⛔ ਕਥਿਤ "ਜਥੇਦਾਰ ਸਾਹਿਬ" ਨੂੰ ਪਤਾ ਲੱਗ
ਗਿਆ ਹੈ, ਅਕਾਲ ਤਖਤ ਦਾ ਹੁਕਮ ਅਕਾਲ ਤਖ਼ਤ ਦੀਆਂ ਦੀਵਾਰਾਂ ਤੱਕ ਸੀਮਿਤ ਹੈ ‼️
-: ਸੰਪਾਦਕ ਖ਼ਾਲਸਾ ਨਿਊਜ਼
23.02.2025
#KhalsaNews #GurdwaraAct #Jathedar #raghbirsingh #AkalTakhat #SGPC
☢️
ਪਿਛਲੇ 40 ਸਾਲਾਂ ਵਿਚ ਬਾਦਲਾਂ ਦੇ ਗੁਰਦੁਆਰਿਆਂ ਵਿੱਚ ਬੀਜੇ ਹੋਏ ਅੱਕ ਪੂਰਾ
ਰੰਗ ਵਿਖਾ ਰਹੇ ਹਨ !! ਬੀਤੇ ਦਿਨੀਂ ਪ੍ਰੈਸ ਨੂੰ ਸੰਬੋਧਿਤ ਹੁੰਦਿਆਂ ਜ਼ਾਹਿਰ
ਹੋ ਗਿਆ ਕਿ ਕਥਿਤ "ਜਥੇਦਾਰ ਸਾਹਿਬ" ਨੂੰ ਪਤਾ ਲੱਗ ਗਿਆ ਹੈ, ਸ਼੍ਰੀ ਅਕਾਲ ਤਖਤ
ਸਾਹਿਬ ਜੀ ਦਾ ਹੁਕਮ ਅਕਾਲ ਤਖ਼ਤ ਸਾਹਿਬ ਦੀਆਂ ਦੀਵਾਰਾਂ ਤੱਕ ਹੈ !! ਇਹ ਗੱਲ
ਇਕ ਦਿਨ ਪਹਿਲੋਂ 1925 ਦੇ ਸਰਕਾਰੀ ਐਕਟ ਦੇ ਹਵਾਲੇ ਨਾਲ SGPC ਦੇ ਮੈਂਬਰ, "ਸਿੰਘ
ਸਾਹਿਬ" ਨੂੰ ਸਮਝਾ ਗਏ ਸਨ ਕਿ ਜਥੇਦਾਰ ਕਮੇਟੀ ਦੇ ਮੁਲਾਜ਼ਮ ਹੀ ਹਨ ਅਤੇ
ਕਾਰਵਾਈ ਦਾ ਅਧਿਕਾਰ ਅੰਤ੍ਰਿੰਗ ਕਮੇਟੀ ਕੋਲ ਹੈ।
🔰 #ਖ਼ਾਲਸਾ #ਨਿਊਜ਼ 'ਤੇ ਤਾਂ ਅਸੀਂ ਤਾਂ ਕਦੋਂ ਦੇ ਰੌਲ਼ਾ ਪਾ ਰਹੇ ਹਾਂ ਕਿ
ਅਕਾਲ ਤਖ਼ਤ ਦਾ ਨਾਮ ਸਿਰਫ ਆਪਣੇ ਸੌੜੇ ਮੁਫਾਦਾ ਲਈ ਵਰਤਿਆ ਜਾ ਰਿਹਾ ਹੈ, ਤੇ ਇਹ
ਅਖੌਤੀ ਸਿੰਘ ਸਾਹਿਬ ਸਿਰਫ ਅਕਾਲੀਆਂ ਦੇ ਪੱਪੂ (Puppet) ਹਨ। ਇਨ੍ਹਾਂ ਦੀ ਕੋਈ
