Share on Facebook

Main News Page

ਧੂੰਆਂ
-: ਗੁਰਦੇਵ ਸਿੰਘ ਸੱਧੇਵਾਲੀਆ

ਤੁਸੀਂ ਕਦੇ ਕੋੜਕੂਆਂ ਵਾਲੀ ਦਾਲ ਖਾਧੀ ਹੈ? ਪੰਜਾਬ ਤੋਂ ਆਇਆਂ ਜਰੂਰ ਖਾਧੀ ਹੋਵੇਗੀ ਤੇ ਜਦ ਕੋੜਕੂ ਤੁਹਾਡੇ ਮੂੰਹ ਵਿਚ ਆਉਂਦਾ ਹੈ, ਇਕ ਬੜੀ ਅਜੀਬ ਜਿਹੀ ਕਚਿਆਣ ਨਾਲ ਮੂੰਹ ਭਰ ਜਾਂਦਾ ਹੈ। ਨਾ ਤੁਸੀਂ ਬੁਰਕੀ ਲੰਘਾਹ ਸਕਦੇ ਨਾ ਸੁੱਟ।

ਲੂੰਗੀਆਂ ਵਾਲੇ ‘ਜਥੇਦਾਰਾਂ’ ਦਾ ਜਦ ਕੋਈ ਬਿਆਨ ਆਵੇ ਤਾਂ ਚਿੱਤ ਅਜੀਬ ਜਿਹੀ ਕਚਿਆਣ ਨਾਲ ਭਰ ਜਾਂਦਾ ਹੈ, ਕਿ ਯਾਰ ਇਨੀਆਂ ਮਾਰਾਂ ਮਾਰਨ ਵਾਲੀ ਸੂਰਬੀਰ ਕੌਮ ਲਈ ਆਹ ਹੀ ਕੂੜਾ ਕੱਚਰਾ ਬੱਚਿਆ ਸੀ?

ਤੁਸੀਂ ਕਹੋਂਗੇ ਹੁਣ ਕੀ ਹੋ ਗਿਆ? ਬਿਆਨ ਹੈ ‘ਸਿੰਘ ਸਾਹਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ’ ਦਾ। ਕੀ? ਬਿਆਨ ਦੀ ਸ਼ਬਦਾਵਲੀ ਵਲ ਧਿਆਨ ਦਿਓ। ‘ਬੰਦੀ ਛੋੜ ਦਿਵਸ ਮੌਕੇ ਦੀਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਤਿਸਰ ਵਿਖੇ ਗੁਰ ਮਰਿਯਾਦਾ ਅਨੁਸਾਰ ਆਤਿਸ਼ਬਾਜੀ ਹੋਵੇਗੀ’!! (ਨੋਟ: "ਸਿੰਘ ਸਾਹਬ" ਸਿਰਫ ਵਿਅੰਗਾਤਮਕ ਤਰੀਕੇ ਨਾਲ ਲਿਖਿਆ ਗਿਆ ਹੈ, ਸਾਡੇ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਥੇਦਾਰ ਹਨ)

ਗੁਰ ਮਰਿਯਾਦਾ ਅਨੁਸਾਰ? ਆਤਿਸ਼ਬਾਜੀ? ਭਰਾਵੋ ਕੁਝ ਹੀ ਸਿਆਣੇ ਬੰਦੇ ਲੱਭ ਸਕਦੇ ਸਾਨੂੰ ਇਸ ਪਦਵੀ ਤੇ ਬੈਠਾਉਂਣ ਲਈ। ਅਜਿਹੇ ਬੰਦੇ ਤਾਂ ਪੱਛਮੀ ਲੋਕ ਟੱਟੀਆਂ ਸਾਫ ਕਰਨ ਲਈ ਵੀ ਨਾ ਰੱਖਣ, ਕਿ ਇਹਨਾ ਉਥੇ ਵੀ ਗੰਦ ਪਾ ਦੇਣਾ। ਯਾਨੀ ਇਹ ਗੰਦੇ ਥਾਂ ਵੀ ਗੰਦ ਪਾ ਦੇਣ ਵਾਲੇ ਬੰਦੇ ਅਸੀਂ ਕਿੰਨੀ ਉੱਚ ਪਦਵੀ ਤੇ ਬਰਾਦਸ਼ਤ ਕਰ ਰਹੇ ਹਾਂ ਜਿਹੜੇ ਧੂੰਆਂ ਕਰਨ ਤੋਂ ਬਿਨਾ ਸੋਚਦੇ ਹੀ ਕੁਝ ਨਹੀਂ ਤੇ ਜਿੰਨਾ ਨੂੰ ਹਾਲੇ ਇਹ ਹੀ ਪਤਾ ਨਹੀਂ ਲੱਗਾ, ਕਿ ਗੁਰ ਮਰਿਯਾਦਾ ਦਾ ਆਤਿਸ਼ਬਾਜੀ ਨਾਲ ਕੀ ਸਬੰਧ? ਘਰ ਵਿਚ ਸਿਵੇ ਮੱਚੇ ਹੋਣ, ਲਾਂਬੂ ਲੱਗੇ ਹੋਣ, ਚੀਕਾਂ ਅਸਮਾਨ ਪਾੜਿਆ ਹੋਵੇ ਤੇ ਇਹ ‘ਗੁਰ ਮਰਿਯਾਦਾ’ ਅਨੁਸਾਰ ਆਤਿਸ਼ਬਾਜੀਆਂ ਚਲਾਉਂਣ ਲੱਗੇ ਹੋਣ?

