Share on Facebook

Main News Page

⛔ #ਕੁੰਭ ਦਾ ਮੇਲਾ ਅਤੇ ਗੁਰਮਤਿ ਵਿਰੋਧੀ #ਧੁੰਮਾਂ 👹
-: ਸੰਪਾਦਕ ਖ਼ਾਲਸਾ ਨਿਊਜ਼
02.02.2025
#KhalsaNews #kumbh #kumbhmela #traitor #Dhumma #Frog

☢️ ਅਜੋਕੇ ਮਾਹੌਲ ਵਿੱਚ ਆਖੇ ਜਾਂਦੇ ਸਾਰੇ ਧਰਮ ਉਹ ਭਾਂਵੇਂ ਇਸਾਈ, ਮੁਸਲਿਮ, ਹਿੰਦੂ, ਬੋਧੀ, ਜੈਨੀ, ਜਾਂ ਭਾਂਵੇਂ ਸਿੱਖ ਅਖਵਾਉਣ ਵਾਲੇ ਹੋਣ, ਸਾਰੇ ਦੇ ਸਾਰੇ #ਤਨ ਦੇ ਤਲ ਉੱਤੇ ਹੀ ਖੜੇ ਹਨ, ਮਨੋਰੰਜਨ ਅਤੇ ਵੱਖ ਵੱਖ ਤਰੀਕਿਆਂ ਦੀ ਕਲਾਬਾਜ਼ੀਆਂ ਨੂੰ ਹੀ ਧਰਮ ਸਮਝੀ ਬੈਠੈ ਹਨ।

✅ #ਗੁਰੂ #ਸਾਹਿਬ ਨੇ ਕਿਸੇ ਵੀ ਤਰ੍ਹਾਂ ਦੇ ਤੀਰਥ, ਜਾਂ ਕਿਸੇ ਵਿਸ਼ੇਸ਼ ਅਸਥਾਨ ਜਾਂ ਦਿਹਾੜੇ ਉੱਤੇ ਕੀਤੇ ਇਸਨਾਨ ਆਦਿ ਦੀ ਕੋਈ ਮਹੱਤਤਾ ਗੁਰਬਾਣੀ ਉਪਦੇਸ਼ ਰਾਹੀਂ ਮਨੁੱਖਤਾ ਨੂੰ ਨਹੀਂ ਦਿੱਤੀ। ਸਰੀਰ ਦੀ ਸਫਾਈ ਲਈ ਜ਼ਰੂਰ ਉਪਦੇਸ਼ ਹੈ, ਪਰ ਸਰੀਰ ਦੀ ਸਫਾਈ ਦਾ ਧਰਮ ਨਾਲ, ਮਨ ਨਾਲ, ਆਖੀ ਜਾਦੀ ਆਤਮਾ ਨਾਲ ਕੋਈ ਸੰਬੰਧ ਨਹੀਂ। ਸਰੀਰ ਦੇ ਤਲ ਦੇ ਕੀਤੇ ਕਰਮਕਾਂਡਾਂ ਨਾਲ ਮਨ ਦੇ ਵਿਚਾਰਾਂ ਜਾਂ ਫੁਰਨਿਆਂ ਨਾਲ ਕੋਈ ਸੰਬੰਧ ਨਹੀਂ।

🕉️ #ਕੁੰਭ ਦੇ ਇਸ਼ਨਾਨ ਦੀ ਮਹੱਤਤਾ ਹਿੰਦੂਆਂ ਲਈ ਹੋਵੇ, ਜੀ ਸਦਕੇ ਹੋਵੇ, ਉਹ ਜਿੰਨੀਆਂ ਮਰਜ਼ੀ ਚੁੱਭੀਆਂ ਲਾਉਣ, ਸਾਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਦੀ ਮਾਨਤਾ ਹੋ ਸਕਦੀ ਹੈ, ਪਰ ਸਿੱਖਾਂ ਕਈ ਅਤੇ ਸਿੱਖੀ ਵਿੱਚ ਇਸ ਕੁੰਭ #ਮਹਾਂਕੁੰਭ ਦੀ ਕੋਈ ਮਹੱਤਤਾ ਨਹੀਂ।