ਔਕਾਤ ਨਹੀਂ, ਪਰ ਜਦੋਂ ਇਸ ਫਰਜ਼ੀ ਪਦਵੀ ਉੱਤੇ ਹੁੰਦੇ ਹਨ, ਤਾਂ ਇਹ ਆਪਣੇ ਆਪ
ਨੂੰ ਗੁਰੂ ਸਮਝਣ ਲੱਗ ਪੈਂਦੇ ਹਨ, ਤੇ ਜਦੋਂ ਉੱਤੇ ਬੈਠੇ ਆਕਾਵਾਂ ਦਾ ਕੰਮ ਨਿਕਲ
ਜਾਂਦ ਹੈ ਤਾਂ ਇਨ੍ਹਾਂ ਨੂੰ ਮੱਖਣ ਵਿਚੋਂ ਵਾਲ ਦੀ ਤਰ੍ਹਾਂ ਕੱਢ ਦਿੱਤਾ ਜਾਧਾ
ਹੈ।
👀ਕੀ ਹੈ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਔਕਾਤ? ਜੇ ਹਾਲੇ ਵੀ ਸਮਝ ਨਾ ਲੱਗੇ
ਤਾਂ ਲੋਕ ਆਪਣਾ ਦਿਮਾਗੀ ਇਲਾਜ ਕਰਵਾਉਣ। ਜਦੋਂ ਤੱਕ ਇਹ ਜਥੇਦਾਰੀ ਪਰੰਪਰਾ ਬਦਲਦੀ
ਨਹੀਂ, ਤੱਦ ਤੱਕ ਇਹ ਕੰਮ ਚਲਦਾ ਰਹੇਗਾ। ਇਸ ਪਰੰਪਰਾ ਦੇ ਬਦਲਣ ਦੇ ਆਸਾਰ ਬਹੁਤ
ਘੱਟ ਹਨ, ਸਾਨੂੰ ਬੇਨਤੀਆਂ ਕਰਣ ਦੀ ਆਦਤ ਪੈ ਚੁਕੀ ਹੈ, ਕਿ ਸਾਡੀ ਕੋਈ ਬਾਂਹ ਫੜੇ,
ਸਾਡਾ ਕੋਈ ਹੋਰ ਕੰਮ ਕਰੇ... ਕਿਉਂ?
👉ਹੋਰ ਕਿਹੜੇ ਧਰਮ 'ਚ ਹੈ ਇਹ ਪਰੰਪਰਾ ?❓
✝️ ਜੇ ਇਸਾਈਆਂ 'ਚ
ਪੋਪ ਦੀ ਪਦਵੀ ਹੈ, ਤਾਂ ਉਸਦਾ ਰਾਜਨੀਤੀ ਨਾ ਕੋਈ ਸੰਬੰਧ ਨਹੀਂ, ਉਹ ਵੈਟੀਕਨ
ਸਿਟੀ 'ਚ ਰਹਿੰਦਾ ਹੈ, ਜਿਸਦੀ ਚੋਣ ਪ੍ਰਣਾਲੀ ਬਹੁਤ ਹੀ ਆਲਾ ਹੈ, ਜਿਸ ਬਾਰੇ
ਖ਼ਾਲਸਾ ਨਿਊਜ਼ 'ਚ ਪਹਿਲਾਂ ਲਿਖਿਆ ਜਾ ਚੁਕਾ ਹੈ।
☪️ ਮੁਸਲਮਾਨਾਂ 'ਚ
ਕੋਈ ਐਸੀ ਅਥਾਰਟੀ ਨਹੀਂ, ਅਤੇ ਕਾਨੂੰਨੀ ਤੌਰ 'ਤੇ ਵੀ ਇਹ ਐਲਾਨ ਹੋ ਚੁਕਾ ਹੈ
ਕਿ "ਫ਼ਤਵਿਆਂ ਦਾ ਕੋਈ ਕਾਨੂੰਨੀ ਦਰਜਾ ਨਹੀਂ ਅਤੇ ਉਨ੍ਹਾਂ ਦੇ ਫੈਸਲੇ ਮੰਨਣੇ
ਲਾਜ਼ਮੀ ਨਹੀਂ"।