ਹਿੰਦੂ ਜਦ ਕਹਿੰਦਾ ਕਿ ਸਿੱਖਾਂ ਦੇ ਬਾਰਾਂ ਵੱਜੇ ਤਾਂ ਪਤਾ ਨਹੀਂ, ਹੁਣ ਕਿਉਂ ਗੁੱਸਾ ਕਰਨ ਨੂੰ ਦਿੱਲ ਨਹੀਂ ਕਰਦਾ! ਵਜਾ ਤਾਂ ਦਿੱਤੇ ਬਾਰਾਂ ਉਸ ਸਿੱਖਾਂ ਦੇ! ਨਹੀਂ ਵਜਾਏ? ਅਜਿਹੇ ਮੂਰਖਾਂ ਦਾ ਇਸ ਕੌਮ ਦੇ ਜਥੇਦਾਰ ਹੋਣਾ ਨਿਸ਼ਾਨੀ ਹੈ ਕਿ ਵਾਕਿਆ ਹੀ ਭਰਾਵੋ ਸਾਡੇ ਬਾਰਾਂ ਵੱਜ ਚੁੱਕੇ ਨੇ। ਮਾਰਸ਼ਲ ਕੌਮ, ਛੂਕਦੇ ਦਰਿਆਵਾਂ ਨੂੰ ਚੀਰ ਕੇ ਲੰਘ ਜਾਣ ਵਾਲੀ, ਕੱਲਾ ਕੱਲਾ ਸੈਕੜਿਆਂ ਤੇ ਭਾਰੂ, ਅਬਦਾਲੀਆਂ ਦਾ ਮੂੰਹ ਚੜਾਉਂਣ ਵਾਲੇ ਜੋਧੇ, ਮੌਤ ਨੂੰ ਸ਼ਰਮਸਾਰ ਕਰ ਦੇਣ ਵਾਲੇ ਸੂਰਮੇ ਤੇ ਉਸ ਕੌਮ ਦੇ ਆਹ ਜਥੇਦਾਰ?

