Share on Facebook

Main News Page

☢️ ਆਪਣੇ ਫ਼ਿਲਮੀ ਕਿਰਦਾਰ ਪ੍ਰਤੀ ਵਫਾਦਾਰੀ ਤੇ ਡੰਗ ਟਪਾਊ ਕਲਾਕਾਰੀ ⛔
-: ਸੰਪਾਦਕ ਖ਼ਾਲਸਾ ਨਿਊਜ਼
20.04.2025
#KhalsaNews #Akaal #gippygrewal #gurpreetghuggi #AamirKhan #randeephooda #tarsemjassar

👌 ਜਦੋਂ #ਗੁਣਵੱਤਾ #Quality ਛੱਡ ਕੇ #ਸੰਖਿਆ ਜਾਂ #ਗਿਣਤੀਆਂ #Quantity ਵਾਲੇ ਪਾਸੇ ਪੈ ਜਾਈਏ ਤਾਂ #ਪੱਧਰ #Standard ਡਿੱਗ ਜਾਂਦਾ ਹੈ। ਸਾਰੇ ਨਹੀਂ, ਪਰ ਬਹੁਤਾਤ ਪੰਜਾਬੀਆਂ ਵਿੱਚ ਇਹ ਹੁਣ ਇੱਕ ਵੱਡਾ ਅਉਗਣ ਦੇਖਣ ਨੂੰ ਮਿਲ ਰਿਹਾ ਹੈ। ਗੁਰੂ ਸਾਹਿਬ ਨੇ ਵੀ ਗੁਰਬਾਣੀ ਅਤੇ ਆਪਣੇ ਜੀਵਨ ਦੌਰਾਨ ਗੁਣਵੱਤਾ #Quality ਉੱਤੇ ਜ਼ੋਰ ਦਿੱਤਾ, ਨਾ ਕਿ #ਸੰਖਿਆ ਜਾਂ #ਗਿਣਤੀਆਂ #Quantity ਉੱਤੇ, ਪਰ ਸਾਡਾ ਸਾਰਾ ਜ਼ੋਰ ਸੰਖਿਆ ਉੱਤੇ ਲੱਗਿਆ ਹੈ, ਇਸੇ ਕਰਕੇ ਸਿੱਖਾਂ 'ਚ ਅਤੇ ਪੰਜਾਬੀਆਂ ਦੇ ਜੀਵਨ ਵਿੱਚ ਨਿਘਾਰ ਆ ਚੁਕਾ ਹੈ।

👇 ਇਹ ਨਿਘਾਰ ਹਰ ਖੇਤਰ ਵਿੱਚ ਹੈ, ਉਹ ਭਾਂਵੇਂ ਧਾਰਮਿਕ ਹੋਵੇ, ਰਾਜਨਿਤਿਕ ਹੋਵੇ, ਸਮਾਜਿਕ ਹੋਵੇ ਜਾਂ ਨਿਜੀ... ਗੱਲ ਕਿ ਗੁਰੂ ਤੋਂ ਟੁਟੇ ਹੋਏ ਲੋਕ ਸਿਰਫ ਬਾਹਰੀ ਆਡੰਬਰਾਂ 'ਚ ਰੁਚੀ ਰੱਖਦੇ ਹਨ, #ਗੁਣਵੱਤਾ #Quality ਵੱਲ ਉੱਕਾ ਹੀ ਧਿਆਨ ਨਹੀਂ।

👳‍♂️ ਪੰਜਾਬੀ ਫ਼ਿਲਮੀ ਖੇਤਰ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ, ਸਿਵਾਏ ਚੰਦ ਕੁ ਪੋਟੇ ਉੱਤੇ ਗਿਣੀਆਂ ਜਾਣ ਵਾਲੀਆ ਫ਼ਿਲਮਾਂ ਹਨ ਜਿਵੇਂ ਕਿ "ਸੱਜਣ ਸਿੰਘ ਰੰਗਰੂਟ", "ਅਰਦਾਸ" ਆਦਿ ਜਿਸ ਵਿੱਚ ਹਰ ਪੱਖੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ।

