📙 ਪੜਿ ਪੜਿ ਗਡੀ ਲਦੀਅਹਿ📗
-: ਸੰਪਾਦਕ ਖ਼ਾਲਸਾ ਨਿਊਜ਼
10.05.2026
#KhalsaNews #GuruNanakSahib #Bala #Fake
✒️
ਡਾ. ਸੁਖਦਿਆਲ ਸਿੰਘ ਜੋ ਕਿ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸਾਬਕਾ
ਪ੍ਰੋਫੈਸਰ ਹਨ, ਅਤੇ ਪ੍ਰਸਿੱਧ ਇਤਿਹਾਸਕਾਰ ਮੰਨੇ ਜਾਂਦੇ ਹਨ, ਜਿਨ੍ਹਾਂ ਨੇ
ਸਿੱਖ ਅਤੇ ਪੰਜਾਬ ਇਤਿਹਾਸ ਉੱਤੇ ਕਿਤਾਬਾਂ ਲਿਖੀਆਂ ਹਨ।
🔖 ਇਨ੍ਹਾਂ ਨੇ ਬੀਤੇ ਦਿਨ ਇੱਕ FB ਪੋਸਟ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੋਇਆ
ਸੀ
"1511 ਵਿੱਚ ਬਗ਼ਦਾਦ 'ਚ ਬਣਾਈ ਸ੍ਰੀ ਗੁਰੂ ਨਾਨਕ
ਦੇਵ ਜੀ ਦੀ ਤਸਵੀਰ"।
ਜੇ ਸੁਖਦਿਆਲ ਸਿੰਘ ਵਰਗੇ ਪੜੇ ਲਿਖੇ ਲੋਕ ਇਸ ਭਰਮ ਵਿੱਚ ਹਨ, ਤਾਂ ਆਮ ਲੋਕਾਂ
ਦੇ ਦਿਮਾਗ਼ੀ ਪੱਧਰ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਪੜ੍ਹ ਪੜ੍ਹ ਕੇ ਗੱਡੀ ਲੱਦਣ
ਨਾਲ ਡਾ. ਜਾਂ ਪ੍ਰੋਫੈਸਰ ਆਪਣੇ ਨਾਮ ਨਾਲ ਜ਼ਰੂਰ ਲਿਖਿਆ ਜਾ ਸਕਦਾ ਹੈ, ਪਰ
ਗੁਰਸਿੱਖ ਬਣਨਾ ਔਖਾ ਹੈ।
👇 ਹੇਠਾਂ ਸ. ਆਤਮਜੀਤ ਸਿੰਘ ਕਾਨਪੁਰ ਦਾ ਜੂਨ 2019 'ਚ ਲਿਖਿਆ ਲੇਖ ਸਾਂਝਾ ਕਰ
ਰਹੇ ਹਾਂ।
👁️ ਇੰਨੀ ਸੌਖੀ ਜਿਹੀ ਗੱਲ ਸਾਨੂੰ ਕਿੰਨ੍ਹੇ ਵਰ੍ਹਿਆਂ ਤੋਂ ਸਮਝ ਨਹੀਂ ਆ ਰਹੀਂ
'ਕਿ ਬਾਲਾ ਨਾਂ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ ਹੀ ਨਹੀਂ।
ਸੋਚਣ ਵਾਲੀ ਗੱਲ ਹੈ ਜੇ ਕੋਈ ਬਾਲਾ ਹੋਇਆ ਹੁੰਦਾ 'ਤੇ ਗੁਰੂ ਨਾਨਕ ਸਾਹਿਬ ਨੇ
ਉਨਾਂ ਸਤਿਕਾਰ ਭਾਈ ਬਾਲੇ ਨੂੰ ਦੇਣਾ ਨਹੀਂ ਦੇਣਾ ਸੀ ਜਿੰਨਾ ਭਾਈ 'ਮਰਦਾਨੇ'
ਨੂੰ ਦਿੱਤਾ ..?
🙏ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਹੇਠ 'ਗੁਰ ਗ੍ਰੰਥ ਸਾਹਿਬ' ਜੀ ਵਿਚ ਦੋ
ਸਲੋਕ ਦਰਜ ਕੀਤੇ ਹਨ ..
🔹 ਸਲੋਕੁ ਮਰਦਾਨਾ ੧ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ
ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ
ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}
🔹 ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ
ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ
ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ
॥੨॥ {ਪੰਨਾ553}
⚠️ ਜੇ ਕੋਈ ਗੁਰੂ ਨਾਨਕ ਸਾਹਿਬ ਦਾ ਸਾਥੀ #ਬਾਲਾ ਹੋਇਆ ਹੁੰਦਾ ਤੇ ਗੁਰੂ ਨਾਨਕ
ਸਾਹਿਬ ਉਸਦਾ ਜਿ਼ਕਰ ਨਾ ਕਰਦੇ, ਜਿਵੇਂ ਉਨ੍ਹਾਂ ਨੇ ਭਾਈ ਮਰਦਾਨੇ ਦਾ ਕੀਤਾ?
