👳
ਸਿੱਖੋ! ਇਧਰ ਵੀ ਧਿਆਨ ਦਿਓ! ਇਹ ਸਾਂਈ ਸੱਯਦ ਅਲੀ ਰਜ਼ਾ ਕਾਦਰੀ ਆਪਣੇ ਆਪ ਨੂੰ
ਸਾਈ ਮੀਆਂ ਮੀਰ ਦੀ ਕੁਲ ਵਾਲਾ ਕਹਿੰਦਾ ਹੈ! "ਗੁਰੂ ਅਰਜਨ ਸਾਹਿਬ ਦਾ #ਸਿਮਰਨਾ"
ਅਤੇ "ਮਾਤਾ ਗੰਗਾ ਦੇ ਗਲ ਵਿੱਚ ਪਾਉਣ ਵਾਲੀ #ਮਾਲਾ" ਵਗੈਰਾ ਸੰਗਤਾਂ ਨੂੰ
ਦਰਸ਼ਨ ਕਰਵਾਉਣ ਲਈ ਅਮਰੀਕਾ ਪਹੁੰਚਿਆ ਹੋਇਆ ਹੈ! ਗੁਰਦੁਆਰਿਆਂ ਦੇ ਪ੍ਰਬੰਧਕ ਇਸ
ਨੂੰ ਸੱਦ ਕੇ ਗੁਰਦੁਆਰਿਆਂ ਦੀਆਂ ਉਹਨਾਂ ਸਟੇਜਾਂ 'ਤੇ ਬਿਠਾਉਂਦੇ ਹਨ ਜਿੱਥੇ
ਗੁਰਬਾਣੀ ਦਾ ਕੀਰਤਨ ਅਤੇ ਕਥਾ ਕੀਤੀ ਜਾਂਦੀ ਹੈ!
❌ ਸਿੱਖਾਂ ਨੂੰ ਹੁਣ #ਗੁਰਬਾਣੀ ਦੀ ਲੋੜ ਘੱਟ ਹੈ, ਬਸ ਕੋਈ ਚੀਜ਼ ਅਜਿਹੀ ਕੋਈ
ਵੀ ਚੁੱਕ ਲਿਆਵੇ ਜਿਸ ਨੂੰ ਉਹ ਗੁਰੂ ਦੇ ਨਾਂ 'ਤੇ ਕਹਿ ਸਕੇ ਕਿ ਆਹ ਗੁਰੂ ਦਾ
ਗਹਿਣਾ ਹੈ ਆਹ ਗੁਰੂ ਦੀ ਮਾਲਾ ਹੈ, ਆਹ ਗੁਰੂ ਦਾ ਜੋੜਾ ਹੈ, ਸਿੱਖ ਉਹਦੇ ਮਗਰ
ਕਮਲੇ ਹੋ ਜਾਣਗੇ! ਸੰਗਤ ਨਾਲੇ ਇਹਨਾਂ ਚੀਜ਼ਾਂ ਨੂੰ ਵੇਖਦੀ ਹੈ ਅਤੇ ਨਾਲੇ ਪੈਸੇ
ਭੇਟ ਕਰਦੀ ਹੈ। #ਪ੍ਰਬੰਧਕ ਵੱਖਰਾ ਲਿਫਾਫਾ ਦਿੰਦੇ ਹਨ ਕਿ ਇਹ ਸਾਂਈ ਜੀ ਸਿੱਖਾਂ
ਦੇ ਘਰਾਂ ਵਿੱਚ ਹੀ ਦਿਨ ਰਾਤ ਬਸੇਰਾ ਕਰ ਰਹੇ ਹਨ। ਘਰਾਂ ਵਿੱਚ ਵੱਖਰੀ ਮਾਇਆ
ਇਕੱਠੀ ਹੋ ਰਹੀ ਹੈ ਇਹਦੇ ਨਾਲ ਸੁਣਿਆ ਹੈ ਕਿ ਥੋੜੀ ਪੁੱਛਣਾ ਸੁਖਣਾ ਦਾ ਕੰਮ ਵੀ
ਚੱਲ ਰਿਹਾ ਹੈ। ਅਤੇ ਸਾਈ ਜੀ ਸਿੱਖਾਂ ਦੇ ਮਸਲੇ ਵੀ ਘਰਾਂ ਚ ਬੈਠ ਕੇ ਹੱਲ ਕਰ
ਰਹੇ ਹਨ। ਲੱਖਾਂ ਡਾਲਰ ਕਮਾ ਕੇ ਸਾਈ ਜੀ ਵਾਪਸੀ ਦੀ ਫਲਾਈਟ ਲੈਣਗੇ!
♦️ਜਦੋਂ #ਗੁਰਦੁਆਰਾ #ਪ੍ਰਬੰਧਕਾਂ ਨੂੰ ਹੀ ਧੇਲੇ ਦੀ
ਅਕਲ ਨਾ ਹੋਵੇ ਉਸ ਕੌਮ ਦਾ ਅੱਗਾ ਕਿਵੇਂ ਸਵਰ ਜਾਊ?
▪️ ਕੀ ਕੋਈ ਦੱਸਣ ਦੀ ਖੇਚਲ ਕਰੇਗਾ ਕਿ ਜਿਸ ਸਟੇਜ 'ਤੇ
ਬੈਠ ਕੇ ਗੁਰਬਾਣੀ ਦੀ ਕਥਾ ਤੇ ਕੀਰਤਨ ਹੁੰਦਾ ਹੈ, ਉੱਥੇ ਕੋਈ ਸ਼ਰਮ ਮੁਤਾਬਕ
ਦਾੜੀ ਮੁੱਛਾਂ ਕੱਟਣ ਵਾਲਾ ਅਤੇ ਵਾਲ ਖੋਲ ਕੇ ਉੱਤੇ ਪੱਗੜ ਬੰਨਣ ਵਾਲਾ ਉਪਦੇਸ਼
ਦੇਣ ਦਾ ਅਧਿਕਾਰੀ ਹੈ?
