Share on Facebook

Main News Page

ਜੂਨ 84 ਅਤੇ ਨੇਹਕਲੰਕ???
- ਗੁਰਦੇਵ ਸਿੰਘ ਸੱਧੇਵਾਲੀਆ

ਜਿਨਾਹ ਨੇ ਕਿਹਾ ਸੀ ਸਿੱਖੋ ਤੁਸੀਂ ਹਾਲੇ ਤੱਕ ਹਿੰਦੂ ਨੂੰ ਗੁਲਾਮ ਦੇਖਿਆ, ਆਜ਼ਾਦ ਦੇਖੋਗੇ ਤਾਂ ਪਛਤਾਉਂਗੇ। ਤੇ ਜਦ ਤੋਂ ਸਿੱਖ ਕੌਮ ਹੋਂਦ ਵਿਚ ਆਈ, ਹਿੰਦੂ ਗੁਲਾਮ ਹੀ ਰਿਹਾ ਸੀ, ਆਜ਼ਾਦ ਉਸ ਪਹਿਲੀ ਵਾਰ ਦੇਖਿਆ ਸੀ ਹਿੰਦੂ ਨੂੰ, ਤੇ ਪਛਤਾਉਂਣਾ ਤਾਂ ਪਿਆ ਹੀ!

ਤੁਹਾਡਾ ਕਦੇ ਬਾਣੀਏ ਨਾਲ ਵਾਹ ਪਿਆ? ਤੁਸੀਂ ਹਾਲੇ ਸੌਦਾ ਲੈ ਕੇ ਝੋਲੇ ਵਿਚ ਵੀ ਨਹੀਂ ਪਾਉਂਦੇ ਕਿ ਉਸ ਦੀ ਲਿੰਬੀ ਪੋਚੀ ਭਾਸ਼ਾ ਕਿੰਝ ਬਦਲ ਜਾਂਦੀ ਹੈ। ਨਹਿਰੂ ਕਹਿੰਦਾ ਹੁਣ ਸਮਾਂ ਹੋਰ ਹੈ? ਗਾਂਧੀ? ਮਹਾਤਮਾ? ਉਸ ਦੀ ਤਾਂ ਭਾਸ਼ਾ ਹੀ ਹੋਰ ਸੀ। ਪਰ ਕਿਸੇ ਨੂੰ ਵੀ ਦੋਸ਼ ਕਾਹਦਾ? ਦੋਸ਼ ਤਾਂ ਕਰਮਾ ਆਪਣਿਆ ਹੈ! ਚਲੋ ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਪੂਰੀ ਕੌਮ ਦੀ ਵਾਗਡੋਰ ਇਕ ਨਿਆਣੇ ਕੁੱਟ ਮਾਸਟਰ ਨੂੰ ਫੜਾ ਛੱਡੀ ਕੌਮ ਮੇਰੀ ਨੇ? ਤਾਰਾ ਸਿੰਘ ਨੂੰ ਜੇਲ੍ਹ ਵਿੱਚ ਜਾ ਕੇ ਅਕਲ ਆਉਂਦੀ ਹੈ, ਜਦ ਉਹ ਇਜ਼ਰਾਈਲ ਬਾਰੇ ਪੜਦਾ ਹੈ ਕਿ ਇੱਕ ਛੋਟੀ ਕੌਮ ਥੋੜੇ ਖਿੱਤੇ ਵਿਚ ਵੀ ਰਾਜ ਲੈਣ ਦੀ ਹੱਕਦਾਰ ਹੈ। ਤੁਸੀਂ ਸੋਚੋ ਕਿ ਇਕ ਤੱਪੜ ਮਾਰਕਾ ਸਕੂਲ ਵਿਚ ਪੜਾਉਂਣ ਵਾਲੇ ਮਾਸਟਰ ਨੂੰ ਤੁਸੀਂ ਕੋਰਟ ਵਿਚ ਜੱਜ ਸਾਹਵੇਂ ਖੜਾ ਕਰ ਦਿਓਂਗੇ, ਕੀ ਉਹ ਤੁਹਾਡਾ ਕੇਸ ਜਿੱਤ ਦਊ?

