Share on Facebook

Main News Page

💥 #ਕੁੰਭ ਅਤੇ #ਅਖੌਤੀ #ਦਸਮ #ਗ੍ਰੰਥ
-: ਸੰਪਾਦਕ ਖ਼ਾਲਸਾ ਨਿਊਜ਼
03.02.2025
#KhalsaNews #kumbh #stupidity #Dhumma #dhoota #dasamgranth

✍️ ਨੋਟ: ਅਖੌਤੀ ਦਸਮ ਗ੍ਰੰਥ ਅਸਲ 'ਚ ਬਚਿਤ੍ਰ ਨਾਟਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ। ਪਰ ਅਖੌਤੀ ਟਕਸਾਲ, ਸੰਪਰਦਾਈ ਡੇਰੇ, ਅਖੌਤੀ ਜਥੇਦਾਰ, ਹੋਰ ਬਹੁਤਾਤ ਗੁਰਮਤਿ ਤੋਂ ਕੋਰੇ ਲੋਕ ਇਸ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦੇ ਹਨ। ਜਿਸ ਤਰ੍ਹਾਂ ਇਸ ਗ੍ਰੰਥ ਦਾ ਲਿਖਾਰੀ ਆਪ ਉਲਝਣ ਵਿੱਚ ਹੈ, #confused ਹੈ, ਇਸੇ ਤਰ੍ਹਾਂ ਇਸ ਗ੍ਰੰਥ ਦੇ ਸਮਰਥਕ ਵੀ ਉਲਝੇ ਪਏ ਹਨ।

#ਧੂਤਿਆਂ ਦਾ ਆਗੂ ਧੁੰਮਾਂ ਕੁੰਭ 'ਚ ਗਿਆ, ਡੁਬਕੀ ਮਾਰਣ, ਕਾਸ਼ ਇਹ ਡੁੱਬ ਹੀ ਜਾਂਦਾ। ਇਸ ਗੱਦਾਰ ਧੁੰਮੇ ਨੂੰ ਬਚਾਉਣ ਲਈ ਧੂਤੇ ਤਰਲੋ ਮੱਛੀ ਹੋ ਰਹੇ ਹਨ, ਤੇ ਬੇਸਿਰਪੈਰ ਦੀਆਂ ਦਲੀਲਾਂ ਦੇ ਰਹੇ ਹਨ। ਪਹਿਲਾਂ ਜਾਗੋਵਾਲਾ ਜਿਹੜਾ ਅਸਲ 'ਚ ਘੂਕ ਸੁੱਤਾ ਪਿਆ ਹੈ ਕਹਿੰਦਾ ਸੀ ਕਿ ਟਕਸਾਲ ਦੇ ਮੁਖੀ ਗੁਰਬਚਨ ਸਿੰਘ ਤੇ ਸੰਤ ਕਰਤਾਰ ਸਿੰਘ ਵੀ ਕੁੰਭ ਨਹਾਉਣ ਜਾਂਦੇ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਕੁੰਭ ਦੇ ਮੇਲੇ ਜਾਣਾ ਸੀ ਪਰ ਜੰਗਾਂ ਯੁਧਾਂ ਕਰਕੇ ਸਮਾਂ ਹੀ ਨੀ ਮਿਲਿਆ। ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸੱਤਵੇਂ ਪਾਤਸ਼ਾਹ ਦੀਆਂ ਅੱਠ ਸ਼ਾਦੀਆਂ ਨਹੀਂ ਨੰਘਦੀਆਂ, ਛੇਵੇਂ ਪਾਤਸ਼ਾਹ ਦੀਆਂ ਤਿੰਨ ਸ਼ਾਦੀਆਂ ਨਹੀਂ ਨੰਘਦੀਆਂ, ਮਾਤਾ ਕੌਲਾਂ ਨਹੀਂ ਪੱਚਦੀ ਉਹ ਮਾਤਾ ਹੈ ਸਾਡੀ..."

