ਦੇ ਗਾਂਧੀ ਬਾਰੇ ਵਿਚਾਰ:-ਗਾਂਧੀ ਜੀ ਇਸ ਲੋਕ ਦੇ ਦੇਵਤਾ ਹਨ।(ਕਿਉਂਕਿ ਗਾਂਧੀ ਜੀ ਪਾਸ ਉਹੀ ਕਰਮ ਤੇ ਗੁਣ ਸਨ ਜੋ ਦੇਵਤਿਆਂ ਵਿਚ ਸਨ। ਜੀਹਨਾ ਦੇ ਕਿਰਦਾਰ ਬਾਰੇ ਹਿੰਦੂ ਦੇ ਅਪਣੇ ਹੀ ਗਰੰਥ ਹੀ ਸਪੱਸ਼ਟ ਹਨ। ਇਸ ਪੱਖ ਤੋਂ ਮੰਨਣਾ ਪਵੇਗਾ ਕਿ ਗਾਂਧੀ ਜੀ ਵਾਕਿਆ ਹੀ ਦੇਵਤਾ ਸਨ...?

ਨੋਟ:- ਗਾਂਧੀ ਵਰਗੇ ਮਹਾਤਮਾ ਦੇ ਜੀਵਨ ਤੋਂ ਸਿੱਖ ਭਾਈਚਾਰੇ ਨੂੰ ਵੀ ਸਿੱਖਿਆ ਲੈਣੀ ਬਣਦੀ ਹੈ ਕਿ ਜੇ ਮਨੁੱਖਤਾ ਵਿਚ ਵੰਡੀਆਂ ਪਾਉਂਣ ਵਾਲਾ ਹਿੰਦੂ ਦਾ ਮਹਾਤਮਾ ਹੈ, ਤਾਂ ਸਿੱਖ ਕੌਮ ਵਿਚ ਵੀ ਗੁਰੂ ਸਹਿਬਾਨਾ ਦੇ ਸਿਧਾਤਾਂ ਦੇ ਉਲਟ ਮਨੁੱਖ ਨੂੰ ਚੂਹੜੇ ਚਮਾਰ ਕਹਿ, ਕੇ ਅੰਮ੍ਰਿਤ ਛਕਾਉਂਣ ਵੇਲੇ ਬਾਟੇ ਅਲਹਿਦਾ ਲਾਉਂਣ ਵਾਲੇ, ਜਾਤ-ਪਾਤੀ ਗੰਡਾਂ ਪੀਡੀਆਂ ਕਰਨ ਵਾਲੇ ਮੰਨੂ ਦੇ ਭਗਤ 108, 1008, ਸੰਤ, ਮਹਾਂਪੁਰਖ ਅਤੇ ਬ੍ਰਹਮਗਿਆਨੀ ਕਹਿ ਕੇ ਪੂਜੇ ਜਾ ਰਹੇ ਹਨ! ਉਸ ਦੇ ਤਾਂ ਚਲੋ ਗਰੰਥਾਂ ਵਿਚ ਸਭ ਕੁਝ ਹੈ ਪਰ ਤੁਹਾਡੇ ਇਨ੍ਹਾਂ ਸਾਧੜਿਆਂ ਦੇ????


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top