|
🗒️ "#ਜਨਮਪੱਤ੍ਰੀ
ਬਾਬਾ ਨਾਨਕ ਜੀ ਕੀ" ਬਾਰੇ ਡਾ. ਅਨੁਰਾਗ ਸਿੰਘ ਅਤੇ ਡਾ. ਸੁਖਦਿਆਲ ਸਿੰਘ ਨੂੰ ਸਵਾਲ
📋
-: ਸਰਬਜੀਤ ਸਿੰਘ ਸੈਕਰਾਮੈਂਟੋ
28.11.2025
#KhalsaNews #janampatri #BabaNanak #sacramento #AnuragSingh
💎
#ਜਨਮਪਤ੍ਰੀ ਸੰਗ੍ਯਾ—ਉਹ ਪਤ੍ਰ, ਜਿਸ ਉੱਪਰ ਕਿਸੇ ਦੇ ਜਨਮ ਸਮੇਂ ਦੇ ਦਿਨ, ਤਿਥਿ,
ਸਾਲ, ਯੋਗ, ਕਰਣ ਛਤ੍ਰ, ਰਾਸ਼ਿ ਅਤੇ ਗ੍ਰਹਾਂ ਦੀ ਸ਼ੁਭ ਅਸ਼ੁਭ ਦਸ਼ਾ ਦਾ ਨਿਰਣਾ
ਲਿਖਿਆ ਹੋਵੇ। (ਮਹਾਨ ਕੋਸ਼)
▪️ ਜਨਮ ਪੱਤ੍ਰੀ, ਜਨਮ ਕੁੰਡਲੀ ਜਾਂ ਟੇਵਾ, ਉਹ ਦਸਤਾਵੇਜ ਹੁੰਦਾ ਹੈ ਜਿਸ ਉੱਪਰ
ਨਵੇਂ ਜਨਮੇ ਬੱਚੇ ਦੇ ਜਨਮ ਸਮੇਂ ਦੇ ਹਿਸਾਬ ਨਾਲ, ਉਸ ਦਾ ਭਵਿੱਖ ਦਰਜ ਕੀਤਾ
ਹੁੰਦਾ। ਇਹ ਮੰਨਿਆ ਜਾਂਦਾ ਹੈ ਕਿ ਭਵਿੱਖਬਾਣੀ ਜੀਵਨ ਦੇ ਸਾਰੇ ਖੇਤਰਾਂ ਜਿਵੇ
ਸਿਹਤ, ਗ੍ਰਿਸਤ, ਵਿੱਤੀ ਮੁਸ਼ਕਲਾ ਅਤੇ ਨੌਕਰੀ-ਵਪਾਰ ਆਦਿ, ਅੰਦਰੂਨੀ ਤਾਕਤਾਂ ਅਤੇ
ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਦੀ ਹੈ। ਇਸਨੂੰ ਸਮਝ ਕੇ, ਬਿਹਤਰ ਫੈਸਲੇ ਲਏ ਜਾ
ਸਕਦੇ ਹਨ, ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ
ਅਗਾਂਉ ਬਿਉਂਤਬੰਦੀ ਕੀਤੀ ਜਾਂ ਸਕਦੀ ਹੈ।
#ਜਨਮਸਾਖੀਆਂ ਮੁਤਾਬਕ ਮਹਿਤਾ ਕਾਲੂ ਜੀ ਨੇ ਵੀ, ਆਪਣੇ ਸਪੁੱਤਰ ‘ਬਾਬਾ ਨਾਨਕ’
ਦੇ ਜਨਮ ਵੇਲੇ, ਪੰਤਡ ਹਰਦਿਆਲ ਤੋਂ ਜਨਮਪੱਤ੍ਰੀ ਤਿਆਰ ਕਰਵਾਈ ਸੀ। ਇਹ ਗੱਲ ਭਾਈ
