Share on Facebook

Main News Page

💥 ਕੀ ਵਾਕਿਆ ਹੀ ਭਾਈ ਬਲਬੀਰ ਸਿੰਘ #ਬ੍ਰਹਮਗਿਆਨੀ ਸੀ?❓
-: ਸੰਪਾਦਕ ਖ਼ਾਲਸਾ ਨਿਊਜ਼
26.01.2026
#KhalsaNews #kirtan #bhaibalbirsingh #ashutosh #bhaisarbjeetsinghlaadi #BhaiBahadarSingh

⚠️ #ਭਾਈ ਸਰਬਜੀਤ ਸਿੰਘ ਲਾਡੀ ਅਤੇ ਭਾਈ ਬਹਾਦਰ ਸਿੰਘ ਨੂੰ ਸਵਾਲ ਹੈ ਕਿ...
❗ ਕੀ ਵਾਕਿਆ ਹੀ ਭਾਈ ਬਲਬੀਰ ਸਿੰਘ ਬ੍ਰਹਮ ਗਿਆਨੀ ਸੀ?❓
ਜੇ ਸੀ, ਤਾਂ ਉਨ੍ਹਾਂ ਨੂੰ #ਪਖੰਡੀ #ਆਸ਼ੂਤੋਸ਼ ਦੇ ਚਰਣਾਂ ‘ਚ ਬੈਠਣਾ ਅਤੇ ਮੱਥਾ ਕਿਉਂ ਟੇਕਣਾ ਪਿਆ? ਹੱਦ ਉਦੋਂ ਹੋਈ ਜਦੋਂ ਭਾਈ ਬਲਬੀਰ ਸਿੰਘ ਨੇ #ਗੁਰਬਾਣੀ ਪਖੰਡੀ ਆਸ਼ੂਤੋਸ਼ ਦੀ ਉਸਤਤ 'ਚ ਉਚਾਰੀ:

➡️ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥


🚫 ਫਿਰ ਪਖੰਡੀ #ਆਸ਼ੂਤੋਸ਼ ਨੇ ਇਸ ਭਾਈ ਬਲਬੀਰ ਸਿੰਘ ਨੂੰ ਦੋ ਸੇਬ ਆਪਣੇ ਹੱਥੀਂ ਪ੍ਰਸ਼ਾਦ ਦਿੱਤਾ, ਜੋ ਉਨ੍ਹਾਂ ਨੇ ਪੜੇ ਪਿਆਰ ਨਾਲ ਲਿਆ 'ਤੇ ਆਸ਼ੂਤੋਸ਼ ਨੂੰ ਸਿਜਦਾ ਹੋਕੇ ਚਲੇ ਗਏ। ਕੀ ਐਸੇ ਹੁੰਦੇ ਹਨ ਬ੍ਰਹਮ ਗਿਆਨੀ?

⭕ ਸਾਰੀ ਉਮਰ ਗੁਰੂ ਦੇ ਦਰ 'ਤੇ ਗਾ ਕੇ, "ਮੋਹਿ ਦਾਸਰੋ ਠਾਕੁਰ ਕੋ॥ ਧਾਨੁ ਪ੍ਰਭ ਕਾ ਖਾਨਾ॥" ਉਸੇ ਦਾ ਧਾਨ ਖਾ ਕੇ, ਪਰ #ਦਾਸਰੋ #ਆਸ਼ੂਤੋਸ਼ ਦੇ ਬਣਨਾ #ਲੂਣਹਰਾਮੀ ਕਰਨਾ, ਫਿਰ ਵੀ ਉਹ #ਬ੍ਰਹਮਗਿਆਨੀ? ਕੋਈ ਬ੍ਰਹਮਗਿਆਨੀ ਹੋਵੇ ਤਾਂ ਉਸਨੂੰ ਕਿਸੇ ਪਖੰਡੀ ਦੀ ਤਰੀਫ ਕਰਨੀ, ਤੇ ਮੱਥਾ ਟੇਕਣਾ ਕਿਉਂ ਪਿਆ? ਉਹ ਵੀ ਉਹ ਸਾਧ ਜਿਸਦਾ ਕੌਮ ਨੇ ਬਾਈਕਾਟ ਕੀਤਾ ਹੋਵੇ!!!

