Share on Facebook

Main News Page

🤡 ਜੋਨੀ ਜੋਨੀ ਮਸਖਰਾ ਬਾਬਾ, ਨਾ ਲੈ ਪੰਗਾ ਦਸਮ ਦਾ ਕਾਕਾ ⚠️
-: ਸੰਪਾਦਕ ਖ਼ਾਲਸਾ ਨਿਊਜ਼
29.09.2024
#KhalsaNews #babajoni #fukra #Fake #dasamgranth #challenge #MITTI #podcast

🤡 ਮਸਖਰੇ ਜੋਨੀ ਬਾਬਾ ਦੀ ਇੱਕ ਵੀਡੀਓ ਦੇਖੀ, (ਮਜਬੂਰੀ 'ਚ ਦੇਖਣੀ ਪਈ, ਨਹੀਂ ਤਾਂ ਐਸੇ ਚਵਲ਼ ਦੀ ਸ਼ਕਲ ਵੀ ਦੇਖਣੀ ਪਸੰਦ ਨਹੀਂ) ਜਿਸ ਵਿੱਚ ਇੱਕ ਗਿਆਨਹੀਣੇ ਪੌਡਕਾਸਟਰ ਵੱਲੋਂ ਖੱਚਰੀ ਹਸੀ ਨਾਲ (ਅਖੌਤੀ) ਦਸਮ ਗ੍ਰੰਥ ਬਾਰੇ ਸਵਾਲ ਪੁੱਛੇ ਗਏ, ਜਿਸ ਵਿੱਚ ਪੌਡਕਾਸਟ ਕਰਣ ਵਾਲਾ ਆਪ ਕਹਿੰਦਾ "ਮੈਂਨੂੰ ਬਾਣੀ ਦਾ ਗਿਆਨ ਨਹੀਂ ਹੈ"। ਹਾਲੇ ਥੋੜੇ ਦਿਨ ਪਹਿਲਾਂ ਲਿਖਿਆ ਸੀ, ਕਿ ਇਨ੍ਹਾਂ ਪੌਡਕਾਸਟ ਕਰਣ ਵਾਲਿਆਂ ਨੇ ਪੌਡਕਾਸਟ ਨੂੰ ਮਲੀਆਮੇਟ ਕਰਕੇ ਰੱਖ ਦੇਣਾ, ਕਿਉਂਕਿ ਨਾ ਪੌਡਕਾਸਟ ਕਰਣ ਵਾਲੇ ਨੂੰ ਕੋਈ ਗਿਆਨ ਹੰਦਾ, ਨਾ ਜਵਾਬ ਦੇਣ ਵਾਲੇ ਗੁਰਮਤਿ ਦਾ ਕੋਈ ਇਲਮ।

