Share on Facebook

Main News Page

💥 ਤਸਵੀਰਾਂ, ਮੂਰਤੀਆਂ, ਫਿਲਮਾਂ ਰਾਹੀਂ ਸਿੱਖੀ ਪ੍ਰਚਾਰ ‼️
-: ਸੰਪਾਦਕ ਖ਼ਾਲਸਾ ਨਿਊਜ਼
18.04.2025
#KhalsaNews #Akaal #gippygrewal #RanjitSinghDhadrianWale

🐷 ਪਿਛਲੇ ਦਿਨੀਂ #ਖੱਪਗ੍ਰੇਡ #ਸਾਧ #ਢੱਡਰੀਆਂਵਾਲਾ ਕਹਿੰਦਾ ਅਖੇ "ਮੈਂ ਸਾਈਕੋਲੋਜੀ Psychology ਪੜੀ ਹੈ" 😅🤣😂(ਭਾਂਵੇਂ Psychology ਦੇ spelling ਵੀ ਨਾ ਆਉਂਦੇ ਹੋਣ, ਬਸ ਗੱਪ ਮਾਰ ਦੇਣੀ, ਹੋਰ ਪੱਲੇ ਕੀ ਹੈ!), ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰਾਂ ਤਾਂ ਲਾਈਆਂ ਤਾਂ ਜੋ ਸਾਨੂੰ ਹਮੇਸ਼ਾਂ ਗੁਰੂ ਦਿਸਦਾ ਰਹੇ, ਅਸੀਂ ਉਨ੍ਹਾਂ ਵਰਗੇ ਬਣ ਸਕੀਏ, ਅਤੇ ਤਸਵੀਰਾਂ ਸਿੱਖੀ ਪ੍ਰਚਾਰ ਦਾ ਸਾਧਨ ਹਨ।

💢 ਦੂਜੇ ਪਾਸੇ #ਗਿੱਪੀ #ਗਰੇਵਾਲ ਵੀ ਬਿਨਾਂ ਕਿਸੇ ਖੋਜ ਦੀ ਬਣਾਈ ਵਾਹਿਯਾਤ ਮਸਾਲਾ ਫਿਲਮ "#ਅਕਾਲ" ਰਾਹੀਂ ਅਕਲੋਂ ਪੈਦਲ ਵਿਹਲੜ ਨਿਹੰਗਾਂ ਤੇ ਗੁਰੂ ਤੋਂ ਟੁੱਟੇ ਸਿੱਖ ਅਖਵਾਏ ਜਾਂਦੇ ਲੋਕਾਂ ਰਾਹੀਂ ਸਿੱਖੀ ਪ੍ਰਚਾਰ ਦੀ ਗੱਲ ਆਖਦਾ ਹੈ।

👉 ਜੇ #ਤਸਵੀਰਾਂ ਰਾਹੀਂ ਸਿੱਖੀ ਪ੍ਰਚਾਰ ਹੋ ਸਕਦਾ ਤਾਂ ਮੂਰਤੀਆਂ ਰਾਹੀਂ ਵੀ ਹੋ ਸਕਦਾ, ਫਿਰ ਗੁਰੂ ਸਾਹਿਬ ਨੂੰ ਇਨ੍ਹਾਂ ਮੂਰਤੀਆਂ ਤੋਂ ਲੋਕਾਂ ਨੂੰ ਵਰਜਿਆ ਕਿਉਂ? ਕਿਉਂ ਗੁਰਬਾਣੀ ਲਿਖੀ ਗਈ, ਜਿਹੜਾ ਕੰਮ ਸਦੀਆਂ ਤੋਂ ਹਿੰਦੂ ਕਰਦੇ ਆ ਰਹੇ ਸਨ, ਉਹ ਜੇ ਸਹੀ ਸੀ, ਤਾਂ ਐਨਾ ਸਮਾਂ ਗੁਰੂ ਸਾਹਿਬ ਨੂੰ ਗੁਰਬਾਣੀ ਰਚਣ, ਲਿਖਣ, ਅਤੇ ਪ੍ਰਚਾਰਣ ਦੀ ਲੋੜ ਕਿਉਂ ਪਈ? #ਪ੍ਰਚਾਰ ਹੋਣਾ ਹੈ ਕਿਰਦਾਰ ਰਾਹੀਂ, ਮਨ, ਬਚ, ਕਰਮ ਰਾਹੀਂ, ਨਾ ਕਿ ਕਿਸੀ ਓਪਰੇ ਸ਼ੋਸ਼ਿਆਂ ਰਾਹੀਂ।