ਜੂਨ 84 ਦੀ ਅਸੀਂ ਗੱਲ ਕਰਦੇ ਹਾਂ ਪਰ ਸਾਨੂੰ ਭਰਾਵੋ ਹਾਲੇ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਹਾਲੇ ਸਾਡੇ ਉਪਰ ਹੋਰ ਕੀ ਕੀ ਹੋਣ ਵਾਲਾ ਹੈ! ਸਾਡਾ ਸਿਰ ਹਿੰਦੂ ਦੇ ਖੂਨੀ ਜੁਬਾੜਿਆ ਵਿਚ ਹੈ, ਉਹ ਜਦ ਜੀਅ ਚਾਹੇ ਅਪਣੇ ਜੁਬਾੜੇ ਘੁੱਟ ਲਵੇ ਤੇ ਕਹਾਣੀ ਖਤਮ! ਪਰ ਅਸੀਂ ਕੋਈ ਚਾਰਾ ਨਹੀਂ ਕਰ ਰਹੇ ਕਿ ਭਵਿੱਖ ਵਿਚ ਬਚਣ ਦੀ ਸਾਡੇ ਕੋਲੇ ਕੋਈ ਤਰਤੀਬ ਵੀ ਹੈ? ਕਾਰਨ? ਕਿ ਸਾਨੂੰ ਇਸ ਪਾਸੇ ਸੋਚਣ ਹੀ ਨਹੀਂ ਦਿੱਤਾ ਜਾ ਰਿਹਾ। ਸੋਚਣ ਵਾਲਾ ਪੈਦਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ। ਹੁਣ ਸਾਡੀ ਕੌਮ ਦੀ ਵਾਗਡੋਰ ਚਿਮਟਾ ਮਾਰਕਾ ਸਾਧਾ ਕੋਲੇ ਹੈ ਜਾਂ ਲੂੰਗੀਆਂ ਕੋਲੇ। ਸਾਡੇ ਚਿਮਟਾ ਮਾਰਕਾ ਸਟੇਜਾਂ ਤੇ ਉਂਝ ਹੀ ਬੜਕਾਂ ਮਾਰੀ ਜਾ ਰਹੇ ਹਨ ਕਿ ‘ਕੋਈ ਖਾਲਸਾ ਜੀ ਤੁਹਾਡੀ ਵਾਅ ਵਲ ਨਹੀਂ ਦੇਖ ਸਕਦਾ, ਗੁਰੂ ਬਾਜਾਂ ਵਾਲੇ ਦਾ ਖਾਲਸਾ ਹੈ, ਕੌਣ ਮਿਟਾ ਸਕਦਾ ਇਸ ਨੂੰ, ਇਥੇ ਵੱਡੇ ਵੱਡੇ ਹੋ ਗੁਜਰੇ, ਕਿਥੇ ਹੈ ਅੱਜ ਔਰੰਗਜੇਬ ? ਔਰੰਗਜੇਬ ਕਿਥੇ ਹੈ ਤਾਂ ਦੱਸ ਦਿੱਤਾ ਜਾਂਦਾ, ਪਰ ਉਸ ਨੂੰ ਭਾਜੜਾਂ ਪਾਉਂਣ ਵਾਲੇ ਗੁਰੂ ਬਾਜਾਂ ਵਾਲੇ ਜਿੰਨੇ ਵੱਡੇ ਕਰੈਕਟਰ ਦੀ ਗੱਲ ਕੌਣ ਕਰੇ? ਪੁੱਤਰਾਂ ਦੀਆਂ ਲਾਸ਼ਾਂ ਲੰਘਣੀਆਂ ਪਈਆਂ ਔਰੰਗਜੇਬ ਵਰਗੇ ਦੇ ਛੱਕੇ ਛੁਡਾਉਣ ਲਈ, ਪਰ ਦੱਸਣ ਵਾਲਾ ਢੱਡਰੀ ਵਰਗਾ ਤਾਂ ਚਾਰ ਪਉੜੀਆਂ ਨਹੀਂ ਚੜ ਸਕਦਾ ਚਾਰ ਚੇਲਿਆਂ ਬਿਨਾ?

