🙏 #ਅਰਦਾਸ 'ਚ ਸ਼ਾਮਲ #ਭਗੌਤੀ ਨਾ ਤਾਂ
ਅਕਾਲਪੁਰਖ ਹੈ, ਨਾ ਕਿਰਪਾਨ, ਇਹ #ਦੁਰਗਾ ਹੈ 👹
:- ਪ੍ਰੋ. ਦਰਸ਼ਨ ਸਿੰਘ ਖ਼ਾਲਸਾ
26.01.2025
#KhalsaNews #ProfDarshanSingh #ardas #bhagauti #durga
🙏 ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ "ਅਰਦਾਸ"
ਜਿੰਦਗੀ ਜੀਵਨ ਦਾ ਇਕ ਜ਼ਰੂਰੀ ਹਿੱਸਾ ਆਖਿਆ ਹੈ ਪਰ ਇਹ ਵੀ ਸਮਝਾਇਆ ਹੈ ਕਿ
ਅਰਦਾਸ ਕਿਸ 'ਅੱਗੇ ਕਰਨੀ ਹੈ।
👉 ਆਓ ਗੁਰੂ ਕੋਲੋਂ ਪੁੱਛੀਏ, ਦੋ ਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਜਿਸ ਅੱਗੇ ਅਰਦਾਸ ਕਰਨੀ ਹੈ, ਸਤਿਗੁਰ ਕਹਿੰਦੇ ਨੇ "ਪ੍ਰਭ ਪਾਸਿ ਜਨ ਕੀ ਅਰਦਾਸਿ"
ਉਸ ਪ੍ਰਭੂ ਅੱਗੇ ਅਰਦਾਸ ਕਰਨੀ ਹੈ ਜਾਂ "ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ
ਅਰਦਾਸਿ ਕਰਿ" ਕੇਵਲ "ਤੂ ਠਾਕੁਰੁ ਤੁਮ ਪਹਿ ਅਰਦਾਸਿ" ਵਾਰ ਵਾਰ ਇਸ ਗੱਲ ਨੂੰ
ਸਮਝਾਇਆ ਹੈ, ਜੇ ਆਪਾਂ ਅਰਦਾਸ ਕਰਨੀ ਹੈ ਤੇ ਗੁਰੂ ਅੱਗੇ ਜਾਂ ਰੱਬ, ਪ੍ਰਭੂ ਅੱਗੇ
ਕਰਨੀ ਹੈ, ਹੋਰ ਕਿਸੇ ਅੱਗੇ ਨਹੀਂ ਕਰਨੀ।
👳♂️ ਸਾਨੂੰ ਕੁੱਝ ਭੁਲੇਖਾ ਪੈ ਗਿਆ ਹੈ, ਕਈਂ ਵਾਰ ਅਰਜ਼ ਕਰਦਾ ਹਾਂ ਕਿ ਮੇਰੇ
ਕਹਿਣ 'ਤੇ ਵਿਸ਼ਵਾਸ ਕਰਕੇ ਨਾ ਰੁਕੋ, ਮੇਰੇ ਵਰਗੇ ਹੋਰ ਵੀ ਕਈਂ ਆਪਣੀ ਆਪਣੀ
ਰਾਇ ਦਿੰਦੇ ਨੇ ਗ਼ਲਤੀ ਹੋ ਸਕਦੀ ਹੈ, ਜਾਣਨਾ ਜ਼ਰੂਰੀ ਹੈ, ਜਿਹੜੇ ਲਫਜ਼ ਅਸੀਂ
ਗੁਰੂ ਅੱਗੇ ਅਰਦਾਸ ਕਰਨ ਲਗਿਆ ਗੁਰੂ ਤੇ ਪ੍ਰਭੂ ਦੋਵਾਂ ਨੂੰ ਛੱਡ ਕੇ ਉਸ ਤੋਂ
ਪਹਿਲਾਂ ਕਹਿੰਦੇ ਆ ਉਹ ਸੁਣੋ, ਉਹ ਹੈ ਭਗੌਤੀ, ਪ੍ਰਿਥਮ ਭਗੌਤੀ, #ਪ੍ਰਿਥਮ ਭਾਵ
ਹੈ #ਪਹਿਲਾਂ, ਪਹਿਲਾਂ ਮੈਂ ਭਗੌਤੀ ਨੂੰ ਸਿਮਰਦਾ ਆ ਫ਼ਿਰ ਗੁਰੂ ਨਾਨਕ ਦੀ ਗੱਲ
ਕਰਦਾ ਆ "ਪ੍ਰਿਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ" ਹੁਣ ਰੁਕਣਾ ਹੈ,
ਭਗੌਤੀ ਵਾਰੇ ਇਹ ਆਖਿਆ ਜਾਂਦਾ ਹੈ ਭਗੌਤੀ ਰੱਬ ਦਾ ਹੀ ਨਾਂ ਹੈ ਜਾਂ ਇਹ ਆਖਿਆ
ਜਾਂਦਾ ਹੈ ਇਸਨੂੰ ਤਲਵਾਰ ਰੂਪੀ ਭਗੌਤੀ ਆਖਿਆ ਗਿਆ ਹੈ।