🤡 #ਮੰਗਖਾਣਾ ਸਾਧ ਢੱਡਰੀਆਂਵਾਲਾ ਆਪਣੀ ਦੁਕਾਨਦਾਰੀ ਘੱਟਣ ਕਰਕੇ ਹੁਣ ਉਹੀ ਕੰਮ ਕਰ ਰਿਹਾ ਜਿਹੜਾ ਤੱਤ ਗੁਰਮਤਿ ਤੋਂ ਉਲਟ ਹੈ, ਤੇ ਉਸਦੀਆਂ ਭੇਡਾਂ ਹੁਣ ਵੀ ਬੈਂ ਬੈਂ ਕਰਦੀਆਂ ਉਸਦੇ ਪਿੱਛੇ ਪਿੱਛੇ ਉਸਨੂੰ ਤਸਦੀਕ ਕਰ ਰਹੀਆਂ ਹਨ।

🐍 ਜੇ #ਨਰਕਸਰੀਆਂ ਦੀ ਬਣਾਈ ਹੋਈ ਗੁਰੂ ਨਾਨਕ ਸਾਹਿਬ ਦੀ ਆਖੀ ਜਾਂਦੀ "ਅਸਲੀ ਤਸਵੀਰ" ਗ਼ਲਤ ਹੈ ਤਾਂ ਮੰਗਖਾਣੇ ਫੁਕਰੇ ਸਾਧ ਢੱਡਰੀਆਂਵਾਲੇ ਵੱਲੋਂ ਹੁਣ ਪ੍ਰਚਾਰੀ ਜਾ ਰਹੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਹੀ ਕਿਵੇਂ?

✍️ ਸ. ਅਮਨਦੀਪ ਸਿੰਘ ਵੱਲੋਂ ਜੂਨ 2019 'ਚ ਲਿਖਿਆ ਲੇਖ ਹੇਠਾਂ ਸਾਂਝਾ ਕਰ ਰਹੇ ਹਾਂ।

♦️ ਤਕਰੀਬਨ ਸੌ ਸਾਲ ਪਹਿਲਾਂ ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਅਤੇ ਯੂਰਪ ਬਹੁਤਾਤ ਇਸਾਈ ਧਰਮ ਦਾ ਧਾਰਨੀ ਸੀ। ਨਵੀਨ ਪ੍ਰਚਾਰ ਵਿਧੀਆਂ ਆਉਣ ਨਾਲ ਇਹ ਅੰਕੜਾ ਇਹਨਾਂ ਦੇਸ਼ਾਂ ਵਿੱਚ ਵਧਣਾ ਚਾਹੀਦਾ ਸੀ ਜਾਂ ਸਥਿਰ ਰਹਿਣਾ ਚਾਹੀਦਾ ਸੀ। ਬਹੁਤ ਫ਼ਿਲਮਾਂ ਵੀ ਬਣੀਆਂ, ਅਰਬਾਂ-ਖਰਬਾਂ ਦਾ ਸਰਮਾਇਆ ਕਿਤਾਬਾਂ ਅਤੇ ਬੱਚਿਆਂ ਲਈ ਸਮਗਰੀ ਉੱਤੇ ਲਾਇਆ ਜਾ ਰਿਹਾ ਹੈ ਜਿਸ ਵਿੱਚ ਕਾਰਟੂਨ, ਐਨੀਮੇਸ਼ਨ ਫ਼ਿਲਮਾਂ ਜਾ ਕੰਪਿਊਟਰ ਗੇਮਾਂ ਵੀ ਹਨ। ਜੋ ਲੋਕ ਇਸ ਪ੍ਰਚਾਰ ਵਿਧੀ ਦੇ ਹੱਕ ਵਿੱਚ ਹਨ, ਉਹਨਾਂ ਲਈ ਮੈਂ ਕੁੱਝ ਅੰਕੜੇ ਪੇਸ਼ ਕਰ ਰਿਹਾ ਹਾਂ;

