💥 #ਗੁਰਦੁਆਰੇ ਬਨਾਮ #ਧਰਮਸਾਲ / #ਚਟਸਾਲ
-: ਸੰਪਾਦਕ ਖ਼ਾਲਸਾ ਨਿਊਜ਼
07.05.2026
#KhalsaNews #Dharamsaal #chatsaal #gurdwara #Golakdwara #Langardwara
⚠️ ਇਹ ਗੱਲ ਪੱਚਣੀ ਔਖੀ ਹੈ, ਭਾਵਨਾਵਾਂ ਭੜਕ ਸਕਦੀਆਂ ਹਨ,
ਫੇਸਬੁੱਕ ਉੱਤੇ ਉਲਟੀਆਂ ਕਰਣ ਵਾਲੇ ਸਾਵਧਾਨੀ ਵਰਤਣ ਇਹ ਲੇਖ ਪੜ੍ਹਕੇ ਕਿ... 🙏ਗੁਰੂ
ਸਾਹਿਬ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ, ਧਰਮਸਾਲ ਬਣਾਈ, ਚਟਸਾਲ ਬਣਾਈ ...
🔹 ਸਤਸੰਗਤਿ ਸਤਿਗੁਰ #ਚਟਸਾਲ ਹੈ ਜਿਤੁ ਹਰਿ ਗੁਣ
ਸਿਖਾ॥ ਪੰਨਾਂ 1316
ਸਾਧ ਸੰਗਤਿ ਸਤਿਗੁਰੂ ਦੀ #ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ
ਜਾ ਸਕਦੇ ਹਨ।
✅ ਦਰਬਾਰ ਸਾਹਿਬ ਵੀ ਇੱਕ
ਧਰਮਸਾਲ ਸੀ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗੁਰਬਾਣੀ ਰਾਹੀਂ
ਗੁਰਮਤਿ ਪੜ੍ਹਾਈ ਜਾਂਦੀ ਸੀ, ਤੇ ਗੁਰੂ ਸਾਹਿਬ ਨੇ ਆਪ ਭਾਈ ਬੁੱਢਾ ਜੀ
ਨੂੰ ਪ੍ਰਚਾਰਕ ਥਾਪਿਆ, ਤੇ ਅਸੀਂ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾ ਧਰਿਆ, ਤੇ
ਧਰਮਸਾਲ ਨੂੰ ਗੁਰਦੁਆਰਾ ਤੇ ਹੁਣ ਗਰੂ ਘਰ !!!
📛 ਜੋ ਅੱਜ ਗੁਰਦੁਆਰੇ ਹਨ, ਅਸਲ ਵਿੱਚ #ਗੋਲਕਦੁਆਰੇ
ਜਾਂ #ਲੰਗਰਦੁਆਰੇ ਬਣ ਚੁਕੇ ਹਨ, ਜਿੱਥੋਂ #ਧਰਮ #ਅਲੋਪ ਹੋ ਚੁਕਾ ਹੈ,
"ਧਰਮੁ ਪੰਖ ਕਰਿ ਉਡਰਿਆ ॥" ਤੇ ਜੋ ਦਿੱਖ ਰਿਹਾ ਹੈ ਉਹ ਹੈ "#ਲੋਕ #ਧਰਮ",
ਮਤਲਬ ਕੇ ਜੋ ਲੋਕਾਂ ਨੂੰ ਪਸੰਦ ਹੈ, ਧਰਮ ਬਣ ਚੁਕਾ ਹੈ। 👉 ਤੇ ਲੋਕਾਂ ਨੂੰ
ਤਮਾਸ਼ਾ ਪਸੰਦ ਹੈ, ਸੱਚ ਧਰਮ ਨਹੀਂ।