ਬਾਲਾ, ਗੁਰੂ ਅੰਗਦ ਸਾਹਿਬ ਜੀ ਨੂੰ ਖੁਦ ਦੱਸ ਰਿਹਾ ਹੈ।
▪️ “ਬਾਲੇ ਕਹਿਆ ਜੀ ਇਹੁ ਮੈਨੂੰ ਮਲੂਮ ਨਾਹੀ। ਪਰ ਜੀ ਇਤਨੀ ਮੈਂ ਸੁਣਦਾ ਸਾ
ਲੋਕਾਂ ਦੇ ਮੂਹੋਂ। ਹਰਿਦਿਆਲ ਮਿਸਰ ਆਖਦਾ ਆਹਾ। ਜੋ ਭਾਈ ਇਨੀ ਮਹੂਰਤੇ ਅਤੇ
ਸਤਾਈ ਨਛਤਰੀਂ ਅਤੇ ਕਤਕ ਦੀ ਪੂਰਨਮਾਸ਼ੀ ਸੰਸਾਰ ਤੇ ਕੋਈ ਨਾਹੀ ਜਨਮਿਆ। ਇਹੁ ਕੋਈ
ਕਾਲੂ ਦੇ ਘਰਿ ਕੋਈ ਵਡਾ ਅਵਤਾਰੀ ਜਨਮਿਆ ਹੈ। ਇਤਨੀ ਮੈਂ ਸੁਣਦਾ ਸੀ ਅਤੇ ਜੀ
ਹੋਰ ਭੀ ਸੁਣੀਦੀ ਸੀ ਜੋ ਮਹਿਤੇ ਕਾਲੂੰ ਤਿਤੇ ਸਮੇਂ ਜਨਮ ਪਤ੍ਰੀ ਲਿਖਾਈ (1535
ਈ.) ਮਿਤੀ ਵੈਸਾਖ ਸੁਦੀ ਪੰਚਮੀ। ਫਿਰਿ ਗੁਰੂ ਅੰਗਦ ਕਹਿਆ, ਭਾਈ ਬਾਲਾ ਕਿਵੇਂ
ਜਨਮਪਤ੍ਰੀ ਭੀ ਹਥਿ ਆਵੇ। ਫਿਰਿ ਬਾਲੇ ਕਹਿਆ: ਜੀ ਗੁਰੂ ਜਾਣੇ ਪਰ ਖੋਜ ਕੀਤਿਆ
ਹਥਿ ਆਵੇ”। (ਡਾ. ਸੁਖਦਿਆਲ ਸਿੰਘ, ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ, ਪੰਨਾ
48,)
▪️ “ਖਡੂਰ ਸਾਹਿਬ ਹੀ ਰਹਿ ਕੇ ਭਾਈ ਬਾਲੇ ਅਤੇ ਪੈੜੇ ਮੋਖੇ ਦੇ ਸਹਿਯੋਗ ਨਾਲ
੧੫੪੧ ਈ: ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ (ਮਿਤੀ ਵੈਸਾਖ ਸੁਦੀ ੫,
੧੫੮੨ ਬਿ:/ਅਪ੍ਰੈਲ 27, 1525 ਈ:) ਦੇ ਅਧਾਰ `ਤੇ ਇੱਕ ਜਨਮਸਾਖੀ ਤਿਆਰ ਕਰਵਾਈ।
ਜਿਸ ਨੂੰ ਜਨਮਸਾਖੀ ਭਾਈ ਬਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਗੁਰੂ
