💥 ਕੱਚੀ/ਫ਼ਰਜ਼ੀ ਬਾਣੀ + Ai ਬਨਾਮ ਸਿੱਖ
ਕੌਮ 💥
-: ਬਲਦੀਪ ਸਿੰਘ ਰਾਮੂਵਾਲੀਆ
22 Jul 2025
#KhalsaNews #BaldeepSingh #Ramoowalia #AI #fakebani
👳♂️
ਸਿੱਖੀ ਸ਼ਬਦ ਵਿਚੋਂ ਵਿਗਸੀ ਹੈ, ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਗੁਰੂ
ਸ਼ਬਦ ਦੀ ਪਵਿੱਤਰਤਾ ਨੂੰ ਮਲੀਨ ਕਰਨ ਵਾਸਤੇ ਕੱਚ-ਘਰੜ ਜਾਂ ਕਹਿ ਲਵੋ ਗੁਰੂ ਘਰ
ਦੇ ਦੋਖੀਆਂ ਦੁਆਰਾ ਗੁਰੂ ਸਾਹਿਬਾਨ ਦੇ ਨਾਮ ਥੱਲੇ ਕੱਚੀਆਂ ਰਚਨਾਵਾਂ ਲਿਖੀਆਂ
ਜਾਣ ਲਗੀਆਂ ਸਨ, ਜਿਸਦਾ ਇਸ਼ਾਰਾ ਮਾਤਰ ਸੰਕੇਤ ਸਾਨੂੰ ਅਨੰਦ ਸਾਹਿਬ ਬਾਣੀ ਵਿਚ
੨੩, ੨੪ ਨੰਬਰ ਪਉੜੀ ਵਿਚ ਆਏ ਗੁਰੂ ਵਾਕਾਂ ਤੋਂ ਲੱਗਦਾ -
* ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
* ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
👆 ਇਸ ਤੋਂ ਬਿਨਾਂ ਵੀ ਗੁਰਬਾਣੀ ਵਿਚੋਂ ਹੋਰ ਪ੍ਰਮਾਣ ਦਿੱਤੇ ਜਾ ਸਕਦੇ ਹਨ।
ਇਸਦੇ ਨਾਲ ਹੀ ਕੁਝ ਪੁਰਾਤਨ ਹੱਥ ਲਿਖਤ ਸਰੂਪਾਂ ਵਿਚ ਮੁੰਦਾਵਣੀ ਤੋਂ ਬਾਅਦ ਜਿਤੁ
ਦਰ ਲਖ ਮੁਹਮੰਦਾ ਆਦਿ ਕਈ ਫੁਟਕਲ ਰਚਨਾਵਾਂ ਗੁਰੂ ਸਾਹਿਬ ਦੇ ਨਾਮ 'ਤੇ ਲਿਖੀਆਂ
ਮਿਲਦੀਆ ਹਨ , ਜਿਨ੍ਹਾਂ ਨੂੰ ਪੰਥ ਨੇ ਮਾਨਤਾ ਨਹੀਂ ਦਿੱਤੀ। ਕੁਝ ਇਤਿਹਾਸ
ਸ੍ਰੋਤ ਵੀ ਨਾਲ ਲੈ ਸਕਦੇ ਹਨ।
🙏ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਨੂੰ ਲੈ ਕਿ ਇਕ ਸਾਖੀ ਵੀ ਪ੍ਰਚਲਿਤ ਹੈ ਕਿ
ਰਾਗੀ ਇਕ ਦਿਨ ਗਲਤੀ ਨਾਲ ਗੁਰਬਾਣੀ ਸਮਝ ਕੇ ਮੀਣਿਆਂ ਦਾ ਸ਼ਬਦ ਗਾ ਰਹੇ ਸਨ।
ਮੀਣਾ ਸੰਪਰਦਾ ਨੇ ਮਹਲਾ ੬, ੭, ੮ ਦੇ ਸਿਰਲੇਖ ਥੱਲੇ ਹੂ ਬ ਹੂ ਬਾਣੀ ਨਾਲ ਰਲਦੀ
ਰਚਨਾ ਲਿਖੀ ਹੋਈ ਹੈ।
👉ਇਸਦੇ ਨਾਲ ਹੀ ਤੁਸੀਂ ਅੱਜ ਤੱਕ “ਨਾਨਕ” ਸ਼ਬਦ ਵਰਤ ਕਿ ਲਿਖੀਆਂ ਬੇਅੰਤ
ਪੰਕਤੀਆਂ ਵੇਖ ਸਕਦੇ ਹੋ ਜੋ ਕਚੀਆਂ ਰਚਨਾਵਾਂ ਨੇ ਅਤੇ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਨਹੀਂ ਹਨ।ਪਰ ਲੋਕਾਂ ਦੇ ਵਿਆਹ ਸ਼ਾਦੀ ਜਾਂ ਮਰਨਿਆਂ ਦੇ ਕਾਰਡਾਂ ਤਕ
