Share on Facebook

Main News Page

ਭਾਈ ਗੁਰਬਖ਼ਸ਼ ਸਿੰਘਾ, ਹੁਣ ਤੇਰੀ ਖੈਰ ਨਹੀਂ !
-: ਗੁਰਦੇਵ ਸਿੰਘ ਸੱਧੇਵਾਲੀਆ

ਪੰਜਾਬੀ ਦੀ ਇਕ ਕਹਾਵਤ ਹੈ ਕਿ ਮੁਰਦਾ ਬੋਲੂ ਕਫਨ ਪਾੜੂ! ਤੇ ਮੁਰਦਾ ਬੋਲਿਆ ਤਾਂ ਉਸ ਕਫਨ ਦੇਖੋ ਕੀ ਪਾੜਿਆ!

ਅਖੇ ਭਾਈ ਗੁਰਬਖਸ਼ ਸਿੰਘ ਦੀ ਹੜਤਾਲ ਦਾ ਤਰੀਕਾ ਗਲਤ? ਸਾਨੂੰ ਪੁੱਛ ਕੇ ਬੈਠਦਾ?

ਇਹ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ ਮੱਕੜ। ਇੱਕ ਬੰਦਾ ਤਿਲ ਤਿਲ ਮਰ ਰਿਹੈ, 17 ਦਿਨ ਹੋ ਗਏ ਉਸ ਨੂੰ ਭੁੱਖਿਆਂ ਬੈਠੇ ਤੇ ਇਧਰ? ਇਧਰ ਬਾਰੇ ਕਿਸੇ ਭਰਾ ਦੀ ਫੇਸਬੁੱਕ ਉਪਰ ਕੀਤੀ ਟਿੱਪਣੀ ਠੀਕ ਢੁੱਕਦੀ ਹੈ ਕਿ,

ਸ਼ਰਮ ਉਨ ਕੋ ਆਤੀ ਹੈ ਜੋ ਸ਼ਰਮ ਸੇ ਸ਼ਰਮਾਤੇ ਹੈਂ, ਹਮ ਤੋ ਖੁਦ ਹੀ ਇਤਨੇ ਬੇਸ਼ਰਮ ਹੈਂ ਕਿ ਸ਼ਰਮ ਹਮਸੇ ਸ਼ਰਮਾਤੀ ਹੈ!

ਦੂਜਾ ਪਾਸਾ ਦੇਖੋ! ਬੰਬੇ ਤੋਂ ਇੱਕ ਨਾਚੀ ਆਈ ਹੈ। ਕੁੱਝ ਮਿੰਟ ਦੇ ਠੁਮਕਿਆਂ ਦਾ ਕ੍ਰੋੜਾਂ ਲੈ ਗਈ। ਸੁਣਨ ਵਿੱਚ ਆਇਆ ਹੈ ਕਿ ਪਿਓ ਨੇ ਉਸ ਨਾਚੀ ਨੂੰ ਧੀ ਬਣਾ ਲਿਆ ਤੇ ਪੁੱਤ ਨੇ ਭੈਣ? ਇਸ ਧੀ ਤੇ ਭੈਣ ਨਾਲ ਮੁੜ ਕੀਤਾ ਕੀ? ਅੱਧਨੰਗੀ ਕਰਕੇ ਉਸ ਦਾ ਨਾਚ ਕਰਾਇਆ ਤੇ ਉਸ ਕੰਜਰਖਾਨੇ ਨੂੰ ਖੁਦ ਪਿਓ ਪੁੱਤਾਂ ਬੈਠ ਕੇ ਦੇਖਿਆ ਅਤੇ ਅਪਣੀ ਉਸ ਮੂੰਹ ਬੋਲੀ ਧੀ ਅਤੇ ਭੈਣ ਦਾ ਜਲੂਸ ਲੁਕਾਈ ਨੂੰ ਦਿਖਾਇਆ!!

ਤੁਸੀਂ ਕਿਹੜਾ ਇਤਿਹਾਸ ਸੁਣਾਉਣਾ ਚਾਹੁੰਦੇ ਅਪਣੀਆਂ ਨਸਲਾਂ ਨੂੰ, ਕਿ ਉਹ ਸਿੱਖ ਬਣੇ ਰਹਿ ਸਕਣ? ਤੁਸੀਂ ਹਰੀ ਸਿੰਘ ਨਲੂਆ ਤੇ ਬਾਨੋ ਸੁਣਾਉਂ ਜਾਂ ਕਾਜੀ ਨੂਰ ਮੁਹੰਮਦ ਵਲੋਂ ਖਾਲਸੇ ਦਾ ਇਖਲਾਕ ਪੜਾਉ, ਪਰ ਉਨ੍ਹਾਂ ਤੁਹਾਡੇ ਇਸ ਇਤਿਹਾਸ ਤੋਂ ਲੈਣਾ ਕੀ ਹੈ, ਉਨ੍ਹਾਂ ਸਾਹਵੇਂ ਤਾਂ ਆਹ ਇਤਿਹਾਸ ਸਿਰਜਿਆ ਜਾ ਰਿਹਾ ਹੈ। ਉਹ ਸੁਣੀ ਸੁਣਾਈ ਤੇ ਯਕੀਨ ਕਰਨ ਜਾਂ ਅੱਖੀਂ ਦੇਖੀ ਤੇ? ਇਤਿਹਾਸ ਤਾਂ ਬੇਜਾਨ ਕਿਤਾਬ ਦੇ ਪੰਨੇ ਤੇ ਉਕਰਿਆ ਪਿਆ ਹੈ, ਪਰ ਉਸ ਇਤਿਹਾਸ ਵਿਚ ਜਾਨ ਕੌਣ ਪਾਉਂਦਾ ਹੈ? ਉਸ ਇਤਿਹਾਸ ਦੇ ਵਾਰਸ! ਦੁਨੀਆਂ ਇਤਿਹਾਸ ਪੜਨ ਵਿੱਚ ਘਟ ਤੇ ਦੇਖਣ ਵਿੱਚ ਜਿਆਦਾ ਵਿਸਵਾਸ਼ ਰੱਖਦੀ ਹੈ। ਪੜ੍ਹਨ ਵਲ ਉਹ ਤਦ ਮੁੜਦੀ ਜਦ ਉਹ ਅੱਖੀਂ ਕੁਝ ਵੇਖਦੀ! ਤੇ ਅੱਖੀਂ ਕੀ ਵੇਖ ਰਹੀ ਹੈ? ਇੱਕ ਚਿੱਟ ਦਾਹੜੀਆ ਬਾਪ ਅਪਣੀ ਮੂੰਹ ਬੋਲੀ ਧੀ ਨੂੰ ਤੇ ਇਕ ਭਰਾ ਅਪਣੀ ਭੈਣ ਦੇ ਕੱਪੜੇ ਲੁਹਾ, ਉਸ ਨੂੰ ਮੰਡੀਰ ਸਾਹਵੇਂ ਨਚਾ ਰਿਹਾ ਹੈ???