❎ ਪਰ #ਅਖੌਤੀ #ਦਮਦਮੀ #ਟਕਸਾਲ (ਅਸਲ 'ਚ ਜਥਾ ਭਿੰਡਰਾਂ ਮਹਿਤਾ ਚੌਂਕ) ਸਿਰਫ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਵਰਤਕੇ ਲੋਕਾਂ ‘ਤੇ ਅਪਣਾ ਦਬਦਬਾ ਕਾਇਮ ਰੱਖਣਾ ਚਾਹੁੰਦੀ ਹੈ, ਪਰ ਅਸਲ ਵਿੱਚ ਇਹ ਅਖੌਤੀ ਟਕਸਾਲ ਇਕ #ਬ੍ਰਾਹਮਣਵਾਦੀ #ਸੰਸਥਾ ਹੈ, ਇਸਦਾ ਮੌਜੂਦਾ ਮੁਖੀ #ਗੱਦਾਰ "ਹਰਨਾਮ ਧੁੰਮਾਂ" (ਸਿੰਘ ਨਹੀਂ ਹੈ ਇਹ) ਕੁੰਭ ਮੇਲੇ ਦੌਰਾਨ ਆਪਣੀ ਅਸਲੀ ਜਮਾਤ ਆਰ.ਐਸ.ਐਸ. ਦੇ ਇਸ਼ਾਰਿਆਂ ਉੱਤੇ ਡੱਡੂ ਛਾਲ ਮਾਰਣ ਗਿਆ।

🦊 ਇਸ #ਬਾਘੜਬਿੱਲੇ #ਧੁੰਮੇ ਦੀ #ਕਰਤੂਤ ਨੂੰ ਸਹੀ ਠਹਿਰਾਉਣ ਲਈ ਸਿਰਫਿਰਾ ਜਾਗੋ ਵਾਲਾ ਕਹਿੰਦਾ "ਟਕਸਾਲ ਦੇ ਮੁਖੀ ਗੁਰਬਚਨ ਸਿੰਘ ਤੇ ਸੰਤ ਕਰਤਾਰ ਸਿੰਘ ਵੀ ਕੁੰਭ ਨਹਾਉਣ ਜਾਂਦੇ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਕੁੰਭ ਦੇ ਮੇਲੇ ਜਾਣਾ ਸੀ ਪਰ ਜੰਗਾਂ ਯੁਧਾਂ ਕਰਕੇ ਸਮਾਂ ਹੀ ਨੀ ਮਿਲਿਆ। ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸੱਤਵੇਂ ਪਾਤਸ਼ਾਹ ਦੀਆਂ ਅੱਠ ਸ਼ਾਦੀਆਂ ਨਹੀਂ ਨੰਘਦੀਆਂ, ਛੇਵੇਂ ਪਾਤਸ਼ਾਹ ਦੀਆਂ ਤਿੰਨ ਸ਼ਾਦੀਆਂ ਨਹੀਂ ਨੰਘਦੀਆਂ, ਮਾਤਾ ਕੌਲਾਂ ਨਹੀਂ ਪੱਚਦੀ ਉਹ ਮਾਤਾ ਹੈ ਸਾਡੀ..." ਆਹ ਔਕਾਤ ਹੈ ਇਨ੍ਹਾਂ #ਧੂਤਿਆਂ ਦੀ। ਜਿਨ੍ਹਾਂ ਵੀ ਕੂੜ ਕਬਾੜ ਹੈ ਇਨ੍ਹਾਂ ਨੂੰ ਪੱਚਦਾ ਹੈ ਕਿਉਂਕਿ ਇਹ ਲੋਕ #ਸੂਰ ਵਾਂਙ ਗੰਦ ਖਾਣਾ ਤੇ ਗੰਦ 'ਚ ਰਹਿਣਾ ਪਸੰਦ ਕਰਦੇ ਹਨ।

🙏 ਭਗਤ ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸਫਾ 484 ਰਾਗ ਆਸਾ ਵਿੱਚ ਦਰਜ ਫੁਰਮਾਨ....

#ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥1॥
ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥1॥ ਰਹਾਉ ॥
#ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥


💯 ਜੇ ਤੀਰਥਾਂ ਉੱਤੇ ਨਹਾਉਣ, ਡੁੱਬਕੀਆਂ ਲਾਉਣ ਨਾਲ ਜੇ ਕਿਸੇ ਦਾ ਪਾਰ ਉਤਰਾ ਹੋਣਾ ਹੁੰਦਾ ਤਾਂ ਡੱਡੂ (ਮੇਂਡੁਕ) ਤਾਂ ਰਹਿੰਦਾ ਹੀ ਪਾਣੀ ਵਿੱਚ ਹੈ। ਕਬੀਰ ਸਾਹਿਬ ਤਾਂ "ਸਾਚਾ ਨਾਵਣੁ ਗੁਰ ਕੀ ਸੇਵਾ" ਆਖ ਰਹੇ ਹਨ, ਤੇ ਸਿੱਖ ਅਖਵਾਉਣ ਵਾਲੇ ਤੀਰਥਾਂ ਕੁੰਭ ਮੇਲਿਆਂ 'ਤੇ ਤੁਰੇ ਫਿਰਦੇ... ਹੈ ਨਾ ਗੁਰੂ ਨੂੰ ਮੂੰਹ ਚਿੜਾਉਣ ਵਾਲੀ ਗੱਲ?

👉 ਭਾਈ ਗੁਰਦਾਸ ਜੀ ਵਾਰ 36 ਵਿੱਚ ਆਖਦੇ ਹਨ:

ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ ॥ ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ ॥
ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ ॥ ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ ॥
ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ ॥ ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ॥14॥


👳‍♂️ ਪਰ ਕੀ ਸਿੱਖ ਅਖਵਾਉਣ ਵਾਲਿਆਂ ਨੇ ਕਦੀ ਗੁਰੂ ਦੀ ਜਾਂ ਭਾਈ ਗੁਰਦਾਸ ਜੀ ਦੀ ਗੁਰਮਤਿ ਅਨੁਸਾਰੀ ਵਾਰਾਂ ਦੀ ਸਿੱਖਿਆ ਲਈ ਹੈ? ਸਿਰਫ ਭੇਖ ਨੂੰ "ਸਿੱਖ" ਸਮਝਣ ਕਾਰਣ ਹੀ ਸਿੱਖਾਂ ਦੀ ਇਹ ਤ੍ਰਾਸਦੀ ਹੈ। ਜਦੋਂ ਤੱਕ ਗੁਰਬਾਣੀ ਉਪਦੇਸ਼, ਸਿੱਖਿਆ ਅੰਦਰ ਨਹੀਂ ਵਸਦੀ, ਜਿੰਨੀ ਮਰਜ਼ੀ ਵੱਡੀ ਦਾਹੜੀ ਪ੍ਰਕਾਸ਼ ਜਾਂ ਬੱਧੀ ਹੋਵੇ, ਲੰਮੇ ਕੇਸ ਹੋਣ, ਸੋਹਣੀ ਦਸਤਾਰ ਹੋਵੇ, ਵੱਡੀ ਕਿਰਪਾਨ ਹੋਵੇ........ ਸਭ ਫੋਕਟ ਕਰਮ ਹੀ ਹੈ। ਕਿ ਨਹੀਂ?❓

