🥱 ਅੜਿੰਗ ਰਾਗ ਯੂਨੀਅਨ 🐃
-: ਸੰਪਾਦਕ ਖਾਲਸਾ ਨਿਊਜ਼
13.02.2025
🙏
ਇਲਾਹੀ ਗੁਰਬਾਣੀ ਦਾ ਸਪਸ਼ਟ ਫੈਸਲਾ ਹੈ ਕਿ...
#ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰਿ ਨਹੀ
ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ
ਕੀਜੈ॥
👉 ਜਿੱਥੇ ਗੁਰੂ ਗ੍ਰੰਥ ਸਾਹਿਬ ਅੰਦਰ ਪਈ ਨਿਰੋਲ ਹਰੀ ਦੀ ਕੀਰਤੀ ਨੂੰ ਛੱਡ ਹੋਰ
ਅਨਮਤੀ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੋਦ ਅੰਦਰ ਬੈਠ
ਕੇ ਗਾਇਆ ਜਾਂਦਾ ਹੈ ਤਾਂ ਸਮਝ ਲੈਣਾ ਕਿ ਉਹ ਮੇਰੇ ਗੁਰੂ ਪਰਮੇਸ਼ਰ ਦੇ ਦਰ 'ਤੇ
ਪ੍ਰਵਾਨ ਨਹੀਂ, ਸਗੋਂ ਗਾਉਣ ਵਾਲੇ ਗੁਰਬਾਣੀ ਦੀਆਂ ਉਪਰੋਕਤ ਪੰਕਤੀਆਂ ਮੁਤਾਬਿਕ
ਰੋਂਦਲ ਸਿੱਧ ਹੋ ਜਾਂਦੇ ਹਨ ਅਤੇ ਉਸਦੇ ਉੱਚੇ ਉੱਚੇ ਅਲਾਪ ਮਹਿਜ਼ ਅੜਿੰਗਣ ਤੋਂ
ਵੱਧ ਹੋਰ ਕੁਝ ਨਹੀਂ।
👆 ਇੱਕ ਐਸਾ ਹੀ #ਗੁਰਮੇਲ #ਸਿੰਘ ਨਾਮਕ #ਅੜਿੰਗ #ਰਾਗੀ ਜਰਮਨ ਦੇ ਫਰੈਂਕਫਰਟ
ਗੁਰਦਵਾਰੇ ਅੰਦਰ ਆਇਆ ਜੋ ਸ਼ਰੇਆਮ ਅਕਾਲ ਤਖ਼ਤ ਦੀ ਮਰਿਯਾਦਾ ਅਤੇ ਅਕਾਲ ਤਖ਼ਤ ਦੀ
ਮੋਹਰ ਹੇਠ ਕੂੜ ਬੋਲ ਰਿਹਾ ਹੈ ਕਿ "ਸਾਨੂੰ ਬਚਿੱਤਰ ਨਾਟਕ ਗ੍ਰੰਥ ਵਿੱਚੋਂ
ਕੀਰਤਨ ਦੌਰਾਨ ਰਚਨਾਵਾਂ ਪੜਨ ਦੀ ਖੁੱਲੀ ਆਗਿਆ ਹੈ।" ਜਿਸ ਤੋਂ ਇਹ ਸਾਬਤ ਹੁੰਦਾ
ਹੈ ਕਿ ਇਸ ਵਿਚਾਰੇ ਨੇ ਪੂਰੀ ਤਰਾਂ ਅਕਾਲ ਤਖ਼ਤ ਤੋਂ ਛਪਦੀ ਸਿੱਖ ਰਹਿਤ ਮਰਿਯਾਦਾ
ਦੇ ੩੨ ਪੰਨੇ ਭੀ ਅਜੇ ਨਹੀਂ ਪੜੇ, ਨਹੀਂ ਤਾਂ ਇਸਨੂੰ ਪਤਾ ਹੁੰਦਾ ਕਿ ਮਰਿਯਾਦਾ
ਅੰਦਰ ਕੀਰਤਨ ਸਿਰਲੇਖ ਹੇਠ ਸਪਸ਼ੱਟ ਲਿਖਿਆ ਹੈ ਕਿ...
🔹 (ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ
ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
⚠️ ਹੁਣ ਦੱਸੋ ਇੱਥੇ ਕਿਥੇ ਲਿਖਿਆ ਹੈ ਕਿ ਕੀਰਤਨ #ਅਖੌਤੀ
#ਦਸਮ #ਗ੍ਰੰਥ ਦਾ ਕੀਤਾ ਜਾ ਸਕਦਾ?❓
👁️🗨️ਹੁਣ ਅਗਲਾ ਸਵਾਲ ਅਕਾਲ ਤਖ਼ਤ ਦੇ ਪ੍ਰਬੰਧਕੀ ਢਾਂਚੇ ਨੂੰ ਹੈ ਕਿ ਜਿਸ
ਤਰੀਕੇ ਨਾਲ ਇਹ ਰਾਗੀ ਅਕਾਲ ਤਖ਼ਤ ਨਾ ਨਾਮ ਲੈ ਰਿਹਾ ਹੈ ਕਿ ਸਾਨੂੰ ਅਕਾਲ ਤਖ਼ਤ
ਵੱਲੋਂ ਆਗਿਆ ਹੈ ਭਾਵੇਂ ਕਿ ਅਕਾਲ ਤਖ਼ਤ ਦੀ ਆਪਣੀ ਮਰਿਯਾਦਾ ਤਾਂ ਐਸੀ ਕੋਈ ਆਗਿਆ
ਨਹੀਂ ਦਿੰਦੀ, ਪਰ ਜਥੇਦਾਰ ਇਹ ਸਪੱਸ਼ਟ ਕਰਣਗੇ ਕਿ ਕਿਤੇ ਇਹਨਾਂ ਤਾਂ ਨਹੀਂ
ਕੀਰਤਨੀਆਂ ਦੇ ਕੰਨਾਂ ਵਿੱਚ ਜਥੇਦਾਰੀ ਮਰਿਯਾਦਾ ਤਹਿਤ ਕੋਈ ਐਸੀ ਫੂਕ ਮਾਰ ਦਿੱਤੀ
?
⭕ ਬਾਕੀ ਸੰਗਤਾਂ ਜੋ ਸਾਹਮਣੇ ਬੈਠੀਆਂ ਸੁਣਦੀਆਂ ਹਨ ਉਹਨਾਂ ਨੂੰ ਭੀ ਸੁਚੇਤ ਹੋਣ
ਦੀ ਲੋੜ ਹੈ ਕਿ ਜਦੋਂ ਕੋਈ ਭੀ ਐਸਾ ਵਿਅਕਤੀ ਜੋ ਮਿੱਥ ਕੇ ਦੁਬਿਧਾ ਪਾਉਣ ਆਵੇ
ਤਾਂ ਉਸਨੂੰ ਰੋਕਣ ਦੀ ਜ਼ੁਅਰਤ ਕਰੋ।
ਗੁਰੂ ਸੁਮਤਿ ਬਖਸ਼ੇ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|