🙏 #ਗੁਰਬਾਣੀ ਨੂੰ ਰਾਗਾਂ 'ਚ ਗਾਉਣਾ ਵਧੀਆ ਹੈ, ਪਰ ਕੀ ਗੁਰਬਾਣੀ ਸਿਰਫ ਗਾਉਣ ਵਜਾਉਣ ਲਈ ਹੈ? ਜਿਸ ਗੁਰੂ ਰਾਮਦਾਸ ਦੇ ਦਰ ਦੀ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਵੀ ਉੱਥੇ ਹਜ਼ੂਰੀ ਰਾਗੀ ਰਹੇ ਹੋ, ਉਨ੍ਹਾਂ ਦਾ ਸ਼ਬਦ ਤੁਸੀਂ ਨਹੀਂ ਕਦੇ ਨਹੀਂ ਪੜ੍ਹਿਆ? ਪੜ੍ਹਿਆ ਹੈ ਤੁਸੀਂ ਆਸਾ ਕੀ ਵਾਰ ਬਹੁਤ ਵਾਰੀ ਗਾਈ ਹੈ... ਸਿਰਫ ਗਾਈ ਹੈ!

👉 ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥


ਪਰ ਅਖੀਰ 'ਤੇ ਗੱਲ ਇੱਥੇ ਮੁੱਕਦੀ ਹੈ...
👉 ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥

☢️ ਤੁਸੀਂ ਵੀ ਵਧੀਆ #ਕਲਾਕਾਰ ਹੋ, ਚੰਗਾ ਗਲ਼ਾ ਹੈ, ਗਾਉਂਦੇ ਵਧੀਆ ਹੋ, ਪੇਸ਼ਕਾਰੀ ਚੰਗੀ ਹੈ, ਗਜ਼ਲਾਂ ਗੀਤ ਵੀ ਗਾ ਲੈਂਦੇ ਹੋ, #ਤਬਲਾ ਵੀ ਸੋਹਣਾ ਵਜਾਉਂਦੇ ਹੋ! ਠੀਕ ਹੈ ਕਿ ਭਾਈ ਬਲਬੀਰ ਸਿੰਘ ਤੁਹਾਡੇ #ਉਸਤਾਦ ਸੀ, ਤੇ ਉਨ੍ਹਾਂ ਦਾ ਪੁੱਤਰ ਭਾਈ ਬਹਾਦਰ ਸਿੰਘ ਤੁਹਾਡੇ ਨਾਲ ਵਾਜੇ ਉੱਤੇ ਗਾਉਂਦਾ ਹੈ...........ਪਰ ਕੀ ਇਹ #ਗੁਰੂ ਨਾਲ #ਧੋਖਾ ਨਹੀਂ?❓

🚩 #ਕਲਾਕਾਰ ਤਾਂ ਲਿਖਿਆ ਕਿ ਤੁਸੀਂ ਵੀ ਸਟੇਜ ਉੱਤੇ ਆਪਣੀ ਕਲਾ ਹੀ ਦਿਖਾਉਂਦੇ ਹੋ, ਗੁਰਬਾਣੀ ਕੀ ਆਖ ਰਹੀ ਹੈ ਜੇ ਉਸ ਬਾਰੇ ਗਿਆਤ ਹੋਣ ਦੇ ਬਾਵਜੂਦ ਇਹ ਲਿਖਣਾ ਗੁਰੂ ਪ੍ਰਤੀ #ਲੂਣਹਰਾਮੀ ਹੈ, ਜੋ ਕਿ "ਸ਼੍ਰੋਮਣੀ ਰਾਗੀ" ਅਖਵਾਉਣ ਵਾਲੇ ਭਾਈ ਬਲਬੀਰ ਸਿੰਘ ਨੇ ਵੀ ਕੀਤੀ। ਕਿ ਨਹੀਂ?❓ ਫਿਰ ਵੀ ਉਹ ਬ੍ਰਹਮ ਗਿਆਨੀ! ❗ਵਾਹ!❗


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top