🤡 ਹੁਣ ਇੱਕ ਹੋਰ ਧੂਤਾ ਹਰਪਾਲ ਸਿੰਘ ਅੰਮ੍ਰਿਤਸਰ ਕਹਿੰਦਾ ਅਖੇ...
-------------- ❗ ਬਾਬਾ ਜੀ ਨੇ ਪੂਰਨ ਮਹਾਂਕੁੰਭ ਸਮੇਂ ਹਾਜ਼ਰੀ ਭਰਨੀ ਹੀ ਭਰਨੀ ਸੀ, ਭਾਵੇਂ ਕੋਈ ਕਿੰਨਾਂ ਵੀ ਵਿਰੋਧ ਕਰਦਾ। ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਪਰਿਵਾਰ ਸਮੇਤ ਪੂਰਨ ਮਹਾਂਕੁੰਭ 'ਚ ਸ਼ਾਮਿਲ ਹੋਣ ਤੇ ਉਹਨਾਂ ਵੱਲੋਂ ਕੀਤੇ ਪੁੰਨ ਦਾਨ ਦੀ ਯਾਦ ਤਾਜ਼ਾ ਕਰਨੀ ਸੀ। ਇਹ ਅਟੱਲ ਸੱਚਾਈ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਅੰਦਰ ਖੁੱਦ ਲਿਖਦੇ ਹਨ ਕਿ ...

#ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

▪️ ਜਦੋਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਪਰਿਵਾਰ ਤੇ ਸਿੱਖਾਂ ਸਮੇਤ ਪਟਨਾ ਸਾਹਿਬ ਨੂੰ ਜਾ ਰਹੇ ਸੀ ਤਾਂ ਰਸਤੇ 'ਚ ਤ੍ਰਿਬੇਣੀ ਪ੍ਰ੍ਯਾਗਰਾਜ ਵਿਖੇ ਪੂਰਨ ਮਹਾਂਕੁੰਭ ਲੱਗਿਆ ਹੋਇਆ ਸੀ। ਨੌਵੇਂ ਪਾਤਸ਼ਾਹ ਨੇ ਪ੍ਰਯਾਗਰਾਜ ਦੀ ਧਰਤੀ 'ਤੇ ਤਕਰੀਬਨ ਛੇ ਮਹੀਨੇ ਦਾ ਸਮਾਂ ਬਤੀਤ ਕੀਤਾ। ਗੁਰੂ ਸਾਹਿਬ ਜੀ ਸਨਾਤਨ ਮੱਤ ਦੇ ਅਨੇਕਾਂ ਸੰਤਾਂ ਮਹਾਂਪੁਰਖਾਂ ਨੂੰ ਮਿਲਦੇ ਰਹੇ ਵਿਚਾਰ ਚਰਚਾ ਬਚਨ ਬਿਲਾਸ ਕਰਦੇ ਰਹੇ ਯਥਾਸ਼ਕਤ ਦਾਨ ਪੁੰਨ ਵੀ ਕਰਦੇ ਰਹੇ ਤੇ ਸਭ ਤੋਂ ਵਿਸ਼ੇਸ਼ ਗੱਲ ਖੁੱਦ ਦਸ਼ਮੇਸ਼ ਪਿਤਾ ਜੀ ਦੱਸ ਰਹੇ ਹਨ ਕਿ ਉਸ ਸਮੇਂ ਦੌਰਾਨ ਹੀ ਉਹਨਾਂ ਦਾ ਪ੍ਰਕਾਸ਼ ਹੋਇਆ ਭਾਵ ਉਹਨਾਂ ਨੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਗਰਭ ਚ ਪ੍ਰਵੇਸ਼ ਕੀਤਾ।

