🙏#ਮੂਲਮੰਤਰ ਵਿੱਚ ਆਏ "#ਸੈਭੰ" ਦਾ ਅਰਥ #ਸ੍ਵਯੰਭੂ
ਹੈ, ਜੋ ਕਿ ਸ਼ੰਭੂ ਹੈ, ਸ਼ਿਵ ਸ਼ੰਭੂ ਹੈ, ਸ਼ਿਵ ਸ਼ੰਕਰ ਹੈ -:
ਮਹੀਪ ਸਿੰਘ, ਹਾਸ ਕਲਾਕਾਰ
-: ਸੰਪਾਦਕ ਖ਼ਾਲਸਾ ਨਿਊਜ਼
25.09.2024
#KhalsaNews #MaheepSingh #standupcomedian #moolmantar #prakharkepravachan
😲
ਸਟੈਂਡ ਅਪ ਕਾਮੇਡੀ (ਖੜੇ ਹੋਕੇ ਹਾਸਾ ਪਾਉਣਾ) ਕਲਾਕਾਰ "ਮਹੀਪ ਸਿੰਘ" ਜੋ ਕਿ ਸੂਰਤ ਪੱਖੋਂ
ਸਾਬਤ ਸੂਰਤ ਸਿੱਖ ਜਾਪਦੇ ਹਨ, ਨੇ ਮਹੀਨੇ ਕੁ ਪਹਿਲਾਂ "ਪ੍ਰਖਰ ਕੇ ਪ੍ਰਵਚਨ" ਪੌਡਕਾਸਟ
ਵਿੱਚ ਗੱਲ ਕਰਦਿਆਂ ਕਿਹਾ ਕਿ...
👉ਜੋ ਸਿੱਖੀ ਮੈਂਨੂੰ ਸਮਝ ਆਈ ਹੈ ਉਹ ਰਜਨੀਸ਼ ਓਸ਼ੋ ਨੂੰ ਪੜ੍ਹ ਕੇ ਤੇ ਉਨ੍ਹਾਂ ਦੀ ਕਿਤਾਬ
"ੴ ਸਤਿਨਾਮੁ" ਪੜ੍ਹ ਕੇ ਆਈ ਹੈ। ਡਾ: ਮਹੀਪ ਸਿੰਘ ਦਾ ਵੀ ਨਾਮ ਲੈਂਦਾ ਕਹਿ ਰਿਹਾ ਹੈ ਕਿ
❗"ਕੌਣ ਕਹੇਗਾ ਕਿ ਮੂਲਮੰਤਰ ਸਿੱਖ ਧਰਮ ਦਾ ਸ਼ਲੋਕ ਹੈ, ਕੋਈ ਕਹਿ ਨਹੀਂ ਸਕਤਾ ਕਿ ਯੇਹ
ਸਿੱਖ ਧਰਮ ਦਾ ਸ਼ਲੋਕ ਹੈ। 🔹ਸੈਭੰ ਕਿਆ ਹੈ... ਸ੍ਵਯੰਭੂ, ਸ੍ਵਯੰਭੂ ਕਿਆ ਹੈ... ਸ਼ੰਭੂ,
ਸ਼ੰਭੂ ਕੌਨ... ਸ਼ਿਵ ਸ਼ੰਭੂ, ਸ਼ਿਵ ਸ਼ੰਭੂ ਕੌਨ... ਸ਼ਿਵ ਸ਼ੰਕਰ... ਕੋਈ ਬਤਾਏਗਾ ਯੇਹ, ਕੋਈ ਨਹੀਂ
ਬਤਾਏਗਾ।"❗
✅ ਜਦਕਿ "ਸੈਭੰ" ਬਾਰੇ ਰਜਨੀਸ਼ ਓਸ਼ੋ ਦੇ ਜੋ ਖਿਆਲ ਹਨ ਉਹ ਉਨ੍ਹਾਂ
ਦੇ ਕੀਤੇ ਪ੍ਰਵਚਨਾਂ ਤੋਂ ਬਣਾਈ ਗਈ ਕਿਤਾਬ "ੴ ਸਤਿਨਾਮੁ" ਉਹ ਇਸ ਤਰ੍ਹਾਂ ਹਨ:
🔹"...ਇਸ ਲਈ "ਅਯੋਨੀ ਹੈ, ਸੈਭੂੰ ਹੈ, ਆਪਣੇ ਆਪ ਹੈ। ਸੈਭੂੰ