ਤੇ ਖਾਲਸਾ ਜੀ ਦਿਹ ਜੈਕਾਰੇ ਤੇ ਜੈਕਾਰਾ? ਉਹ ਕੰਧ ਤੇ ਲਿਖਿਆ ਨਹੀਂ ਪੜ ਰਿਹਾ ਕਿ ਕੁਝ ਸਾਲ ਪਹਿਲਾਂ ਹਿੰਦੂਆਂ ਦੇ ਬਰੂਦ ਦੇ ਟਰੱਕ ਪੰਜਾਬ ਵਲ ਆਉਂਦਿਆਂ ਫੜੇ ਗਏ ਸਨ ਤੇ ਉਹ ਬਰੂਦ ਚਲਣੇ ਕਿਥੇ ਹਨ? ਹਾਲੇ ਹੋਰ ਕੀ ਆ ਰਿਹਾ ਕਿਸ ਨੂੰ ਪਤਾ? ਅਸੀਂ ਬਰੂਦ ਦੇ ਢੇਰ ਤੇ ਖੜੇ ਹਾਂ। ਪਰ ਸਾਡੇ ਮੁਹਾਣੇ? ਸਾਡੇ ਨਾਲ ਬਾਬਰ ਆਉਣ ਵੇਲੇ ਦੀ ਕਹਾਣੀ ਦੁਹਰਾਈ ਜਾ ਰਹੀ ਹੈ। ਤੁਸੀਂ ਬੇਫਿਕਰ ਰਹੋ! ਸਾਡੇ ਕੋਲੇ ਤਾਂ ਹੰਸਾਲੀ ਸਾਧ ਵਰਗੇ ਵੱਡੇ ‘ਬੰਬ’ ਹਨ! ਜਿਹੜੇ ਸੁਨਾਮੀ ਲਹਿਰਾਂ ਤੱਕ ਨੂੰ ਰੋਕ ਦਿੰਦੇ, ਇਹ ਹਿੰਦੂ ਕੀ ਸ਼ੈਅ ਹਨ। ਉਨ੍ਹਾਂ ਜਦ ਚਾਲੀ ਦਿਨ ਸ਼ਿਲੇ ਵਿਚ ਲਾਏ ਤਾਂ ਦੁਨੀਆਂ ਤੇ ਹਨੇਰੀਆਂ ਲਿਆ ਨਾ ਲਿਆ ਦਿੱਤੀਆਂ ਤਾਂ?