🕉️ ਹਿੰਦੂਆਂ 'ਚ ਵੀ
ਐਸਾ ਕੋਈ ਪਰੰਪਰਾ ਨਹੀਂ, ਉਨ੍ਹਾਂ ਵੀ ਦੇਖਾ ਦੇਖੀ ਹਿੰਦੂ ਤਖ਼ਤ ਦੀ ਗੱਲ ਕੀਤੀ
ਹੈ, ਪਰ ਉਸ ਦੀ ਕੋਈ ਬੁਕਤ ਨਹੀਂ, ਪਰ ਜੋ ਉਨ੍ਹਾਂ ਕੋਲ ਆਰ.ਐਸ.ਐਸ. ਨਾਮੀ ਸੰਸਥਾ
ਹੈ ਉਹ ਆਪਣਾ ਕੰਮ ਬਾਖੂਬੀ ਕਰ ਰਹੀ ਹੈ, ਜਿਸ ਤੋਂ ਸਿੱਖਣ ਦੀ ਲੋੜ੍ਹ ਹੈ।
🪯 ਤਾਂ ਫਿਰ 👳 ਸਿੱਖਾਂ
ਨੂੰ ਐਸੀ ਕੀ ਜ਼ਰੂਰਤ ਪੈ ਗਈ ?
ਗੁਰੂ ਸਾਹਿਬ ਵੱਲੋਂ ਚਲਾਇਆ ਹੋਇਆ ਕੋਈ ਐਸਾ ਸਿਧਾਂਤ
ਤਾਂ ਹੈ ਨਹੀਂ।
#ਅਕਾਲੀ #ਫੂਲਾ #ਸਿੰਘ ਦੇ ਨਾਮ ਥੱਲੇ ਜਥੇਦਾਰੀ ਪਰੰਪਰਾ ਨੂੰ ਜੋੜਿਆ
ਜਾਂਦਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਦੋਂ ਵੀ ਸਿੱਖਾਂ ਦਾ ਇਕੱਠ ਹੁੰਦਾ ਸੀ,
ਤਾਂ ਉਸ ਵੇਲੇ ਬਹੁਸੰਮਤੀ ਨਾਲ ਜਿਹੜਾ ਸਿਆਣਾ ਤੇ ਸੂਝਵਾਨ ਸਿੱਖ ਆਗੂ ਹੁੰਦਾ
ਸੀ, ਉਸਨੂੰ ਉਸ ਦਿਨ ਲਈ ਸਭ ਦਾ ਆਗੂ ਮੰਨ ਲਿਆ ਜਾਂਦਾ ਸੀ... ਪਰ ਜਥੇਦਾਰੀ
ਪਰੰਪਰਾ ਨਹੀਂ ਸੀ।
👉 ਇਸ ਪਰੰਪਰਾ ਅੰਗ੍ਰੇਜਾਂ ਦੇ ਜ਼ਮਾਨੇ ਤੋਂ ਸ਼ੁਰੂ ਹੋਈ, ਜਿਸਦੀ ਮਿਸਾਲ ਅਰੂੜ੍ਹ
ਸਿੰਘ ਵਲੋਂ ਕੀਤੀਆਂ ਕਰਤੂਤਾਂ ਵੀ ਸਭ ਸਾਹਮਣੇ ਹਨ, ਜਿਸ ਨੇ ਜਨਰਲ ਡਾਇਰ ਨੂੰ
ਸਿਰੋਪਾ ਦਿੱਤਾ ਸੀ। ਨਾ ਹੀ ਗੁਰਦੁਆਰਾ ਐਕਟ 1925 'ਚ ਕੋਈ ਐਸਾ ਵਿਧਾਨ ਹੈ, ਜੇ
ਹੈ ਤਾਂ ਉਹ ਹੈ ਮੁੱਖ ਗ੍ਰੰਥੀ ਦਾ (ਹੈਡ ਮਿਨਿਸਟਰ) ਦਾ ਹੈ...