ਹਾਲੇ ਕੱਲ ਦੀ ਗੱਲ ਕਿ ਫੌਜਾਂ, ਟੈਕਾਂ, ਤੋਪਾਂ ਦਾ ਮਾਣ ਕਰਨ ਵਾਲੀ ਹਿੰਦੋਸਤਾਨੀ ਫੌਜ ਦੀਆਂ ਕੁਝ ਜੋਧਿਆਂ ਹੀ ਪਦੀੜਾਂ ਪਵਾ ਛੱਡੀਆਂ ਦੁਨੀਆਂ ਨੇ ਵੇਖੀਆਂ। ਟੱਟੀਆਂ ਲੱਗ ਗਈਆਂ ਜਰਨੈਲਾਂ ਨੂੰ ਜਿੰਨਾ ਚੰਡੀਗੜ ਜਾ ਸਾਹ ਲਿਆ ਪਰ ਅੱਜ ਉਸ ਕੌਮ ਦੇ ਆਹ ਜਰਨੈਲ? ਤੁਸੀਂ ਕਹੋਂਗੇ ਕਿ ਨਹੀਂ ਜੀ ਆਹ ਤਾਂ ਬਾਦਲਾਂ ਬਣਾਏ ਨੇ ਪਰ ਬਾਦਲਾਂ ਨੂੰ ਕੀਹਨੇ ਬਣਾਇਆ? ਭਉਂ ਚਉਂ ਕੇ ਜਿੰਮੇਵਾਰੀ ਫਿਰ ਕੌਮ ਉਪਰ ਹੀ ਆਉਂਦੀ ਹੈ। ਪੰਜਾਬ ਗੁਰੂ ਲਿਵ ਨਾਲ ਜੁੜਿਆ ਹੁੰਦਾ, ਤਾਂ ਉਹ ਬਾਦਲਾਂ ਦੀ ਕਬਰ 'ਤੇ ਥੁੱਕਦਾ ਵੀ ਨਾ, ਵੋਟ ਪਾ ਕੇ ਮੁੱਖ ਮੰਤਰੀ ਬਣਾਉਂਣਾ ਤਾਂ ਦੂਰ ਦੀ ਗੱਲਤੇ ਅਗੋਂ ਉਸ ਦੀ ਪੈਦਾਇਸ਼ ਆਹ ਹਨ ਜਿੰਨਾ ਨੂੰ ਆਪਾਂ ਜਥੇਦਾਰ ਕਹਿੰਦੇ ਹਾਂ!!

31 ਅਕਤੂਬਰ ਤੋਂ ਦਿੱਲੀ ਦੀਆਂ ਗਲੀਆਂ ਧੋਤੀਆਂ ਜਾਣ ਲੱਗੀਆਂ ਸਿੱਖ ਦੇ ਲਹੂਆਂ ਨਾਲ। ਕਰੀਬਰਨ ਹਫਤਾ ਇਹ ਤਾਂਡਵ ਨਾਚ ਚਲਿਆ। ਬਾਂਦਰ ਸੈਨਾ ਨੂੰ ਕਿਸੇ ਨਹੀਂ ਰੋਕਿਆ। ਉਸ ਤੋਂ ਉਪਰੰਤ ਹਿੰਦੂ ਨੇ ਸਿੱਖ ਕੌਮ ਕੋਲੋਂ ਮਾਫੀ ਮੰਗਣੀ ਤਾਂ ਦੂਰ ਦੀ ਗੱਲ ਉਲਟਾ ਉਨ੍ਹਾਂ ਲੋਕਾਂ ਨੂੰ ਕੁਰਸੀਆਂ ਦਿੱਤੀਆਂ ਜਿਹੜੇ ਸਾਨੂੰ ਫੂਕਣ ਲਈ ਤੇਲ ਦੀਆਂ ਕੈਨੀਆਂ ਅਤੇ ਤੀਲਾਂ ਵਾਲੀ ਡੱਬੀ ਹੱਥ ਲਈ ਸ਼ਰੇਆਮ ਘੁੰਮਦੇ ਰਹੇ।

ਤੁਸੀਂ ਸੋਚ ਕੇ ਦੇਖਣਾ ਕਿ ਤੁਸੀਂ ਬਹੁਤ ਮਾੜੇ ਬੰਦੇ ਨੂੰ, ਜਿਸ ਦੀ ਤੁਹਾਡੀ ਨਿਗਾਹ ਵਿਚ ਧੇਲਾ ਕਦਰ ਨਾ ਹੋਵੇ, ਉਸ ਨੂੰ ਛਿੱਤਰ ਮਾਰਕੇ ਉਸ ਕੋਲੋਂ ਮਾਫੀ ਮੰਗਣੀ ਵੀ ਅਪਣੀ ਹੇਠੀ ਸਮਝਦੇ ਹੋਂ। ਇੰਝ ਹੀ ਹੁੰਦਾ ਨਾ? ਕਿਉਂ? ਕਿਉਂਕਿ ਤੁਸੀਂ ਉਸ ਨੂੰ ਸਮਝਦੇ ਹੀ ਕੱਖ ਨਹੀਂ! ਤੁਹਾਡੀ ਨਿਗਾਹ ਵਿਚ ਉਹ ਬੰਦਾ ਹੀ ਨਹੀਂ! ਤੁਸੀਂ ਕਦੇ ਕੁੱਤੇ ਨੂੰ ਡੰਡਾ ਮਾਰਕੇ ਉਸ ਨੂੰ ‘ਸੌਰੀ’ ਕਿਹਾ? ਜੇ 30 ਸਾਲ ਤੱਕ ਹਿੰਦੂ ਸਰਕਾਰ ਨੇ ਦੋ ਲਫਜਾਤ ‘ਸੌਰੀ’ ਦੇ ਵੀ ਨਹੀਂ ਕਹੇ, ਤਾਂ ਤੁਹਾਨੂੰ ਸਾਨੂੰ ਸਮਝ ਜਾਣਾ ਚਾਹੀਦਾ ਕਿ ਉਨ੍ਹਾਂ ਸਾਨੂੰ ਉਸ ਕੁੱਤੇ ਤੋਂ ਵੱਧ ਕੁਝ ਨਹੀਂ ਸਮਝਿਆ, ਜਿਸ ਨੂੰ ਜਦ ਜੀਅ ਚਾਹੇ ਬੁਰਕੀ ਪਾ ਦਿਓ ਤੇ ਜਦ ਜੀਅ ਚਾਹੇ ਢੂਹੀ 'ਤੇ ਡੰਡਾ ਮਾਰ ਕੇ ਦੁੜਾ ਦਿਓ