ਬੰਦ ਬੱਤੀਆਂ ਵਾਲੇ ਕਹਿੰਦੇ ਛੈਣੇ ਖੜਕਾਈ ਚਲੋ ਸਿਮਰਨ ਵਿੱਚ ਸਭ ਬਰਕਤਾਂ ਹਨ! ਨਿਹੰਗ ਕਹਿੰਦੇ ਭੰਗਾਂ ਘੋਟੋ, ਬੱਕਰੇ ਵੱਡੋ, ਗੁਰੂ ਬਾਜਾਂ ਵਾਲਾ ਆਪੇ ਬਹੁੜੀ ਕਰੇਗਾ, ਸਾਧ ਲਾਣਾ ਕਹਿੰਦਾ ਸਭ ਅਸਮਾਨ ਸਾਡੇ ਬਾਬਿਆਂ ਥੰਮਿਆਂ ਕੋਈ ਖਤਰਾ ਖੁਤਰਾ ਨਹੀਂ, ਖਤਰਾ ਨਾਸਤਿਕ ਲੋਕਾਂ ਨੂੰ ਹੈ ਜਿੰਨਾ ਨੂੰ ਗੁਰੂ ਉਪਰ ਵਿਸਵਾਸ਼ ਨਹੀਂ, ਸ਼੍ਰੋਮਣੀ ਕਮੇਟੀ ਜਾਂ ਲੂੰਗੀਆਂ ਵਾਲਿਆਂ ਦੇ ਤਾਂ ਕਹਿੰਣੇ ਕੀ ਹਨ, ਉਹ ਤਾਂ ਹਰਨਾਕਸ਼ ਦੀ ਕਹਾਣੀ ਵਾਂਗ ‘ਜਲੇ ਬਾਦਲ, ਥਲੇ ਬਾਦਲ, ਉਪਰ-ਹੇਠਾਂ ਸਭ ਬਾਦਲ ਤੇ ਬਾਦਲ ਹੀ ਬਾਦਲ! ਨਾ ਬਾਦਲ ਤੋਂ ਪਹਿਲਾਂ ਕੁਝ ਸੀ ਇਸ ਧਰਤੀ ਉਪਰ ਨਾਂ ਬਾਅਦ ਵਿਚ ਹੋਵੇਗਾ ਤੇ ਕਹਾਣੀ ਖਤਮ?

ਮੈਨੂੰ ਯਾਦ ਏ ਡਿਕਸੀ ਗੁਰਦੁਆਰਾ ਸਾਹਬ ਇੱਕ ਟਕਸਾਲੀ ਬਾਈ ਜੀ ਮੇਰੇ ਨਾਲ ਇਸ ਗਲੇ ਬਹਿਸ ਪਏ ਕਿ ਤੁਹਾਨੂੰ ਨਾਸਤਿਕ ਲੋਕਾਂ ਨੂੰ ਯਕੀਨ ਨਹੀਂ ਕਰਾਇਆ ਜਾ ਸਕਦਾ ਕਿ ਗੁਰੂ ਸਾਹਿਬ ਨੇ ਭਵਿੱਖ ਬਾਣੀ ਕੀਤੀ ਹੈ ਅਕਾਲ ਪੁਰਖ ਆਪ ਨੇਹਕੰਲਕ ਦਾ ਅਵਤਾਰ ਲੈ ਕੇ ਆਉਂਣਗੇ, ਉਨ੍ਹਾਂ ਨਾਲ 96 ਕ੍ਰੋੜ ਖਾਲਸਾ ਹੋਣਗੇ ਉਹ ਅਟਾਰੀ ਵਲੋਂ ਆਉਂਣਗੇ ਅਤੇ ਖਾਲਸਾ ਕੌਮ ਦੀ ਚੜਦੀ ਕਲਾ ਕਰਨਗੇ!!! ਅਟਾਰੀ ਵਲੋਂ? ਪਹਿਲੇ ਗਏ ਤਾਂ ਮੁੜੇ ਨਹੀਂ ਅਟਾਰੀ ਵਲੋਂ, ਹੋਰ ਕਿਹੜੇ ਆਉਂਣਗੇ? ਇਹ ਸੋਚਣ ਦਾ ਵਿਸ਼ਾ ਹੀ ਨਹੀਂ।