🎃 ਮਸਖਰੇ ਜੋਨੀ ਬਾਬੇ ਦੀਆਂ ਉਹੀ ਘਿਸੀਆਂ ਪਿਟੀਆਂ ਦਲੀਲਾਂ, ਕੁੱਝ ਕੁ ਗੱਲਾਂ ਨੋਟ ਕੀਤੀਆਂ, ਜਿਵੇਂ...
🔸 ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਨਹੀਂ ਹੈ
🔹 ਜੋ ਦਸਮ ਗ੍ਰੰਥ ਹੈ ਬਚਿੱਤ੍ਰ ਨਾਟਕ ਹੈ, ਬਚਿਤ੍ਰ ਹੈ, ਨਹੀਂ ਹਜ਼ਮ ਹੋਣਾ, ਕਿਸੇ ਸੰਥਿਆਕਾਰ ਕੋਲੋਂ ਸਮਝੋਗੇ ਤਾਂ ਪਤਾ ਚਲੂ, ਕੁੱਝ ਗਲਤ ਨਹੀਂ ਹੈ, ਸਾਡੇ ਪੜ੍ਹਨ ਤੇ ਸਮਝਣ 'ਚ ਫਰਕ ਹੈ
🔸 ਦਸਮ ਗ੍ਰੰਥ ਵਿੱਚੋ ਤਿੰਨ ਬਾਣੀਆਂ ਨਿਤਨੇਮ 'ਚ, ਅਰਦਾਸ "ਪ੍ਰਿਥਮ ਭਗਉਤੀ", ਛੁਟਕਾਰਾ ਨਹੀਂ ਹੋਣਾ
🔹 ਜਿਵੇਂ ਮਾਂ ਆਪਣੀ ਧੀ ਨੂੰ ਅੰਦਰ ਵੜ੍ਹ ਕੇ ਸਮਝਾਂਉਂਦੀ ਹੈ, ਪਿਓ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ, ਦਸਮ ਗ੍ਰੰਥ ਤਾਂ ਤੋਹਫਾ ਦਿੱਤਾ ਗੁਰੂ ਨੇ, ਗੁਰੂ ਆਪ ਤੁਹਾਨੂੰ ਸਮਝਾ ਰਿਹਾ, ਸਭ ਮਨ ਦੀਆਂ ਗੱਲਾਂ ਹਨ, ਗਲਤ ਕੁੱਝ ਵੀ ਨਹੀਂ
🔸 ਬਾਣੀ ਤੋਂ ਦੂਰ ਕਰਣ ਲਈ ਸ਼ਕਤੀਆਂ ਹਨ ਇਹ ਅਧੂਰੇ ਗਿਆਨੀ ਜਿਹੜੇ ਦਸਮ ਦਾ ਵਿਰੋਧ, ਜਿਨ੍ਹਾਂ ਨੂੰ ਅਧੂਰਾ ਗਿਆਨ ਹੈ, ਜਿਨ੍ਹਾਂ ਨੇ ਹਾਲੇ ਪੰਕਤੀਆਂ ਦੋ ਪੜੀਆਂ
🔹 ਜਦੋਂ ਮਰਜੀ ਬਹਿ ਕੇ ਡਿਬੇਟ ਕਰਾ ਲਿਓ, ਸਿਰ ਦੇ ਪਾਠੀ ਮਿਲਾ ਦਊਂ, ਨਿਸ਼ਾ ਕਰਾ ਦਊਂ, ਕੱਲੀ ਕੱਲੀ ਪੰਕਤੀ ਦਾ ਅਰਥ ਦੱਸਣਗੇ
🔸 ਬਾਹਰਲੇ ਮੁਲਕਾਂ ਵਿੱਚ ਸੈਕਸ ਦੀਆਂ ਪੜਾਈਆਂ ਪੜਾ ਰਹੇ ਆ, ਤੇ ਅਸ਼ਲੀਲਤਾ ਦੀਆਂ ਗੱਲਾਂ ਕਰਦੇ ਆ
🔹 ਹੇਮਕੁੰਟ ਨੂੰ ਉਹੀ 5% ਹੀ ਕੰਡਮ ਕਰਦੇ ਆ, ਜਿਹੜੇ ਦਸਮ ਦੇ ਵਿਰੋਧੀ ਹਨ
🔸 ਦਸਮ ਦਾ ਵਿਰੋਧ ਕਰਿਓ ਨਿਹੰਗਾਂ ਕੋਲੇ, ਹਜ਼ੂਰ ਸਾਹਿਬ ਜਾ ਕੇ, ਮੈਂ ਕਹਿਨਾਂ ਸਿਰਾ ਹੋ ਜਾਊ
🔹 ਅਰਸ਼ੋਂ ਉਤਰੀਆਂ ਚਾਰ ਕਿਤਾਬਾਂ, ਪੰਜਵਾਂ ਉਤਰਿਆ ਡੰਡਾ
ਕਿਤਾਬਾਂ ਦਾ ਪੜਾਇਆ ਸਮਝਿਆ ਨਾਹੀਂ, ਨਹੀਂ ਤਾਂ ਡੰਡਾ ਕੱਡੇ ਕੰਡਾ