▪️ ਪੂਰਨ #ਮਹਾਂਕੁੰਭ ਦਾ ਉਹੀ ਸਮਾਂ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਕਾਲ ਚ ਮੁੜ ਆਇਆ ਜੋ 144 ਸਾਲਾਂ ਬਾਅਦ ਆਉਂਦਾ ਏ ਤਾਂ ਉਹ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜੀ ਹੋਈ ਪਾਵਨ ਯਾਦ ਨੂੰ ਸਿਜਦਾ ਕਰਨ ਵਾਸਤੇ ਚੱਲ ਪਏ ਜੋਕਿ ਇੱਕ ਸਿੱਖ ਦੇ ਤੌਰ 'ਤੇ ਉਹਨਾਂ ਦਾ ਗੁਰੂ ਸਾਹਿਬਾਨ ਪ੍ਰਤੀ ਅਟੁੱਟ ਪ੍ਰੇਮ ਦੀ ਇੱਕ ਮਿਸਾਲ ਵਿਖਾਉਂਦਾ ਏ ਕਿ ਕਿਵੇਂ ਉਹਨਾਂ ਗੁਰਇਤਿਹਾਸ ਤੋਂ ਭੁੱਲੜ ਅਜੋਕੇ ਸਿੱਖਾਂ ਦੇ ਵਿਰੋਧ ਦੀ ਸੰਭਾਵਨਾ ਦੇ ਬਾਵਜੂਦ ਗੁਰੂ ਸਾਹਿਬਾਨ ਜੀ ਦੀਆਂ ਪਾਵਨ ਯਾਦਾਂ ਨੂੰ ਤਾਜ਼ਾ ਕੀਤਾ ਸਿਜਦਾ ਕੀਤਾ।"🤡❗
-------------
😄 ਵਾਕਿਆ ਹੀ ਧੂਤਿਆਂ ਦੀ #ਬੇਅਕਲੀ ਦੀ ਦਾਦ ਦੇਣੀ ਬਣਦੀ ਹੈ, ਕਿ ਕਿਵੇਂ ਇਹ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਹੱਟ ਕੇ ਆਪਣੇ ਚਹੇਤੇ ਅਖੌਤੀ ਦਸਮ ਗ੍ਰੰਥ ਵੱਲ ਭੱਜਦੇ ਹਨ। #ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਨੇ ਆਪਣਾ ਅਖੌਤੀ ਦਸਮ ਗ੍ਰੰਥ ਵੀ ਸਹੀ ਢੰਗ ਨਾਲ ਨਹੀਂ ਪੜ੍ਹਿਆ, ਬਸ ਜੋ ਕਿਸੇ ਨੇ ਕਹਿ ਦਿੱਤਾ ਉਹੀ ਮੱਖੀ 'ਤੇ ਮਖੀ ਮਾਰੀ ਜਾ ਰਹੇ ਹਨ।

👎 #ਬਚਿਤ੍ਰ #ਨਾਟਕ ਗ੍ਰੰਥ ਦਾ ਲਿਖਾਰੀ (ਗੁਰੂ ਗੋਬਿੰਦ ਸਿੰਘ ਜੀ ਨਹੀਂ) ਆਪ ਹੀ ਭਟਕਦਾ ਫਿਰਦਾ ਹੈ, ਉਲਝਿਆ ਹੋਇਆ ਹੈ, ਕਨਫਯੂਜ਼ਡ ਹੈ। ਇੱਕ ਥਾਂ ‘ਤੇ ਆਪ ਹੀ ਲਿਖਦਾ ਹੈ

👀 ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਯਾਨ ਲਗਾਇਓ॥ ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ॥ ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥


🔹 ਅਰਥ:
- ਕੀ ਹੋ ਗਿਆ ਜੇ ਕੋਈ ਅੱਖਾਂ ਮੀਟ ਕੇ ਬਗਲੇ ਦੀ ਸਮਾਧੀ ਲਾਕੇ ਬੈਠਾ ਰਹੇ।
- ਕੀ ਹੋ ਗਿਆ ਕਿ ਜੇ ਕੋਈ ਸੱਤਾਂ ਸਮੁੰਦਰਾ 'ਤੇ ਨਹਾਉਂਦਾ ਫਿਰੇ, ਉਸ ਨੇ ਆਪਣੇ ਲੋਕ ਪ੍ਰਲੋਕ ਦੋਨੋ ਹੀ ਗਵਾ ਲਏ।
- ਕੀ ਹੋ ਗਿਆ ਜੇ ਕੋਈ ਜੰਗਲ਼ਾਂ ਵਿਚ ਜਾਕੇ ਰੱਬ ਦਾ ਵਖਿਆਨ ਕਰੇ, ਜੇ ਸਾਰੀ ਉਮਰ ਵੀ ਐਸੇ ਬਿਤਾ ਲਵੇ।
- ਪਰ ਮੈਂ ਸੱਚ ਕਹਿ ਰਿਹਾ ਹਾਂ ਸਾਰੇ ਸੁਣੋ, ਜਿਸ ਨੇ ਰੱਬ ਨਾਲ ਪਿਆਰ ਕਰ ਲਿਆ, ਉਸ ਨੇ ਰੱਬ ਨੂੰ ਪਾ ਲਿਆ।