ਅੰਗਦ ਦੇਵ ਜੀ ਨੇ ਆਪਣੇ ਨਿਜੀ ਅਨੁਭਵ ਵੀ ਸਾਂਝੇ ਕੀਤੇ। ਇਸ ਜਨਮ ਸਾਖੀ ਨੂੰ
ਕਪਟੀ ਮੀਣੇ ਅਤੇ ਹੰਦਾਲੀਏ ਗੁਰੂਆਂ ਨੇ ਦੂਸ਼ਿਤ ਕੀਤਾ”। (ਅਨੁਰਾਗ ਸਿੰਘ, ਇਲਾਹੀ
ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 30)
⚙️ ਭਾਈ ਬਾਲਾ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ‘ਜਨਮਸਾਖੀ ਭਾਈ ਬਾਲਾ’ ਦੇ
ਕੱਟੜ ਹਮਾਇਤੀ ਅਨੁਰਾਗ ਸਿੰਘ ਅਤੇ ਡਾ ਸੁਖਦਿਆਲ ਸਿੰਘ ,ਇਸ ਗੱਲ ਤੇ ਸਹਿਮਤ ਹਨ
ਕਿ ਭਾਈ ਬਾਲੇ ਨੇ ਗੁਰੂ ਅੰਗਦ ਸਾਹਿਬ ਜੀ ਦੀ ਹਜੂਰੀ ਵਿੱਚ ਜਨਮ ਸਾਖੀ ਲਿਖਵਾਈ
ਸੀ। ਜਿਸ ਦਾ ਅਧਾਰ, ਗੁਰੂ ਨਾਨਕ ਜੀ ਦੀ ਜਨਮ ਪ੍ਰਤੀ ਸੀ। ਉਸ ਜਨਮ ਪ੍ਰਤੀ ਬਾਰੇ,
ਅਨੁਰਾਗ ਸਿੰਘ ਦਾ ਮੰਨਣਾ ਹੈ ਕਿ , “ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ, ਮਿਤੀ
ਵੈਸਾਖ ਸੁਦੀ ੫, ੧੫੮੨ ਬਿ:/ਅਪ੍ਰੈਲ 27, 1525 ਈ: ਵਿੱਚ ਲਿਖੀ ਗਈ ਸੀ। ਪਰ ਡਾ
ਸੁਖਦਿਆਲ ਸਿੰਘ ਦੀ ਖੋਜ ਮੁਤਾਬਕ, “1535 ਈ. ਮਿਤੀ ਵੈਸਾਖ ਸੁਦੀ ਪੰਚਮੀ। ਸੀ।
ਇਨ੍ਹਾਂ ਦੋਵਾਂ ਇਤਿਹਾਸਕਾਰਾਂ ਵੱਲੋਂ ਜਨਮਪਤ੍ਰੀ ਲਿਖੇ ਜਾਣ ਦੀਆ ਦਿੱਤੀਆ ਗਈਆਂ
ਤਾਰੀਖਾਂ ਵਿੱਚ ਸਿਰਫ 10 ਸਾਲ ਦਾ ਅੰਤਰ ਹੈ।
📍 ਬਾਲੇ ਵਾਲੀ ਜਨਮ ਸਾਖੀ ਮੁਤਾਬਕ, ਗੁਰੂ ਨਾਨਕ ਜੀ ਦਾ ਜਨਮ ,ਕੱਤਕ ਦੀ
ਪੁੰਨਿਆ, ਸੰਤਮ 1526 ਬਿ: ਨੂੰ ਹੋਇਆ ਸੀ। ਇਹ ਤਾਰੀਖ ਭਾਈ ਬਾਲੇ ਨੇ ਗੁਰੂ