--------------------

#ਨਿੰਦਕਾਂ_ਦੇ_ਧਿਆਨ_ਹਿੱਤ_ #ਬਾਬਾ_ਹਰਨਾਮ_ਸਿੰਘ_ਪ੍ਰਯਾਗਰਾਜ_ਕਿਉਂ_ਗਏ_❓
ਕੀ ਬਾਬਾ ਹਰਨਾਮ ਸਿੰਘ ਨਹੀਂ ਜਾਣਦੇ ਸਨ ਕਿ ਮੇਰੇ ਵੱਲੋਂ ਪ੍ਰਯਾਗਰਾਜ ਜਾਣ ਦਾ ਅਜੋਕੇ ਸਮੇਂ ਨਾਸਤਿਕਤਾ ਦੇ ਹੜ ਚ ਹੜੇ ਤੇ ਅਧਿਆਤਮਿਕਤਾ ਤੋਂ ਕੋਰੇ ਤੇ ਖੁਸ਼ਕ ਦਿਮਾਗ ਚੁੱਕੀ ਫਿਰਦੇ ਲੋਕ ਮੇਰਾ ਵਿਰੋਧ ਨਹੀਂ ਕਰਨਗੇ ਪਰ ਉਹ ਫ਼ਿਰ ਵੀ ਜਾਂਦੇ ਨੇ ਦਿਨ ਦੀਵੀਂ ਜਾਂਦੇ ਨੇ ਸਭ ਦੇ ਸਾਹਮਣੇ ਜਾਂਦੇ ਨੇ ॥
ਜੇ ਬਾਬਾ ਜੀ ਨੇ ਪਾਪ ਪੁੰਨ ਦੇ ਚੱਕਰ ਚ ਪ੍ਰਯਾਗਰਾਜ ਜਾਣਾ ਹੁੰਦਾ ਤਾਂ ਲੁੱਕਛਿੱਪ ਕੇ ਜਾਂਦੇ॥?
ਹੋ ਸਕਦਾ ਹਰ ਵਾਰ 12 saal ਆਉਣ ਵਾਲਾ ਕੋਈ ਕੁੰਭ ਹੁੰਦਾ ਬਾਬਾ ਜੀ ਨਾ ਹੀ ਜਾਂਦੇ॥?
ਪਰ ਸਵਾਲ ਉੱਠਦਾ ਗਏ ਹੀ ਕਿਉਂ ???
ਕਿਉਂਕਿ ਬਾਬਾ ਜੀ ਨੇ ਪੂਰਨ ਮਹਾਂਕੁੰਭ ਸਮੇਂ ਹਾਜ਼ਰੀ ਭਰਨੀ ਹੀ ਭਰਨੀ ਸੀ ਭਾਵੇਂ ਕੋਈ ਕਿੰਨਾਂ ਵੀ ਵਿਰੋਧ ਕਰਦਾ ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਪਰਿਵਾਰ ਸਮੇਤ ਪੂਰਨ ਮਹਾਂਕੁੰਭ ਚ ਸ਼ਾਮਿਲ ਹੋਣ ਤੇ ਉਹਨਾਂ ਵੱਲੋਂ ਕੀਤੇ ਪੁੰਨ ਦਾਨ ਦੀ ਯਾਦ ਤਾਜ਼ਾ ਕਰਨੀ ਸੀ॥
ਇਹ ਅਟੱਲ ਸੱਚਾਈ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਅੰਦਰ ਖੁੱਦ ਲਿਖਦੇ ਹਨ ਕਿ ...
ਮੁਰ ਪਿਤ ਪੂਰਬ ਕੀਯਸਿ ਪਯਾਨਾ॥ਭਾਂਤਿ ਭਾਂਤਿ ਕੇ ਤੀਰਥ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਜਦੋਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਪਰਿਵਾਰ ਤੇ ਸਿੱਖਾਂ ਸਮੇਤ ਪਟਨਾ ਸਾਹਿਬ ਨੂੰ ਜਾ ਰਹੇ ਸੀ ਤਾਂ ਰਸਤੇ ਚ ਤ੍ਰਿਬੇਣੀ ਪ੍ਰ੍ਯਾਗਰਾਜ ਵਿਖੇ ਪੂਰਨ ਮਹਾਂਕੁੰਭ ਲੱਗਿਆ ਹੋਇਆ ਸੀ ਨੌਵੇਂ ਪਾਤਸ਼ਾਹ ਨੇ ਪ੍ਰਯਾਗਰਾਜ ਦੀ ਧਰਤੀ ਤੇ ਤਕਰੀਬਨ ਛੇ ਮਹੀਨੇ ਦਾ ਸਮਾਂ ਬਤੀਤ ਕੀਤਾ ਗੁਰੂ ਸਾਹਿਬ ਜੀ ਸਨਾਤਨ ਮੱਤ ਦੇ ਅਨੇਕਾਂ ਸੰਤਾਂ ਮਹਾਂਪੁਰਖਾਂ ਨੂੰ ਮਿਲਦੇ ਰਹੇ ਵਿਚਾਰ ਚਰਚਾ ਬਚਨ ਬਿਲਾਸ ਕਰਦੇ ਰਹੇ ਯਥਾਸ਼ਕਤ ਦਾਨ ਪੁੰਨ ਵੀ ਕਰਦੇ ਰਹੇ ਤੇ ਸਭ ਤੋਂ ਵਿਸ਼ੇਸ਼ ਗੱਲ ਖੁੱਦ ਦਸ਼ਮੇਸ਼ ਪਿਤਾ ਜੀ ਦੱਸ ਰਹੇ ਹਨ ਕਿ ਉਸ ਸਮੇਂ ਦੌਰਾਨ ਹੀ ਉਹਨਾਂ ਦਾ ਪ੍ਰਕਾਸ਼ ਹੋਇਆ ਭਾਵ ਉਹਨਾਂ ਨੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਗਰਭ ਚ ਪ੍ਰਵੇਸ਼ ਕੀਤਾ🙏
ਪੂਰਨ ਮਹਾਂਕੁੰਭ ਦਾ ਉਹੀ ਸਮਾਂ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਕਾਲ ਚ ਮੁੜ ਆਇਆ ਜੋ 144 ਸਾਲਾਂ ਬਾਅਦ ਆਉਂਦਾ ਏ ਤਾਂ ਉਹ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜੀ ਹੋਈ ਪਾਵਨ ਯਾਦ ਨੂੰ ਸਿਜਦਾ ਕਰਨ ਵਾਸਤੇ ਚੱਲ ਪਏ ਜੋਕਿ ਇੱਕ ਸਿੱਖ ਦੇ ਤੌਰ ਤੇ ਉਹਨਾਂ ਦਾ ਗੁਰੂ ਸਾਹਿਬਾਨ ਪ੍ਰਤੀ ਅਟੁੱਟ ਪ੍ਰੇਮ ਦੀ ਇੱਕ ਮਿਸਾਲ ਵਿਖਾਉਂਦਾ ਏ ਕਿ ਕਿਵੇਂ ਉਹਨਾਂ ਗੁਰਇਤਿਹਾਸ ਤੋਂ ਭੁੱਲੜ ਅਜੋਕੇ ਸਿੱਖਾਂ ਦੇ ਵਿਰੋਧ ਦੀ ਸੰਭਾਵਨਾ ਦੇ ਬਾਵਜੂਦ ਗੁਰੂ ਸਾਹਿਬਾਨ ਜੀ ਦੀਆਂ ਪਾਵਨ ਯਾਦਾਂ ਨੂੰ ਤਾਜ਼ਾ ਕੀਤਾ ਸਿਜਦਾ ਕੀਤਾ ਬਾਬਾ ਜੀ ਨੇ ਵੀ ਉਸੇ ਜਲ ਚ ਇਸ਼ਨਾਨ ਕੀਤਾ ਜਿਸ ਜਲ ਚ ਨੌਵੇਂ ਪਾਤਸ਼ਾਹ ਜੀ ਵੀ ਛੇ ਮਹੀਨੇ ਤੱਕ ਇਸ਼ਨਾਨ ਕਰਦੇ ਰਹੇ ਬਾਬਾ ਹਰਨਾਮ ਸਿੰਘ ਜੀ ਵੱਲੋਂ ਪ੍ਰਯਾਗਰਾਜ ਜਾਣਾ ਇਸ਼ਨਾਨ ਦਾਨ ਪੁੰਨ ਕਰਨਾ ਗੁਰੂ ਸਾਹਿਬਾਨ ਜੀ ਦੀਆਂ ਯਾਦਾਂ ਨੂੰ ਤਾਜ਼ਾ ਤੇ ਸਿਜਦਾ ਕਰਨਾ ਹੀ ਸੀ ਇਹ ਪ੍ਰੇਮ ਦੀਆਂ ਖੇਡਾਂ ਨੇ ਜੋ ਨਾਸਤਿਕਤਾ ਸ਼ੰਕਾਵਾਦੀ ਪ੍ਰਚਾਰ ਚ ਰੁੜਕੇ ਖੁਸ਼ਕ ਤੇ ਸੱਖਣੇ ਹੋਏ ਦਿਮਾਗ ਕਦਾਚਿਤ ਨਹੀਂ ਸਮਝ ਸਕਦੇ॥
