Share on Facebook

Main News Page

✅ #ਭਗਤਾਂ, #ਭੱਟਾਂ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਇੱਕਠਾ ਕਿਉਂ ਕੀਤਾ?❓
-: ਭਾਈ ਹਰਜਿੰਦਰ ਸਿੰਘ ਸਭਰਾ
13.02.2025
#KhalsaNews #Bhagat #Bhatt #Gurbani #Guru #SGGS

✍️ ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼
💢 ਜਿਹੜੇ ਲੋਕ #ਭਗਤਾਂ ਦੀ ਬਾਣੀ ਨੂੰ #ਸਨਾਤਨੀ ਤਾਕਤਾਂ ਦੇ ਅਸਰ ਹੇਠ ਅਤੇ ਅਪਣੇ ਮੁਫਾਦਾਂ ਲਈ ਅੱਡ ਅੱਡ ਕਰ ਰਹੇ ਹਨ, ਉਹ ਧਿਆਨ ਵਿੱਚ ਰੱਖਣ ਕਿ ਭਾਵੇਂ ਭਗਤ ਰਵਿਦਾਸ ਜੀ, ਭਾਂਵੇਂ ਭਗਤ ਕਬੀਰ ਜੀ ਜਾਂ ਕੋਈ ਹੋਰ ਭਗਤ ਸਾਹਿਬਾਨਾਂ ਦੀ ਬਾਣੀ, ਇਹ ਸਾਰੀ ਬਾਣੀ ਗੁਰੂ ਸਾਹਿਬ ਨੇ ਇੱਕ ਥਾਂ ਆਪ ਇੱਕਠੀ ਕੀਤੀ, ਤਾਂ ਉਹ ਅੱਜ ਸਾਡੇ ਵਿੱਚ ਸੁੱਧ ਰੂਪ ਵਿੱਚ ਪਹੁੰਚੀ ਹੈ।

👉 ਹੁਣ ਜਿਹੜੇ ਲੋਕ ਭਗਤਾਂ ਨੂੰ #ਗੁਰੂ ਜਾਂ #ਸਤਿਗੁਰੂ ਕਹਿਣ ਲਈ ਬਜ਼ਿਦ ਹਨ, ਉਹ ਗੁਰਬਾਣੀ ਤੋਂ ਬੇਮੁੱਖ ਹਨ। ਅੱਜ ਜਿਨ੍ਹਾਂ ਨੂੰ ਜ਼ਿਆਦਾ ਹੇਜ ਜਾਗਿਆ ਹੈ, ਉਹ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣ ਕਿ ਜੇ ਗੁਰੂ ਸਾਹਿਬ ਭਗਤ ਸਾਹਿਬਾਨਾਂ ਦੀ ਬਾਣੀ ਨਾ ਸਾਂਭਦੇ, ਤਾਂ ਹੁਣ ਤੱਕ ਉਹ ਸਾਡੇ ਕੋਲ ਸ਼ਾਇਦ ਹੀ ਪਹੁੰਚਦੀ। #ਨਾਸ਼ੁਕਰੇ ਨਾ ਬਣੋ।

👆 "ਭਗਤ" ਕੋਈ ਛੋਟਾ ਨਹੀਂ ਹੁੰਦਾ, ਗੁਰੂ ਸਾਹਿਬ ਨੇ ਅਪਣਾ ਨਾਮ #ਮਹਲਾ ੧, ੨, ੩, ੪, ੫, ੯ ਲਿਖਿਆ ਤੇ ਜਿਨ੍ਹਾਂ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, ਉਨ੍ਹਾਂ ਨੇ "#ਨਾਨਕ" ਮੋਹਰ ਹੇਠ ਹੀ ਬਾਣੀ ਰਚੀ ਹੈ, ਤੇ ਜਿੱਥੇ ਵੀ ਭਗਤ ਸਾਹਿਬਾਨਾਂ ਦਾ ਜ਼ਿਕਰ ਹੈ ਉਥੇ ਉਨ੍ਹਾਂ ਦਾ ਨਾਮ ਲਿਖਿਆ ਹੈ, "#ਭਗਤ" ਲਿਖਿਆ ਹੈ।

💥 ਸਾਨੂੰ ਕੋਈ ਅਧਿਕਾਰ ਨਹੀਂ #ਗੁਰੂ ਜਾਂ #ਸਤਿਗੁਰੂ ਲਿਖਣ ਦਾ। ਜਦੋਂ ਸਿੱਖ ਦਾ ਸੀਸ ਗੁਰੂ ਗ੍ਰੰਥ ਸਾਹਿਬ ਅੱਗੇ ਝੁੱਕਦਾ ਹੈ ਤਾਂ ਸਾਰੇ ਬਾਣੀਕਾਰਾਂ ਅੱਗੇ ਝੁਕਦਾ ਹੈ। ਗੁਰੂ ਨਾਲੋਂ #ਸਿਆਣਾ ਕੋਈ ਨਹੀਂ। ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top