😞 ਇਥੇ ਲਿਖਾਰੀ, ਅੱਖਾਂ ਮੀਟਣ ਨੂੰ, ਸਮਾਂਧੀਆਂ ਲਾਉਣ ਨੂੰ ਤੀਰਥਾਂ 'ਤੇ ਨਹਾਉਣ ਨੂੰ, ਜੰਗਲਾਂ ਵਿਚ ਬੈਠ ਕੇ ਰੱਬ ਨੂੰ ਯਾਦ ਕਰਨ ਨੂੰ, ਬਿਲਕੁਲ ਰੱਦ ਕਰ ਰਿਹਾ ਹੈ, ਐਸੇ ਕਰਮਕਾਂਡਾਂ ਨਾਲ ਲੋਕ ਪਰਲੋਕ ਨੂੰ ਗਵਾਣਾ ਦੱਸ ਰਿਹਾ ਹੈ।

...........ਤੇ ਦੂਜੇ ਪਾਸੇ ਆਪਣੀ ਹੀ ਗੱਲ ਕੱਟ ਦਿੰਦਾ ਹੈ:

🔰 ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥


🔹 ਅਰਥ- ਹੁਣ ਮੈਂ ਆਪਣੀ ਕਥਾ ਵਖਿਆਨ ਕਰਦਾ ਹਾਂ, ਜਿਸ ਤਰਾਂ ਤੱਪ ਕਰਦੇ ਨੂੰ ਭੇਜਿਆ ਗਿਆ, ਜਿਥੇ ਇਕ ਹੇਮ ਕੁੰਟ ਨਾਮ ਦਾ ਪਹਾੜ ਹੈ, ਉਥੇ ਸੱਤ ਉਚੀਆਂ ਚੋਟੀਆਂ ਸੋਭ ਰਹੀਆਂ ਹਨ, ਉਸ ਅਸਥਾਨ ਦਾ ਨਾਮ ਸੱਤ ਚੋਟੀਆਂ ਵਾਲਾ ਕਿਹਾ ਜਾਣ ਲੱਗਾ, ਜਿਥੇ ਪਾਂਡਵਾਂ ਨੇ ਰਾਜ ਜੋਗ ਲਈ ਸਾਧਨਾ ਕੀਤੀ ਸੀ, ਉਥੇ ਮੈਂ ਬਹੁਤ ਹੀ ਕਰੜੀ ਤਪਸਿਆ ਕੀਤੀ, #ਮਹਾਕਾਲ #ਕਾਲਕਾ ਦੀ ਅਰਾਧਨਾ ਕੀਤੀ।

