Share on Facebook

Main News Page

🚩 #ਹਰੀ #ਹਰਿ #ਮੰਦਰ ਬਨਾਮ #ਦਰਬਾਰ #ਸਾਹਿਬ 🔺
-: ਸੰਪਾਦਕ ਖ਼ਾਲਸਾ ਨਿਊਜ਼
  30.11.2024
#KhalsaNews #darbarsahib #amritsar #harimandir #Sambhal #UttarPradesh #bageshwar #dhirendershastri

ਪਿਛਲੇ ਦਿਨੀਂ ਪਖੰਡੀ ਬਾਬਾ ਧਿਰੇਂਦਰ ਕ੍ਰਿਸ਼ਨਾ ਸ਼ਾਸਤਰੀ ਉਰਫ #ਬਾਬਾ #ਬਾਗੇਸ਼ਵਰ ਨੇ ਇੱਕ ਬਿਆਨ ਵਿੱਚ ਉੱਤਰ ਪ੍ਰਦੇਸ਼ ਦੇ ਸੰਭਲ ਇਲਾਕੇ ਵਿੱਚ "ਹਰੀ ਹਰਿ ਮੰਦਰ" ਦੀ ਗੱਲ ਕੀਤੀ ਕਿ ❗"ਵੋਹ ਧਾਮ ਹੈ ਕਿਸੀ ਕਾਰਣ ਵਸ਼ ਹਰੀ ਹਰਿ ਮੰਦਰ ਮੇਂ ਪੂਜਾ ਬੰਦ ਹੈ, ਲੇਕਿਨ ਆਜ ਭੀ ਲੋਕ ਕਹਿਤੇਂ ਹੈ ਕਿ ਭੀਤਰ ਸੇ ਆਵਾਜ਼ ਆਤੀ ਹੈ, ਅਬ ਵੋਹ ਆਵਾਜ਼ ਯਹਾਂ ਤੱਕ ਭੀ ਆ ਗਈ, ਅਬ ਤੋਂ ਹਮ ਕਹਿੰਗੇ ਉਸ ਮੰਦਿਰ ਕੀ ਪੂਜਾ ਭੀ ਪ੍ਰਾਰੰਭ ਹੋ ਜਾਨੀ ਚਾਹੀਏ, ਜਬ ਅਯੁਧਿਆ ਮੇਂ ਰਾਮ ਜੀ ਬੈਠ ਗਏ, ਕਾਸ਼ੀ ਮੇਂ ਨੰਦੀ ਭਗਵਾਨ ਨਿਕਲ ਆਏ ਫੋੜਤ ਭਏ, ਤਬ ਹਰੀ ਹਰਿ ਮੰਦਰ ਮੇਂ ਭੀ ਅਭੀਸ਼ੇਕ ਰੁਦ੍ਰਾਭਿਸ਼ੇਕ ਹੋ ਜਾਨਾ ਚਾਹੀਏ।"❗

⛔ ਫਿਰ ਕੀ ਸੀ ਇਹ ਸੁਣਦੇ ਸਾਰ ਹੀ ਸਿੱਖ ਅਖਵਾਉਣ ਵਾਲਿਆਂ ਨੇ ਨ੍ਹੇਰੀਆਂ ਲਿਆ ਦਿੱਤੀਆਂ, #ਵੀਡੀਓ ਵਾਇਰਲ ਕਰ ਦਿੱਤੀ ਅਖੇ ਇਸ ਬਾਗੇਸਵਰ ਬਾਬਾ ਨੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ ਅੰਮ੍ਰਿਤਸਰ) ਬਾਰੇ ਇਹ ਗੱਲ ਆਖੀ, ਤੇ ਲੋਕ ਦੇਹ ਗਾਹਲ਼ਾਂ ਤੇ ਗਾਹਲ਼ਾਂ, ਬਿਨਾਂ ਪੜਤਾਲ 'ਤੇ ਹਰ ਕੋਈ ਦੱਬੀ ਗਿਆ, ਹਾਏ ਤੌਬਾ ਮਚਾ ਦਿੱਤੀ।