▪️ ਕੀ ਸਾਂਈ ਜੀ ਜਾਂ ਇਸ ਨੂੰ ਸੱਦਣ ਵਾਲੇ ਸਿੱਖ ਪ੍ਰਬੰਧਕ ਜਾਂ ਇਸ ਦੇ ਗੜਵਈ
ਬਣੇ ਬੰਦੇ ਇਹ ਦੱਸਣਗੇ ਵੀ ਸਾਂਈ ਜੀ ਹੁੱਕਾ ਚਿਲਮ ਸਿਗਰਟ ਆਦਕ ਸੇਵਨ ਨਹੀਂ ਕਰਦੇ?
▪️ ਕੀ ਪ੍ਰਮਾਣਕਤਾ ਹੈ ਕਿ ਜਿਹੜੀਆਂ ਮਾਲਾ ਅਤੇ ਮਾਤਾ ਜੀ ਦੀ ਮਾਤਾ ਗੰਗਾ ਜੀ
ਦੇ ਗਲ਼ ਵਿੱਚ ਪਾਉਣ ਵਾਲੀ ਕੈਂਠਾਨੁਮਾ ਗਹਿਣਾ ਇਹ ਸੰਗਤ ਨੂੰ ਵਿਖਾ ਰਿਹਾ ਹੈ ਉਹ
ਸੱਚਮੁੱਚ ਹੀ ਗੁਰੂ ਸਾਹਿਬ ਅਤੇ ਮਾਤਾ ਜੀ ਦੇ ਹਨ?
▪️ ਕੀ ਅਜਿਹੀ ਮਾਲਾ ਨੂੰ ਗੁਰਬਾਣੀ ਅਤੇ ਗੁਰਮਤ ਵਿੱਚ ਕੋਈ ਮਾਨਤਾ ਹੈ?
▪️ ਕੀ ਮਾਤਾ ਗੰਗਾ ਜੀ ਅਜਿਹਾ ਕੋਈ ਗਹਿਣਾ ਆਪਣੇ ਗਲ ਵਿੱਚ ਪਹਿਨਦੇ ਸਨ ਇਸ ਦਾ
ਕਿਤੇ ਇਤਿਹਾਸ ਵਿੱਚ ਕੋਈ ਜ਼ਿਕਰ ਹੈ?
▪️ ਕੀ ਕਿਸੇ ਸਿੱਖ ਨੂੰ ਕਿਸੇ ਮਸੀਤ ਵਿੱਚ ਜਾ ਕੇ ਉਪਦੇਸ਼ ਦੇਣ ਦਾ ਹੱਕ ਹੈ,
ਜੇ ਨਹੀਂ ਹੈ ਤਾਂ ਸਿੱਖ ਹਰ ਇੱਕ ਅੱਗੇ ਕੌਡੇ ਹੋਣ ਨੂੰ ਹਰ ਵੇਲੇ ਤਿਆਰ ਕਿਉਂ
ਰਹਿੰਦੇ ਹਨ?
▪️ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਮਰਿਆਦਾ ਮਰਿਆਦਾ ਕੂਕਦਿਆਂ ਨਿੱਤ ਦਿਹਾੜੇ
ਗੁਰਦੁਆਰਿਆਂ 'ਚ ਲੜਾਈਆਂ ਕਰਦੇ ਹਨ, ਸਿੱਖਾਂ ਦੇ ਪ੍ਰਚਾਰਕ ਗ੍ਰੰਥੀ ਰਾਗੀ ਢਾਡੀ
ਕਵੀਸ਼ਰ ਜਿਹੜੇ 24 ਘੰਟੇ ਮਰਿਆਦਾ ਦਾ ਅਲਾਪ ਕਰਦੇ ਹਨ ਕੀ ਉਹ ਇਸ ਮਸਲੇ 'ਤੇ
ਮਰਿਆਦਾ ਕਿਸੇ ਖੂੰਜੇ 'ਤੇ ਕਿਉਂ ਟੰਗ ਦਿੰਦੇ ਹਨ?
🎯ਕੁੱਲ ਮਿਲਾ ਕੇ ਨਤੀਜਾ ਇਹ ਹੈ ਕਿ ਪਰਲੋ ਆ ਸਕਦੀ ਹੈ, ਪਰ ਗੁਰਦੁਆਰਿਆਂ ਦੇ
ਪ੍ਰਬੰਧਕਾਂ ਅਤੇ ਇਹਨਾਂ ਦੀ ਧਾਰਮਿਕ ਸ਼੍ਰੇਣੀ ਨੂੰ ਬਿਲਕੁਲ ਅਕਲ ਨਹੀਂ ਆ ਸਕਦੀ
ਸੰਗਤ ਨੇ ਤਾਂ ਨਾ ਬੋਲਣਾ ਹੈ ਨਾ ਸਵਾਲ ਪੁੱਛਣਾ ਹੈ, ਉਹਨਾਂ ਤਾਂ ਬਸ ਮੱਥਾ
ਟੇਕਣਾ ਹੈ, ਪ੍ਰਸ਼ਾਦ ਲੈਣਾ ਹੈ ਤੇ ਘਰੇ ਚਲੇ ਜਾਣਾ ਹੈ। ਬੋਲੋ ਜੀ ਵਾਹਿਗੁਰੂ
!!!