👆 ਉਪਰ ਲਿਖੇ ਬਿਲਕੁਲ ਵੱਖਰੇ ਵੱਖਰੇ ਦੋ ਸਿਧਾਂਤ ਹਨ, ਜੋ ਇਕ ਦੂਜੇ ਨਾਲ ਮੇਲ ਹੀ ਨਹੀਂ ਖਾ ਰਹੇ, ਬੱਲਕੇ ਇਕ ਦੂਜੇ ਨੂੰ ਕੱਟ ਰਹੇ ਹਨ, ਇੱਕ ਵਿਚ ਕਿਹਾ ਗਿਆ ਹੈ ਕਿ ਜ਼ੰਗਲ਼ਾਂ ਵਿਚ ਤਪਸਿਆ ਕਰਨ ਵਾਲੇ ਮਨੁੱਖ, ਲੋਕ ਪ੍ਰਲੋਕ ਦੋਨੋ ਹੀ ਗਵਾ ਲੈਂਦੇ ਹਨ, ਦੂਜੇ ਵਿਚ ਕਿਹਾ ਗਿਆ ਹੈ ਕਿ ਮੈਂ ਆਪ ਜ਼ੰਗਲਾਂ ਵਿਚ ਬੈਠ ਕੇ ਲੰਬੀ ਤੇ ਕਰੜੀ ਤਪਸਿਆ ਕੀਤੀ।

😲 ਕਿੰਨੀ #ਮੂਰਖਤਾ ਵਾਲ਼ੀ ਗੱਲ ਹੈ ਕਿ, ਇਕ ਨੂੰ ਸਿੱਖ ਰੋਜ਼ ਨਿਤਨੇਮ ਵਿੱਚ ਪ੍ਹੜ ਰਹੇ ਹਨ, ਅਤੇ ਦੂਜੇ ਨੂੰ ਤੀਰਥ ਮੰਨਕੇ ਯਾਤਰਾ ਲਈ ਜਾਂਦੇ ਹਨ। ਕੋਈ ਸਿਰਪੈਰ ਹੈ? ਐ ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਣ ਵਾਲਿਓ, ਜਵਾਬ ਦਿਓ, ਕੀ ਇਹੋ ਜਿਹਾ ਊਲ ਜਲੂਲ, ਭੰਬਲਭੂਸਾ ਦਸਮ ਪਾਤਸ਼ਾਹ ਲਿਖ ਸਕਦੇ ਹਨ?

👺 ਅਖੌਤੀ ਟਕਸਾਲ ਦੇ ਮੁਖੀ ਕੁੰਭ ਮੇਲੇ ‘ਤੇ ਜਾਂਦੇ ਰਹੇ ਤਾਂ ਕੀ ਇਹ ਕੋਈ ਗੁਰਮਤਿ ਸਿਧਾਂਤ ਬਣ ਗਿਆ? ਇਹ ਸੰਸਥਾ ਉੱਤੇ ਬ੍ਰਾਹਮਣਵਾਦੀ ਗ਼ਲਬਾ ਚੜ੍ਹਿਆ ਹੋਇਆ ਹੈ। ਨਾ ਤਾਂ ਅਸੀਂ ਇਨ੍ਹਾਂ ਦਾ ਅਖੌਤੀ ਦਸਮ ਗ੍ਰੰਥ ਮੰਨੀਏ ਨਾ ਸੂਰਜ ਪ੍ਰਕਾਸ਼।

🙏 ਅਸੀਂ ਗੁਰੂ ਦੇ ਸਿੱਖ ਹਾਂ ਨਾ ਕਿ ਇਨ੍ਹਾਂ ਦੇ। ਇਹ ਕੁੰਭ ’ਤੇ ਜਾਣ ਭਾਵੇਂ ਢੱਠੇ ਖੂਹ ‘ਚ ਛਾਲ ਮਾਰਣ ਸਾਨੂੰ ਕੀ! ਸਾਡਾ ਕੰਮ ਹੈ ਗੁਰਮਤਿ ਵਿਰੋਧੀ ਅਨਸਰਾਂ ਦੀਆਂ ਕਰਤੂਤਾਂ ਨੂੰ ਸਰੇਆਮ ਨੰਗਾ ਕਰਨਾ, ਇਹਨੂੰ ਕੋਈ #ਨਿੰਦਾ ਕਹੀ ਜਾਵੇ ਜਾਂ ਵਿਰੋਧ, ਇਸ ਨਾਲ ਸਾਨੂੰ ਕੋਈ ਫਰਕ ਨਹੀਂ। ਚੇਤੇ ਰਹੇ #ਸੱਚਾਈ ਨਿੰਦਾ ਨਹੀਂ ਹੁੰਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top