ਤੁਸੀਂ ਅਸੀਂ ਘੋੜਿਆਂ ਦੀਆਂ ਕਾਠੀਆਂ ਵਾਲਿਆ ਸੂਰਬੀਰਾਂ ਦੇ ਸਿਰ ਕਿੰਨਾ ਚਿਰ ਜੀਵਾਂਗੇ? ਸਾਡੀ ਹਾਲਤ ਉਸ ਅਮਲੀ ਵਰਗੀ ਹੈ, ਜਿਹੜਾ ਬਾਪ ਵਲੋਂ ਦਿੱਤੀ ਤਾਂ ਸਾਰੀ ਖਾ ਗਿਆ, ਪਰ ਹੁਣ ਅਗਾਂਹ ਨਾ ਫਸਲ ਬੀਜਦਾ ਨਾ ਵੱਡਦਾ, ਨਾ ਝੋਨਾ ਲਾਉਂਦਾ, ਨਾ ਚੌਲ ਘਰ ਆਉਂਦੇ, ਤਾਂ ਪਹਿਲੇ ਭਰੇ ਭੜੋਲੇ ਕਿੰਨਾ ਚਿਰ ਕੱਢਣਗੇ। ਕਿੰਨਾ ਚਿਰ ਚਰਖੜੀਆਂ ਤੇ ਚੜਨ ਵਾਲੇ ਅਤੇ ਬੰਦ ਬੰਦ ਕਟਾਉਂਣ ਵਾਲੇ ਸਿਦਕੀ ਸਿੰਘਾਂ ਦੀਆਂ ਗਾਥਾਵਾਂ ਸੁਣਾ ਕੇ ਕੌਮ ਨੂੰ ਜਿਉਂਦਾ ਰੱਖਿਆ ਜਾ ਸਕਦਾ?

ਕਦੇ ਕਦੇ ਕੋਈ ਸੂਰਮਾ ਉੱਠਦਾ ਤਾਂ ਉਸ ਨੂੰ ਆਹ ਮੱਕੜ-ਛੱਕੜ ਧੱਕੇ ਮਾਰ ਮਾਰ ਭਜਾ ਦਿੰਦੇ ਕਿ ਸਾਨੂੰ ਪੁੱਛ ਕੇ ਨਹੀਂ ਬੈਠਾ! ਇਹ ਤਰੀਕਾ ਗਲਤ ਸੀ! ਉਹ ਬੰਦੇ ਸਾਨੂੰ ਤਰੀਕੇ ਦੱਸ ਰਹੇ ਜਿਹੜੇ 71 ਦੀ ਲੜਾਈ ਵੇਲੇ ਕਮਾਦਾਂ ਚ ਨੀਕਰਾਂ ਲਾਹ ਕੇ ਦੌੜਨ ਵਾਲੇ ਸੂਰਬੀਰ ਹਿੰਦੂਆਂ ਦੇ ਵੀ ਗੁਲਾਮ ਬਾਦਲਾਂ ਨੂੰ ਪੁੱਛੇ ਬਿਨਾ ਮੂਤਣ ਨਹੀਂ ਜਾਂਦੇ!! ਜਾਂ ਉਨ੍ਹਾਂ ਨੂੰ ਤੁਹਾਡਾ ਸਾਧ ਸਮਾਜ ਵਾਲਾ ਟਿੱਡੀ ਦਲ ਪੈ ਜਾਂਦਾ ਤੇ ਸਭ ਕੁਝ ਦੀ ਸਫਾ ਵਲੇਟ ਕੇ ਅਗਾਂਹ ਜਾਂਦਾ।