💯 ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛੋ
ਭਗੌਤੀ ਕੀ ਹੈ ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੩ ਵਾਰ "#ਭਗਉਤੀ" ਸ਼ਬਦ ਆਇਆ
ਹੈ, ੧੩ ਵਾਰ ਵਿਚੋਂ ਕੋਈ ਇਕ ਵਾਰ ਵੀ ਮੈਨੂੰ ਕੋਈ ਇਕ ਸੱਜਣ ਵਿਦਵਾਨ ਵੀਰ ਭੈਣ
ਇਹ ਸਮਝਾ ਦੇਵੇ ਕੀ ਇਸ ਭਗੌਤੀ ਦੇ ਅਰਥ ਰੱਬ ਹੋਵੇ ਜਾਂ ਤਲਵਾਰ ਹੋਵੇ, ਦੋਵੇਂ
ਨਹੀਂ । #ਸਤਿਗੁਰੂ ਕੋਲੋਂ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ *ਭਗਉਤੀ*
ਕੌਣ ਹੈ, "ਭਗਉਤੀ ਭਗਵੰਤ ਭਗਤਿ ਕਾ ਰੰਗੁ" ਭਗਵੰਤ ਦੀ ਭਗਤੀ ਦਾ ਰੰਗ ਜਿਸਨੂੰ
ਚੜ੍ਹ ਜਾਏ ਉਹ ਭਗਉਤੀ ਹੈ, ਗੁਰਬਾਣੀ ਹੈ, ਆਪਾਂ ਨਿਤ ਪੜ੍ਹਦੇ ਆ ਸੁਖਮਨੀ ਸਾਹਿਬ
ਵਿਚ, ਭਗਵੰਤ ਨੂੰ ਪਾਉਣ ਵਾਲਾ ਭਗਵੰਤ ਦੇ ਰਾਹ ਤੇ ਚੱਲਣ ਵਾਲਾ ਭਗਉਤੀ ਹੈ।
👹 "#ਭਗਉਤੀ" ਰੱਬ ਨੂੰ ਕਹਿਣਾ ਜਾਂ ਪ੍ਰਭੂ ਨੂੰ ਕਹਿਣਾ ਇਹ ਰਾਇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਹੈ ਮੇਰੀ ਨਹੀਂ, ਹੁੱਣ ਫ਼ੈਸਲਾ ਤੁਸੀਂ ਆਪ ਕਰੋ, ਘੱਟੋ
ਘੱਟ ਇੰਨਾ ਕਰੋ ਇਹ ਅਰਦਾਸ ਦੀ ਪਉੜੀ ਜਿਥੋਂ ਆਈ ਉਥੋਂ ਆਪ ਪੜ੍ਹ ਲਓ ਫ਼ੈਸਲਾ ਆਪ
ਹੀ ਹੋ ਜਾਣਾ ਹੈ ਇਹ "ਭਗੌਤੀ" ਕੌਣ ਹੈ?
☝️ ਮੈਂ ਇਹ ਨਹੀਂ ਕਹਿੰਦਾ ਮੇਰੇ ਆਖੇ ਲੱਗੋ ਇਸਨੂੰ ਆਪ ਪੜ੍ਹੋ ਤੇ ਜੋ ਕਿਹਾ
ਗਿਆ ਹੈ ਉਹ ਕਹੋ, ਧਿਆਨ ਨਾਲ ਵੇਖਿਓ ਇਹ ਵਾਰ "ਦੁਰਗਾ" ਦੀ ਹੈ, ਨਾ ਉੱਥੇ
ਪਾਤਸ਼ਾਹੀ ੧੦ ਵੀ ਲਿਖਿਆ ਹੈ ਤੇ ਨਾ ਵਾਰ ਸ੍ਰੀ ਭਗੌਤੀ ਜੀ ਕੀ ਲਿਖਿਆ ਹੈ ਉੱਥੇ
ਤਾਂ "ਵਾਰ ਦੁਰਗਾ ਕੀ" ਲਿਖਿਆ ਹੈ, ਪੜ੍ਹ ਲਓ। ਉਸ ਦੁਰਗਾ ਨੂੰ ਗੁਰੂ ਨਾਨਕ ਤੋਂ
ਪਹਿਲਾਂ ਆਖਿਆ ਹੈ, ਆਪ ਪੜ੍ਹੋ ਤੇ ਆਪ ਫ਼ੈਸਲਾ ਕਰੋ ਮੇਰੇ ਕਹਿਣ 'ਤੇ ਨਹੀਂ।
ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ
✍️ ਨੋਟ: ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰ ਮਿਤੀ ੨੬/੧/੨੦੨੫ ਨੂੰ
ਦਿੱਤੇ ਸਨ ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|