Share on Facebook

Main News Page

💥"ਖੇਤ ਅੰਦਰਿ ਜੋਧੇ ਗਜੇ" ਗਾਉਣ ਵਾਲੇ 👳‍♂️#ਸਿੱਖ ਹਨ ਜਾਂ #ਰਾਖਸ਼👹?
-: ਸੰਪਾਦਕ ਖ਼ਾਲਸਾ ਨਿਊਜ਼
25.02.2025
#KhalsaNews #SGGS #Fake #dasamgranth #sikh #demons #AKJ

👉 ਕੀ ਇਹ ਗੱਜਣ ਵਾਲੇ "ਜੋਧੇ" ਸਿੱਖ ਹਨ? ਅਸਲ ਵਿੱਚ ਤਾਂ ਇਹ ਰਾਖਸ਼ ਗੱਜ ਰਹੇ ਹਨ, ਫਿਰ ਇਸਦਾ ਮਤਲਬ ਇਹ ਹੋਇਆ ਕਿ ਇਹ ਸਿੱਖ ਦਿੱਖਣ ਵਾਲਾ ਵੱਡਾ ਸਾਰਾ ਖੰਡਾ ਲਾ ਕੇ ਜ਼ੋਰ ਸ਼ੋਰ ਨਾਲ "ਖੇਤ ਅੰਦਰਿ ਜੋਧੇ ਗਜੇ ॥" ਗਾ ਰਿਹਾ ਹੈ, ਤੇ ਨਾਲ ਬੈਠੀ ਭੀੜ ਵੀ ਜਿਹੜੀ ਜ਼ੋਰੋ ਜ਼ੋਰ ਦੀ ਕੂਕ ਰਹੀ ਹੈ, ਉਹ ਵੀ ਰਾਖਸ਼ਾਂ ਦੀ ਸੈਨਾ ਹੈ!! ਕਿ ਨਹੀਂ? ਜੇ ਗੁਰੂ ਦੀ #ਸੰਗਤ ਹੁੰਦੀ ਤਾਂ ਇਹ ਬੇਅਦਬੀ ਕਦੀ ਨਾ ਕਰਦੀ, ਇਸ ਲਈ #ਭੀੜ ਲਿਖਿਆ ਹੈ।

👳‍♂️ ਇਨ੍ਹਾਂ ਸ਼ਕਲੋਂ ਸਿੱਖ ਲੱਗਣ ਵਾਲੇ ਲੋਕਾਂ ਨੂੰ #ਗੁਰਬਾਣੀ ਭੁੱਲ ਗਈ ਲਗਦਾ ਜਿਸ ਕਰਕੇ ਅਖੌਤੀ ਦਸਮ ਗ੍ਰੰਥ ਵਿੱਚੋਂ "ਚੰਡੀ ਦੀ ਵਾਰ" ਪੜ੍ਹਨੀ ਸ਼ੁਰੂ ਕਰ ਦਿੱਤੀ। ਸਿਰਫ ਇਕ ਪੰਕਤੀ "ਖੇਤ ਅੰਦਰਿ ਜੋਧੇ ਗਜੇ ॥" ਚੱਕ ਕੇ ਪੜ੍ਹਨਾ ਤੇ ਬਾਕੀ ਬਿਰਤਾਂਤ ਨਾ ਪੜ੍ਹਨਾ, ਗੁਰੂ ਦੀ ਹਜ਼ੂਰੀ 'ਚ ਗੁਰੂ ਨੂੰ ਮੂੰਹ ਚਿੜਾਉਣਾ ਹੈ, ਤੇ ਇਹ ਹੈ ਅਸਲ ਵਿੱਚ ਗੁਰੂ ਦੀ #ਬੇਅਦਬੀ।