ਅੰਗਦ ਸਾਹਿਬ ਜੀ ਨੂੰ ਖੁਦ ਦੱਸੀ ਸੀ, “ਹਰਿਦਿਆਲ ਮਿਸਰ ਆਖਦਾ ਆਹਾ। ਜੋ ਭਾਈ ਇਨੀ
ਮਹੂਰਤੇ ਅਤੇ ਸਤਾਈ ਨਛਤਰੀਂ ਅਤੇ ਕਤਕ ਦੀ ਪੂਰਨਮਾਸ਼ੀ ਸੰਸਾਰ ਤੇ ਕੋਈ ਨਾਹੀ
ਜਨਮਿਆ । ਇਹੁ ਕੋਈ ਕਾਲੂ ਦੇ ਘਰਿ ਕੋਈ ਵਡਾ ਅਵਤਾਰੀ ਜਨਮਿਆ ਹੈ। ਇਤਨੀ ਮੈਂ
ਸੁਣਦਾ ਸੀ ਅਤੇ ਜੀ ਹੋਰ ਭੀ ਸੁਣੀਦੀ ਸੀ ਜੋ ਮਹਿਤੇ ਕਾਲੂੰ ਤਿਤੇ ਸਮੇਂ ਜਨਮ
ਪਤ੍ਰੀ ਲਿਖਾਈ”। (ਡਾ ਸੁਖਦਿਆਲ ਸਿੰਘ, ਉਹੀ, ਪੰਨਾ 48)
📀 ਕੱਤਕ ਦੀ ਪੁੰਨਿਆ ਸੰਮਤ 1526 ਬਿਕ੍ਰਮੀ ਦਿਨ ਸ਼ੁਕਰਵਾਰ ਵਾਲੇ ਦਿਨ ਸਤਾਈਵਾ
ਨਛੱਤਰ (ਰੇਵਤੀ) ਨਹੀਂ ਸੀ, ਉਸ ਦਾ ਤਾਂ ਬਾਈਵਾਂ ਨਛੱਤਰ (ਅਸ਼ਵਨੀ) ਸੀ। ਦੂਜਾ
ਅਤੇ ਸਭ ਤੋਂ ਮਹੱਤਵ ਪੁਰਨ ਨੁਕਤਾ, “ਹੋਰ ਭੀ ਸੁਣੀਦੀ ਸੀ ਜੋ ਮਹਿਤੇ ਕਾਲੂੰ
ਤਿਤੇ ਸਮੇਂ ਜਨਮ ਪਤ੍ਰੀ ਲਿਖਾਈ”। ਡਾ ਸੁਰਿੰਦਰ ਸਿੰਘ ਕੋਹਲੀ ਨੇ ‘ਤਿਤੇ’ ਦੇ
ਅਰਥ, ‘ਉਸੇ’ ਕੀਤੇ ਹਨ ( ਪੰਨਾ 48) ਭਾਵ ਉਸੇ ਸਮੇਂ ਜਨਮ ਪਤ੍ਰੀ ਲਿਖਵਾਈ ਗਈ।
ਬਾਲਕ ਦਾ ਜਨਮ ਹੁੰਦਾ ਹੈ ਕੱਤਕ ਦੀ ਪੁੰਨਿਆ ਸੰਮਤ 1526 ਬਿ: ਨੂੰ, ਅਨੁਰਾਗ
ਸਿੰਘ ਮੁਤਾਬਕ ਜਨਮ ਪ੍ਰਤੀ ਲਿਖੀ ਗਈ, ਵੈਸਾਖ ਸੁਦੀ ਪੰਚਮੀ, ਸੰਮਤ 1582 ਬਿ:,
ਅਤੇ ਡਾ ਸੁਖਦਿਆਲ ਸਿੰਘ ਮੁਤਾਬਕ ਵੈਸਾਖ ਸੁਦੀ ਪੰਚਮੀ, ਸੰਮਤ 1592 ਬਿ:, ਦੋਵਾਂ
ਸੱਜਣਾ ਨੇ ਬਾਲੇ ਵਾਲੀ ਜਨਮ ਸਾਖੀ ਵਿੱਚ ਦਰਜ ਇਸ ਵਾਰਤਾ ਨੂੰ ਹਿੰਦਾਲੀਆਂ ਵੱਲੋ
ਕੀਤੀ ਗਈ ਮਿਲਾਵਟ ਨਹੀਂ ਮੰਨਿਆ। ਇਹ ਤਾਂ ਭਾਈ ਬਾਈ ਵੱਲੋਂ ਲਿਖਵਾਏ ਹੋਵੇ
‘ਨਿਰਮਲ ਬਚਨ’ ਹਨ।