ਦਾ ਅਰਥ ਹੈ, ਆਪਣੇ ਆਪ। ਕੋਈ ਸਹਾਰਾ ਨਹੀਂ, ਕਿਸੇ ਕਾਰਣ ਤੋਂ ਨਹੀਂ, ਕੋਈ ਅਧਾਰ ਨਹੀਂ,
ਆਪਣਾ ਹੀ ਆਧਾਰ ਹੈ। ਤੁਸੀਂ ਵੀ ਜਿਸ ਦਿਨ ਆਪਣੇ ਅੰਦਰ ਇਸ ਗੱਲ ਦੀ ਥੋੜ੍ਹੀ ਜਿਹੀ ਝਲਕ
ਪਾਓਗੇ, ਉਸੇ ਦਿਨ ਚਿੰਤਾ ਤੋਂ ਮੁਕਤ ਹੋਵੋਗੇ।"🔹
✌️ ਇਸੇ ਕਰਕੇ ਦੋ ਕੁ ਦਿਨ ਪਹਿਲਾਂ ਪੌਡਕਾਸਟ ਬਾਰੇ ਪਾਈ ਖ਼ਾਲਸਾ ਨਿਊਜ਼ 'ਤੇ ਪੋਸਟ ਵਿੱਚ
ਲਿਖਿਆ ਸੀ ਕਿ...🎙 ਪੌਡਕਾਸਟ ਦੇ ਨਾਂ ‘ਤੇ ਬੇਸਿਰਪੈਰ ਦੀ ਜਾਣਕਾਰੀ ਪਰੋਸੀ ਜਾ ਰਹੀ ਹੈ।
ਨਾ ਤਾਂ ਪੌਡਕਾਸਟ ਕਰਣ ਵਾਲੇ ਨੂੰ ਵਿਸ਼ੇ ਦੀ ਕੋਈ ਜਾਣਕਾਰੀ, ਨਾਂ ਆਏ ਮਹਿਮਾਨ ਨੂੰ ਵਿਸ਼ੇ
ਦੀ ਮੁਹਾਰਤ।
👁️ ਇਥੇ ਵੀ ਨਾ ਪ੍ਰਖਰ ਨੂੰ ਜਾਣਕਾਰੀ ਹੈ ਵਿਸ਼ੇ ਦੀ, ਨਾ ਮਹੀਪ ਸਿੰਘ ਨੂੰ ਗੁਰਮਤਿ ਬਾਰੇ
ਪਤਾ। ਇਸ ਭਾਈ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਨੇ ਮੰਗਲਾਚਰਣ (ਮੂਲਮੰਤਰ) ਦੇ ਸ਼ੂਰੂ 'ਚ
ਜਿਹੜਾ ੧ ਪਾਇਆ ਹੈ, ਉਹ ਹੀ ਬਹੁ ਅਵਤਾਰਵਾਦ ਦਾ ਖੰਡਨ ਕਰ ਦਿੰਦਾ ਹੈ, ਫਿਰ ਉਸੇ
ਮੰਗਲਾਚਰਣ ਵਿੱਚ ਸੈਭੰ... ਸ਼ੰਭੂ ਕਿਵੇਂ ਬਣ ਜਾਵੇਗਾ?❓ ਬਾਣੀ ਸਿਰਫ ਇੱਕ ਦੀ ਗੱਲ ਕਰਦੀ
ਹੈ, ਤੇ ਕਿਸੇ ਦੇਵੀ ਦੇਵਤੇ ਜਾਂ ਬ੍ਰਹਮਾ, ਵਿਸ਼ਣੂ, ਮਹੇਸ਼ (ਸ਼ਿਵ ਸ਼ੰਭੂ) ਨੂੰ ਸਿਰੇ ਤੋਂ
ਨਕਾਰਦੀ ਹੈ।
🙏 ਇੱਥੋਂ ਤੱਕ ਕੇ ਭਗਤ ਨਾਮਦੇਵ ਜੀ ਸਿੱਧਾ ਹੀ ਲਿੱਖ ਰਹੇ ਹਨ :
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵ ਨਿ ਦੈਹਉ ॥1॥
ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥...