❎ ਹੁਣੇ ਆਈ ਗਿੱਪੀ ਗਰੇਵਾਲ ਦੀ ਫ਼ਿਲਮ "#ਅਕਾਲ" ਨੂੰ ਦੇਖਣ ਲਈ ਪਹਿਲਾਂ ਤਾਂ ਹੀਆ ਹੀ ਨਹੀਂ ਕੀਤਾ ਕਿਉਂਕਿ ਜਿਵੇਂ ਦਾ ਟ੍ਰੇਲਰ Trailer ਸੀ, ਉਸੇ ਸਮੇਂ ਪਤਾ ਚੱਲ ਗਿਆ ਸੀ ਕਿ ਇਸਦਾ ਪੱਧਰ ਕਿਵੇਂ ਦਾ ਹੋਵੇਗਾ। ਖੈਰ, ਬਿਨਾਂ ਪੂਰੀ ਫ਼ਿਲਮ ਦੇਖਿਆਂ ਕੁੱਝ ਲਿਖਣਾ ਮੁਨਾਸਬ ਨਹੀਂ ਸੀ, ਫਿਰ ਦੇਖੀ। ਦੇਖੀ ਤਾਂ ਕੀ ਘੱਟੋ ਘੱਟ 5-6 ਵਾਰੀ ਬੰਦ ਕੀਤੀ, ਕਿ ਦਫਾ ਕਰੋ ਕੀ ਦੇਖਣਾ ਐਸੀ ਫ਼ਿਲਮ ਦਾ, ਪਰ ਜੀ ਜਿਹਾ ਮਾਰਕੇ ਦੋ ਦਿਨਾਂ 'ਚ ਕਿਸੇ ਤਰ੍ਹਾਂ ਪੂਰੀ ਦੇਖੀ, ਤੇ ਸਿੱਟਾ ਉਹੀ ਨਿਕਲਿਆ ਜਿਸਦਾ ਅੰਦਾਜ਼ਾ ਟ੍ਰੇਲਰ ਦੇਖ ਕੇ ਹੋ ਗਿਆ ਸੀ।

🧿 #ਗਿੱਪੀ #ਗਰੇਵਾਲ ਵੱਲੋਂ #ਚੰਗਾ #ਉੱਦਮ ਹੈ, ਪਰ ਫਿਲਮ ਬਹੁਤ ਕਮਜ਼ੋਰ ਤੇ ਤਕਨੀਕੀ ਪੱਖੋਂ ਬਹੁਤ ਹੌਲ਼ੀ ਹੈ। ਕੁੱਝ ਕੁ ਸੰਵਾਦ dialogue ਚੰਗੇ ਹਨ। ਜੇ 10 ਕਰੋੜ ਲਗਾਉਣਾ ਹੀ ਸੀ ਤਾਂ ਪਹਿਲਾਂ ਕਹਾਣੀ ਤੇ ਨਾਲ ਨਾਲ ਸੈਟ, 1850 ਵਿਆਂ ਦਾ ਪਹਿਰਾਵਾ, ਬੋਲੀ, ਸ਼ਸਤਰ ਆਦਿ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਸੀ। ਕੁਲ ਮਿਲਾ ਕਿ ਇਹ ਇੱਕ ਮਸਾਲਾ ਫਿਲਮ ਹੈ ਜਿਸ ਵਿੱਚ ਬਹੁਤ ਖਾਮੀਆਂ ਹਨ, ਜਿਵੇਂ...