🔹The Sikh Gurdwaras Act 1925. In accordance with Section 43 A,
the Head Minister of Sri Akal Takhat Sahib, Amritsar is also a
member of SGPC together with the other four Head Ministers.
🔸Whereas Section 134 provides power to suspend or dismiss any
office-holder, and sub-section (g) prescribes:
..." fails persistently to perform his duties in connection with
the management or performance of public worship or the
management or performance of any rituals and ceremonies in
accordance with the teachings of Sri Guru Granth Sahib",
or (h) has ceased to be a Sikh......
❎ #ਜਥੇਦਾਰੀ ਪਰੰਪਰਾ ਸਿਰਫ ਰਾਜਨੀਤੀ ਦੇ ਖਿਡਾਰੀਆਂ ਨੇ ਆਪਣੇ ਮੁਫਾਦ ਲਈ ਸ਼ੁਰੂ
ਕੀਤੀ, ਜਿਹੜਾ ਸੱਚ ਬੋਲੇ ਉਸਨੂੰ ਛੇਕੋ, ਜਿੱਥੇ ਵੋਟਾਂ ਮਿਲਦੀਆਂ ਹੋਣ ਉਨ੍ਹਾਂ
ਨੂੰ ਮੁਆਫ ਕਰੋ, ਬਸ ਇਹੋ ਕੁੱਝ ਹੈ... ਸਿਵਾਏ ਕੁੱਝ ਕੁ ਸੱਚ 'ਤੇ ਖੜ੍ਹੇ ਹੋਣ
ਵਾਲੇ ਜਥੇਦਾਰ ਸਨ, ਪਰ 1990 ਤੋਂ ਬਾਅਦ ਤਾਂ ਜਿਵੇਂ ਲਾਹਨਤੀ, ਬੇਗੈਰਤ,
ਬੇਜ਼ਮੀਰੇ ਅਖੌਤੀ ਜਥੇਦਾਰਾਂ ਦੀ ਕਤਾਰ ਹੀ ਲੱਗ ਗਈ, ਜੋ ਲਵ ਕੁਸ਼ ਦੀ ਔਲਾਦ ਪੂਰਨ
ਸਿੰਘ ਤੋਂ ਸ਼ੁਰੂ ਹੋ ਕੇ, ਪੱਪੂ ਵੇਦਾਂਤੀ, ਤੇ ਲੱਖ ਲਾਹਨਤੀ ਪੱਪੂ ਗੁਰਬਚਨ
ਸਿੰਘ, ਫਿਰ ਹਰਪ੍ਰੀਤ ਸਿੰਘ, ਤੇ ਹੁਣ ਇਹ ਬਗੈਰਤ ਰਘੁਬੀਰ ਸਿੰਘ ਤੱਕ ਇਹੀ
ਸਿਲਸਿਲਾ ਜਾਰੀ ਹੈ, ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕਰਣ 'ਚ ਕੋਈ ਕਸਰ ਨਹੀਂ
ਛੱਡੀ, ਤੇ ਇਹ ਲਗਾਤਾਰ ਜਾਰੀ ਰਹੇਗੀ, ਜਦੋਂ ਤੱਕ ਬੇਨਤੀਆਂ ਕਰਣ ਵਾਲੇ, "ਸਿੰਘ
