👳♂️ #ਸਿੱਖੋ! ਕਾਹਲ਼ੇ ਨਾ ਪਿਆ ਕਰੋ 🙏
-: ਸਿਰਦਾਰ ਪ੍ਰਭਦੀਪ ਸਿੰਘ
06.04.2025
#KhalsaNews #PrabhdeepSingh #Scotland #royalregiment #Nihang
💢 ਕੁੱਝ ਕੁ ਦਿਨਾਂ ਤੋਂ ਇੱਕ ਵੀਡੀਓ Viral ਹੋ ਰਹੀ ਹੈ
ਜਿਸ ਵਿੱਚ ਇਕ ਪ੍ਰਕਾਸ਼ ਦਾਹੜੇ ਵਾਲਾ ਸਿੱਖ ਬੈਂਡ ਵਜਾ ਰਿਹਾ ਹੈ ਤੇ ਉਸਨੇ
Skirt ਪਾਈ ਹੋਈ ਹੈ। ਸਹੀ ਜਾਣਕਾਰੀ ਨਾ ਹੋਣ ਕਰਕੇ ਬਹੁਤਾਤ ਲੋਕ ਤੰਜ ਕਸੀ ਜਾ
ਰਹੇ ਕਿ ▪️"ਹਰੀ ਸਿੰਘ ਨਲੂਆ ਨੇ ਪਠਾਣਾਂ ਨੂੰ ਸਲਵਾਰਾਂ ਪਵਾਈਆਂ ਸੀ, ਤੇ ਹੁਣ
ਗੋਰਿਆਂ ਨੇ ਸਿੱਖਾਂ ਨੂੰ ਘੱਗਰੀ ਪਵਾਈ।"▪️
🔺 ਦਰਅਸਲ ਇਹ Scotland ਦੀ Traditional dress ਰਵਾਇਤੀ ਪਹਿਰਾਵੇ ਦੇ ਨਾਲ
ਉਹਨਾਂ ਦੀ Royal Regiment of Scotland ਅਤੇ RCMP - Royal Canadian
Mounted Police ਦੀ ਵਰਦੀ ਦਾ ਭੀ ਹਿੱਸਾ ਸੀ। ਸਕਾਟਲੈਂਡ ਨੇ ਭੀ ਆਪਣੀ ਅਜ਼ਾਦੀ
ਲਈ ਜੁਝਾਰੂਆਂ ਵਾਂਗ ਕਈ ਸੰਘਰਸ਼ ਕੀਤੇ।
🏹 ਜੰਗੀ ਜੱਦੋ ਜ਼ਹਿਦ ਲਈ ਇਸੇ ਤਰਾਂ ਦੀਆਂ ਡ੍ਰੈਸਾਂ ਹੀ ਹੋਇਆ ਕਰਦੀਆਂ ਸਨ।
ਗੁਰੂ ਕੀ ਫੌਜ #ਨਿਹੰਗਾਂ ਦਾ ਚੋਲ਼ਾ ਦੀ ਕੁਝ ਇਸੇ ਤਰਾਂ ਦਾ ਸਟਾਈਲ ਹੈ ਅਤੇ
ਕਛਹਿਰਾ ਭੀ #Combat #Short ਦਾ ਰੂਪ ਹੈ। ਕੱਲ ਨੂੰ ਕੋਈ ਅਨਮਤੀਆ ਉੱਠ ਕੇ
ਸਾਡੇ ਚੋਲ਼ੇ 'ਤੇ ਭੀ ਕੋਈ ਐਸਾ ਤੰਜ ਕੱਸ ਸਕਦਾ ਹੈ।
🎯 ਇਸ ਲਈ ਜਦੋ ਭੀ ਚੀਜ਼ ਨੂੰ ਰੱਦ ਜਾਂ ਸਵੀਕਾਰ ਕਰੋ ਕਦੇ ਭੀ ਕਾਹਲੇ ਨਾ ਪਿਆ
ਕਰੋ। ਪੂਰੀ ਜਾਣਕਾਰੀ ਲੈ ਕੇ ਪੋਸਟ ਪਾਉਣੀ ਜਿੰਮੇਵਾਰੀ ਦੀ ਨਿਸ਼ਾਨੀ ਹੁੰਦੀ
ਹੈ।

|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|