🤡 ਆਹ ਫੁਕਰਾ "ਬਰਜਿੰਦਰ ਸਿੰਘ ਪਰਵਾਨਾ" ਤਾਂ ਕਿਸੇ ਸਾਧ ਦੀ ਸਟੇਜ 'ਤੇ ਹੀ ਭੁੜਕਣ ਲੱਗ ਪਿਆ ਅਖੇ ਜੀ... ❗ ਅਸੀਂ ਤਾਂ ਇੱਥੇ ਤੁਹਾਡੀ ਮਾਂ ਇੰਦਰਾ ਨੂੰ ਗੱਡੀ ਚਾੜ੍ਹਤਾ, ਲੱਖਾਂ ਦੀ ਫੌਜ ਆ ਗਈ ਉਹ ਭੁੰਨ ਛੱਡੀ, ਬੇਅੰਤਾ ਬੁੱਚੜ ਮਾਰਤਾ, ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਤੈਨੂੰ ਵੀ ਗੱਡੀ ਚੜਾਵਾਂਗਾ, ਮੈਂ ਆਪਣੇ ਪਿਓ ਦਾ ਪੁੱਤ ਨਹੀਂ, ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਦਿਖਾ, ਉਹ ਛੱਡ ਪੰਜਾਬ ਵੱੜ ਕੇ ਵਿਖਾ, ਗੁਰਬਚਨਾ ਸਾਧ ਘਰ ਵੜ ਕੇ ਠੋਕਿਆ ਸੀ ਅਸੀਂ..."❗ ਤੇ ਕਈ ਹੋਰ ਪ੍ਰਚਾਰਕਾਂ ਨੇ ਵੀ ਬਿਨਾਂ ਪੜਤਾਲ਼ ਕੀਤੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ।

🎯 #ਖ਼ਾਲਸਾ #ਨਿਊਜ਼ ਦਾ ਪਖੰਡੀ ਬਾਗੇਸ਼ਵਰ ਬਾਬਾ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਨਿਹਾਯਤ ਹੀ ਵਾਹਿਯਾਤ ਤੇ ਫੁਕਰੇ ਕਿਸਮ ਦਾ ਸਨਾਤਨੀ ਪ੍ਰਚਾਰਕ ਹੈ, ਜਿਸ ਪਿੱਛੇ ਆਰ.ਐਸ.ਐਸ. ਖੜੀ ਹੈ। ਉਸਦੇ ਹਰ ਦੂਜੇ ਦਿਨ ਕਈ ਤਰ੍ਹਾਂ ਦੇ ਭੜਕਾਊ ਬਿਆਨ ਆਉਂਦੇ ਰਹਿੰਦੇ ਹਨ। ♦ ਪਰ ਇਸ ਬਿਆਨ ਵਿੱਚ ਉਸਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨਾਮ ਤੱਕ ਨਹੀਂ ਲਿਆ, ਉਸਨੇ ਸੰਭਲ ਇਲਾਕੇ ਵਿੱਚ ਜੋ ਜਾਮਾ ਮਸਜਿਦ ਹੈ ਉਸ ਬਾਰੇ ਕਿਹਾ। ਹਿੰਦੂ ਸੋਚਦੇ ਹਨ ਕਿ ਇਸ ਜਾਮਾ ਮਸਜਿਦ ਦੀ ਥਾਂ ਉੱਤੇ ਵਿਸ਼ਣੂ ਦਾ "ਹਰੀ ਹਰਿ ਮੰਦਰ" ਸੀ ਜੋ ਬਾਬਰ ਨੇ ਢਾਅ ਕੇ ਜਾਮਾ ਮਸਜਿਦ ਬਣਾ ਦਿੱਤੀ। ਇਸ ਵਿਵਾਦ ਕਰਕੇ ਉਸ ਇਲਾਕੇ ਵਿੱਚ 24 ਨਵੰਬਰ ਤੋਂ ਹਿੰਸਾ ਹੋ ਰਹੀ ਹੈ, (ਜਿਸ ਵਿੱਚ 4 ਲੋਕ ਮਾਰੇ ਜਾ ਚੁਕੇ ਹਨ, ਤੇ ਕਈ ਫੱਟੜ ਹੋ ਚੁਕੇ ਹਨ) ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਮਝਣ ਦੀ ਭੁੱਲ ਸਿੱਖ ਅਖਵਾਉਣ ਵਾਲਿਆਂ ਦੀ ਆਪਣੀ ਹੈ।

