Share on Facebook

Main News Page

🚨 ਪਿੰਦਰਪਾਲ ਸਿੰਘ ਜੀ, ਲੋਕਾਂ ਨੂੰ ਭਰਮਾਂ 'ਚ ਨਾ ਪਾਓ!‼️
-: ਨਛੱਤਰ ਸਿੰਘ ਬ੍ਰਹਮਜੀਤ
20.10.2024
#KhalsaNews #amritsar #lahore #pinderpalsingh #manjiSahib

⚠️ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦਿਆਂ ਪੰਥ ਦੇ ਮਹਾਨ ਵਿਦਵਾਨ (ਲੋਕਾਂ ਨੂੰ ਭਰਮ) ਭਾਈ ਪਿੰਦਰਪਾਲ ਸਿੰਘ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਰੱਜ ਕੇ ਧੱਜੀਆਂ ਉੜਾਈਆਂ।

ਮਹਲਾ ੩॥
ਲਾਹੋਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ ਪੰਨਾਂ 1412
... ਦੀ ਵਿਆਖਿਆ ਕਰਦਿਆਂ "ਅੰਮ੍ਰਿਤਸਰ ਸ਼ਹਿਰ" ਨੂੰ ਫਿੱਟ ਕਰ ਦਿੱਤਾ ਜਦ ਕਿ ਜਿਸ ਵਕਤ ਗੁਰੂ ਅਮਰਦਾਸ ਜੀ ਨੇ ਇਹ ਬਚਨ ਉਚਾਰਨ ਕੀਤਾ ਸੀ ਉਦੋਂ ਤੱਕ ਅੰਮ੍ਰਿਤਸਰ ਸ਼ਹਿਰ ਅਜੇ ਵਸਿਆ ਨਹੀਂ ਸੀ। 🔹 ਸਭ ਤੋਂ ਪਹਿਲਾਂ ਇਸਦਾ ਨਾਮ "ਗੁਰੂ ਕਾ ਚੱਕ" ਸੀ, ਉਸ ਤੋਂ ਬਾਅਦ "ਰਾਮਦਾਸਪੁਰ" ਤੇ ਫਿਰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਰੋਵਰ ਬਣਾਇਆ ਤਾਂ ਇਸਦਾ ਨਾਮ "ਅੰਮ੍ਰਿਤਸਰ" ਪੈ ਗਿਆ। ਭਾਈ ਪਿੰਦਰਪਾਲ ਸਿੰਘ ਨੇ ਜਾਣ ਬੁੱਝ ਕੇ ਇਸ ਦੇ ਅਰਥ ਗਲਤ ਕੀਤੇ।

⛔ ਇਤਿਹਾਸਿਕ ਪੱਖ ਤੋਂ ਬਹੁਤ ਵੱਡੀ ਗਲਤੀ ਕੀਤੀ ਗਈ ਜਦਕਿ ਉਹ ਜਾਣਦੇ ਸਨ ਕਿ ਜੋ ਮੈਂ ਸੁਣਾ ਰਿਹਾ ਉਹ ਗਲਤ ਹੈ ਤੇ ਆਪ ਮੁਹਾਰੇ ਉਨਾਂ ਨੇ ਇਹ ਗੱਲ ਸਵਿਕਾਰ ਵੀ ਕੀਤੀ, ਪਰ ਫਿਰ ਵੀ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਾ ਪਈ। ਉਹ ਗੱਲ ਸੀ ਕੀ ਗੁਰੂ ਅਮਰਦਾਸ ਜੀ ਨੇ ਆਪਣੀ 6 ਸਾਲ ਉਮਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ।