ਦਮਦਮੀ ਟਕਸਾਲ ਦੇ ਬਾਰਵੇਂ ਮੁੱਖੀ ਸੱਚਖੰਡਵਾਸੀ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਨੂੰ ਵੀ ਵਿਦਿਆ ਮਾਰਤੰਡ ਦਾ ਖਿਤਾਬ ਕੁੰਭ ਦੇ ਮੇਲੇ ਤੇ ਹੀ ਮਿਲਿਆ ਸੀ ਜੋ ਇਹ ਸਾਬਿਤ ਕਰਦਾ ਏ ਕਿ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦਾ ਸਨਾਤਨ ਮੱਤ ਦੇ ਮਹਾਂਪੁਰਖਾਂ ਨਾਲ ਮੇਲ ਮਿਲਾਪ ਕੋਈ ਨਵੀਂ ਗੱਲ ਨਹੀਂ ਏ॥
ਸਨਾਤਨ ਦੇ 12 ਅਖਾੜਿਆਂ 'ਚ ਸਿੱਖ ਧਰਮ ਨਾਲ ਸੰਬੰਧਿਤ ਉਦਾਸੀਨ ਤੇ ਨਿਰਮਲੇ ਸੰਤਾਂ ਦੇ 3 ਅਖਾੜੇ ਵੀ ਹਨ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਏ ਪਰ ਇਹ ਗੱਲਾਂ ਅਜੋਕੇ ਸਿੱਖਾਂ ਨੂੰ ਤਾਂ ਹੀ ਪਤਾ ਲੱਗਣ ਜੇ ਉਹਨਾਂ ਚ ਕੁੱਛ ਪੜਨ ਜਾਂ ਜਾਨਣ ਦੀ ਰੁਚੀ ਹੋਵੇ ਪਰ ਇੱਥੇ ਤਾਂ ਵੇਖਾਵੇਖੀ ਵਾਲੀ ਭੇਡਚਾਲ ਹਾਵੀ ਏ ਸੁਣੀ ਸੁਣਾਈ ਜਾਂ ਅਫਵਾਹਾਂ ਵਾਲੀ ਗੱਲ ਈ ਸੱਚ ਮੰਨਣ ਦਾ ਰੁੱਝਾਨ ਏ ਪਰ ਇਸ ਫੋਕੀ ਵਿਰੋਧਤਾ ਤੋਂ ਡਰਕੇ ਸਾਧੂ ਜਨ ਸੰਤ ਮਹਾਂਪੁਰਖ ਆਪਣਾ ਰਾਹ ਨਹੀਂ ਛੱਡਦੇ॥
ਬਾਬਾ ਹਰਨਾਮ ਸਿੰਘ ਜੀ ਦਾ ਵਿਰੋਧ ਕਰ ਰਹੇ ਕੁੱਛ ਟਕਸਾਲੀ ਸਿੰਘ ਵੀ ਇਸ ਗੁਰਇਤਿਹਾਸ ਤੋਂ ਜਾਣੂੰ ਹਨ ਜੋ ਉੱਪਰ ਦੱਸਿਆ ਏ ਪਰ ਉਹਨਾਂ ਨੂੰ ਬਾਬਾ ਜੀ ਦੇ ਵਿਰੋਧ ਕਰਨ ਨਾਲ ਮਤਲਬ ਏ ਗੁਰਇਤਿਹਾਸ ਕੀ ਦੱਸਦਾ ਏ ਜਾਂ ਇੱਕ ਸਿੱਖ ਵਾਸਤੇ ਗੁਰੂਸਾਹਿਬਾਨ ਨਾਲ ਪ੍ਰੇਮ ਕੀ ਮਾਇਨੇ ਰੱਖਦਾ ਉਹ ਹਾਲੇ ਇਹ ਗੱਲਾਂ ਵੀ ਅੱਖਾਂ ਤੋਂ ਪਰੋਖੇ ਕਰੀ ਬੈਠੇ ਹਨ॥