ਪਿੱਛੇ ਜਿਹੇ ਬੀਬੀ ਪ੍ਰਨੀਤ ਕੌਰ ਨਾਲ ਇਨ੍ਹਾ ਜਥੇਦਾਰਾਂ ਕੀ ਕੀਤਾ ਸੀ? ਆਹ ਲੂੰਗੀਆਂ ਵਾਲਿਆਂ ਇੱਕ ਬਣਦੀ ਬਣਦੀ ਲਹਿਰ ਰੋਲ ਕੇ ਰੱਖ ਦਿੱਤੀ। ਸੌਦੇ ਸਾਧ ਵੇਲੇ ਤੁਹਾਡੇ ਆਪਣੇ ਹੀ ਸਾਧਾਂ ਅਜਿਹੀ ਖੇਹ ਉਡਾਈ, ਕਿ ਸੜਕਾਂ ਤੇ ਸਿਰ ਲੈ ਕੇ ਨਿਕਲੇ ਲੋਕ ਉਦਾਸ ਹੋ ਕੇ ਘਰੀਂ ਜਾ ਬੈਠੇ। ਇੱਕ ਦਿਨ ਧੁੱਪੇ ਨਹੀਂ ਕੱਢਿਆ ਤੇ ਜੋਤੇ ਲਾਏ ਝੋਟੇ ਵਾਂਗ ਹਉਂਕਣ ਲੱਗ ਗਏ! ਸ਼ੈਤਾਨ ਬਾਦਲ ਅੰਦਰੇ ਅੰਦਰ ਹੱਸਿਆ, ਉਸ ਨੂੰ ਪਤਾ ਸੀ ਇਹ ਪਿਲ ਪਿਲ ਕਰਦੇ ਦੇਹਾਂ ਵਾਲੇ ਕਿੰਨੇ ਕੁ ਪਾਣੀ ਵਿਚ ਨੇ ਉਹ ਗਿਆ ਉਸ ਹਾਲੇ ਪੂਰੇ ਹੱਥ ਵੀ ਨਹੀਂ ਸਨ ਜੋੜੇ ਕਿ ਸੌਦਾ ਸਾਧ ਵਿਰੁਧ ਅਪਣੇ ਝੰਡੇ-ਡੰਡੇ ਚੁੱਕੀ ਇਹ ਸਾਰੇ ਏਅਰ-ਕੰਡੀਸ਼ਨ ਭੋਰਿਆਂ ਵਿਚ ਜਾ ਵੜੇ!! ਕਈਆਂ ਦੀਆਂ ਤਾਂ ਪਹਿਲਾਂ ਹੀ ਠੰਡੇ ਮੁੱਲਕਾਂ ਦੀਆਂ ਟਿਕਟਾਂ ਬੁੱਕ ਸਨ।

ਗੁਰਬਚਨ ਸਿੰਘ ਹੁਣ ਗਿਆ ਹੈ, ਢੱਡਰੀ ਵਾਲਾ ਵੀ ਗਿਆ ਹੈ। ਤੁਸੀਂ ਕਹਿੰਨੇ ਇਹ ਜਾਂਦੇ ਕਿਉਂ ਨਹੀਂ, ਮੈਂ ਕਹਿੰਨਾ ਇਹ ਨਾ ਹੀ ਜਾਣ ਤਾਂ ਚੰਗਾ। ਇਨ੍ਹਾਂ ਦਾ ਮਨਹੂਸ ਸਾਇਆ ਜਿਸ ਵੀ ਚੰਗੇ ਕੰਮ ਤੇ ਪਵੇਗਾ, ਉਹ ਕਿਸੇ ਪਾਸੇ ਨਹੀਂ ਲੱਗੇਗਾ! ਪਿੱਛਲੇ ਤਜਰਬੇ ਕੀ ਇਹੀ ਨਹੀਂ ਦੱਸਦੇ?

ਇਨ੍ਹਾਂ ਨਾਲੋਂ ਤਾਂ ਸ਼ਸ਼ੀਕਾਂਤ ਹੀ ਚੰਗਾ ਨਿਕਲਿਆ! ਮਰ ਰਹੇ ਪੰਜਾਬ ਨੂੰ ਡਰੱਗ ਤੋਂ ਬਚਾਉਂਣ ਤੋਂ ਲੈ ਕੇ ਮੌਤ ਨਾਲ ਲੜ ਰਹੇ ਭਾਈ ਗੁਰਬਖਸ਼ ਸਿੰਘ ਪ੍ਰਤੀ ਉਸ ਵਲੋਂ ਪਹੁੰਚ ਕੇ ਭੁੱਖ ਹੜਤਾਲ ਤੇ ਬੈਠਣ ਤੱਕ ਨੂੰ ਜੇ ਦੇਖਿਆ ਜਾਵੇ, ਤਾਂ ਉਹ ਅੱਜ ਦੇ ਸਿੱਖ ਇਤਿਹਾਸ ਦਾ ਕੌੜਾ ਮੱਲ ਜਾਪਦਾ ਹੈ! ਸ਼ਸ਼ੀਕਾਂਤ ਕਹਿ ਰਿਹਾ ਬਾਦਲ ਜੇ ਚਾਹਵੇ ਤਾਂ ਇੱਕ ਦਿਨ ਵਿੱਚ ਸਾਰੇ ਸਿੱਖਾਂ ਨੂੰ ਰਿਹਾਅ ਕਰ ਸਕਦਾ। ਇਸ ਗੱਲ ਦੇ ਬੜੇ ਗਹਿਰੇ ਅਰਥ ਹਨ ਇਕ ਜਿੰਮੇਵਾਰ ਤੇ ਕੰਨੂਨ ਨੂੰ ਜਾਨਣ ਵਾਲੇ ਬੰਦੇ ਦੀ ਸਟੇਟਮੈਂਟ ਹੈ। ਸੋਚੋ!

