💢
ਆਹ ਜਿਹੜੇ ਸਰਸਾ ਨਦੀ 'ਚੋਂ ਲੰਘ ਕੇ #ਸਾਹਿਬਜ਼ਾਦਿਆਂ ਦੀ #ਸ਼ਹਾਦਤ ਮਹਿਸੂਸ ਕਰ
ਰਹੇ ਹਨ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ...
▪️ ਤੱਤੀ ਲੋਹ 'ਤੇ ਬੈਠ ਕੇ ਪੰਚਮ ਪਾਤਸ਼ਾਹ ਦੀ
ਸ਼ਹੀਦੀ ਦਾ ਅਨੰਦ ਵੀ ਚੱਖਣਾ ਐ ਆਪਾਂ!'
▪️ ਆਓ ਆਰਿਆਂ ਵਾਲੀ ਮਸ਼ੀਨ ਵਿੱਚ ਆਪਣੀਆਂ ਲੱਤਾਂ ਬਾਹਾਂ ਦੇ ਕੇ ਭਾਈ ਮਤੀ
ਦਾਸ ਜੀ ਦਾ ਦਰਦ ਵੀ ਯਾਦ ਕਰੀਏ!'
▪️ ਉਬਲਦੇ ਹੋਏ ਪਾਣੀ ਦੇ ਵੱਡੇ ਜਹੇ ਪਤੀਲੇ ਵਿੱਚ ਬੈਠ ਕੇ ਭਾਈ ਦਿਆਲਾ ਜੀ
ਦੀ ਸ਼ਹਾਦਤ ਵੀ ਮਹਿਸੂਸ ਕਰਨੀ ਐ ਕਿ ਨਹੀਂ?
▪️ ਰੂੰਅ ਵਿੱਚ ਆਪਣੇ ਆਪ ਨੂੰ ਲਿਪਟਵਾ ਕੇ ਬਾਹਰੋਂ ਅੱਗ ਲਵਾ ਕੇ ਭਾਈ ਸਤੀ
ਦਾਸ ਜੀ ਦੀ ਸ਼ਹਾਦਤ ਵੀ ਫੀਲ ਕਰਨੀ ਐ!'
▪️ ਆਪਣੇ ਸ਼ਰੀਰ ਦੇ ਕੁੱਝ ਪੋਟੇ ਵੱਢਵਾ ਕੇ ਭਾਈ ਮਨੀ ਸਿੰਘ ਜੀ ਨੂੰ ਚੇਤੇ
ਕਦੋਂ ਕਰਨਾ ਫੇਰ?'
▪️ ਆਪਣੇ ਕਿਸੇ ਬੱਚੇ ਦਾ ਦਿਲ ਕੱਢਵਾ ਕੇ ਖੁਦ ਦੇ ਮੂੰਹ 'ਚ ਪਵਾ ਕੇ ਬਾਬਾ
ਬੰਦਾ ਸਿੰਘ ਬਹਾਦਰ ਦਾ ਦਰਦ ਕਦੋਂ ਫੀਲ ਕਰਾਂਗੇ ਅਸੀਂ?'
▪️ ਆਪਣੇ ਵਾਲਾਂ ਦਾ ਖੋਪੜ ਵੀ ਲੁਹਾਉਣੈ ਅਜੇ ਤਾਂ, ਭਾਈ ਤਾਰੂ ਸਿੰਘ ਜੀ
ਵੀ ਕਰਦੇ ਯਾਦ ਸਾਨੂੰ!'
▪️ ਪਖੰਡ ਕਰਨ ਵਾਲਿਆਂ 'ਚ ਸ਼ਾਮਲ ਬੀਬੀਆਂ ਨੂੰ ਚਾਹੀਦਾ ਕਿ ਉਹ ਆਪਣੇ ਪੰਜ-ਛੇ
ਵਰ੍ਹਿਆਂ ਦੇ ਜਵਾਕਾਂ ਦੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ 'ਚ ਹਾਰ ਪੁਆ
ਕੇ ਮੀਰ ਮੰਨੂ ਵੇਲੇ ਦੇ ਸ਼ਹੀਦਾਂ ਦੇ ਦਰਦ ਨੂੰ ਮਹਿਸੂਸ ਕਰਨ ਯਾਦ ਕਰਨ!'
.........ਵਰਨਾ ਇਹ
ਸ਼ੋਸ਼ੇਬਾਜ਼ੀ ਅਤੇ ਡਰਾਮੇਬਾਜ਼ੀ ਬੰਦ ਕਰੀਏ!'
