Share on Facebook

Main News Page

💥 ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਜੀਵਨ ਜਿਉਣਾ ਸਿੱਖਣਾ ਹੈ, ਜੇ ਸਿੱਖਣਾ ਨਹੀਂ, ਸਮਝਣਾ ਨਹੀਂ ਤੇ ਫਿਰ ਗਾਉਣ ਦਾ ਵੀ ਕੋਈ ਲਾਭ ਨਹੀਂ 💥
:- ਪ੍ਰੋ. ਦਰਸ਼ਨ ਸਿੰਘ ਖ਼ਾਲਸਾ
28.03.2026
#ProfDarshanSingh #KhalsaNews #gurbani

👉 ਕੁਝ ਦਿਨ ਪਹਿਲਾਂ ਦੀ ਗਲ਼ ਹੈ ਦਰਬਾਰ ਸਾਹਿਬ ਕੀਰਤਨ ਸ਼ੁਰੂ ਹੋਇਆ, ਨੌਜਵਾਨ ਕੀਰਤਨੀ ਜੱਥਾ ਸੀ ਸ਼ਬਦ ਪੜ੍ਹ ਰਹੇ ਸਨ ਬਚਿਤ੍ਰ ਨਾਟਕ ਵਿਚੋਂ
▪️ ਧੰਨਿ ਜੀਓ ਤਿਹ ਕੋ ਜਗ ਮੈ ਮੁਖਿ ਤੇ ਹਰਿ ਚਿਤ ਮੈ ਜੁਧੁ ਬਿਚਾਰੈ।
ਪ੍ਰਮਾਣ ਵੀ ਸਾਰੇ ਉਥੋਂ ਦੇ ਰਹੇ ਸਨ, ਇਹ ਸਾਬਤ ਕਰਨ ਲਈ ਕੀ ਸਾਨੂੰ ਬਚਿਤ੍ਰ ਨਾਟਕ ਦੀ ਬਾਣੀ ਬਹੁਤ ਯਾਦ ਹੈ। 🙏 ਮੁਬਾਰਕ ਮੈਂ ਕਿਸੇ ਨੂੰ ਉਲ੍ਹਾਮਾ ਨਹੀਂ ਦੇਣਾ ਚਾਹੁੰਦਾ ਕਿਉਂਕਿ....... 👉ਮੈਂ ਵੀ ਇਸ ਅਗਿਆਨਤਾ ਵਿਚੋਂ ਲੰਘਿਆ ਹਾਂ, ਉਹ ਠੇਡੇ ਉਹ ਕੰਡਿਆਲੇ ਰਸਤਿਆਂ ਤੋਂ ਮੈਂ ਵੀ ਲੰਘਿਆ ਹਾਂ, ਪਰ ਆਗਿਆਨਤਾ 'ਤੇ ਗਿਆਨ ਨੇ "ਗੁਰਬਾਣੀ ਇਸੁ ਜਗ ਮਹਿ ਚਾਨਣੁ" ਨੇ ਉਹ ਕੰਡੇ ਰਸਤਿਆਂ ਦੇ ਦਰਮਿਆਨ ਵਿਚੋਂ ਚੁਗ ਦਿੱਤੇ।

🙏 ਭਲਿਓ! ਆਪਣੇ ਸਿੱਖੀ ਪਰਿਵਾਰ ਨੂੰ ਇਹ ਦੱਸਣਾ ਚਾਹੁੰਦਾ ਹੈ ਜੇ "ਗੁਰਬਾਣੀ ਇਸੁ ਜਗ ਮਹਿ ਚਾਨਣੁ" ਨੇ ਗੁਰਬਾਣੀ ਦੀ ਇਸ ਰੌਸ਼ਨੀ ਨੇ ਜੇ ਮੈਨੂੰ ਉਸ ਠੇਡਿਆਂ ਤੋਂ ਬਚਾ ਲਿਆ ਹੈ ਤੇ ਮੇਰਾ ਸਿੱਖੀ ਦਾ ਪਰਿਵਾਰ ਕਿਉਂ ਨਾ ਬਚੇ! ਜਦੋਂ ਉਹ ਸ਼ਬਦ ਪੜ੍ਹ ਰਹੇ ਸਨ ਤਾਂ ਮੈਂ ਹੈਰਾਨ ਹੋ ਰਿਹਾ ਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ, ਓਇ ਭਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੀ ਪੁੱਛ ਲਓ ਇਹੋ ਗਲ਼ ਜਿਹੜੀ ਤੁਸੀਂ ਬਚਿਤ੍ਰ ਨਾਟਕ ਵਿੱਚੋਂ ਪੜ੍ਹ ਰਹੇ ਹੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਵਾਨ ਹੈ?