“ਇਹ ਉਹ ਭੂਮਿਕਾ ਜਾਂ ਜਾਣਕਾਰੀ ਹੈ ਜਿਹੜੀ ਭਾਈ ਬਾਲੇ ਵਾਲੀ ਜਨਮਸਾਖੀ ਦੇ ਸ਼ੁਰੂ
ਵਿੱਚ ਦਿੱਤੀ ਗਈ ਹੈ। ਭਲਾ ਦੇਖਿਆ ਜਾਵੇ ਤਾਂ ਇਸ ਤੋਂ ਵੱਧ ਵਿਸ਼ਵਾਸ ਕਰਨ ਯੋਗ
ਹੋਰ ਕਿਹੜੀ ਸ਼ਭਦਾਵਲੀ ਹੋ ਸਕਦੀ ਹੈ? ਇਹ ਪੰਜਾਬੀ ਦੀ ਗੁਰਮੁਖੀ ਅੱਖਰਾਂ ਵਿੱਚ
ਪਹਿਲੀ ਲਿਖਤ ਹੈ। ਇਤਨੀ ਪੁਰਾਤਨ ਲਿਖਤ ਦਾ ਇਸ ਤੋਂ ਵਧੀਆਂ ਕੋਈ ਹੋਰ ਢੰਗ ਨਹੀਂ
ਹੋ ਸਕਦਾ। ਇਸ ਵਿੱਚ ਲਿਖੀ ਗਈ ਹਰ ਗੱਲ ਮੰਨਣ ਯੋਗ ਹੈ”। ( ਡਾ ਸੁਖਦਿਆਲ ਸਿੰਘ
, ਉਹੀ, ਪੰਨਾ 50)
ਹੁਣ ਇਥੇ ਇਕ ਹੋਰ ਪਹਾੜ ਜਿੱਡਾ ਸਵਾਲ ਸਵਾਲ ਸਾਹਮਣੇ ਆ ਖਲੋਤਾ ਹੈ ਉਹ ਹੈ ਇਸੇ
ਜਨਮ ਸਾਖੀ ਦੀਆਂ ਆਰੰਭਕ ਪੰਗਤੀ, “ਜਨਮਪਤ੍ਰੀ ਬਾਬੇ ਨਾਨਕ ਜੀ ਕੀ ਸੰਮਤ ੧੫੮੨
ਪੰਦ੍ਰਾ ਸੈ ਬਿਆਸੀ ਮਿਤੀ ਵੈਸਾਖ ਸੁਦੀ ੫ ਪੋਥੀ ਲਿਖੀ ਪੈੜੇ ਮੋਖੇ ਸੁਲਤਾਨ ਪੁਰ
ਦੇ ਖਤਰੇਟੇ, ਗੁਰੂ ਅੰਗਦ ਜੀ ਲਿਖਵਾਈ ਪੈਵੈ ਲਿਖੀ। ”।
❓ ਸਵਾਲ ਇਹ ਹੈ ਕਿ ਜੇ ਇਹ ਤਾਰੀਖ ਜਨਮਪਤ੍ਰੀ
ਲਿਖਣ ਦੀ ਤਾਰੀਖ ਹੈ ਤਾਂ ਬਾਬੇ ਨਾਨਕ ਜੀ ਕੀ ਜਨਮ ਪਤ੍ਰੀ ਦਾ ਲੇਖਕ ਕੌਣ ਹੋਇਆ,
ਮਿਸਰ ਹਰਦਿਆਲ ਜਾਂ ਮੋਖਾ ਪੈੜਾ? ਹੁਣ ਇਸ ਤਾਰੀਖ ਨੂੰ ਜਨਮ ਸਾਖੀ ਲਿਖਣ ਦੀ
ਤਾਰੀਖ ਤਾਂ ਤੁਸੀ ਮੰਨਣ ਨੂੰ ਤਿਆਰ ਨਹੀਂ ਹੋ। “ਕਿਸੇ ਵੀ ਪੁਰਾਤਨ ਖੱਰੜੇ ਦੇ
ਲਿੱਖਣ ਦੀ ਤਿਥ-ਸੰਮਤ ਖੱਰੜੇ ਦੇ ਸ਼ੁਰੂ ਵਿੱਚ ਦਿਤਾ ਅਗਰ ਮਿਲੇ ਤਾਂ ਸਾਂਝਾ
ਕਰਨਾ। ਇਹ ਸਿਰਫ ਸੰਗਤਾ ਨੂੰ ਗੁਮਰਾਹ ਕਰਨ ਲਈ ਝੂਠ ਬੋਲਿਆ ਗਿਆ”। (ਅਨੁਰਾਗ