ਅੱਜ ਦੀ ਤਾਜਾ ਖ਼ਬਰ ਹੈ ਸਭ ਸਾਧ-ਸਮਾਜ ਅਪਣੀ ਲਾਮਡੋਰੀ ਲੈ ਕੇ ਪਹੁੰਚ ਚੁੱਕਾ! ਇਸ ਸਾਧ-ਸਮਾਜ ਨੂੰ ਸਮਝੋ ਇਹ ਕੌਣ ਹੈ? ਬਾਦਲ ਦਾ ਹਰਿਆਵਲ ਦਸਤਾ? ਬਾਦਲਾਂ ਦਾ ਟਿੱਡੀ ਦਲ, ਭੂੰਡੀ ਦਲ, ਸੁੰਡੀ ਦਲ, ਸਿਉਂਕ ਦਲ, ਜੋਕ ਦਲ, ਚੂਹਾ ਦਲ?? ਜਿਸ ਫਸਲ ਨੂੰ ਪੈ ਗਿਆ ਉਹ ਖਤਮ! ਭਾਈ ਗੁਰਬਖਸ਼ ਸਿੰਘਾ ਬੱਚ ਜਾ, ਹੁਣ ਜੇ ਬੱਚਿਆ ਜਾਂਦਾ। ਕਰ ਲੈ ਪਿਆਰਿਆ ਗੁਰੂ ਅਗੇ ਇਕ ਹੋਰ ਅਰਦਾਸ ਇਸ ਦਲ ਦੀ ਦਲਦਲ ਤੋਂ ਤੈਨੂੰ ਗੁਰੂ ਬਚਾ ਲਵੇ, ਨਹੀਂ ਤਾਂ ਚਾਂਨਸ ਬੜੇ ਘੱਟ ਨੇ। ਇਹ ਦਲ ਗੁਰੂ ਨਾਨਕ ਦੀ ਫੁਲਵਾੜੀ ਨੂੰ ਖਾ ਗਿਆ, ਸਿੱਖੀ ਦੇ ਮਹਾਨ ਫਲਸਫੇ ਨੂੰ ਚੱਟ ਗਿਆ, ਸਿੱਖੀ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਦੀ ਸਫ ਵਲੇਟ ਗਿਆ, ਖਾਲਸੇ ਦੇ ਮਾਣ ਮੱਤੇ ਇਤਿਹਾਸ ਨੂੰ ਨੰਗਾਂ ਦੀਆਂ ਕਹਾਣੀਆਂ ਦੀਆਂ ਕਬਰਾਂ ਵਿਚ ਦਫਨਾ ਗਿਆ। ਭਾਈ ਗੁਰਬਖਸ਼ ਸਿੰਘਾ ਹੁਣ ਵਾਰੀ ਤੇਰੀ ਹੈ, ਸ਼ਾਇਦ ਤੇਰੀ ਦ੍ਰਿੜਤਾ ਜਾਂ ਵਿਸ਼ਵਾਸ ਹੀ ਤੈਨੂੰ ਬਚਾ ਲਵੇ, ਨਹੀਂ ਹੁਣ ਤੇਰੀ ਖੈਰ ਨਹੀਂ !


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top