💥 #ਖੋਜ #ਵੀਚਾਰ ਫੇਸਬੁਕ ਚੈਨਲ 'ਤੇ
ਦਿਖਾਈ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਮਾਣਿਕ ਨਹੀਂ ਹੈ 💥
-: ਭਾਈ ਹਰਜਿੰਦਰ ਸਿੰਘ ਘੜਸਾਣਾ
28.01.2026
#KhalsaNews #gharsana #SGGS #khoj_vichar #bhaibanno
▪️
ਬੀੜ ਕਾਨਪੁਰ ਦੇ ਵਿੱਚ ਸੁਰਿੰਦਰਪਾਲ ਸਿੰਘ ਕੋਲ਼ ਹੈ, ਫੋਨ #78001 20999
▪️ ਖੋਜ ਵੀਚਾਰ ਦੇ ਸੰਚਾਲਕ ਡਾ: ਭਗਵਾਨ ਸਿੰਘ ਖੋਜੀ 97819 13113
🚧 #Khoj #Vichar' ਨਾਮਕ ਚੈਨਲ 'ਤੇ ਇਕ ਵੀਡੀਉ ਚੱਲ ਰਹੀ ਹੈ। ਉਸ ਵਿਚ ਇਕ
ਸੱਜਣ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ ਦੇ ਦਰਸ਼ਨ ਕਰਵਾ ਕੇ ਉਸ ਨੂੰ
ਪੁਰਾਤਨ ਬੀੜ ਹੋਣ ਦਾ ਦਾਅਵਾ ਬੰਨ੍ਹ ਰਹੇ ਹਨ। ❗ਇਹ ਬੀੜ ਬਹੁਤ ਪੁਰਾਤਨ ਅਤੇ
ਪ੍ਰਮਾਣਿਕ ਨਹੀਂ ਹੈ।❗
✅ ਇਹ ਬੀੜ ਅਸਲ ਵਿਚ ਉਨ੍ਹੀਵੀਂ ਸਦੀ ਦੇ ਮੀਣੇ ਸਾਹਿਤ ਦੀ ਸ਼ਾਖ ਨਾਲ ਸੰਬੰਧਤ
ਹੈ, ਜਿਸ ਨੂੰ ਭਾਈ ਬੰਨੋ ਸ਼ਾਖ ਦੀਆਂ ਬੀੜਾਂ ਨਾਲ ਵੀ ਮਨਸੂਬ ਨਹੀਂ ਕੀਤਾ ਜਾ
ਸਕਦਾ। ਇਸ ਤਰ੍ਹਾਂ ਦੀਆਂ ਆਮੂਮਨ ਚਾਰ-ਪੰਜ ਬੀੜਾਂ ਮਿਲਦੀਆਂ ਹਨ।
♦️ ਇਨ੍ਹਾਂ ਬੀੜਾਂ ਵਿਚ ਵਿਸ਼ੇਸ਼ ਤੌਰ 'ਤੇ ਪਿਰਥੀ ਚੰਦ ਦੀ ਰਚਨਾ ਦਾ ਸਿਰਲੇਖ
ਮਹਲਾ ੬, ਮਹਾਦੇਉ ੭ ਅਤੇ ਹਰਿ ਜੀ ਦਾ ੮ ਅੰਕਤ ਕੀਤਾ ਹੋਇਆ ਹੈ। ਉਪਰੋਕਤ
ਸਿਰਲੇਖ ਅਧੀਨ ਮਿਲਦੀ ਰਚਨਾ, ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਦੁਆਰਾ ਸੰਪਾਦਤ
ਪੁਸਤਕ 'ਸੋਢੀ ਪਿਰਥੀ ਚੰਦ ਦੀ ਰਚਨਾ' ਵਿਚ ਅੰਕਤ ਰਚਨਾ ਨਾਲ ਹੂ-ਬਹੂ ਮੇਲ ਖਾਂਦੀ
ਹੈ। ਵੀਡੀਉ ਵਿਚ ਦਿਖਾਈ ਜਾ ਰਹੀ ਬੀੜ ਮੈਂ ਖੁਦ ਵੀ ਵੇਖੀ ਹੈ ਤੇ ਮੇਰੇ ਕੋਲ ਇਸ
ਤਰ੍ਹਾਂ ਦੀ ਇਕ ਬੀੜ ਡਿਜੀਟਾਈਜ਼ ਰੂਪ ਵਿਚ ਮੌਜੂਦ ਵੀ ਹੈ। ਇਸ ਬੀੜ ਵਿਚ
ਬਾਣੀ-ਕ੍ਰਮ ਵੀ ਬਿਲਕੁਲ ਵੱਖਰਾ ਹੈ, ਜੋ ਕਿਸੇ ਸ਼ਾਖ ਨਾਲ ਸਮਾਨਤਾ ਨਹੀਂ ਰੱਖਦਾ।
ਅੱਖਰਾਂ ਦੀ ਬਣਤਰ ਅਤੇ ਸ਼ੈਲੀ ਵੀ ਅਠਾਰਵੀਂ-ਉਨ੍ਹੀਵੀਂ ਸਦੀ ਦੀ ਹੈ।
🎬 ਵੀਡੀਉ ਵਿਚ ਦੱਸਣ ਅਨੁਸਾਰ ਕਿ... #ਜਪੁ ਬਾਣੀ ਵਿਚ ਗਰਪ੍ਰਸਾਦਿ ਤੋਂ ਬਾਅਦ