ਸਿੰਘ)
❗ ਚਲੋ, ਹੁਣ ਹੱਥ ਲਿਖਤ ਖੱਰੜੇ ਦੇ ਆਰੰਭ ਵਿੱਚ ਲਿਖੀ ਤਿਥ-ਸੰਮਤ ਨੂੰ ਜਨਮਪਤ੍ਰੀ
ਲਿਖਣ ਦੀ ਤਾਰੀਖ ਹੀ ਸਾਬਿਤ ਕਰ ਦਿਓ।
☢️ ਤਿੱਥ ਅਤੇ ਤਾਰੀਖ ਅਤੇ ਪ੍ਰਵਿਸ਼ਟਾ:-
ਗੁਰੂ ਨਾਨਕ ਜੀ ਦੀ ਜਨਮ ਤਾਰੀਖ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ, ਕੱਤਕ
ਦੀ ਪੁੰਨਿਆ ਸੰਮਤ 1526 ਬਿ:, 20 ਅਕਤੂਬਰ 1469 ਈ: ਲਿਖੀ ਮਿਲਦੀ ਹੈ।
“Five years later a son was born to Tripta on the full moon day
of October 20, 1469 A.D. kartik Puranmashi, 1526 B.S. at
Talwandi, now known as Nankana Sahib”. (Dr Trilochan Singh, Guru
Nanak, Founder of Sikhism -Page 3)
ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ ਹਰਜਿੰਦਰ
ਸਿੰਘ ਦਿਲਗੀਰ ਵੀ ਇਸੇ ਤਾਰੀਖ ਨਾਲ ਸਹਿਮਤ ਹਨ। “20 ਗੋਬਿੰਦ ਸਿੰਘ
ਮਾਹ,੧੪੬੯, ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ”। (ਡਾ ਦਿਲਗੀਰ) ਦਮਦਮੀ ਟਕਟਾਲ
ਦਾ ਤਾਂ ਆਲਮ ਹੀ ਨਿਰਾਲਾ ਹੈ ਉਨ੍ਹਾਂ ਦੇ ਮਹਾਪੁਰਖ ਤਾਂ 29 ਨਵੰਬਰ 1469 ਈ:
ਲਿਖੀ ਬੈਠੇ ਹਨ।
ਕੱਤਕ ਸੁਦੀ 15 ( ਪੁੰਨਿਆ) 20 ਅਕਤੂਬਰ 1469 ਦਿਨ ਸ਼ੁਕਰਵਾਰ ਨੂੰ ਸੀ। ਜਨਮਸਾਖੀ