• 🇦🇺 ਆਸਟ੍ਰੇਲੀਆ ਵਿੱਚ ਸੰਨ 1901 ਦੀ ਮਰਦਮਸ਼ੁਮਾਰੀ ਈਸਾਈਆਂ ਦੀ ਗਿਣਤੀ 96.1% ਸੀ। 2016 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਗਿਣਤੀ ਘੱਟ ਕੇ 52.1% ਰਹਿ ਗਈ ਹੈ। ਚਿੰਤਾਜਨਕ ਅੰਕੜਾ ਤਾਂ 30.1% ਨਾਸਤਕਾਂ ਦਾ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦੇ।

• 🇺🇸 ਅਮਰੀਕਾ ਵਿੱਚ 1990 ਵਿੱਚ 85%, 2001 ਵਿੱਚ 81.6%, 2012 ਵਿੱਚ 78% ਅਤੇ 2015 ਵਿੱਚ 75% ਈਸਾਈ ਧਰਮ ਨੂੰ ਮੰਨਦੇ ਹਨ।

• 🏴󠁧󠁢󠁥󠁮󠁧󠁿 ਇੰਗਲੈਂਡ ਦੇ ਇੱਕ ਚਿੰਤਾਜਨਕ ਸਰਵੇਖਣ ਅਨੁਸਾਰ 16-29 ਸਾਲ ਨੇ ਨੌਜਵਾਨਾਂ ਨੇ ਆਪਣੇ ਆਪ ਨੂੰ ਨਾਸਤਿਕ ਭਰਿਆ ਅਤੇ 59% ਨੇ ਕਦੇ ਵੀ ਧਾਰਮਿਕ ਗਤੀਵਿਧੀ ਵਿੱਚ ਹਿੱਸਾ ਨਹੀਂ ਲਿਆ। 75% ਨੌਜਵਾਨਾਂ ਨੇ ਕਦੇ ਵੀ ਅਰਦਾਸ ਜਾਂ ਪਰੇਅਰ ਨਹੀਂ ਕੀਤੀ।

• 🇨🇦 1950 ਵਿੱਚ ਕੈਨੇਡਾ ਦੇ ਕਿਊਬੈਕ ਸੂਬੇ ਵਿੱਚ 95% ਲੋਕ ਚਰਚ ਜਾਂਦੇ ਸਨ ਜੋ ਹੁਣ ਘੱਟ ਕੇ 5% ਰਹਿ ਗਿਆ ਹੈ।

🕉️ ਹਿੰਦੂ ਧਰਮ ਦਾ ਪਤਨ ਵੀ ਮੂਰਤੀ ਸਥਾਪਤੀ ਤੋਂ ਹੀ ਹੋਇਆ। ਇਹ ਪਿਰਤ ਨਾਰਦ ਮੁਨੀ ਨੇ ਸ਼ੁਰੂ ਕੀਤੀ ਅਤੇ ਮਗਰ ਲੱਗ ਕੇ ਲੋਕ ਮੂਲ ਤੋਂ ਭਟਕ ਕੇ ਪੱਥਰ ਪੂਜਕ ਹੋ ਗਏ।

ਮ: ੧ ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿੱਚ ਮੰਗਦੇ ਹਾਂ?

⚠️ ਜਦੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20 ਫਰਵਰੀ 1934 ਵਿੱਚ ਸੋਚ ਵਿਚਾਰ ਕੇ ਫ਼ੈਸਲਾ ਕੀਤਾ ਕਿ "ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂ ਪੁਰਖਾਂ ਦੀਆਂ ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫਿਲਮਾਂ ਬਨਾਉਣੀਆਂ ਸਿੱਖ ਅਸੂਲਾਂ ਵਿਰੁੱਧ ਹੈ" ਅਤੇ ਮੁੜ, 7 ਅਗਸਤ 1940 ਨੂੰ ਪਾਸ ਕੀਤਾ ਕਿ "ਧਾਰਮਕ ਸਲਾਹਕਾਰ ਕਮੇਟੀ ਦੀ ਰਾਇ ਵਿੱਚ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਉਹਨਾਂ ਦੇ ਮਹਿਲ, ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ" ਤਾਂ ਫਿਰ ਇਸ ਤਰਾਂ ਕਿਰਦਾਰ ਘੜਨ ਦੀ ਹਰਦਮ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪਰਚਾਰ ਨਾਲ ਜੋੜਿਆ ਜਾ ਰਿਹਾ ਹੈ ਕਿ ਧਰਮ ਫੈਲੇਗਾ। ਸਮਕਾਲੀ ਧਰਮਾਂ ਵਿੱਚ ਦਾ ਇਸ ਦੇ ਉਲਟ ਨਤੀਜੇ ਆ ਰਹੇ ਹਨ। ਮਨਸਾ ਇੱਥੇ ਸਿਰਫ ਮਹਾਂ ਪੁਰਖਾਂ ਦੇ ਕਿਰਦਾਰਾਂ ਦਾ ਵਪਾਰੀ ਕਰਨ ਹੈ।