'ਜਪੁ ਮਹਲਾ ੧' ਅੰਕਿਤ ਹੈ, ਇਹ ਕੋਈ ਨਵੀਂ ਜਾਣਕਾਰੀ ਨਹੀਂ ਹੈ। ਭਾਈ ਬੰਨੋ ਸ਼ਾਖ
ਦੀਆਂ ਜੋ ਬੀੜਾਂ ਅਠਾਰਵੀਂ ਸਦੀ ਦੇ ਪਿਛਲੇਰੇ ਸਾਲਾਂ ਦੀਆਂ ਹਨ, ਉਨ੍ਹਾਂ ਵਿਚ 'ਜਪੁ
ਮਹਲਾ ੧' ਜਾਂ 'ਮਹਲਾ ੧' ਲਿਖਿਆ ਮਿਲਦਾ ਹੈ। ਪਰ ਇਹ ਆਦਿ ਜਾਂ ਦਮਦਮੀ ਬੀੜ ਦੀ
ਮੂਲ ਸ਼ਾਖਾ ਵਿਚ ਨਹੀਂ ਹੈ, ਇਸ ਨੂੰ ਕਿਸੇ ਕਾਤਿਬ ਦੁਆਰਾ ਆਪਣੀ ਸਮਝ ਅਨੁਸਾਰ
ਲਿਖਿਆ ਗਿਆ ਹੈ।
🎬 ਵੀਡਿਉ ਵਿਚ ਦਿਖਾਇਆ ਜਾ ਰਿਹਾ ਹੈ ਕਿ "ਮੁੰਦਾਵਣੀ" ਤੋਂ ਬਾਅਦ ਅੰਕਿਤ
ਸਿਰਲੇਖ 'ਸਲੋਕ ਮਹਲਾ ੭ ਸ੍ਰੀ ਗੁਰੂ ਹਰਿਰਾਇ ਜੀ ਕਾ ਬੋਲਣਾ', 'ਜਿਨ ਕਉ
ਸਤਿਗੁਰ ਦਇਆ ਕਰੇ'। 👉 ਇਹ ਸਲੋਕ #ਮਹਾਦੇਉ ਦਾ ਹੈ, ਜੋ ਉਨ੍ਹਾਂ ਦੀ ਸੰਕਲਿਤ
ਰਚਨਾ ਵਿਚ ਮਿਲਦਾ ਹੈ। ਮੇਰੇ ਪਾਸ ਮੌਜਦ ਬੀੜ ਵਿਚ ਇਸ ਨਾਲ ਦੋ ਪੰਗਤੀਆਂ ਹੋਰ
ਵੀ ਮਿਲਦੀਆਂ ਹਨ। ਇਨ੍ਹਾਂ ਰਚਨਾਵਾਂ ਨੂੰ ਗੁਰੂ ਹਰਿਰਾਇ ਨਾਲ ਸ਼ਰਾਰਤ ਵਸ ਮਨਸੂਬ
ਕੀਤਾ ਗਿਆ ਹੈ।
🔺 ਇਸ ਬੀੜ ਵਿਚ ਥਾਂ ਪੁਰ ਥਾਂ ਪਿਰਥੀ ਚੰਦ ਤੇ ਮਿਹਰਵਾਨ ਨੇ ਕਵੀ-ਛਾਪ ਵਜੋਂ 'ਨਾਨਕ
ਦਾਸ' ਤੇ ਹਰਿ ਜੀ ਨੇ 'ਜਨ ਨਾਨਕ' ਦੇ ਨਾਲ-ਨਾਲ ਆਪਣੇ ਨਾਂ ਵੀ ਆਸਾ ਤੇ ਸਾਰੰਗ
ਰਾਗ ਵਿਚ ਵਰਤੋਂ ਵਿਚ ਲਿਆਂਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ੫੪
'ਤੇ 'ਮਹਲਾ ੧੦' ਦਮਦਮੀ ਸ਼ਾਖ ਦੇ ਕੁਝ ਉਤਾਰਿਆਂ ਵਿਚ ਅੰਕਿਤ ਮਿਲਦਾ ਹੈ। ਜੋ
ਪ੍ਰਮਾਣਿਕ ਦਮਦਮੀ ਬੀੜਾਂ ਵਿਚ ਨਹੀਂ ਮਿਲਦਾ ਹੈ। ਇਸ ਸੰਬੰਧੀ ਵਿਚਾਰ ਹੋਰ ਪੋਸਟ
ਵਿਚ ਸਾਂਝੀ ਕਰਾਂਗਾ।
✴️ ਅੰਤ ਵਿਚ ਅੰਕਤ ਚਾਰ ਰਚਨਾਵਾਂ 'ਜਿਤ ਦਰਿ ਲਖ ਮੁਹੰਮਦਾ', 'ਬਾਇ ਆਤਸਿ ਆਬ
ਖਾਕ', 'ਆਸਨ ਸਾਧ ਨਿਰਾਲਮ ਰਹੈ' ਤੇ 'ਹਕੀਕਤਿ ਰਾਹ ਮੁਕਾਮ ਰਾਜੇ ਸਿਵਨਾਭ ਕੀ'
ਭਾਈ ਬੰਨੋ ਬੀੜ ਵਿਚੋਂ ਉਤਾਰੀਆਂ ਗਈਆਂ ਹਨ। ਅੰਤਲੇ ਪਤਰੇ 'ਤੇ ਵੱਖਰੀ ਕਲਮ ਅਤੇ
ਸਿਆਹੀ ਨਾਲ ਸੰਮਤ ੧੭੫੮ ਲਿਖਿਆ ਗਿਆ ਹੈ, ਜੋ ਕਿ ਸਹੀ ਨਹੀਂ ਹੈ।
🎯 ਸੋ, ਇਹ #ਪ੍ਰਮਾਣਿਕ ਬੀੜ #ਨਹੀਂ ਹੈ, ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ
ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|