ਸਾਹਿਬ" ਕਹਿਣ ਵਾਲੇ ਹੱਟਦੇ ਨਹੀਂ।
❌ਅਕਾਲ ਤਖ਼ਤ ਸਰਵਉੱਚ ਨਹੀਂ, ...........☝️ ਜੇ ਸਰਵਉੱਚ ਹੈ ਤਾਂ ਉਹ ਹੈ ਉਸ
ਅਕਾਲ ਦੇ ਸੱਚੇ ਤਖ਼ਤ ਦੇ ਸਿਧਾਂਤ ਨੂੰ ਦਰਸਾਉਣ ਵਾਲੀ #ਗੁਰਬਾਣੀ ਜੋ ਕਿ ਸਿਰਫ
ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਹੈ। ਸਿੱਖਾਂ ਦਾ ਜਥੇਦਾਰ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ ਹੈ, ਇਸ ਤੋਂ ਆਲਾਵਾ ਕੋਈ ਹੋਰ ਨਹੀਂ।
✅ ਹਾਂ, ਜੇ ਹੋ ਸਕੇ ਤਾਂ ਇੱਕ ਕਮੇਟੀ ਜਾਂ ਪੈਨਲ ਬਣੇ ਜੋ ਕਿ ਕਿਸੇ ਵੀ
ਰਾਜਨੀਤਿਕ ਪਾਰਟੀ ਦੇ ਥੱਲੇ ਕੰਮ ਨਾ ਕਰੇ, ਉਸ ਵਿੱਚ ਸ਼ਾਮਿਲ ਵਿਅਕਤੀ ਸਿਰਫ ਤੇ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ, ਉਨ੍ਹਾਂ ਦੀ ਵਿਦਿਅਕ ਯੋਗਤਾ
ਦਾ ਮਿਆਰ ਤੈਅ ਹੋਵੇ, ਭਾਰਤ ਅਤੇ ਬਾਹਰ ਵਸਦੇ ਸਿੱਖਾਂ ਦੀ ਨੁਮਾਇੰਦਗੀ ਹੋਵੇ,
ਹਰ ਤਿੰਨ-ਚਾਰ ਸਾਲ ਬਾਅਦ ਇਸ ਕਮੇਟੀ ਜਾਂ ਪੈਨਲ ਨੂੰ ਬਦਲਿਆ ਜਾਵੇ, ਕੋਈ ਵੀ
ਸਥਿਰ ਮੈਂਬਰ ਨਾ ਹੋਵੇ, ਇਸ ਦਾ ਵਿਧਾਨ ਗੁਰਬਾਣੀ ਅਨੁਸਾਰ ਹੋਵੇ... ਗੁਰੂ
ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਦੀ ਅਗਵਾਈ 'ਚ ਕੋਈ ਸੁਝਾਅ ਦੇ ਸਕਦੇ ਹਨ, ਕਿਸੇ
ਧਾਰਮਿਕ ਮਸਲੇ 'ਤੇ ਆਪਣੀ ਰਾਏ ਦੇਣ, ਉਸਨੂੰ ਠੋਸਣ ਨਹੀਂ। ਪਰ ਇਹ ਹੋ ਸਕਣਾ
ਨਾਮੁਮਕਿਨ ਜਾਪਦਾ ਹੈ... ਦਿਲ ਕੋ ਖੁਸ਼ ਰਖਨੇ ਕੋ ਗ਼ਾਲਿਬ ਯੇਹ ਖ਼ਿਆਲ ਅੱਛਾ ਹੈ।
👉 ਇੱਥੇ ਤਾਂ "ਭੰਡਾ ਭੰਡਾਰੀਆ ਕਿੰਨਾ ਕੂ ਭਾਰ, ਇੱਕ ਮੁੱਠੀ ਚੱਕ ਦੇ ਦੂਜੀ
ਤਿਆਰ" ਵਾਲੀ ਕਹਾਵਤ ਵਾਲਾ ਹਾਲ ਹੈ ਕਿ ਜੇ ਇੱਕ ਚਲਾ ਗਿਆ ਤਾਂ ਦੂਜਾ ਵਿਕਣ ਨੂੰ
ਤਿਆਰ ਖੜਾ ਹੈ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|