🪯 ਖੰਡਾ ਐਡਾ ਵੱਡਾ ਲਾ ਕੇ, ਜਾਂ ਫਿਰ ਬਾਹਰੀ ਭੇਖ ਦਿਖਾ ਕੀ ਸਿੱਖ ਅਖਵਾਇਆ ਜਾ ਸਕਦਾ ਹੈ? ਇਹ ਅਖੰਡ ਕੀਰਤਨੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਧੱਕੇ ਨਾਲ ਅਖੀਰ ਉੱਤੇ ਨੱਥੀ ਕੀਤੀ "#ਰਾਗਮਾਲਾ" ਨਹੀਂ ਪੜ੍ਹਦੇ, ਜੋ ਕਿ ਸਹੀ ਫੈਸਲਾ ਹੈ। ✌️ ਪਰ ਦੂਜੇ ਪਾਸੇ ਅਖੌਤੀ ਦਸਮ ਗ੍ਰੰਥ ਅਤੇ ਹੋਰ ਕੂੜ ਕਬਾੜ ਨਾਲ ਚੱਕੀ ਫਿਰਦੇ ਹਨ, ਹੋਰ ਤਾਂ ਹੋਰ ਭਾਈ ਗੁਰਦਾਸ ਦੂਜਾ ਜੋ ਕਿ ਉਹ ਵੀ ਫਰਜ਼ੀ ਹੈ, ਉਸਦੀਆਂ ਰਚਨਾਵਾਂ ਖਾਸ ਕਰਕੇ ...

🧐 ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ॥ ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ॥
ਗੁਰ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥ ਪੀਓ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ॥
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥1॥


👆 ਇਹ ਪਉੜੀ ਖੰਡ ਵਿੱਚ ਲਪੇਟੀ #ਜ਼ਹਿਰ ਹੈ ਜਿਸ ਨੂੰ ਬਹੁਤੇ ਸਿੱਖ, ਰਾਗੀ ਅਤੇ ਪ੍ਰਚਾਰਕ ਲੰਬੇ ਸਮੇਂ ਤੋਂ ਛਕਦੇ ਅਤੇ ਸਿੱਖ ਸੰਗਤਾਂ ਨੂੰ ਛਕਾਉਂਦੇ ਚਲੇ ਆ ਰਹੇ ਹਨ।

👹 ਕੀ ਇਹ ਜੋਧੇ ਹੋਣ ਦੀ ਨਿਸ਼ਾਨੀ ਹੈ? ਇਹ ਜੋਧੇ ਗੁਰੂ ਨੂੰ ਛੱਡ ਕੇ ਕਿਵੇਂ ਬਣ ਸਕਦੇ ਹਨ? ਇਹ ਤਾਂ ਦੁਰਗਾ, ਰਾਖਸ਼ਾਂ ਅਤੇ ਦੇਵਤਿਆਂ ਦੇ ਜੁੱਧ ਦੀ ਵਾਰ ਹੈ, ਇਸ ਵਿੱਚ ਸਿੱਖੀ ਕੀ ਹੈ?

🔸 ਪਉੜੀ ॥
PAURI

😈 ਦੁਰਗਾ ਬੈਣ ਸੁਣੰਦੀ ਹਸੀ ਹੜਹੜਾਇ ॥
Listening to these words (of Indra), Durga laughed heartily.
- ਓਹੀ ਸੀਹੁ ਮੰਗਾਇਆ ਰਾਕਸ ਭਖਣਾ ॥
She sent for that lion, who was she devourer of demons.

🔸 ਦੋਹਰਾ ॥
DOHRA
- ਰਾਕਸਿ ਆਏ ਰੋਹਲੇ ਖੇਤ ਭਿੜਨ ਕੇ ਚਾਇ ॥
The infuriated demons came with the desire of fighting in the battlefield.
- ਲਸਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥
The swords and daggers glisten with such brilliance that the sun cannot be seen.6.

🔸 ਪਉੜੀ ॥
PAURI
- ਦੁਹਾਂ ਕੰਧਾਰਾ ਮੁਹਿ ਜੁੜੇ ਢੋਲ ਸੰਖ ਨਗਾਰੇ ਬਜੇ ॥
Both the armies faced each other and the drums, conches and trumpets sounded.
- ਰਾਕਸਿ ਆਏ ਰੋਹਲੇ ਤਰਵਾਰੀ ਬਖਤਰ ਸਜੇ ॥
The demons came in great rage, decorated with swords and armour.
- ਜੁਟੇ ਸਉਹੇ ਜੁਧ ਨੂੰ ਇਕ ਜਾਤ ਨ ਜਾਣਨ ਭਜੇ ॥
The warriors were facing the war-front and none of them knows to retrace his steps.
- #ਖੇਤ ਅੰਦਰਿ ਜੋਧੇ ਗਜੇ ॥੭॥
The brave fighters were roaring in the battlefield.7.

😧 ਸ਼ਰਮ ਕਰੋ #ਅਖੰਡ #ਕੀਰਤਨੀ #ਜਥੇ ਵਾਲਿਓ!! 💢


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top