💢 ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ, ਮੁੱਖ ਤੇ ਹਿਰਦਾ ਦੋ ਚੀਜ਼ਾਂ ਵੱਖ ਵੱਖ ਨੇ, ਹਰ ਕੋਈ ਜਾਣਦਾ ਹੈ, ਮੁੱਖ ਤਨ ਦਾ ਹਿੱਸਾ ਤੇ ਹਿਰਦਾ ਮਨ ਦਾ, ਤੇ ਦੋਹਾਂ ਚੀਜ਼ਾਂ ਨੂੰ ਵੰਡਿਆਂ ਹੈ ਗੁਰੂ ਨੇ ਤੇ ਆਪਣੀ ਰਸਨਾ ਤੋਂ ਆਖਿਆ ਹੈ... ਭਲਿਓ ਮੂੰਹ ਨਾਲ ਰੱਬ ਰੱਬ ਕੀਤਿਆਂ, ਵਾਹਿ ਗੁਰੂ ਵਾਹਿ ਗੁਰੂ ਕੀਤਿਆਂ ਧਰਮੀ ਨਹੀਂ ਹੋ ਜਾਈਦਾ। ਇਹ ਮੇਰਾ ਫੈਸਲਾ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ, ਗੁਰੂ ਕੋਲੋਂ ਪੁੱਛੋ ਤੇ ਇਹ ਗਲ਼ ਉਹਨਾਂ ਵੀਰਾਂ ਨੂੰ ਤੱਕ ਵੀ ਪਹੁੰਚਾਉਣਾ ਚਾਹੁੰਦਾ ਹਾਂ। ਭਲਿਓ ਤੁਸੀਂ ਵੀ ਗੁਰੂ ਕੋਲ ਪੁੱਛੋ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੈ ਗੁਰੂ ਆਖੇਗਾ:

ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥

🫵 ਫੈਸਲਾ ਗੁਰਬਾਣੀ ਦਾ ਹੈ:

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥

👄 ਮੂੰਹ ਨਾਲ ਕਹਿਣਾ ਕੁੱਝ ਹੋਰ ਹੈ, ਗੁਰੂ ਫ਼ੈਸਲਾ ਦੇਵੇਗਾ ਮੁੱਖ ਨਾਲ ਹਰੀ ਹਰੀ ਆਖਣ ਦਾ ਲਾਭ ਕੋਈ ਨਹੀਂ ਸਮਾਂ ਜ਼ਾਇਆ ਨਾ ਕਰ, ਜੇ ਹੋ ਸਕੇ ਤੇ ਹਿਰਦੇ ਵਿਚ ਉਸ ਰਾਮ ਨੂੰ ਵਸਾ "ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ"। ਗੁਰੂ ਇਹ ਆਖ ਰਿਹਾ ਹੈ ਤੇ ਜਿਹੜਾ ਸ਼ਬਦ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੜ੍ਹ ਰਹੇ ਹੋ ਉਹ ਇਹ ਆਖ ਰਿਹਾ ਹੈ, ਤੇ ਬਚਿਤ੍ਰ ਨਾਟਕ ਆਖ ਰਿਹਾ... ਧਨ ਜੀਵਨ ਹੀ ਉਹਦਾ ਹੈ ਜਿਸਦਾ ਹਿਰਦਾ ਲੜਾਈ ਫ਼ਸਾਦ ਤੇ ਯੁੱਧ ਦੀ ਲਾਲਸਾ ਕਰੇ ਤੇ ਮੂੰਹੋਂ ਹਰੀ ਹਰੀ ਕਹੀ ਜਾਇ ਤੇ ਇਹ ਉਸ ਗੁਰੂ ਅੱਗੇ ਪੜ੍ਹਿਆ ਰਿਹਾ ਹੈ ਜਿਹੜਾ ਆਖ ਰਿਹਾ ਹੈ "ਵਿਰਲੈ ਹਿਰਦੈ ਵਸਾਇਆ"!!

🤔 ਹੁਣ ਸੋਚਣ ਵਾਲੀ ਗਲ ਇਹ ਹੈ ਜਿਹੜਾ ਉੱਥੇ ਬੈਠ ਕੇ ਪੜ੍ਹ ਰਿਹਾ ਹੈ ਜਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਕਰ ਰਿਹਾ ਹੈ ਜਾਂ ਫਿਰ ਉਹ ਇੰਨਾ ਅਣਜਾਣ ਹੈ ਕਿ ਉਹਨੂੰ ਪਤਾ ਹੀ ਨਹੀਂ ਮੈਂ ਕੀ ਪੜ੍ਹ ਰਿਹਾ ਹਾਂ। ਮੁੱਖ ਤੇ ਹਰੀ ਹਰੀ ਆਖ ਤੇ ਹਿਰਦੇ ਵਿਚ ਲਾਲਸਾ ਜੁੱਧ ਦੀ ਰੱਖ, ਯੁੱਧ ਮਨੁੱਖ ਦੀ ਮਜਜ਼ਬੂਰੀ ਹੈ, ਲਾਲਸਾ ਨਹੀਂ, ਕੋਈ ਵੀ ਲੜਾਈ ਹੈ ਉਹ ਮਨੁੱਖ ਦੀ ਮਜ਼ਬੂਰੀ ਹੈ, ਜਿਸ ਨੂੰ ਅਸੀਂ ਧਰਮ ਯੁੱਧ ਆਖਦੇ ਹਾਂ ਉਹ ਵੀ ਮਨੁੱਖ ਦੀ ਮਜ਼ਬੂਰੀ ਹੈ।