🔹 ਬੇਕਾਰ ਸੈਟ, ਘਟੀਆ ਅਦਾਕਾਰੀ, ਫੁਕਰਪੁਣਾ
🔸 ਕਮਜ਼ੋਰ ਕਹਾਣੀ, ਘਟੀਆ ਪੇਸ਼ਕਾਰੀ, ਬੇਕਾਰ CGI ਅਤੇ ਸਿਨੇਮਾਗ੍ਰਾਫੀ
🔹 ਕਿਹੜੇ ਸਮੇਂ ਦੀ ਦਸਤਾਰ ਹੁੰਦੀ ਸੀ ਐਸੀ, ਪੱਟੀ ਕੌਣ ਬੰਨਦਾ ਸੀ?
🔸 ਨਕਲੀ ਤੇ ਊਟ ਪਟਾਂਗ ਹਥਿਆਰ, ਕੀ ਸਿੱਖ ਐਸੇ ਹਥਿਆਰ ਵਰਤਦੇ ਸੀ?
🔹 ਸ਼ੁਰੂਆਤ ਬਹੁਤ ਹੀ ਬੇਕਾਰ, ਐਨਾ ਜ਼ਰੂਰੀ ਸੰਦ (ਦੂਰਬੀਨ) ਇੱਕ ਦੂਜੇ ਨੂੰ ਫੜਾਉਣਾ, ਜਿਵੇਂ ਭਈਏ ਇੱਟਾਂ ਫੜਾਉਂਦੇ!
🔸 ਬਿਨਾਂ ਖੋਜ Research ਦੇ ਬਣਾਈ ਗਈ ਸਿਰਫ #ਮਸਾਲਾ #ਫਿਲਮ
🔹 ਜੇ ਹਿੰਦੀ ਫਿਲਮ ਕਲਾਕਾਰ "ਆਮਿਰ ਖਾਨ" (ਫ਼ਿਲਮ: ਲਾਲ ਸਿੰਘ ਚੱਢਾ), "ਰਣਦੀਪ ਹੁੱਡਾ" (ਫ਼ਿਲਮ: Battle of Saragarhi), "ਵਿੱਕੀ ਕੌਸ਼ਲ" (ਫ਼ਿਲਮ: ਛਾਵਾ Chhaava), ਤੇ ਪੰਜਾਬੀ ਕਲਾਕਾਰ "ਤਰਸੇਮ ਜੱਸੜ" (ਫ਼ਿਲਮ: ਗੁਰੂ ਨਾਨਕ ਜਹਾਜ਼) ਆਦਿ ਆਪਣੀਆਂ ਫ਼ਿਲਮਾਂ 'ਚ ਜਾਨ ਪਾਉਣ ਅਤੇ ਵਧੀਆ ਪੇਸ਼ਕਾਰੀ ਲਈ ਦਾਹੜੀ ਕੇਸ ਵਧਾ ਸਕਦੇ ਹਨ, ਆਪਣੇ ਫ਼ਿਲਮੀ ਕਿਰਦਾਰ ਪ੍ਰਤੀ ਵਫਾਦਾਰੀ ਦਿਖਾਂਉਂਦੇ ਹਨ, ਤਾਂ ਕੀ ਸਿੱਖ ਕਿਰਦਾਰ ਨਿਭਾਉਣ ਲਈ ਆਪਣੇ ਆਪ ਨੂੰ ਸਿੱਖ ਅਖਵਾੳੇਣ ਵਾਲੇ "ਗਿੱਪੀ ਗਰੇਵਾਲ", "ਗੁਰਪ੍ਰੀਤ ਘੁੱਗੀ" ਨੂੰ ਕੀ ਪਰੇਸ਼ਾਨੀ ਹੈ?

🔺 ਕੁੱਲ ਮਿਲਾ ਕੇ ਇਹ ਫਿਲਮ ਪੈਸੇ ਅਤੇ ਸਮੇਂ ਦੀ ਬਰਬਾਦੀ ਨਾਲੋਂ ਘੱਟ ਨਹੀਂ। ਸਰਵਣ ਟਹਿਣੇ ਨਾਲ ਹੋਈ ਗਲਬਾਤ ਦੌਰਾਨ ਗਿੱਪੀ ਗਰੇਵਾਲ ਵੱਲੋਂ ਇਹ ਕਹਿਣਾ ਕਿ ਇਸ ਫ਼ਿਲਮ ਅਗਲਾ ਭਾਂਗ ਨਹੀਂ ਬਣਾਏਗਾ, ਜਿਵੇਂ ਪਹਿਲਾਂ ਬਣਾ ਕੇ ਕੋਈ ਅਹਿਸਾਨ ਕੀਤਾ ਹੋਵੇ।

⭕ ਆਪਣੀਆਂ ਗਲਤੀਆਂ ਵੱਲ ਧਿਆਨ ਨਾ ਦੇਣਾ, ਤੇ ਮਿਹਣੇ ਉਨ੍ਹਾਂ ਨੂੰ ਮਾਰਨੇ ਜਿਨ੍ਹਾਂ ਨੇ ਇਸ ਮਸਾਲਾ ਫ਼ਿਲਮ ਦੀ ਪੇਸ਼ਕਾਰੀ 'ਚ ਹੋਈਆਂ ਗ਼ਲਤੀਆਂ ਬਾਰੇ ਸੱਚਾਈ ਪੇਸ਼ ਕੀਤੀ, ਇੱਕ ਹੈਂਕੜ ਤੇ ਨਾਸਮਝੀ ਤੋਂ ਛੁੱਟ ਕੁੱਝ ਨਹੀਂ। ਇਹ ਸਿਰਫ ਪੈਸਾ ਕਮਾਉਣ ਲਈ ਕੀਤੀ ਗਈ ਡੰਗ ਟਪਾਊ ਕਲਾਕਾਰੀ ਹੀ ਹੈ। ਗੁਰੂ ਸੁਮਤਿ ਬਖਸ਼ੇ। 🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top