ਹਿੰਦੂ ਨੇ ਚਿੱਟੇ ਦਿਨ ਵਰਗਾ ਸੱਚ ਕਹਿ ਦਿੱਤਾ ਕਿ ਇਸ ਮੁਲਕ ਵਿਚ ਤੁਹਾਡੇ ਲਈ ਕੋਈ ਥਾਂ ਨਹੀਂ। ਥਾਂ ਹੈ! ਪਰ ਜੇ ਗਾਂ ਦਾ ਮੂਤ ਪੀਣ ਵਰਗੇ ਹਿੰਦੂ ਬਣਕੇ ਰਹੋਂਗੇ ਤੇ ਹਰੇਕ ਪੱਥਰ ਗੀਟੇ ਨੂੰ ਅਪਣਾ ਰੱਬ ਮੰਨੋਗੇ। ਇਹ ਫੈਸਲਾ ਸਿੱਖ ਨੇ ਕਰਨਾ ਕਿ ਉਸ ਨੇ ਇਹ ਜਲਾਲਤ ਭਰੀ ਜਿੰਦਗੀ ਜਿਉਂਣੀ ਜਾਂ ਅਣਖ ਨਾਲ ਰਹਿਣਾ ਸਿੱਖਣਾ। ਇਕ ਦੂਜੀ ਗੱਲ ਵੀ ਸਪੱਸ਼ਟ ਹੈ ਕਿ ਤੁਹਾਡੇ ਇਹ ਜਥੇਦਾਰ, ਵਿਚੇਂ ਮੱਕੜ, ਧੁੰਮੇ, ਬਾਦਲ, ਸਾਧ ਸਮਾਜ, ਡੇਰੇ ਸਭ ਤੁਹਾਨੂੰ ਧੱਕੇ ਮਾਰ ਮਾਰ ਇਸ ਬ੍ਰਹਾਮਣੀ ਖਾਰੇ ਸਾਗਰ ਵਿਚ ਗੋਤੇ ਦੇਣ ਲਈ ਤਿਆਰ ਖੜੇ ਹਨ।

ਅਕਾਲ ਤਖਤ ਉਪਰ ਬੈਠੇ ਜੇ ‘ਜਥੇਦਾਰ’ ਨੂੰ ਹੀ ਨਹੀਂ ਪਤਾ ਕਿ ਬੰਦੀ ਛੋੜ ਕਦੋਂ ਸੀ ਤੇ ਦੀਵਾਲੀ ਕਦੋਂ, ਤਾਂ ਤੁਹਾਨੂੰ ਸੋਚ ਲੈਣਾ ਚਾਹੀਦਾ ਕਿ ਇਹ ਕਹਾਵਤ ਸੱਚੀ ਹੈ, ਕਿ ਇਹ ਕੌਮ ਗੱਧਿਆਂ ਦੀ ਕਮਾਨ ਹੇਠ ਲੜ ਰਹੀ ਹੈ ਤੇ ਇਸ ਲੜਾਈ ਵਿਚੋਂ ਹਾਲ ਦੀ ਘੜੀ ਜਿੱਤ ਦੇ ਅਸਾਰ ਕੋਈ ਨਹੀਂ ਦਿੱਸਦੇ! ਕਿ ਦਿੱਸਦੇ?