ਹਿੰਦੂ ਸਦੀਆਂ ਤੱਕ ਗੁਲਾਮ ਕਿਉਂ ਰਿਹਾ? ਉਸ ਦੀਆਂ ਬਾਹਾਂ ਵਿਚ ਬਲ ਨਾ ਰਿਹਾ ਸੀ ਕਿਉਂਕਿ ਉਸ ਮੂੰਹ ਉਪਰ ਚੁੱਕ ਛੱਡਿਆ ਸੀ ਕਿਉਂਕਿ ਉਸ ਦੇ ਵਿਹਲੜ ਅਤੇ ਨਿਖੱਟੂ ਬ੍ਰਾਹਮਣ ਨੇ ਉਨ੍ਹਾਂ ਨੂੰ ਵੀ ਸਾਡੇ ਬਾਬਿਆਂ ਵਾਂਗ ਦੱਸ ਛੱਡਿਆ ਸੀ, ਕਿ ਉਨ੍ਹਾਂ ਲਈ ਕੋਈ ਕਾਲਕੀ ਅਵਤਾਰ ਅਸਮਾਨ ਤੋਂ ਉਤਰਨ ਵਾਲਾ ਹੈ! ਸਦੀਆਂ ਲੰਘ ਗਈਆਂ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀ ਕੁੱਟ ਖਾਦਿਆਂ, ਪਰ ਕੋਈ ਕਾਲਕੀ-ਛਾਲਕੀ ਨਾ ਆਇਆ, ਉਨ੍ਹਾਂ ਨੂੰ ਬਚਾਉਂਣ। ਉਨ੍ਹਾਂ ਦੀ ਛੱਡੋ ਪਰ ਸਿੱਖਾਂ ਨੂੰ ਤਾਂ ਸਮਝ ਆ ਜਾਣੀ ਚਾਹੀਦੀ ਕਿ ਇਕ ਦਰੋਪਤੀ ਨੂੰ ਬਚਾਉਣ ਵਾਲਾ ਕ੍ਰਿਸ਼ਨ ਅਬਦਾਲੀ-ਨਾਦਰ ਵੇਲੇ ਕਿਉਂ ਨਾ ਆਇਆ? ਕਹਾਣੀਆਂ ਦਾ ਕੀ ਹੈ, ਵਿਹਲੇ ਬੈਠੇ ਸ਼ਾਮ ਤੱਕ ਜਿੰਨੀਆਂ ਮਰਜੀ ਛੱਡੀ ਜਾਵੋ ਪਰ ਕਹਾਣੀਆਂ ਉਪਰ ਜਿਉਂਣ ਵਾਲੀ ਕੌਮ ਕਦੇ ਆਜ਼ਾਦੀ ਵਲ ਨਹੀਂ ਤੁਰ ਸਕਦੀ। ਤੁਰ ਤਾਂ ਕੀ ਸੋਚ ਵੀ ਨਹੀਂ ਸਕਦੀ। ਕਹਾਣੀਆਂ ਦੀ ਦੁਨੀਆਂ ਦਾ ਸੋਚ ਸਮਝ ਨਾਲ ਦੂਰ ਦਾ ਵੀ ਵਾਸਤਾ ਨਹੀਂ।

ਜੂਨ ਚੁਰਾਸੀ ਦੀ ਅਤ ਦੀ ਗਰਮੀ ਅਤੇ ਅੱਗ ਕੌਮ ਮੇਰੀ ਦੀਆਂ ਰਗਾਂ ਵਿਚੋਂ ਠੰਡੀ ਕਿਉਂ ਪੈ ਚੁੱਕੀ ਹੈ। ਕਾਰਨ? ਕਹਾਣੀਆਂ ਦੇ ਸੁਪਨਿਆਂ ਉਸ ਦੀ ਸੋਚ ਨੂੰ ਖੁੰਡੀ ਕਰਕੇ ਰੱਖ ਦਿੱਤਾ ਹੈ ਅਤੇ ਉਹ ਹੁਣ ਹੰਸਾਲੀ ਵਰਗਿਆਂ ਦੇ ਚਲੀਸਿਆਂ ਜਾਂ ਨੇਹਕਲੰਕੀ ਦੇ ਆਉਣ ਦੇ ਚਾਅ ਵਿਚ ਨਵੀਂ ਕੁੱਟ ਦੀ ਉਡੀਕ ਕਰ ਰਹੀ ਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top