🌀 ਕਿੰਨੇ ਚਿਰਾਂ ਤੋਂ ਖ਼ਾਲਸਾ ਨਿਊਜ਼ ਸਮੇਤ ਹੋਰ ਜਾਗਰੂਕ ਪ੍ਰਚਾਰਕਾਂ ਸਿੱਖਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ #ਦਰਬਾਰ #ਸਾਹਿਬ #ਅੰਮ੍ਰਿਤਸਰ ਨੂੰ "ਹਰਿਮੰਦਰੁ ਸਾਹਿਬ" ਕਹਿਣਾ ਬੰਦ ਕਰੋ, ਪਰ ਨਾ... ਸਾਡੇ ਲੋਕਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ। ਅਖੌਤੀ ਜੱਥੇਦਾਰ, ਸ਼੍ਰੋਮਣੀ ਕਮੇਟੀ ਵਾਲੇ, ਸੰਪਰਦਾਈ ਲੋਕ, ਸਾਧ ਬਾਬੇ, ਟਕਸਾਲੀ... ਗੱਲ ਕਿ ਅਕਲੋਂ ਖਾਲੀ ਜਿੰਨੇ ਵੀ ਸਿੱਖੀ ਭੇਖ ਵਿੱਚ ਲੋਕ ਹਨ ਉਹ ਹਰਿਮੰਦਰੁ ਕਹਿਣੋਂ ਟਲ਼ਦੇ ਹੀ ਨਹੀਂ, ਪਿੰਦਰਪਾਲ ਸਿੰਘ ਵਰਗੇ ਲੋਕ ਵੀ ਇਹੀ ਕਹਿੰਦੇ ਹਨ।

🙏 ਗੁਰਬਾਣੀ ਵਿੱਚ ਕਿਤੇ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ "ਹਰਿਮੰਦਰੁ" ਨਹੀਂ ਆਖਿਆ ਗਿਆ, ਨਾ ਹੀ ਦਰਬਾਰ ਸਾਹਿਬ ਦਾ ਕੋਈ ਜ਼ਿਕਰ ਹੈ। ਹਰਿਮੰਦਰੁ ਇਸ ਸਰੀਰ ਕਾਇਆਂ ਲਈ ਵਰਤਿਆ ਹੈ, ਨਾ ਕਿ ਕਿਸੀ ਇਮਾਰਤ ਨਾਲ ਇਸਦਾ ਕੋਈ ਲੈਣਾ ਦੇਣਾ ਹੈ।

ਕੁੱਝ ਕੁ ਪ੍ਰਮਾਣ...

▪ ਹਰਿਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮ:3
▪ ਹਰਿਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ ਮ:3
▪ ਹਰਿਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ ॥1॥ ਮ:3
▪ ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ ਮ:3
▪ ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ ਮ:3
▪ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ ਮ:5