🚩 ਜੋਨੀ ਬਾਬੇ ਨੂੰ ਜਵਾਬ 🚩

💥 ਪਹਿਲਾਂ ਤਾਂ ਅਖੌਤੀ ਦਸਮ ਗ੍ਰੰਥ ‘ਚੋਂ ਤਿੰਨ ਰਚਨਾਵਾਂ ਦਾ ਨਿਤਨੇਮ, ਅਰਦਾਸ ਵਾਲੀਆਂ, ਫੋਕੀਆਂ ਦਲੀਲਾਂ। ਗੁਰਸਿੱਖ ਦਾ ਨਿਤਨੇਮ, ਅਰਦਾਸ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ, ਕੁੱਝ ਹੋਰ ਨਵਾਂ ਪੇਸ਼ ਕਰ। ਬਾਕੀ ਖ਼ਾਲਸਾ ਨਿਊਜ਼ ਪੜ੍ਹ ਲਵੀਂ ਜਵਾਬ ਮਿਲ ਜਾਣਗੇ। ਰਹਿਤਨਾਮੇ ਪੜ੍ਹ ਲਵੀਂ, ਕਿਸੇ ਦਾ ਵੀ ਆਪਸ ਵਿੱਚ ਕੋਈ ਮੇਲ ਨਹੀਂ, ਤੇ ਜਿਸ ਰਹਿਤ ਮਰਿਆਦਾ ਦਾ ਹਵਾਲਾ ਦੇ ਰਿਹਾ ਹੈਂ, ਉਸ ਨੂੰ ਤਾਂ ਤੇਰੀ ਸਾਧ ਜੁੰਡਲੀ ਮੰਨਦੀ ਹੀ ਨਹੀਂ।

🙏 ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਜਿਸ ਵਿੱਚ ਮੰਗਲਾਚਰਣ ਮੂਲਮੰਤਰ, ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ ਸਿਖ ਦਾ ਨਿਤਨੇਮ ਹੈ।

🔥 ਜਿਹੜੀ "ਅਰਦਾਸ" ਦੀ ਤੂੰ ਗੱਲ ਕਰਦੈਂ, ਦਿਖਾ ਤਾ ਉੱਥੇ ਕਿ ਕੀ ਉਸ ਉੱਤੇ ਅਰਦਾਸ ਲਿਖਿਆ ਹੈ? ਉਹ ਰਚਨਾ ਤਾਂ ਚੰਡੀ ਦੀ ਵਾਰ ਹੈ, ਜਿਸ ਉੱਤੇ ਤਾਂ
*ਵਾਰ ਦੁਰਗਾ ਕੀ*, ਅਥ ਵਾਰ ਦੁਰਗਾ ਕੀ ਲਿਖਯਤੇ ਲਿਖਿਆ ਹੋਇਆ ਹੈ,
ਤੇ ਅਖੀਰ 'ਤੇ *ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥* ਲਿਖਿਆ ਹੈ...
👉 ਫਿਰ ਇਹ ਸਿੱਖ ਦੀ ਅਰਦਾਸ ਕਿਵੇਂ ਹੋ ਗਈ? ਅਸੀਂ ਮੱਖੀ 'ਤੇ ਮੱਖੀ ਨਹੀਂ ਮਾਰਦੇ, ਇਹ ਕੰਮ ਤੇਰੇ ਵਰਗੇ ਮਸਖਰਿਆਂ ਦਾ ਹੈ।

💥 ਦੂਜਾ, #ਅਸ਼ਲੀਲਤਾ... ਤਾਂ ਜੋਨੀ ਕਾਕਾ ਆਹ ਤਿੰਨ ਕੁ “ਮਨ ਦੀਆਂ ਬਾਤਾਂ” ਤੇਰੇ ਕਹਿਣ ਮੁਤਾਬਕ, ਇਨ੍ਹਾਂ ਦਾ ਅਰਥ ਕਰ, ਪਰ ਧੱਕਾ-ਅਰਥ ਨਹੀਂ ਕਰਨੇ, ਨਾਲੇ ਇਹ ਅਰਥ ਸੰਗਤ ਸਾਹਮਣੇ ਕਰਨੇ, ਅੰਦਰ ਵੜ ਕੇ ਨਹੀਂ। ਜੇ ਗੁਰੂ ਦੀ ਬਾਣੀ ਹੈ ਤਾਂ ਡਰ ਕਾਹਦਾ?

💋 ਪ੍ਰਥਮ ਜਾਰ ਜਬ ਧਕਾ ਲਗਾਯੋ॥ ਤਬ ਰਾਨੀ ਲੈ ਢੋਲ ਬਜਾਯੋ॥
ਜਬ ਤਿਹ ਲਿੰਗ ਸੁ ਭਗ ਤੇ ਕਾਢਾ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ॥10॥...
ਪੰਨਾਂ 1339, ਚਰਿਤ੍ਰ 387