☝️ ਇੱਕ ਨੁਕਤਾ ਹੋਰ ਵੀ ਵਿਚਾਰਨ ਵਾਲਾ ਹੈ ਕਿ ਫੋਟੋ ਜਾਂ ਫ਼ਿਲਮ ਦੀ ਕਾਢ ਤੋਂ ਪਹਿਲਾਂ ਸਿੱਖੀ ਦਾ ਪਸਾਰਾ ਕਿਵੇਂ ਹੋਇਆ? ਸੋ ਕਦਾਚਿਤ ਵੀ ਇਹ ਨਵੀਨ ਮਾਧਿਅਮ ਧਰਮ ਨੂੰ ਚੁੱਕਣ ਵਾਲਾ ਧੌਲਾ ਬਲਦ ਨਹੀਂ ਬਣ ਸਕਦਾ ਸਗੋਂ ਬਲਦ ਉੱਤੇ ਆਪ ਬੈਠਣਾ ਚਾਹੁੰਦਾ ਹੈ। ਧਰਮ ਨੂੰ ਲੋਕ ਅਪਣਾਉਂਦੇ ਹਨ ਪੂਰਨ ਪੁਰਖਾਂ ਦੀ ਰਹਿਣੀ ਬਹਿਣੀ ਅਤੇ ਕਰਨੀ ਤੋਂ ਪ੍ਰਭਾਵਿਤ ਹੋ ਕੇ।

👳 ਰਹੀ ਗੱਲ ਬੱਚਿਆਂ ਵਿੱਚ ਪ੍ਰਚਾਰ ਕਰਨ ਦੀ, ਉਸ ਦੀ ਮੁੱਢਲੀ ਜੁੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਕਿ ਉਹ ਘਰ ਵਿੱਚ ਕਿਸ ਤਰਾਂ ਦਾ ਮਾਹੌਲ ਸਿਰਜਦੇ ਹਨ। ਮਾਪਿਆਂ ਦੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ? ਖ਼ਾਸ ਕਰ ਕੇ ਮਾਂਵਾਂ ਅਤੇ ਦਾਦੀਆਂ ਕਿਤਨਾ ਕੁ ਧਰਮ ਦੇ ਨੇੜੇ ਹਨ। ਜਦੋਂ ਬੱਚੇ ਨੂੰ ਹਾਲੀਵੁਡ ਵਿੱਚ ਬਣੀ ਮਾਰਵਲ ਕੰਪਨੀ ਦੀ ਆਲ੍ਹਾ ਦਰਜੇ ਦੀ ਫ਼ਿਲਮ ਦੇ ਮੁਕਾਬਲੇ ਤੀਜੇ ਦਰਜੇ ਦੀ ਘੱਟ ਤੋ ਘੱਟ ਬਜਟ ਦੀ ਫ਼ਿਲਮ ਪਰੋਸੀ ਜਾਵੇਗੀ ਤਾਂ ਨਤੀਜਾ ਉਲਟ ਨਿਕਲੇਗਾ। 🔺ਇਹ ਮਿੱਥ myth ਹੀ ਹੈ ਜੋ ਧੱਕੇ ਨਾਲ ਪੈਸੇ ਬਣਾਉਣ ਦੇ ਚੱਕਰ ਵਿੱਚ ਸਿੱਖਾਂ ਅੱਗੇ ਪਰੋਸੀ ਜਾ ਰਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top