☝️ ਇੱਥੇ ਗੁਰੂ ਗ੍ਰੰਥ ਸਾਹਿਬ ਇਕ #ਜ਼ਰੀਆ ਹੈ ਆਪਣਾ ਧੰਦਾ ਚਲਾਉਣ ਦਾ, ਜਿੱਥੇ
ਗੁਰਮਤਿ ਲਈ ਕੋਈ ਥਾਂ ਨਹੀਂ, ਸਿਰਫ ਜੋ ਲੋਕਾਂ ਨੂੰ ਪਸੰਦ ਹੈ, ਤੇ ਜਿਨ੍ਹਾਂ
ਪਖੰਡਾਂ ਕਰਕੇ ਪੈਸਾ ਜ਼ਿਆਦਾ ਚੜ੍ਹੇ ਉਹ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ,
ਗੁਰਮਤਿ ਦੀ ਗੱਲ ਕਰਣ ਵਾਲਿਆਂ ਦਾ ਮੂੰਹ ਬੰਦ ਕੀਤਾ ਜਾਂਦਾ ਹੈ। ਗੁਰੂ ਨੂੰ ਤਾਂ
ਢੱਕ ਕੇ ਰੱਖਤਾ, ਕਿ ਚੁੱਪ ਰਹੁ ਬਾਬਾ, ਕਹਿਣਾ ਕੁੱਝ ਨਹੀਂ, ਅਸੀਂ ਸਿਰਫ ਤੈਨੂੰ
ਮੱਥਾ ਟੇਕਣਾ ਹੈ, ਗੇੜੇ ਕੱਢਣੇ ਆ, ਪਾਠ ਕਰਨਾ ਹੈ, ਸਮਝਣਾ ਬਿਲਕੁਲ ਨਹੀਂ,
ਕੜਾਹ ਖਾਣਾ ਹੈ, ਰੱਜੇ ਪੁੱਜੇ ਘਰਾਂ ਦੇ ਲੋਕ ਲੰਗਰ ਛੱਕ ਕੇ ਘਰਾਂ ਨੂੰ ਮੁੜ
ਜਾਣਾ ਹੈ, ਹੋ ਗਿਆ ਬਈ ਅੱਜ ਦਾ ਗੇੜਾ ਪੂਰਾ।
👁️ ਅਜੋਕੇ ਗੋਲਕਦੁਆਰਿਆਂ ਅਤੇ ਮੰਦਰਾਂ 'ਚ ਕੋਈ ਫਰਕ ਨਹੀਂ, ਉੱਥੇ ਮੂਰਤੀ
ਦੁਆਲੇ ਗੇੜੇ ਕੱਢੀ ਜਾਂਦੇ, ਇੱਧਰ ਗ੍ਰੰਥ ਦੁਆਲ਼ੇ। ਨਾ ਕਿਸੇ ਨੇ ਗੁਰੂ ਗ੍ਰੰਥ
ਸਾਹਿਬ ਨੂੰ ਪੜ੍ਹਨਾ, ਸਮਝਣਾ, ਬਸ ਦੇ ਮੱਥੇ 'ਤੇ ਮੱਥਾ ਟੇਕੀ ਚੱਲੋ, ਲੰਗਰ ਖਾਈ
ਚੱਲੋ, ਭਾੜੇ ਦੇ ਪੁਜਾਰੀ (ਗ੍ਰੰਥੀ), ਗਾਇਕ (ਰਾਗੀ), ਲਾਂਗਰੀ ਆਦਿ ਹੇੜਾਂ ਦੀਆਂ
ਹੇੜਾਂ ਕੱਠੀਆਂ ਕਰਕੇ ਗੁਰਦੁਆਰਾ ਇਕ ਮੇਲੇ ਗੇਲੇ ਦੀ ਥਾਂ, ਤੇ ਸਿੱਖੀ ਦਾ ਉਜਾੜਾ
ਕੇਂਦਰ ਬਣ ਚੁਕੇ ਹਨ, ਇਸ ਤੋਂ ਵੱਧ ਕੁਝ ਨਹੀਂ।
🕌 ਜੇ #ਗੋਲਕਦੁਆਰਿਆਂ ਨੂੰ ਮੁੜ ਕੇ #ਧਰਮਸਾਲ ਬਣਾਉਣਾ ਹੈ, ਤਾਂ ਗੁਰੂ ਗ੍ਰੰਥ
ਸਾਹਿਬ ਵਿਚਲੀ #ਗੁਰਬਾਣੀ ਨੂੰ ਆਪ ਪੜ੍ਹਨਾ ਸਮਝਣਾ ਸ਼ੁਰੂ ਕਰੋ। ਅੱਜ ਦੇ ਜ਼ਮਾਨੇ
ਵਿੱਚ ਤੁਹਾਨੂੰ ਗੁਰਬਾਣੀ ਸਮਝਣ ਲਈ ਕਿਸੇ ਪੁਜਾਰੀ ਗ੍ਰੰਥੀ ਆਦਿ ਦੀ ਲੋੜ ਨਹੀਂ।