🌿 ਇਕ ਦਿਨ ਭਾਂਗ ਮਿਤ੍ਰ ਤਿਹ ਲਈ॥ ਪੋਸਤ ਸਹਿਤ ਅਫੀਮ ਚੜਈ॥
ਬਹੁ ਰਤਿ ਕਰੀ ਨ ਬੀਰਜ ਗਿਰਾਈ॥ ਆਠ ਪਹਿਰ ਲਗਿ ਕੁਅਰਿ ਬਜਾਈ॥10॥...
ਪੰਨਾਂ 2502, ਚਰਿਤ੍ਰ 325

ਦੋਹਰਾ॥
👄 ਭਾਂਤਿ ਭਾਂਤਿ ਆਸਨ ਲਏ ਚੂੰਬਨ ਕਰੇ ਬਨਾਇ॥
ਚਿਮਟਿ ਚਿਮਟਿ ਭੋਗਤ ਭਯੋ ਗਨਨਾ ਗਨੀ ਨ ਜਾਇ॥
ਸਵੈਯਾ॥ ਖਾਏ ਬੰਧੇਜਨ ਕੀ ਬਰਿਯੈਂ ਨ੍ਰਿਪ ਭਾਂਗ ਚਬਾਇ ਅਫੀਮ ਚੜਾਈ॥
ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤ ਸੌ ਪ੍ਰੀਤਿ ਮਚਾਈ॥
ਪੰਨਾ ਨੰ 1048 ਚਰਿਤ੍ਰ 160

🐴 ਯਾ ਘੋਰੀ ਕੇ ਭਗ ਬਿਖੈ 👅 ਜੀਭ ਦਈ ਸੌ ਬਾਰ॥
ਤੁਰਤੁ ਰੋਗ ਹਮਰੋ ਕਟਯੋ ਸੁਨਹੁ ਬੈਦ ਉਪਚਾਰ॥29॥
ਚੌਪਈ॥ ਤਬੈ ਬੈਦ ਸੋਊ ਕ੍ਰਿਆ ਕਮਾਈ ॥ ਤਾਂਕੇ ਭਗ ਮੇਂ ਜੀਭ ਧਸਾਈ॥
ਕਹਯੋ ਚਮਰੁ ਤੂੰ ਸੋ ਲਗਹਿ ਗਈ॥ ਅਤਿ ਹਾਸੀ ਗਦਹਾ ਕੋ ਭਈ॥30॥
ਪੰਨਾ ਨੰਬਰ 899 ਚਰਿਤ੍ਰ 68

💥 ਤੀਜਾ, ਜਿਹੜੀ ਹਜ਼ੂਰ ਸਾਹਿਬ ਜਾਕੇ ਗੱਲ ਕਰਣ ਵਾਲੀ ਗੱਲ ਕਹੀ ਹੈ ਤਾਂ ਆਪਣੀਆਂ ਅੱਖਾਂ ਖੋਲ ਕੇ 22 ਦਸੰਬਰ 2007 ਵਾਲੀ ਵੀਡੀਓ ਦੇਖ ਲਵੀਂ, ਜਿੱਥੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਹਜ਼ੂਰ ਸਾਹਿਬ ਜਾਕੇ ਜਿੱਥੇ ਸੰਗਤ ਵਿੱਚ ਨਿਹੰਗ, ਮੁੱਖ ਪੁਜਾਰੀ ਕੁਲਵੰਤ ਸਿੰਘ, ਚੇਅਰਮੈਨ ਪਸਰੀਚਾ ਜੋ ਨਾਲ ਬੈਠਾ ਸੀ, ਉਥੇ ਸਵਾਲ ਪੁੱਛੇ ਸੀ ਅਖੌਤੀ ਦਸਮ ਗ੍ਰੰਥ ਬਾਰੇ, ਦੰਮ ਦੀ ਗੱਲ ਨਾ ਹੀ ਕਰ ਤਾਂ ਚੰਗਾ।

💥 ਅਖੀਰਲੀ ਗੱਲ, ਜਿਹੜੀ ਆਹ ਡੰਡੇ ਵਾਲੀ ਗੱਲ ਕੀਤੀ ਹੈ ਨਾ, ਤੇ ਡੰਡੇ ਛੱਡ, ਬਾਕੀ ਹਥਿਆਰ ਵੀ ਸਾਨੂੰ ਚਲਾਉਣੇ ਆਉਂਦੇ ਆ, ਜੇ ਪਹਿਲਾਂ ਹਥਿਆਰ ਜਾਂ ਸਰੀਰਕ ਜ਼ੋਰ ਅਜਮਾਉਣਾ ਹੋਵੇ ਤਾਂ ਉਹ ਵੀ ਦੱਸ ਦੇਈਂ, ਤਸੱਲੀ ਪੂਰੀ ਕਰਾਵਾਂਗੇ।