ਮੁਤਾਬਕ ਗੁਰੂ ਨਾਨਕ ਜੀ ਦਾ ਜਨਮ ਪੁੰਨਿਆ ਦੀ ਰਾਤ, ਅੱਧੀ ਰਾਤ ਤੋਂ ਪਿਛੋਂ
ਹੋਇਆ ਸੀ। “ਜੇ ਪਹਿਲੇ ਦੂਹ ਪਹਰਾ ਅੰਦਿਰ ਜਨਮ ਹੋਦਾ ਤਾਂ ਸਾਹੂਕਾਰ ਹੁੰਦਾ। ਇਹ
ਪਿਛਲੇ ਪਹਿਰ ਢਲਦੀ ਰਾਤ ਜਨਮਿਆ ਹੈ”। “ਪਿਛਲੇ ਪਹਿਰ ਢਲਦੀ ਰਾਤ” ਤੋਂ ਕਿਹੜਾ
ਪਹਿਰ ਸਮਝਿਆ ਜਾਵੇ? ਪਿਛਲਾ ਪਹਿਰ ਆਖਰੀ ਪਹਿਰ ਵੀ ਹੋ (ਚੌਥਾ ਪਹਿਰ) ਵੀ ਹੋ
ਸਕਦਾ ਹੈ।
ਜਨਮਸਾਖੀਆਂ ਵਿੱਚ ਸਾਨੂੰ “ਸਵਾ ਪਹਿਰ ਰਾਤ ਰਹਿੰਦਿਆ” ਵੀ ਪੜ੍ਹਨ ਨੂੰ ਮਿਲਦਾ
ਹੈ। ਪੁੰਨਿਆ ਦੀ ਤਿਥ ਦਾ ਆਰੰਭ 20 ਅਕਤੂਬਰ ਸਵੇਰੇ 6:14 AM ਤੇ ਹੋਇਆ ਸੀ।
ਸੂਰਜ 6:49 AM ਤੇ ਚੜਿਆ ਸੀ। (ਇਹ ਸਮਾਂ ਨਨਕਾਣਾ ਸਾਹਿਬ ਦਾ ਹੈ) ਇਸ ਲਈ
ਸ਼ੁਕਰਵਾਰ 20 ਅਕਤੂਬਰ ਨੂੰ ਸਵੇਰੇ ਸੂਰਜ ਚੜਨ ਵੇਲੇ ਪੁੰਨਿਆ ਦੀ ਤਿਥ ਹੋਣ ਕਾਰਨ,
21 ਤਾਰੀਖ ਨੁੰ ਸੂਰਜ ਚੜਨ ਵੇਲੇ ਤੀਕ ਪੁੰਨਿਆ ਹੀ ਗਿਣੀ ਜਾਵੇਗੀ। 20 ਅਕਤੂਬਰ
ਨੂੰ ਸੂਰਜ 5:49 PM ਤੇ ਛਿਪਿਆ ਸੀ ਅਤੇ 21 ਤਾਰੀਖ ਸਵੇਰੇ 6:50 AM ਤੇ ਚੜਿਆ
ਸੀ। ਮੋਟੇ ਤੌਰ ਵੇਖੀਏ ਤਾਂ 20 ਅਕਤੂਬਰ ਦੀ ਰਾਤ 13 ਘੰਟਿਆਂ ਦੀ ਸੀ। ਤਾਂ ਅਸੀਂ
ਕਹਿ ਸਕਦੇ ਹਾਂ ਕਿ ਇਕ ਪਹਿਰ ਦਾ ਸਮਾ 3 ਘੰਟੇ 15 ਦਾ ਬਣਦਾ ਹੈ।
- ਤੀਜੇ ਪਹਿਰ ਦਾ ਆਰੰਭ 5:49 PM+6:30=
12:19 AM ਤੇ ਹੋਇਆ ਸੀ।
- ਅਤੇ ਚੌਥੇ ਪਹਿਰ ਦਾ ਆਰੰਭ 12:19+3:15=
3:34 ਤੇ ਹੋਇਆ ਸੀ।
- ਜੇ ਸਵਾ ਪਹਿਰ ਰਾਤ ਰਹਿੰਦਿਆ ਨੂੰ ਮੰਨ
ਲਿਆ ਜਾਵੇ ਤਾਂ ਇਹ ਸਮਾ ਲੱਗਭੱਗ 2: 45 AM ਬਣਦਾ ਹੈ।