ਦਰਅਸਲ ਉਹ ਸਿੱਧਾ ਨਹੀਂ ਕਹਿ ਸਕਦੇ ਕਿ ਅਸੀਂ ਰਾਮ ਸੀਤਾ ਦੀ ਖੁਸ਼ੀਂ ਵਿਚ ਸ਼ਾਮਲ ਹੋਣੋਂ ਨਹੀਂ ਰਹਿ ਸਕਦੇ ਤੇ ਉਨ੍ਹੀ ਅਪਣੀ ਇਸ ਰਾਮ ਭਗਤੀ ਨੂੰ ਲੋਕਾਂ ਨੂੰ ਮੂਰਖ ਬਣਾਉਂਣ ਲਈ ਬੰਦੀਛੋੜ ਦੇ ਨਾਂ ਹੇਠ ਛੁਪਾ ਲਿਆ ਹੈ। ਰਾਮ-ਸੀਤਾ ਤੋਂ ਹੁਣ ਤੁਸੀਂ ਛੁੱਟ ਨਹੀਂ ਸਕਦੇ। ਅਗਲਿਆਂ ਹੰਨੂਮਾਨ ਦੀ ਪੂਛ ਨਾਲ ਨਰੜ ਕੇ ਰੱਖ ਦਿੱਤਾ ਬਹੁਤੇ ਸਿੱਖਾਂ ਨੂੰ!

ਇਸ ਦੀ ਮਿਸਾਲ ਰੋਜਾਨਾ ਸ਼ਾਮ ਨੂੰ ਰਾਮ ਕਥਾ ਜੁੱਗ ਜੁੱਗ ਅਟੱਲ ਪੜਨਾ ਹੈ। ਗੁਰਦੁਆਰਿਆਂ ਵਿਚ ਰੋਜ ਸ਼ਾਮ ਨੂੰ ਦੁਹਾਈ ਨਹੀਂ ਚੁੱਕੀ ਹੁੰਦੀ ਕਿ ਰਾਮ ਦੀ ਕਥਾ ਜੁੱਗ ਜੁੱਗ ਅਟੱਲ ਹੈ? ਸਾਨੂੰ ਤਾਂ ਰਹਿਰਾਸ ਸਾਹਬ ਦਾ ਪਾਠ ਹੀ ਚੰਗਾ ਨਹੀਂ ਲੱਗਦਾ, ਜਿੰਨਾ ਅਸੀਂ ਚਿਰ ਅਸੀਂ ਰਾਮ ਦੀ ਕਥਾ ਜੁੱਗ ਜੁੱਗ ਅਟੱਲ ਨਾ ਚੇਤੇ ਕਰ ਲਈਏ! ਸਾਡੀ ਮੂਰਖਤਾ ਉਪਰ ਲੋਕ ਪਤਾ ਨਹੀਂ ਖੁਲ੍ਹ ਕੇ ਹੱਸਦੇ ਤਾਂ ਹਨ, ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਇੱਕ ਪਾਸੇ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗਰੰਥ ਸਹਿਬ ਜੀ ਨੂੰ ਕਹੀ ਜਾਂਦੇ, ਦੂਜੇ ਪਾਸੇ ਜੁੱਗ ਜੁੱਗ ਅਟੱਲ ਰਾਮ ਦੀ ਕਥਾ।

ਪਹਿਲਾਂ ਆਪਾਂ ਇਹੀ ਫੈਸਲਾ ਕਰ ਲਈਏ, ਕਿ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਜੀ ਹਨ, ਜਾਂ ਰਾਮ ਦੀ ਕਥਾ? ਅਸੀਂ ਬਾਹਰ ਅਜਾਦ ਬੈਠੇ ਜੇ ਰਾਮ ਦੀ ਕਥਾ ਗਲੋਂ ਨਹੀਂ ਲਾਹ ਸਕੇ, ਤਾਂ ਉਹ ਜਿਹੜੇ ਗੁਲਾਮਾਂ ਦੇ ਵੀ ਗੁਲਾਮ ਹਨ, ਉਨ੍ਹਾਂ ਤਾਂ ਰਾਮ ਦੀ ਦੀਵਾਲੀ ਤੇ ‘ਗੁਰ ਮਰਿਯਾਦਾ ਅਨੁਸਾਰ’ ਧੂੰਆਂ ਕਰਨਾ ਹੀ ਹੈ! ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top