Online ਸਭ ਕੁਝ ਪਿਆ ਹੈ ਗੁਰੂ ਗ੍ਰੰਥ ਸਾਹਿਬ ਅਤੇ ਪ੍ਰੋ. ਸਾਹਿਬ ਸਿੰਘ ਜੀ ਦਾ
ਕੀਤਾ ਟੀਕਾ ਵੀ, ਆਪ ਖੋਜ ਕਰੋ। Short cut ਛੱਡੋ, Rental Paath ਭਾੜੇ 'ਤੇ
ਕੀਤਾ ਕਰਾਇਆ ਪਾਠ ਕੀਰਤਨ ਕਿਸੇ ਕੰਮ ਨਹੀਂ ਆਉਣਾ। ਨਤੀਜਾ #ਸਿਫਰ ਹੀ ਰਹਿਣਾ।
⭕Result BIG ZERO⭕
📣 ਉਥੇ #ਸੂਚਨਾ ਲਗਾਓ ਕਿ... "ਇੱਥੇ ਕਥਾ ਕੀਰਤਨ ਤੋਂ ਬਾਅਦ 5-10 ਮਿਨਟ ਉਸੇ
ਵਿਸ਼ੇ ਵਿੱਚੋਂ ਸਵਾਲ ਪੁੱਛੇ ਜਾਣਗੇ।" 🗣️ਗਰੰਟੀ ਨਾਲ ਆਖ ਸਕਦੇ ਹਾਂ ਕਿ 99%
ਆਹ ਭਾੜੇ ਦੇ ਪਾਠੀ, ਪ੍ਰਚਾਰਕ, ਤੇ ਗਾਉਣ ਵਾਲੇ ਕੋਈ ਹੋਰ ਕੰਮ ਕਾਰ ਕਰਣ ਲੱਗ
ਜਾਣਗੇ, ਤੇ ਫਿਰ ਵਾਕਿਆ ਹੀ ਉਹ ਲੋਕ ਅੱਗੇ ਆ ਸਕਦੇ ਹਨ ਜਿਨ੍ਹਾਂ ਨੇ ਤੱਤ
ਗੁਰਮਤਿ ਆਪ ਵੀਚਾਰੀ ਹੋਵੇਗੀ, ਫਿਰ ਕਰਾਮਾਤ ਹੋ ਸਕਦੀ ਹੈ। ਨਹੀਂ ਤਾਂ ਜੋ ਅੱਜ
ਹਾਲ ਹੈ ਸਿੱਖ ਅਖਵਾਉਣ ਵਾਲਿਆਂ ਦਾ, ਉਹ ਸਿਰਫ ਬੁਆੜ ਦੇ ਤਿੱਲ ਵਰਗਾ ਹੈ ਜੋ
ਬਾਹਰੋਂ ਦਿਖਣ ਨੂੰ ਤਾਂ ਬਾਕੀ ਤਿਲਾਂ ਵਰਗਾ ਲਗਦਾ ਹੈ, ਪਰ ਅੰਦਰ ਸੁਆਹ ਭਰੀ
ਹੁੰਦੀ ਹੈ, ਤੇ ਉਸਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਖੇਤਾਂ 'ਚ ਰਲ਼ਦਾ ਰਹਿੰਦਾ
ਹੈ।
ਮਃ 1 ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ
ਵਿਚਿ ਸੁਆਹ ॥3॥ ਪੰਨਾਂ 463
🎯ਆਓ ਬੁਆੜ ਦੇ ਤਿਲ ਨਾ ਬਣੀਏ, ਗੁਰਬਾਣੀ ਆਪ ਪੜੀਏ,
ਸਮਝੀਏ ਤੇ ਜੀਵਨ ਵਿੱਚ ਉਤਾਰੀਏ, ਤਾਂ ਜੋ ਗੋਲਕਦੁਆਰੇ ਜਾਂ ਲੰਗਰਦੁਆਰੇ ਬਦਲ ਕੇ
ਧਰਮਸਾਲ / ਚਟਸਾਲ ਬਣਾਈ ਜਾ ਸਕੇ।

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|