ਤੇ ਲਿਖੀਆਂ ਹੁੰਦੀਆ ਹਨ।
💢 ਇਹ ਤਾਂ ਸੀ ਕੁਝ ਪੁਰਾਣੀਆਂ ਗੱਲਾਂ, ਹੁਣ ਆਈਏ ਅੱਜ ਦੇ ਮਸਲੇ ਉੱਤੇ । ਸਾਨੂੰ
ਪਤਾ ਕਿ ਸਿੱਖਾਂ ਅੰਦਰ ਵੱਡੀ ਕੰਮਜੋਰੀ ਬਾਣੀ ਪੜਨ ਨੂੰ ਲੈ ਕੇ ਆ ਗਈ ਹੈ। ਪੰਥ
ਪੰਥ ਕੂਕਣ ਵਾਲੇ ਬਹੁਤੇ ਬੰਦਿਆਂ ਨੇ ਸਹਜ ਪਾਠ ਕਰਕੇ ਕਦੇ ਪੂਰੇ ਗੁਰੂ ਗ੍ਰੰਥ
ਸਾਹਿਬ ਦਾ ਦਰਸ਼ਨ ਵੀ ਨਹੀਂ ਕੀਤਾ, ਇਹ ਸੱਚ ਹੈ । ਦੂਜਾ ਅੱਜ ਤਕਨੀਕੀ ਜੁਗ ਹੈ
, ਦੁਨੀਆਂ ਭਰ ਵਿਚ ਬੈਠਾ ਖੋਜਾਰਥੀ ਜਿੱਥੇ ਦੂਜੇ ਧਰਮਾਂ ਦੇ ਖੋਜ ਕਰ ਰਿਹਾ,
ਉੱਥੇ ਹੀ ਉਹ ਸਿੱਖ ਧਰਮ ਤੇ ਖੋਜ ਕਰ ਰਹੇ ਹਨ। ਇਸ ਸਮੇਂ AI ਇਨ੍ਹਾਂ ਖੋਜਾਰਥੀਆਂ
ਲਈ ਇੱਕ ਵਧੀਆ ਟੂਲ ਬਣ ਚੁੱਕਿਆ ਤੇ ਇਸਦੀ ਭਰਪੂਰ ਵਰਤੋਂ ਕੀਤੀ ਜਾ ਰਹੀ , ਚੈਟ
ਜੀ ਪੀ ਟੀ , ਜੈਮਿਨੀ, ਗਰੌਕ, ਡੀਪ ਸੀਕ ਆਦਿ ਪਲੇਟ ਫਾਰਮ ਵਰਤੇ ਜਾ ਰਹੇ ਹਨ।
🌐AI ਤਕਨੀਕ ਦੀ ਵਰਤੋਂ ਕਰਦਿਆਂ ਤੁਸੀਂ ਵੇਖਦੇ ਹੋ ਇਸ ਉੱਪਰ ਕੱਚੀ ਬਾਣੀ ਦੀ
ਭਰਮਾਰ ਹੋ ਰਹੀ ਹੈ। ਇਹ ਦਾਅਵੇ ਨਾਲ ਉਹਨਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ
ਨਾਲ ਜੋੜ ਰਿਹਾ। ਰਾਗ, ਸ਼ਬਦ, ਮਹਲਾ ਆਦਿ ਸਭ ਕੁਝ ਦੱਸ ਰਿਹਾ , ਪਰ ਰਚਨਾਵਾਂ
ਗੁਰਬਾਣੀ ਦਾ ਹਿੱਸਾ ਨਹੀਂ ਹਨ। ਇਹ ਇੱਕ ਬਹੁਤ ਖਤਰਨਾਕ ਗੱਲ ਹੈ। ਇਸਦਾ ਸ਼ਿਕਾਰ
ਦੂਸਰੇ ਹੀ ਨਹੀ , ਇੱਕ ਦਿਨ ਸਾਡੇ ਆਪਣੇ ਵੀ ਹੋਵਣਗੇ ।
🎯 ਤਕਨੀਕੀ ਮਾਹਿਰਾਂ ਨੂੰ, ਬੁੱਧੀਜੀਵੀਆਂ ਨੂੰ ਇਕੱਠੇ ਹੋਕੇ ਇਸਤੇ ਗੰਭੀਰ
ਚਿੰਤਨ ਕਰਨਾ ਚਾਹੀਦਾ ਹੈ। ਇਹਨਾ ਕੰਪਨੀਆਂ ਨਾਲ ਰਾਬਤਾ ਕਰਕੇ ਇਸ ਮਸਲੇ ਤੇ
ਵਿਚਾਰ ਕਰ , ਉਹਨਾਂ ਨੂੰ ਸਹੀ ਰਾਹ ਦੱਸਿਆ ਜਾਵੇ ਜਾਂ ਇਸ ਪਲੇਟਫਾਰਮ ਤੇ
ਗੁਰਬਾਣੀ ਦੀਆਂ ਪੰਕਤੀਆਂ ਸ਼ੋਅ ਨ ਹੋਵਣ , ਸਗੋਂ ਸਿਰਫ ਇਹ ਕੁਝ ਭਰੋਸੇਯੋਗ
ਵੈਬਸਾਈਟ ਜਾਂ ਐਪ ਬਾਰੇ ਦੱਸਣ ਜਿੱਥੇ ਗੁਰਬਾਣੀ ਹੋਵੇ। ਇਸਨੂੰ ਵੇਲਾ ਰਹਿੰਦੇ
ਸਮਝ ਲਵੋ ਨਹੀਂ ਤਾਂ ਪਛਤਾਵਾ ਰਹਿ ਜਾਵੇਗਾ।
ਚਲਦਾ ...
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|