Share on Facebook

Main News Page

🌠 #ਸ਼੍ਰੋਮਣੀ #ਕਮੇਟੀ ਦੀ ਨਾਨਕਸ਼ਾਹੀ ਕੈਲੰਡਰ ਸਬੰਧੀ #ਘਟੀਆ ਹਰਕਤ🌀
-: ਸਰਬਜੀਤ ਸਿੰਘ ਸੈਕਰਾਮੈਂਟੋ 18.03.2026
#KhalsaNews #SGPC #Nanakshahi #calendar

👏 ਸ਼੍ਰੋਮਣੀ ਕਮੇਟੀ ਨੂੰ ਨਵੇਂ ਸਾਲ ਦੀਆਂ ਵਧਾਈਆਂ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਿਆਈ ਪੁਰਬ ਗੁਰੂ ਅਮਰਦਾਸ ਜੀ ਸਬੰਧੀ ਇਹ ਪੋਸਟ ਬਣਾਇਆ ਗਿਆ ਹੈ। ਇਸ ਵਿੱਚ ਗੁਰਿਆਈ ਦਿਹਾੜੇ ਦੀ ਤਿੱਥ (ਤਾਰੀਖ), ਚੇਤ ਸੁਦੀ 1, ਸੰਮਤ 1609 ਬਿ: ਦਰਜ ਹੈ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ, ਚਿਤ੍ਰਾਦੀ, ਪੂਰਨਮੰਤਾ ) ਕੈਲੰਡਰ ਦੀ ਵਰਤੋਂ ਕਰਦੀ ਹੈ। ਪਰ ਸੰਗਤਾਂ ਨੂੰ ਗੁਮਰਾਹ ਕਰਨ ਲਈ ਆਪਣੇ ਕੈਲੰਡਰ ਉੱਪਰ ਨਾਮ ‘ਨਾਨਕਸ਼ਾਹੀ ਕੈਲੰਡਰ’ ਛਾਪਦੀ ਹੈ। ਇਹ ਘਟੀਆਂ ਹਰਕਤ, ਕਮੀਨਗੀ, ਆਪਣੇ ਆਪ ਨੂੰ ‘ਸ਼੍ਰੋਮਣੀ’ ਅਖਵਾਉਣ ਵਾਲੀ ਕਮੇਟੀ ਕਰ ਰਹੀ ਹੈ।

🌛🌞 ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਆਰੰਭ ਚੇਤ ਸੁਦੀ ਏਕਮ ਤੋਂ ਹੁੰਦਾ ਹੈ। ਅੱਜ (19 ਮਾਰਚ) ਇਸ ਦੇ ਨਵੇਂ ਸੰਮਤ (ਸਾਲ) 2083 ਬਿ: ਦਾ ਆਰੰਭ ਹੋਇਆ ਹੈ। ਜੇ ਤੁਸੀ ਜੰਤਰੀ ਵੇਖੋਗੇ ਤਾਂ ਅੱਜ (19 ਮਾਰਚ) ਚੇਤ ਦੀ ਮੱਸਿਆ ਹੈ। ਚੇਤ ਦਾ ਅੱਧਾ ਮਹੀਨਾ (ਵਦੀ ਪੱਖ) ਪਿਛਲੇ ਸਾਲ ਵਿੱਚ ਸੀ ਅਤੇ ਅੱਧਾ ਮਹੀਨਾ (ਸੁਦੀ ਪੱਖ) ਨਵੇਂ ਸਾਲ ਵਿੱਚ ਹੋਵੇਗਾ।
ਨਵੇਂ ਸਾਲ ਦਾ ਆਰੰਭ ਚੇਤ ਸੁਦੀ ਏਕ ਤੋਂ ਹੁੰਦਾ ਹੈ। ਪਰ ਇਸ ਸਾਲ ਚੇਤ ਸੁਦੀ ਏਕ ਕਸ਼ੈ ਹੈ। ਭਾਵ ਚੇਤ ਸੁਦੀ ਏਕਮ ਗਿਣੀ ਨਹੀਂ ਜਾਵੇਗੀ। ਇਹ ਚੇਤ ਦੀ ਮੱਸਿਆ (19 ਮਾਰਚ ) ਦੇ ਨਾਲ ਹੀ ਲੰਘ ਜਾਵੇਗੀ । ਭਾਵ ਚੇਤ ਦੀ ਮੱਸਿਆ ਅਤੇ ਚੇਤ ਸੁਦੀ ਏਕ, ਦੋਵੇ ਅੱਜ (19 ਮਾਰਚ) ਨੂੰ ਇਕੱਠੀਆਂ ਹੀ ਹਨ। ਇਸ ਲਈ ਨਵੇਂ ਸੰਮਤ ਦਾ ਆਰੰਭ ਅੱਜ ਤੋਂ ਹੀ ਮੰਨਿਆ ਜਾਵੇਗਾ।