=============================
✍️ ਟਿੱਪਣੀ: ਭਾਈ
ਸੁਖਵਿੰਦਰ ਸਿੰਘ ਜੀ ਦਾ ਲੇਖ ਬਿਲਕੁਲ ਸਹੀ ਹੈ। ਸਾਡੀ ਕੌਮ "ਸ਼ਬਦ ਗੁਰੂ" ਨਾਲੋਂ
ਟੁੱਟ ਚੁਕੀ ਹੈ। ਜਿਨ੍ਹਾਂ ਜ਼ੋਰ ਤਸਵੀਰਾਂ, ਮੂਰਤੀਆਂ, ਪਖੰਡਾਂ, ਕਰਮਕਾਂਡਾਂ,
ਜਲੂਸਾਂ ਉੱਤੇ ਸਾਡੀ ਕੌਮ ਨੇ ਲਾਇਆ ਹੈ, ਇਹ ਹਿੰਦੂਆਂ ਅਤੇ ਹੋਰਨਾਂ ਕਰਮਕਾਂਡੀ
ਕੌਮਾਂ ਤੋਂ ਪਿੱਛੇ ਨਹੀਂ, ਸਗੋਂ ਅਗਾਂਹ ਲੰਘ ਚੁਕੇ ਹਨ।
😡 ਜਿਹੜੇ ਲੋਕ ਸਰਸਾ ਨਦੀ ਵਿੱਚੋਂ #ਜਲੂਸ ਕੱਢ ਰਹੇ ਨੇ, ਉਸ ਨਦੀ ਵਿੱਚ ਪਾਣੀ
ਬਿਲਕੁਲ ਨਾਮਾਤਾਰ ਹੈ। ** ਇਨ੍ਹਾਂ ਲੋਕਾਂ ਨੇ ਹੀਆ ਨਹੀਂ ਸੀ ਕਰਨਾ ਜੇ ਨਦੀ
ਉਫਾਨ ਭਰੀ ਹੁੰਦੀ, ਹੜ ਆਇਆ ਹੁੰਦਾ।**
🙏 #ਗੁਰਪੁਰਬ, ਸ਼ਹੀਦੀ ਦਿਹਾੜੇ ਮਨਾਉਣ ਦਾ ਮਤਲਬ ਗੁਰੂ ਸਾਹਿਬ ਅਤੇ ਸ਼ਹੀਦਾਂ ਦੇ
ਪਾਏ ਪੂਰਨਿਆਂ ਉੱਤੇ ਚਲਣਾ ਹੈ, ਉਨ੍ਹਾਂ ਦੀ ਸ਼ਹੀਦੀ ਤੋਂ ਸਿੱਖਿਆ ਲੈਣੀ ਕਿ ਕਦੀ
ਜੇ ਸਾਡੇ ਉਤੇ ਕਿਸੇ ਤਰ੍ਹਾਂ ਦੀ ਭੀੜ ਬਣ ਪਏ, ਤਾਂ ਸਾਡੀ ਸੋਚ ਤੇ ਕਰਣੀ ਉਨ੍ਹਾਂ
ਵਰਗੀ ਭਾਂਵੇਂ ਨਹੀਂ, ਨੇੜੇ ਤੇੜੇ ਹੀ ਹੋ ਜਾਵੇ। #ਪਰ ਨਹੀਂ, ਸ਼ਬਦ ਗੁਰੂ ਨੂੰ
ਗੁਰੂ ਕਹਿਣ ਵਾਲੀ ਕੌਮ ਮੂਰਖ ਹੋ ਚੁਕੀ ਹੈ, ਸ਼ਬਦ ਗੁਰੂ ਨਾਲੋਂ ਟੁੱਟ ਕੇ
ਬੇਹਯਾਈਆਂ ਉੱਤੇ ਉਤਰ ਆਈ ਹੈ, ਬੇਮੁੱਖ ਹੋ ਚੁਕੀ ਹੈ, ਨਿਗੁਰੀ ਹੋ ਚੁਕੀ ਹੈ।
#ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥158॥
👉 ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ
ਸਕਦਾ (ਇਸ ਹੀਰੇ-ਜਨਮ ਨੂੰ 'ਕਉਡੀ ਬਦਲੈ' ਜਾਂਦੇ ਨੂੰ ਬਚਾ ਨਹੀਂ ਸਕਦਾ), ਜੋ
ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ
ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ
ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ
ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ
ਤੋਂ ਬਿਨਾ ਹੀ ਨਿਕਲ ਜਾਂਦੀ ਹੈ।