ਕਈ ਵੀਰਾਂ ਦੀ ਸੋਚ ਸੀ ਸ਼ਾਇਦ ਦਮਦਮੀ ਟਕਸਾਲ ਮਹਿਤਾ ਕੋਲ ਇਸ ਗੱਲ ਦਾ ਜਵਾਬ ਨਹੀਂ ਕਿ ਬਾਬਾ ਹਰਨਾਮ ਸਿੰਘ ਪ੍ਰਯਾਗਰਾਜ ਕਿਉਂ ਗਏ ਆ ਤੇ ਇਸ ਵਾਰ ਮਹਿਤੇ ਵਾਲੇ ਝੂਠੇ ਹਨ ਇਸ ਕਰਕੇ ਸਿਰਫ ਨਿਸ਼ਾਂਤ ਸ਼ਰਮੇ ਵਾਲੀ ਅਫਵਾਹ ਦਾ ਈ ਜਵਾਬ ਦੇ ਰਹੇ ਹਨ ਪਰ ਸੱਜਣੋਂ ਸਾਰਾ ਹਾਲ ਸਮਾਂ ਆਉਣ ਤੇ ਸਪੱਸ਼ਟ ਕਰੀਦਾ ਏ ਉਮੀਦ ਏ ਵੇਖਾਵੇਖੀ ਜਾਂ ਅਣਜਾਣਪੁਣੇ ਚ ਬਾਬਾ ਹਰਨਾਮ ਸਿੰਘ ਜੀ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਊ ਜਾਂ ਜਿੰਨਾ ਨੇ ਬਾਬਾ ਜੀ ਦਾ ਹਰ ਸਮੇਂ ਬੇਲੋੜਾ ਵਿਰੋਧ ਕਰਨ ਦੀ ਸੌਂਹ ਈ ਖਾਧੀ ਏ ਉਹਨਾਂ ਦੀ ਮਹਿਤੇ ਵਾਲਿਆਂ ਨੂੰ ਕੋਈ ਪ੍ਰਵਾਹ ਨਹੀਂ ਉਹ ਜਿੰਨਾ ਵੀ ਹੋ ਸਕਦਾ ਬਾਬਾ ਜੀ ਦਾ ਵਿਰੋਧ ਕਰਨ ਦਾ ਜ਼ੋਰ ਲਾਈ ਜਾਣ ਉਹ ਆਪਣਾ ਚਾਅ ਪੂਰਾ ਕਰਕੇ ਈ ਹਟਣ॥
ਅਨੇਕਾਂ ਸਿੱਖ ਸੰਗਤਾਂ ਨਹਿੰਗ ਸਿੰਘ ਵੀ ਪ੍ਰਯਾਗਰਾਜ ਕੁੰਭ ਮੌਕੇ ਹਾਜ਼ਰੀ ਭਰਨ ਇਸ਼ਨਾਨ ਕਰਨ ਗਏ ਨੇ ਕਿਸੇ ਵੱਲੋਂ ਕਿਸੇ ਦਾ ਵਿਰੋਧ ਨਹੀਂ ਪਰ ਵਿਰੋਧ ਸਿਰਫ਼ ਬਾਬਾ ਹਰਨਾਮ ਸਿੰਘ ਦਾ ਈ ਹੋਣਾ ਏ ਕਿਉਂਕਿ ਉਹ ਸਿੱਖੀ ਸਿਧਾਂਤਾ ਨੂੰ ਖੋਰਾ ਲਾਉਣ ਵਾਲੀਆਂ ਕਈ ਪੰਥ ਦੋਖੀਆਂ ਅਖੌਤੀ ਮਿਸ਼ਨਰੀ ਤਾਕਤਾਂ ਦੇ ਰਾਹ ਜੋ ਰੋਕੀ ਖੜਾ ਏ ਜੇ ਅੱਜ ਬਾਬਾ ਹਰਨਾਮ ਸਿੰਘ ਸਿੱਖੀ ਸਿਧਾਂਤਾਂ ਨੂੰ ਖੋਰਾ ਤੇ ਢਾਹ ਲਾਉਣ ਨੂੰ ਤੱਤਪਰ ਪੰਥ ਦੋਖੀ ਤਾਕਤਾਂ ਦਾ ਰਾਹ ਰੋਕਣਾ ਛੱਡ ਦੇਣ ਤਾਂ ਉਹਨਾਂ ਦਾ ਵਿਰੋਧ ਹੋਣਾ ਵੀ ਰੁਕ ਜਾਵੇਗਾ ਪਰ ਬਾਬਾ ਜੀ ਦਾ ਜੀਵਨ ਗੁਰੁਸਾਹਿਬਾਨ ਗੁਰੂਘਰ ਨੂੰ ਸਮਰਪਿਤ ਏ ਤੇ ਗੁਰੂਘਰ ਨੂੰ ਸਮਰਪਿਤ ਤੇ ਸਿਧਾਂਤਾਂ ਤੇ ਪਹਿਰਾ ਦੇਣ ਵਾਲਿਆਂ ਦਾ ਵਿਰੋਧ ਤਾਂ ਹੁੰਦਾ ਈ ਰਹਿਣਾ ਏ ਇਹਨਾਂ ਦੀ ਕੈਸੀ ਪ੍ਰਵਾਹ ਤੇ ਕੈਸਾ ਡਰ॥
✍ ਹਰਪਾਲ ਸਿੰਘ ਅੰਮ੍ਰਿਤਸਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top