💰 ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਨਵੇਂ ਸਾਲ ਨੂੰ ਮਨਾਉਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਸ਼ਾਇਦ ਕਮੇਟੀ ਨੂੰ ਇਹ ਪਤਾ ਹੀ ਨਾ ਹੋਵੇ ਕਿ (ਵੀਰਵਾਰ, 19 ਮਾਰਚ) ਉਨ੍ਹਾਂ ਦੇ ਸਾਲ (ਸੰਮਤ 2083 ਬਿ: ) ਦਾ ਆਰੰਭ ਹੋ ਰਿਹਾ ਹੈ । ਕੀ ਕਮੇਟੀ ਦੇ ਵਿਦਵਾਨ ਵੀ ਨਹੀਂ ਜਾਣਦੇ? ਕੀ #ਨਾਨਕਸ਼ਾਹੀ #ਕੈਲੰਡਰ ਦੇ #ਕੱਟੜ #ਵਿਰੋਧੀਆਂ (ਅਨੁਰਾਗ ਸਿੰਘ, ਕਰਨਲ ਨਿਸ਼ਾਨ, ਗੁਰਚਰਨਜੀਤ ਸਿੰਘ ਲਾਂਬਾ ਅਖੌਤੀ ਸੰਤ ਸਮਾਜ ਆਦਿ) ਨੇ ਵੀ ਕਮੇਟੀ ਨੂੰ ਨਹੀਂ ਦੱਸਿਆ ਕਿ ਅੱਜ ਆਪਣੇ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ? ਹੋ ਸਕਦਾ ਹੈ ਕਿ ਇਨ੍ਹਾਂ ਨੁੰ ਵੀ ਨਾ ਪਤਾ ਹੋਵੇ।

🔖 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਜਿਹੜੇ ਕੈਲੰਡਰ (ਨਾਨਕਸ਼ਾਹੀ ਕੈਲੰਡਰ) ਨੂੰ ਨਿਕਾਰ ਚੁੱਕੀ ਹੈ ਉਸ ਦਾ ਨਵਾਂ ਸਾਲ (1 ਚੇਤ/14 ਮਾਰਚ) ਚੜਨ ਵੇਲੇ ਤਾਂ (ਰਾਤ 12.00 ਵਜੇ) ਜੈਕਾਰੇ ਛੱਡਦੀ ਹੈ। ਪਰ ਜਿਹੜਾ ਕੈਲੰਡਰ (ਚੰਦਰ-ਸੂਰਜੀ ਬਿਕ੍ਰਮੀ) ਆਪ ਵਰਤਦੀ ਹੈ। ਉਸ ਦਾ ਨਵਾਂ ਸਾਲ ਮਨਾਉਣ ਵਿੱਚ ਸ਼ਰਮ ਮਹਿਸੂਸ ਕਰਦੀ ਹੈ। ਅਜਿਹਾ ਕਿਉਂ?

🚩 ਪਰ ਅਸੀਂ ਆਪਣਾ ਫਰਜ ਸਮਝਦੇ ਹੋਵੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਖੌਤੀ ਸੰਤ ਸਮਾਜ ਅਤੇ ਇਨ੍ਹਾਂ ਦੇ ਪਿਛਲੱਗਾਂ ਨੂੰ, ਇਨ੍ਹਾਂ ਦੇ ਨਵੇ ਸਾਲ ਦੀਆਂ ਢੇਰ ਸਾਰੀਆਂ ਵਧਾਈਆਂ ਭੇਜਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top