⚠️ ਇਕ ਗੱਲ ਤਾਂ ਸਪੱਸ਼ਟ ਹੈ ਕਿ ਇਹ ਸਮਾਂ 21 ਅਕਤੂਬਰ ਦਾ ਬਣਦਾ ਹੈ। 20
ਅਕਤੂਬਰ ਤੋਂ 21 ਅਕਤੂਬਰ ਰਾਤ 12 ਵਜੇ ਹੋ ਗਈ ਸੀ। ਇਸ ਲਈ ਗੁਰੂ ਜੀ ਦੇ ਜਨਮ
ਦੀ ਤਿੱਥ, ਕੱਤਕ ਦੀ ਪੁੰਨਿਆ, ਤਾਰੀਖ 21 ਅਕਤੂਬਰ ਅਤੇ ਪ੍ਰਵਿਸ਼ਰਾ 21 ਕੱਤਕ
ਬਣਦਾ ਹੈ। ਕੀ ਹੁਣ ਅਨੁਰਾਗ ਸਿੰਘ, ਡਾ. ਤ੍ਰਿਲੋਚਨ ਸਿੰਘ ਵੱਲੋਂ (ਕਿਤਿਓ ਨਕਲ
ਮਾਰ ਕੇ) ਲਿਖੀ ਗਲਤ ਤਾਰੀਖ 20 ਅਕਤੂਬਰ ਨੂੰ, ਗਲਤ ਕਹਿਣ ਦਾ ਹੌਸਲਾ ਕਰੇਗਾ?
✌️ ਇਹ ਦੋਵੇਂ ਇਤਿਹਾਸਕਾਰ, ਜਿਹੜੇ ਸ. ਕਰਮ ਸਿੰਘ ਹਿਸਟੋਰੀਅਨ ਦੀ ਅਲੋਚਨਾ (ਬਹੁਤ
ਹੀ ਘਟੀਆਂ ਸ਼ਬਦਾਂ ਵਿੱਚ) ਰੂਪੀ ਮੰਗਲਾਚਨਣ ਲਿਖ ਕੇ ਆਪਣੀ ਗੱਲ ਆਰੰਭ ਕਰਦੇ ਹਨ,
ਇਨ੍ਹਾਂ ਨੂੰ ਬੇਨਤੀ ਹੈ ਕਿ ਸ. ਕਰਮ ਸਿੰਘ ਜੀ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ
ਹਨ, ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਣ।
💢 ਪਰ, ਤੁਸੀਂ ਤਾਂ ਦੋਵੇਂ ਜਿਉਂਦੇ-ਜਾਗਦੇ ਹੋ, ਦਿਓ ਆਪਣੇ ਜਿਉਂਦੇ ਹੋਣ ਦਾ
ਸਬੂਤ, ਕਰੋ ਆਪਣਾ ਪੱਖ ਸ਼ੱਪਸ਼ਟ ਅਤੇ ਕਰਾਉ ਉਸ ਜਨਮ ਸਾਖੀ ਸਾਖੀ ਦੇ ਦਰਸ਼ਨ, ਜਿਹੜੀ
1596 ਬਿ: ਦੇ ਅਖੀਰ ਵਿੱਚ, ਗੁਰੂ ਅੰਗਦ ਸਾਹਿਬ ਜੀ ਦੀ ਹਜੂਰੀ ਵਿੱਚ ਲਿਖੀ ਗਈ
ਸੀ। ਤਾਂ ਜੋ ਕੱਤਕ ਕਿ ਵੈਸਾਖ ਦਾ ਮਸਲਾ ਸਦਾ ਲਈ ਹਲ ਕੀਤਾ ਜਾ ਸਕੇ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|