☝️ ਇੱਕ ਪਾਸੇ ਅਸੀਂ ਇਹ ਪੜ੍ਹਦੇ ਹਾਂ...
* ਮਿਰਤੁ ਦੂਖ ਸੂਖ ਲਿਖਿ ਪਾਏ ॥ ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥*
ਜਦੋਂ ਕਿਤੇ ਮਨੁੱਖ ਦੇ ਮਰਨ 'ਤੇ ਕਥਾ ਕਰਨੀ ਹੋਵੇ ਤਾਂ ਅਸੀਂ ਇਸ ਦੇ ਜ਼ੋਰ ਦਿੰਦੇ ਹਾਂ ਪਰ ਸੰਗਤਾਂ ਨੂੰ ਗੁਮਰਾਹ ਕਰਨ ਲਈ ਅਸੀਂ ਆਪਣੀ ਮਰਜੀ ਮੁਤਾਬਕ ਇਤਿਹਾਸ ਨੂੰ ਤਰੋੜ-ਮਰੋੜ ਦਿੰਦੇ ਹਾਂ।

😠 ਫਿਰ ਸਿਤਮ ਦੀ ਗੱਲ ਇਹ ਹੈ ਵੀ ਇਹ ਗੱਲ ਕਹਿਣ ਤੋਂ ਪਹਿਲਾਂ ਭਾਈ ਪਿੰਦਰਪਾਲ ਸਿੰਘ ਨੇ ਇਹ ਕਹਿ ਵੀ ਦਿੱਤਾ ਕਿ "ਇਸ ਨਾਲ ਪੰਥ ਵਿੱਚ ਕਲੇਸ਼ ਪੈਂਦਾ ਹੈ" ਇਸਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਇਹ ਗਲਤ ਹੈ ਪਰ ਫਿਰ ਵੀ...
* ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥*
ਉਸ ਤੋਂ ਵੱਡੀ ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਸਾਹਮਣੇ ਬੈਠੀਆਂ ਸੰਗਤਾਂ ਜੈਕਾਰੇ 'ਤੇ ਜੈਕਾਰਾ ਛੱਡੀ ਜਾਂਦੀਆਂ ਹਨ।

🙏 ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਦੇ ਉਪਦੇਸ਼ ਕਮਾਈਏ, ਨਾ ਕਿ ਕਿਸੇ ਦੇ ਨਾਮ ਨੂੰ ਵੇਖ ਕੇ ਉਸ ਦੀ ਸਿਫਤ ਕਰਨ ਲੱਗ ਪਿਆ ਕਰੀਏ। ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਸਿੱਖ ਸਮਾਜ ਦੇ ਵਿੱਚ ਬਹੁਤ ਸਾਰੇ ਵਧੀਆ ਪ੍ਰਚਾਰਕ ਨੇ ਜੋ ਗੁਰਮਤਿ ਅਨੁਸਾਰ ਕਥਾ ਕਰਦੇ ਹਨ। ਉਹਨਾਂ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਲਈ ਸੱਦਾ ਦੇ ਕੇ ਕਥਾ ਕਰਾਈਏ।

⚠️ ਪੁਰਾਣੀਆਂ ਲੀਹਾਂ ਨੂੰ ਛੱਡੀਏ ਕਿ ਪਹਿਲਾਂ ਮਸਕੀਨ ਸਾਹਿਬ ਦੀਵਾਲੀ ਤੋਂ ਪਹਿਲਾਂ ਇੱਥੇ ਕਥਾ ਕਰਦੇ ਸਨ ਤੇ ਉਹਨਾਂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਭਾਈ ਪਿੰਦਰਪਾਲ ਸਿੰਘ ਨੂੰ ਲੀਹ ਬਣਾ ਕੇ ਕਥਾ ਕਰਨ ਲਾ ਦਿੱਤਾ। ਹੋਰ ਬਹੁਤ ਸਾਰੀਆਂ ਉਕਾਈਆਂ ਕੀਤੀਆਂ ਪਰ ਲਿਖਤ ਲੰਬੀ ਨਾ ਹੋ ਜਾਵੇ ਇਸ ਲਈ ਸੰਕੋਚ ਕੀਤਾ। ਬਾਕੀ ਤੁਸੀਂ ਕੂਮੈਂਟ ਕਰਕੇ ਚਾਨਣਾ ਪਾ ਦਿਉਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top