🔺 ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹਰਿਮੰਦਰੁ ਸਾਹਿਬ ਆਖਣਾ #ਗੁਰਬਿਲਾਸ ਪਾ:6 ਵਿੱਚੋਂ ਸ਼ੁਰੂ ਹੋਇਆ। ਸੰਪਰਦਾਈ ਤੇ ਗੁਰਮਤਿ ਵਿਰੋਧੀ ਅਨਸਰ ਜਿਨ੍ਹਾਂ ਦਾ ਜ਼ਿਕਰ ਉੱਤੇ ਕੀਤਾ ਚੁਕਾ ਹੈ, ਉਨ੍ਹਾਂ ਨੂੰ #ਗੁਰਬਾਣੀ ਨਾਲ ਕੋਈ ਮਤਲਬ ਨਹੀਂ, ਬਸ ਜਿੰਨਾਂ ਵੀ ਕੂੜ ਕਬਾੜ ਹੈ ਜਿਵੇਂ... ਬਾਲੇ ਵਾਲੀ ਜਨਮਸਾਖੀ, ਸੂਰਜ ਪ੍ਰਕਾਸ਼, ਗੁਰਬਿਲਾਸ ਪਾ:6 ਵੀਂ, 10ਵੀਂ, ਅਖੌਤੀ ਦਸਮ ਗ੍ਰੰਥ (ਬਚਿਤ੍ਰ ਨਾਟਕ ਗ੍ਰੰਥ) ਆਦਿ ਇਨ੍ਹਾਂ ਨੂੰ ਪ੍ਰਚਾਰਣ ਦਾ ਤੇ ਸਿੱਖੀ ਦਾ ਬੇੜਾ ਗਰਕ ਕਰਣ ਦਾ ਠੇਕਾ ਲਿਆ ਹੋਇਆ ਹੈ।

⚠ ਸਮਾਂ ਵੈਸੇ ਨਿਕਲ ਚੁਕਾ ਹੈ, ਪਰ ਹਾਲੇ ਵੀ ਜੇ ਅਸੀਂ ਇਨ੍ਹਾਂ ਕੂੜ ਕਬਾੜ ਗ੍ਰੰਥਾਂ ਦਾ ਖਹਿੜਾ ਨਾ ਛੱਡਿਆ, ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਨਾ ਲੱਗੇ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਬਾਗੇਸ਼ਵਰ ਵਰਗੇ ਕੱਟੜ ਹਿੰਦੂ ਸਾਧ ਦਰਬਾਰ ਸਹਿਬ ਬਾਰੇ ਵੀ ਇਹੀ ਕੁੱਝ ਬੋਲਣ। ਵੈਸੇ ਸਿੱਖ ਅਖਵਾਉਣ ਵਾਲਿਆਂ ਨੂੰ ਭੁਲੇਖਾ ਹੈ ਕਿ ਇਹ ਹਿੰਦੂ ਰਾਸ਼ਟਰ ਵਾਲੇ ਤੁਹਾਨੂੰ ਸਿੱਖ ਸਮਝਦੇ ਹਨ, ਇਹ ਤੁਹਾਨੂੰ ਹਿੰਦੂਆਂ ਦਾ ਇੱਕ ਅੰਗ ਮੰਨਦੇ ਹਨ। ਉਹ ਦਿਨ ਵੀ ਦੂਰ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ #ਅਖੌਤੀ #ਦਸਮ #ਗ੍ਰੰਥ ਦੇ #ਚਰਿਤ੍ਰੋਪਾਖਿਯਾਨ ਵਿੱਚੋਂ Blue ਬਲੂ ਫਿਲਮਾਂ ਬਣਨ, ਤੇ ਉਸਦਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਦੇ ਮੱਥੇ ਮੜ੍ਹਨ।

👳‍♂️ ਸਿੱਖੋ! ਮਰਜ਼ੀ ਤੁਹਾਡੀ ਹੈ ਕਿ ਗੁਰੂ ਦੇ ਆਖੇ ਲੱਗ ਕੇ ਤੁਸੀਂ ਅਕਲ ਵਰਤਣੀ ਹੈ, ਜਾਂ ਬਿਨਾਂ ਪੜ੍ਹਤਾਲ਼ ਕੀਤਿਆਂ ਆਪਣੀ ਖਿੱਲੀ ਉੜਵਾਉਣੀ ਹੈ। ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top