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥
☝️ ਫਿਰ ਕੋਈ ਭਰਮ ਰਹਿ ਜਾਂਦਾ ਹੈ?❓ ਪਰ ਐਸੇ ਲੋਕ ਗੁਰਮਤਿ ਤੋਂ ਅਨਜਾਣ ਸਿੱਖੀ ਸਰੂਪ
ਧਾਰਣ ਕਰਕੇ ਸਿੱਖਾਂ ਦੇ ਹੀ ਖਿਲਾਫ ਭੁਗਤਦੇ ਹਨ। ਮਹੀਪ ਸਿੰਘ ਨੂੰ ਕਦੇ ਸੁਣਿਆ ਦੇਖਿਆ ਨਹੀਂ,
ਪਰ ਜਦੋਂ ਇਹ ਵੀਡੀਓ ਸਾਹਮਣੇ ਆਈ, ਤਾਂ ਇਹ ਪੂਰੀ ਵੀਡੀਓ ਸਵਾ ਘੰਟੇ ਦੀ ਧਿਆਨ ਨਾਲ ਸੁਣੀ,
ਜਿਸ ਵਿੱਚ ਆਪਣੇ ਜੀਵਨ ਦੀਆਂ, ਤੇ ਜੋ ਇਨ੍ਹਾਂ ਦਾ ਕੰਮ ਬਾਰੇ ਦੱਸਿਆ। ⚠️ ਫਿਰ ਹੋਰ
ਵੀਡੀਓ ਦੇਖੀਆਂ, ਸਿਰਫ ਫੂਹੜਤਾ, ਮਾਂ ਭੈਣ ਦੀਆਂ ਗਾਹਲ਼ਾਂ ਨੂੰ ਹਾਸੇ ਵੱਜੋਂ ਪਰੋਸਿਆ ਗਿਆ।
ਇਹੋ ਜਿਹੇ ਲੋਕ ਗਾਹਲਾਂ ਨੂੰ ਹਾਸਾ ਬਣਾ ਲੋਕਾਂ 'ਚ ਪਰੋਸਦੇ ਨੇ, ਤੇ ਦਲੀਲ ਦਿੰਦੇ ਹਨ ਕਿ
ਲੋਕ ਦਬੇ ਹੋਏ ਹਨ, ਉਹ ਇਹ ਕੁੱਝ ਸੁਣਨਾ ਪਸੰਦ ਕਰਦੇ ਹਨ। ਵਾਹ! ਮਹੀਪ ਸਿੰਘ ਜੀ, ਜੇ "ਸੂਰਤ"
ਦੇ ਨਾਲ ਨਾਲ ਗੁਰਮਤਿ ਨਾਲ "ਸੁਰਤਿ" ਵੀ ਬਣਾਈ ਹੁੰਦੀ ਤਾਂ, ਗਾਹਲ਼ਾਂ ਤੋਂ ਬਗੈਰ ਵੀ ਹਾਸਾ
ਵੰਡਿਆ ਜਾ ਸਕਦਾ ਸੀ, ਪਰ ਜੋ ਗੰਦ ਅੰਦਰ ਹੈ, ਉਹੀ ਪਰੋਸ ਸਕਦੇ ਹੋ।
💢ਤੁਸੀਂ ਕਿਹਾ ਕਿ "ਓਸ਼ੋ ਹੋਤੇ ਤੋਂ ਬਹੁਤ ਖੁਸ਼ ਹੋਤੇ ਮੁਝੇ
ਦੇਖਕੇ", ਪਰ ਅਫਸੋਸ, ਤੁਸੀਂ ਓਸ਼ੋ ਦੀਆਂ ਨਜ਼ਰਾਂ ਵਿੱਚ ਵੀ ਪੂਰੇ ਨਹੀਂ ਉਤਰ ਸਕੇ।
ਜੇ ਗੁਰਬਾਣੀ ਦੀ ਸਮਝ ਨਹੀਂ, ਤਾਂ ਘੱਟੋ ਘੱਟ ਹੋਰ ਕਿਸੇ ਨੂੰ ਨਹੀਂ, ਤਾਂ ਰਜਨੀਸ਼ ਓਸ਼ੋ ਦੀ
ਹੀ "ੴ ਸਤਿਨਾਮੁ" ਕਿਤਾਬ ਹੀ ਧਿਆਨ ਨਾਲ ਪੜ੍ਹ ਲੈਂਦੇ, ਤਾਂ ਸੈਭੰ ਦੇ ਅਰਥ ਸ਼ੰਭੂ ਨਾ ਕਰਦੇ।
ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|