⚠️ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਾਲਸਾ ਸੀ ਧਰਮ ਜੁੱਧ ਕਰਨ ਦੀ, ਨਹੀਂ ਮਜਬੂਰੀ ਸੀ, ਕਿਉਂਕਿ ਚਾਰ ਚੁਫ਼ੇਰੇ ਹਿੰਦੂ ਰਾਜੇ ਜਾਂ ਔਰੰਗਜ਼ੇਬ ਧਰਮ ਲਈ ਖ਼ਤਰਾ ਬਣ ਚੁੱਕੇ ਸਨ। ਹੁਣ ਵੀ ਅਸੀਂ ਵੇਖ ਰਹੇ ਅਰਬ ਵਿਚ ਯੁੱਧ ਹੋ ਰਿਹਾ ਹੈ ਕੀ ਦੁਨੀਆ ਖੁਸ਼ ਹੈ, ਜਿਹੜੇ ਉਸ ਯੁੱਧ ਦੇ ਮੁਖੀ ਬਣੇ ਹੋਏ ਨੇ ਉਹਨਾਂ ਦੇ ਦੇਸ਼ ਉਹਨਾਂ ਦੀ ਸਟੇਟ ਵਿੱਚ ਹੀ ਉਹਨਾਂ ਦੀ ਮੁਖਾਲਫਤ ਹੈ, ਕਿਉਂਕਿ ਯੁੱਧ ਕੋਈ ਨਹੀਂ ਚਾਹੁੰਦਾ ਤੇ ਜਿਹੜੇ ਇਸ ਯੁੱਧ ਵਿਚ ਸ਼ਾਮਿਲ ਨਹੀਂ ਮਹਿੰਗਾਈ ਦੁਖਿਆਈ ਉਹਨਾਂ ਦੇ ਸਾਹਮਣੇ ਵੀ ਆਉਣੀ ਹੈ ਤੇ ਆ ਰਹੀ ਹੈ।

✅ ਇਸ ਲਈ ਭਲਿਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਜੀਵਨ ਜਿਉਣਾ ਸਿੱਖਣਾ ਹੈ, ਜੇ ਸਿੱਖਣਾ ਨਹੀਂ ਸਮਝਣਾ ਨਹੀਂ ਤੇ ਫਿਰ ਗਾਉਣ ਦਾ ਵੀ ਕੋਈ ਲਾਭ ਨਹੀਂ, ਸਤਿਗੁਰ ਆਖ ਰਹੇ ਹਨ:

▪️ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ
-----------------------
▪️✍️ ਨੋਟ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਇਹ ਵਿਚਾਰ ਬੀਤੇ ਦਿਨ ਗੁਰੂ ਗ੍ਰੰਥ ਸਾਹਿਬ ਅਕੈਡਮੀ, ਬਰੈਂਪਟਨ ਕਨੈਡਾ ਵਿਖੇ ਸਾਂਝੇ ਕੀਤੇ ਸਨ।

💥 ਜਿਹੜੇ ਕਹਿੰਦੇ ਹਨ ਪ੍ਰੋ ਦਰਸ਼ਨ ਸਿੰਘ ਖ਼ਾਲਸਾ ਪਹਿਲਾਂ ਬਚਿਤ੍ਰ ਨਾਟਕ ਵਿਚੋਂ ਸ਼ਬਦ ਪੜ੍ਹਦੇ ਸਨ ਉਹ ਪੜ੍ਹ ਲੈਣ ਜਦੋਂ ਗਿਆਨ ਨੇ "ਗੁਰਬਾਣੀ ਇਸੁ ਜਗ ਮਹਿ ਚਾਨਣੁ" ਨੇ ਗੁਰਬਾਣੀ ਦੀ ਰੋਸ਼ਨੀ ਨੇ ਜਦੋਂ ਉਹਨਾਂ ਦਾ ਇਸ ਬਚਿਤ੍ਰ ਨਾਟਕ ਪ੍ਰਤੀ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਤੇ ਉਹ ਇਸ ਰਸਤੇ ਵਿਚੋਂ ਬਾਹਰ ਆ ਗਏ। ਹੁਣ ਇਹ ਸਮਝਣ ਦੀ ਲੋੜ੍ਹ ਸਾਨੂੰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਇਸ ਬਚਿਤ੍ਰ ਨਾਟਕ ਦੇ ਹਨੇਰੇ ਵਿਚੋਂ ਬਾਹਰ ਨਿਕਲਣ ਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top