📛 ਹਾਲੇ ਅਸੀਂ ਗ਼ੁਲਾਮ ਹਾਂ, ਤਾਂ ਇਹ
ਹਰਕਤਾਂ ਹਨ, ਜੇ...‼️
-: ਸੰਪਾਦਕ ਖ਼ਾਲਸਾ ਨਿਊਜ਼
17.02.2025
#KhalsaNews #bullet #motorcycle #Pataka
🕉️ ਜਦੋਂ ਇੱਕ ਪਾਸੇ #ਮਹਾਂਕੁੰਭ ਜਾਕੇ ਆਏ ਲੋਕ ਜਾਂ
ਉੱਥੇ ਜਾ ਰਹੇ ਲੋਕ ਖੌਰੂ ਪਾਉਂਦੇ ਹਨ, ਗੱਡੀਆਂ ਭੰਨਦੇ ਹਨ, ਤਾਂ ਸਾਡੇ ਲੋਕ
ਹੁੱਬ ਹੁੱਬ ਕੇ ਵੀਡੀਓ ਸ਼ੇਅਰ ਕਰਦੇ ਹਨ ਕਿ ਦੇਖੋ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ।
ਉਹ ਲੋਕ ਗਲਤ ਕਰ ਰਹੇ ਹਨ, #ਜਾਹਲ ਹਨ, #ਗੁੰਡਾਗਰਦੀ ਕਰ ਰਹੇ ਹਨ, ਇਸ ਵਿੱਚ
ਕੋਈ ਸ਼ੱਕ ਨਹੀਂ।
☢️ ਹੇਠਾਂ ਦਿੱਤੀ ਵੀਡੀਓ ਵਿੱਚ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਿੱਖ ਸਿੰਘ
ਅਖਵਾਉਣ ਵਾਲੇ ਬੁਲਟ ਅਤੇ ਹੋਰ ਸੋਟਰਸਾਇਕਲਾਂ 'ਤੇ #ਪਟਾਕੇ ਪਾ ਰਹੇ ਹਨ, ਕੀ ਇਹ
#ਅਕਲਮੰਦੀ ਹੈ? ਹਾਲੇ ਅਸੀਂ #ਗ਼ੁਲਾਮ ਹਾਂ, ਤਾਂ ਸਾਡੀਆਂ ਇਹ ਹਰਕਤਾਂ ਹਨ, ਜੇ
ਕੌਮ ਨੇ ਆਪਣਾ ਰਾਜ ਲੈ ਲਿਆ ਤਾਂ ਕੀ ਹਸ਼ਰ ਹੋਵੇਗਾ, ਇਸਦਾ ਅੰਦਾਜ਼ਾ ਲਗਾਉਣਾ ਕੋਈ
ਰਾਕੇਟ ਸਾਇੰਸ ਨਹੀਂ। ਹੁਣ ਇਨ੍ਹਾਂ ਦੀ ਇਸ ਕਰਤੂਤ ਨੂੰ ਸਹੀ ਠਹਿਰਾਉਣ ਲਈ ਕੋਈ
#ਬੇਵਕੂਫ ਅੱਗੇ ਆਉਣਗੇ। ਪਰ...
#ਬੇਵਕੂਫੀ, ਬੇਵਕੂਫੀ ਹੀ ਰਹੇਗੀ, ਭਾਵੇਂ ਕੋਈ ਵੀ ਕਰੇ। ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ॥ ਹਰ ਰੋਜ਼ ਪੜ੍ਹਨ ਵਾਲੇ "ਪਵਣ ਗੁਰੂ" ਦਾ ਸ਼ਰੇਆਮ #ਅਪਮਾਨ ਕਰ
ਰਹੇ ਹਨ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|