...ਅਤੇ ਜਿਹੜੇ ਕਹਿੰਦੇ ਹਨ ਗੁਰੂ ਅੰਗਦ ਸਾਹਿਬ ਨੇ ਭਾਈ ਬਾਲੇ ਵਾਲੀ ਜਨਮ ਸਾਖੀ
ਆਪ ਲਿਖਵਾਈ ਸੀ ਉਹਨਾਂ ਇਹ ਗੱਲ ਚੇਤੇ ਕਿਉਂ ਨਹੀਂ ਆਉਂਦੀ... ਜੇ ਕੋਈ #ਬਾਲਾ
ਹੋਇਆ ਹੁੰਦਾ 'ਤੇ ਉਸਦਾ ਜਿਕਰ ਉਹ ਬਾਣੀ ਵਿਚ ਨਾ ਕਰਦੇ ਜਿਵੇਂ ਗੁਰੂ ਨਾਨਕ
ਸਾਹਿਬ ਨੇ ਭਾਈ ਮਰਦਾਨੇ ਦਾ ਕੀਤਾ? ਅਸਲ ਵਿਚ "ਬਾਲੇ ਵਾਲੀ ਜਨਮਸਾਖੀ" ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਵਕਤ ਬਿਧੀ ਚੰਦ ਹੰਦਾਲੀਏ ਦੀ ਕਰਤੂਤ ਹੈ ..
🪬 ਸਿਰਫ਼ ਇੰਨਾ ਹੀ ਨਹੀਂ ਭਾਈ ਗੁਰਦਾਸ ਜੀ ਨੇ ਅਪਣੀ ਗਿਆਰਵੀਂ ਵਾਰ ਵਿੱਚ ਗੁਰੂ
ਨਾਨਕ ਸਾਹਿਬ ਦੇ ਸਾਰੇ ਮਹਾਨ ਸਿਖਾਂ ਦਾ ਜ਼ਿਕਰ ਕੀਤਾ ਹੈ ਪਰ ਬਾਲੇ ਦਾ ਨਹੀਂ
.. ਕੀ ਭਾਈ ਗੁਰਦਾਸ ਜੀ ਵੀ ਭਾਈ ਬਾਲੇ ਤੋਂ ਅਣਜਾਣ ਸਨ ..?
▪️ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ।
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ।
ਭਲਾ ਰਬਾਬ ਵਜਾਇੰਦਾ ਮਜਲਸ "ਮਰਦਾਨਾ" ਮੀਰਾਸੀ।
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ।
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ।
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ।
ਗੁਰਮਤਿ ਭਾਉ ਭਗਤਿ ਪ੍ਰਗਾਸੀ।੧੩।
▪️ ਭਗਰ ਜੋ ਭਗਤਾ ਓਹਰੀ ਜਾਪੂ ਵੰਸੀ ਸੇਵ ਕਮਾਵੈ।
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ।
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ।
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ।
ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ।
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰ ਸਿਖ ਸੁਣਾਵੈ।
ਨਾਈ ਧਿੰਙ ਵਖਾਣੀਐ ਸਤਿਗੁਰੂ ਸੇਵਿ ਕੁਟੰਬੁ ਤਰਾਵੈ।
ਗੁਰਮੁਖਿ ਸੁਖ ਫਲ ਅਲਖ ਲਖਾਵੈ।੧੪।
(ਵਾਰ ੧੧)
❗ ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰਿ ਜਾਇ ਕੀਆ
ਅਸਥਾਨਾ ॥
ਇਕ ਬਾਬਾ ਅਕਾਲ ਰੂਪੁ #ਦੂਜਾ #ਰਬਾਬੀ #ਮਰਦਾਨਾ ॥❗ (ਵਾਰ ੧)
♦️ ਭਾਈ ਗੁਰਦਾਸ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਮਰਦਾਨੇ ਦੇ ਹੋਣ ਦੀ ਹਾਮੀ ਭਰੀ
ਹੈ ਪਰ ਬਾਲੇ ਦਾ ਕਿਤੇ ਜ਼ਿਕਰ ਨਹੀਂ ਕੀਤਾ .. ਸੋ ਭਾਈ ਗੁਰਦਾਸ ਵੀ ਇਸ 'ਬਾਲੇ'
ਦੀ ਹੋਦ ਨੂੰ ਨਹੀਂ ਮੰਨਦੇ।
🎯 ਸੋ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ #ਬਾਲਾ ਨਾਂ
ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਨਹੀਂ ਹੋਇਆ, ਬਾਲਾ ਇਕ #ਕਾਲਪਨਿਕ
ਪਾਤਰ ਹੈ ਅਤੇ ਬਾਲੇ ਵਾਲੀ ਜਨਮਸਾਖੀ ਦਾ ਅਸਲ ਮਕਸਦ ਗੁਰ ਨਾਨਕ ਸਾਹਿਬ ਨੂੰ ਨੀਵਾਂ
ਦਿਖਾਉਣਾ ਹੈ ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|