️🎯 ਬਾਕੀ ਰਹੀ ਚੈਲੰਜ ਦੀ ਗੱਲ ਤਾਂ 🚩 8-9 ਮਾਰਚ 2017 ਨੂੰ ਜਰਮਨੀ ਵਿੱਚ ਬਚਿੱਤਰ ਨਾਟਕ 'ਤੇ ਪਹਿਲਾ ਇਤਿਹਾਸਿਕ ਸੰਵਾਦ ਉਲੀਕਿਆ ਗਿਆ ਸੀ, ਜਿਸ ਵਿੱਚ ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ ਕਿਰਤ ਮੰਨਣ ਵਾਲੀ ਧਿਰ ਅਤੇ ਇਸ ਗ੍ਰੰਥ ਨੂੰ "ਗੁਰੂ ਕਿਰਤ ਨਾ ਮੰਨਣ ਵਾਲੀ ਧਿਰ" ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ ਹੋਣਾ ਮੰਨੇ।

🔺 ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋਣ ਲਈ ਮੰਨੇ ਵਿਦਵਾਨ ਸਨ:

- ਡਾ. ਅਮਰਜੀਤ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ
- ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋਫੈਸਰ ਖ਼ਾਲਸਾ ਕਾਲਜ, ਅੰਮ੍ਰਿਤਸਰ
- ਸ. ਵਰਿਆਮ ਸਿੰਘ, ਪ੍ਰਿੰਸੀਪਲ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਯੂਟ ਖਡੂਰ ਸਾਹਿਬ, ਅੰਮ੍ਰਿਤਸਰ
- ਡਾ. ਪਰਮਜੀਤ ਸਿੰਘ, ਸਹਾਇਕ ਸਕੱਤਰ ਅਤੇ ਪੀ.ਏ. ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ

📛 ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਨਾ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋ ਰਹੇ ਵਿਦਵਾਨ ਸਨ:

- ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸਾਬਕਾ ਸੇਵਾਦਾਰ ਸ਼੍ਰੀ ਅਕਾਲ ਤਖ਼ਤ, ਅੰਮ੍ਰਿਤਸਰ
- ਡਾ. ਗੁਰਦਰਸ਼ਨ ਸਿੰਘ ਢਿਲੋਂ
- ਡਾ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ.
- ਡਾ. ਹਰਜਿੰਦਰ ਸਿੰਘ ਦਿਲਗੀਰ
- ਸ. ਦਲਬੀਰ ਸਿੰਘ ਫਰੀਦਾਬਾਦ

📍 ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਬਚਿੱਤਰੀ ਵਿਦਵਾਨ ਇਸ ਸ਼ਰਤ 'ਤੇ ਆਏ ਸੀ ਕਿ ਪ੍ਰੋ. ਦਰਸ਼ਨ ਸਿੰਘ ਨਾਲ ਸੰਵਾਦ ਕਰਨਾ ਹੈ, ਤੇ ਮੁਕਰਣ ਲੱਗੇ ਇਸ ਸ਼ਰਤ ਨੂੰ ਅਤੇ ਛੇਕੇ ਜਾਣ ਦਾ ਬਹਾਨਾ ਬਣਾ ਕੇ ਭਗੌੜੇ ਹੋਏ। ਪਹਿਲਾਂ ਆਪਣੇ ਇਨ੍ਹਾਂ ਭਗੌੜੇ ਵਿਦਵਾਨਾਂ ਕੋਲੋਂ ਪੁੱਛ ਲਵੀਂ ਕੀ ਬਣਿਆ ਸੀ, ਫਿਰ ਚੈਲੰਜ ਵਾਲੀਆਂ ਫੁਕਰੀਆਂ ਮਾਰ ਲਵੀਂ।

☝️ ਚੇਤੇ ਰੱਖੀਂ... ਖ਼ਾਲਸਾ ਨਿਊਜ਼ ਅਤੇ ਹੋਰ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ, ਤੇ ਤੇਰੇ ਫਰਜ਼ੀ ਹੇਮਕੁੰਟ ਨੂੰ ਵੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top